Friday, April 24, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਣਾ ‘ਚ ਬਚਾਅ ਉਪਰੇਸ਼ਨ ਸਫਲਤਾਪੂਰਵਕ ਮੁਕੰਮਲ

April 24, 2026 09:05 PM
Rozana Sehaj times

ਸਮਾਣਾ : ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਵੇਰੇ ਸਮਾਣਾ ਵਿਖੇ ਇੱਕ ਸਾਂਝਾ ਬਚਾਅ ਉਪਰੇਸ਼ਨ ਚਲਾ ਕੇ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰ ਲਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਨਿਗਰਾਨੀ ਹੇਠ ਫਾਇਰ ਬ੍ਰਿਗੇਡ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਸਹਿਯੋਗ ਨਾਲ ਇਸ ਬਚਾਅ ਉਪਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ। ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਕਾਨੂੰਨ ਲਾਗੂ ਕਰਨ ਮਗਰੋਂ ਟਾਵਰ ਮੋਰਚਾ ਸਮਾਣਾ ਨੇ ਭਾਈ ਖਾਲਸਾ ਨੂੰ ਹੇਠ ਉਤਾਰਨ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਪ੍ਰਸ਼ਾਸਨ ਨੇ ਪੰਜਾਬ ਫਾਇਰ ਸਰਵਿਸ ਸਮੇਤ ਵੱਖ-ਵੱਖ ਟੀਮਾਂ ਨੂੰ ਚੌਕਸ ਕਰਦਿਆਂ ਭਾਰਤੀ ਫੌਜ ਤੋਂ ਵੀ ਤਕਨੀਕੀ ਸਹਾਇਤਾ ਲਈ ਹੈ।

ਅੱਜ ਸਮਾਣਾ ਵਿਖੇ ਇਸ ਸਮੁੱਚੇ ਉਪਰੇਸ਼ਨ ਦੀ ਦੇਖਰੇਖ ਕਰ ਰਹੇ ਏਡੀਸੀ (ਜ) ਸਿਮਰਪ੍ਰੀਤ ਕੌਰ, ਐਸ ਪੀ (ਐਚ) ਵੈਭਵ ਚੌਧਰੀ, ਉਪਰੇਸ਼ਨ ਦੇ ਨੋਡਲ ਅਫ਼ਸਰ-ਐਸ ਡੀ ਐਮ ਸਮਾਣਾ ਰਿਚਾ ਗੋਇਲ ਅਤੇ ਡੀਐਸਪੀ ਫਤਹਿ ਸਿੰਘ ਬਰਾੜ ਦੀ ਹਾਜ਼ਰੀ ਵਿੱਚ ਪੰਜਾਬ ਫਾਇਰ ਸਰਵਿਸ ਦੇ ਸਹਾਇਕ ਮੰਡਲ ਫਾਇਰ ਅਫ਼ਸਰ ਹਰਿੰਦਰਪਾਲ ਸਿੰਘ ਦੀ ਫਾਇਰ ਬ੍ਰਿਗੇਡ ਟੀਮ ਨੇ ਇਹ ਬਚਾਅ ਕਾਰਜ ਨੇਪਰੇ ਚੜਾਇਆ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਪੂਰੇ ਉਪਰੇਸ਼ਨ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਈ ਖ਼ਾਲਸਾ ਦੀ ਸਿਹਤ ਤੇ ਜਿੰਦਗੀ ਦੀ ਸੁਰੱਖਿਆ ਨੂੰ ਮੁੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਹੇਠ ਉਤਰਦਿਆਂ ਹੀ ਸਮਾਣਾ ਦੇ ਐਸ ਐਮ ਓ ਡਾ ਨੰਦਨੀ ਸ਼ਰਮਾ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਪਰਮਿੰਦਰ ਪਾਲ ਸਿੰਘ ਦੀ ਮੈਡੀਕਲ ਟੀਮ ਨੇ ਉਨ੍ਹਾਂ ਦੀ ਸਿਹਤ ਦਾ ਨਿਰੀਖਣ ਕਰਕੇ ਲੋੜੀਂਦੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ।

ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰਨ ਲਈ ਟਾਵਰ ਮੋਰਚਾ ਸਮਾਣਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਤੇ ਐਸ ਐਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਐਸ ਡੀ ਐਮ ਰਿਚਾ ਗੋਇਲ, ਡੀਐਸਪੀ ਫ਼ਤਿਹ ਸਿੰਘ ਬਰਾੜ, ਪੰਜਾਬ ਫਾਇਰ ਸਰਵਿਸ ਅਤੇ ਮੈਡੀਕਲ ਟੀਮ ਦੇ ਪ੍ਰਬੰਧਾਂ ਤੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

ਉਪਰੇਸ਼ਨ ਦੇ ਨੋਡਲ ਅਫ਼ਸਰ-ਐਸ ਡੀ ਐਮ ਰਿਚਾ ਗੋਇਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਇਹ ਬਚਾਅ ਉਪਰੇਸ਼ਨ ਸਫਲਤਾਪੂਰਵਕ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਵੱਲੋਂ ਨਗਰ ਨਿਗਮ ਲੁਧਿਆਣਾ ਤੋਂ ਟਰਨ ਟੇਬਲ ਲੈਡਰ ਲਿਆਂਦੀ ਗਈ ਸੀ।

ਇਸ ਬਚਾਅ ੳੇੁਪਰੇਸ਼ਨ ਬਾਰੇ ਦੱਸਦਿਆਂ ਫਾਇਰ ਬ੍ਰਿਗੇਡ ਦੇ ਸਹਾਇਕ ਮੰਡਲ ਫਾਇਰ ਅਫ਼ਸਰ ਹਰਿੰਦਰਪਾਲ ਸਿੰਘ, ਫਾਇਰ ਸਟੇਸ਼ਨ ਅਫ਼ਸਰ ਰਜਿੰਦਰ ਕੌਸ਼ਲ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਫਾਇਰ ਸਰਵਿਸ ਦੀ ਟਰੇਂਡ ਰੈਸਕਿਊ ਟੀਮ (ਫਸਟ ਰਿਸਪੌਂਡਰ) ਨੇ ਟਰਨ ਟੇਬਲ ਲੈਡਰ (ਟੀਟੀਐਲ) ਰਾਹੀਂ ਟਾਵਰ ਉਤੇ 180 ਫੁੱਟ ਉੱਚਾਈ ਤੱਕ ਪਹੁੰਚ ਬਣਾਈ। ਉਸ ਤੋਂ ਉਪਰ ਟੀਮ ਨੇ 150 ਫੁੱਟ ਤੱਕ ਹਾਰਨੈਸ ਪੁਲੀ, ਰੱਸੀ ਆਦਿ ਨਾਲ ਭਾਈ ਖਾਲਸਾ ਦੇ ਟਿਕਾਣੇ ‘ਤੇ ਪਹੁੰਚ ਕੇ ਉਸ ਨੂੰ ਹਰ ਪੱਖੋਂ ਸੁਰੱਖਿਅਤ ਕਰਕੇ ਪੌੜੀ ਰਾਹੀਂ ਹਾਰਨੈਸ ਕਰਕੇ ਰੱਸੀ ਨਾਲ 125 ਫੁੱਟ ਹੇਠਾਂ ਲਿਆਂਦਾ ਅਤੇ ਫਾਇਰ ਬ੍ਰਿਗੇਡ ਦੀ ਟਰਨ ਟੇਬਲ ਲੈਡਰ ਹਾਈਡਰੋਲਿਕ ਦੇ ਕੈਬਿਨ ਵਿੱਚ ਸ਼ਿਫਟ ਕੀਤਾ।

ਇਸ ਦੌਰਾਨ ਟਾਵਰ ਉਤੇ ਗਏ ਸਬ ਫਾਇਰ ਅਫਸਰ ਰਮਨ ਕੁਮਾਰ ਦੀ ਟੀਮ ਮੈਂਬਰਾਂ ਫਾਇਰਮੈਨ ਕਮਲਜੀਤ ਸਿੰਘ, ਗਗਨਦੀਪ ਸਿੰਘ, ਗੁਰਚਰਨ ਸਿੰਘ, ਅਮਨਦੀਪ ਸਿੰਘ ਤੇ ਕ੍ਰਿਸ਼ਨ ਕੁਮਾਰ ਨੇ ਫੁਲ ਬਾਡੀ ਹਾਰਨੈਸ (ਬੈਲਟ), ਸਟਰੈਚਰ, ਪੁਲੀ, ਰੱਸਾ, ਨਾਨ ਸਲਿਪਰੀ ਸੇਫਟੀ ਗਲੱਵਜ, ਸੇਫਟੀ ਲਈ ਹਾਈ ਵੋਲਟੇਜ ਸਿਸਟਮ ਅਤੇ ਵਾਇਰਲੈਸ ਸੈਟ ਦੀ ਵਰਤੋਂ ਕਰਕੇ ਇਹਤਿਆਤ ਤੇ ਸੁਰੱਖਿਅਤ ਢੰਗ ਨਾਲ ਪੂਰੇ ਉਪਰੇਸ਼ਨ ਨੂੰ ਸਿਰੇ ਚੜ੍ਹਾਇਆ। ਟੀਟੀਐਲ ਦੇ ਉਪਰੇਟਰ ਰਵੀ ਸ਼ੰਕਰ ਅਤੇ ਅਮਨਿੰਦਰ ਸਿੰਘ ਨੇ ਪੂਰੇ ਤਕਨੀਕੀ ਢੰਗ ਨਾਲ ਇਸ ਅਤਿਆਧੁਨਿਕ ਲਿਫ਼ਟ ਨੂੰ ਉਪਰੇਟ ਕੀਤਾ।

Have something to say? Post your comment

 

More in Malwa

ਆਪ 'ਚ ਸ਼ਾਮਲ ਹੋਏ ਅਰੋੜਾ ਪਰਿਵਾਰ ਦਾ ਵਿਧਾਇਕ ਵੱਲੋਂ ਸਨਮਾਨ

ਕਾਲੀ ਮਾਤਾ ਮੰਦਰ ਨੇੜੇ ਪੈਂਡਿੰਗ 'ਰਜਿੰਦਰਾ ਲੇਕ' ਪ੍ਰੋਜੈਕਟ ਨੂੰ ਮਿਲੀ ਰਫ਼ਤਾਰ; ਮੇਅਰ ਕੁੰਦਨ ਗੋਗੀਆ ਨੇ ਮੌਕੇ 'ਤੇ ਜਾ ਕੇ ਲਿਆ ਜਾਇਜ਼ਾ

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਧੂਰੀ ਵਿਖੇ ਰਿਹਾਇਸ਼ੀ ਮਕਾਨ ‘ਚ ਕੱਚ ਦੀ ਬੋਤਲ ਵਿੱਚ ਪੈਟਰੋਲ ਨੂੰ ਅੱਗ ਲਗਾ ਕੇ ਸੁੱਟਣ ਵਾਲੀ ਵਾਰਦਾਤ ਹੱਲ- ਸਰਤਾਜ ਸਿੰਘ ਚਾਹਲ

ਪਟਿਆਲਾ ਦੇ ਡੀਐਮ ਡਬਲਯੂ ਵਿਖੇ ਹੋਈ ਨਾਗਰਿਕ ਸੁਰੱਖਿਆ ਮੌਕ ਡਰਿਲ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਤਲੁਜ ਦਰਿਆ ਵਿੱਚ ਮੱਛੀਆਂ ਦੇ ਮਰਨ ਦੀ ਜਾਂਚ;

ਸੰਗਰੂਰ 'ਚ ਸਾਇਰਨ ਵੱਜਣ ਮਗਰੋਂ ਬਲੈਕਆਊਟ ਮੌਕ ਡ੍ਰਿਲ ਮੌਕੇ ਸ਼ਹਿਰ ਦੀ ਬਿਜਲੀ ਰਹੀ ਬੰਦ

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਸਬੰਧੀ ਡਿਪਟੀ ਡਾਇਰੈਕਟਰ ਸੈਂਸਜ਼ ਓਪਰੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਨਾਲ ਬੈਠਕ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ 351 ਆਈ.ਟੀ.ਆਈ. ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ : ਡਾ. ਬਲਜੀਤ ਕੌਰ

ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਬੈਠਾ ਗਿਰੋਹ ਪੁਲਿਸ ਨੇ ਕੀਤਾ ਕਾਬੂ : ਡੀਐਸਪੀ

ਭੁੱਚੋ ਮੰਡੀ ਦੇ ਵਾਰਡ 12 ’ਚ ਸਿਆਸੀ ਸੰਗਰਾਮ ਦੀ ਘੰਟੀ, ਦੋ ਦਾਵੇਦਾਰਾਂ ਨੇ ਮੈਦਾਨ ਸੰਭਾਲਿਆ