Friday, April 24, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਫਰੀਦਕੋਟ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਮਾਮਲਾ

April 24, 2026 06:27 PM
Rozana Sehaj times
ਕੋਟਕਪੂਰਾ :  ਵਿਧਾਨ ਸਭਾ ਹਲਕਾ ਫਰੀਦਕੋਟ ਵਿੱਚ ਜਮੀਨੀ ਪਾਣੀ ਦੀ ਗੁਣਵੱਤਾ ਸਬੰਧੀ ਲਗਾਤਾਰ ਵੱਧ ਰਹੀਆਂ ਗੰਭੀਰ ਚਿੰਤਾਵਾਂ ਦੇ ਮੱਦੇਨਜ਼ਰ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਹੋਈ ਅਹਿਮ ਮੀਟਿੰਗ ਵਿੱਚ ਮੇਰੀ ਟੀਮ ਦੇ ਸੀਨੀਅਰ ਮੈਂਬਰਾਂ ਅਤੇ ਸਮਾਜ ਦੇ ਮਾਣਯੋਗ ਵਰਿਸ਼ਠ ਸੱਜਣਾਂ ਵੱਲੋਂ ਪੂਰੀ ਜ਼ਿੰਮੇਵਾਰੀ ਅਤੇ ਗੰਭੀਰਤਾ ਨਾਲ ਇਹ ਮਾਮਲਾ ਮਜ਼ਬੂਤੀ ਨਾਲ ਉਠਾਇਆ ਗਿਆ। ਮੀਟਿੰਗ ਦੌਰਾਨ ਅਤੇ ਇਸ ਤੋਂ ਬਾਅਦ ਲਿਖਤੀ ਰੂਪ ਵਿੱਚ ਹੇਠ ਲਿਖੀਆਂ ਮੁੱਖ ਮੰਗਾਂ ਰੱਖੀਆਂ ਗਈਆਂ ਪਾਣੀ ਸੈਂਪਲਿੰਗ ਸਬੰਧੀ ਮੁੱਖ ਮੰਗਾਂ ਫਰੀਦਕੋਟ ਦੇ ਸਾਰੇ ਸ਼ਹਿਰੀ ਅਤੇ ਪਿੰਡ ਖੇਤਰਾਂ ਵਿੱਚ ਵਿਗਿਆਨਕ ਤਰੀਕੇ ਨਾਲ ਵਿਆਪਕ ਸੈਂਪਲਿੰਗ ਕੀਤੀ ਜਾਵੇ, ਐਨ.ਏ.ਬੀ.ਐੱਲ. ਮਾਨਤਾ ਪ੍ਰਾਪਤ ਲੈਬ ਵਿੱਚ ਯੂਰੇਨੀਅਮ, ਆਰਸੇਨਿਕ, ਲੀਡ ਅਤੇ ਹੋਰ ਹੈਵੀ ਮੈਟਲ ਦੀ ਲਾਜ਼ਮੀ ਜਾਂਚ ਪਿੰਡ-ਵਾਰ ਅਤੇ ਵਾਰਡ-ਵਾਰ ਰਿਪੋਰਟਾਂ ਪੂਰੀ ਪਾਰਦਰਸ਼ਤਾ ਨਾਲ ਜਨਤਕ ਕੀਤੀਆਂ ਜਾਣ ਅਤੇ੍ਹ ਸੈਂਪਲਿੰਗ ਦੌਰਾਨ ਲੋਕੇਸ਼ਨ ਟੈਗਿੰਗ ਅਤੇ ਵੀਡੀਓ ਡੌਕੂਮੈਂਟੇਸ਼ਨ ਲਾਜ਼ਮੀ ਬਣਾਈ ਜਾਵੇ। ਜਿੱਥੇ ਸੈਂਪਲਿੰਗ ਦੀ ਖਾਸ ਮੰਗ ਕੀਤੀ ਗਈ (ਚੁਣੇ ਹੋਏ ਖੇਤਰ) ਨੇਹਰੂ ਸਟੇਡੀਅਮ, ਬ੍ਰਿਜਿੰਦਰਾ ਕਾਲਜ, ਬਲਬੀਰ ਸੀਨੀਅਰ ਸਕੂਲ, ਬੱਸ ਸਟੈਂਡ, ਸਿਵਲ ਹਸਪਤਾਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਬਲਬੀਰ ਬਸਤੀ, ਪੁਰਾਣਾ ਬੱਸ ਸਟੈਂਡ, ਤਲਵੰਡੀ ਚੌਂਕ, ਵਾਟਰ ਵਰਕਸ ਬੋਰ, ਨਵੀਂ-ਪੁਰਾਣੀ ਦਾਣਾ ਮੰਡੀ, ਗੁਰਦੁਆਰਾ ਬਾਬਾ ਫਰੀਦ ਜੀ, ਕਿਲ੍ਹਾ ਇਲਾਕਾ, ਗੋਦੜੀ ਸਾਹਿਬ, ਡੋਗਰ ਬਸਤੀ, ਫਿਰੋਜ਼ਪੁਰ ਰੋਡ, ਭਾਨ ਸਿੰਘ ਕਾਲੋਨੀ, ਭਗਤ ਸਿੰਘ ਪਾਰਕ, ਬਾਜ਼ੀਗਰ ਬਸਤੀ, ਕਮੇਆਣਾ ਚੌਂਕ, ਕੈਂਟ ਰੋਡ ਆਦਿ ਅਤੇ ਪਿੰਡ ਖੇਤਰ ਹਲਕੇ ਦੇ ਹਰ ਪਿੰਡ ਵਿੱਚੋਂ ਘੱਟੋ-ਘੱਟ ਇੱਕ ਸਰਕਾਰੀ ਪਾਣੀ ਸਰੋਤ ਤੋਂ ਸੈਂਪਲਿੰਗ ਦੀ ਮੰਗ ਕੀਤੀ ਗਈ ਹੈ, ਤਾਂ ਜੋ ਪੂਰੇ ਇਲਾਕੇ ਦੀ ਅਸਲੀ ਸਥਿਤੀ ਸਾਹਮਣੇ ਆ ਸਕੇ। ਮੀਟਿੰਗ ਵਿੱਚ ਇਹ ਵੀ ਉਠਾਇਆ ਗਿਆ ਕਿ ਕਈ ਖੇਤਰਾਂ ਵਿੱਚ ਜਮੀਨੀ ਪਾਣੀ ਸਿੱਧਾ ਸਪਲਾਈ ਲਈ ਵਰਤਿਆ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਤੋਂ ਲਿਖਤੀ ਸਪਸ਼ਟੀਕਰਨ ਮੰਗਿਆ ਗਿਆ ਹੈ ਅਤੇ ਜਿੱਥੇ ਪਾਈਪਲਾਈਨ ਸਿਸਟਮ ਮੌਜੂਦ ਨਹੀਂ, ਉੱਥੇ ਤੁਰੰਤ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੀ ਮੰਗ ਕੀਤੀ ਗਈ ਹੈ। ਜਿੱਥੇ ਪਾਣੀ ਦੀ ਗੁਣਵੱਤਾ ਖਰਾਬ ਹੈ, ਉੱਥੇ ਤੁਰੰਤ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬਧ ਕਰਵਾਇਆ ਜਾਵੇ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇ, ਪੂਰੇ ਮਾਮਲੇ ’ਤੇ ਟਾਈਮ-ਬਾਊਂਡ ਐਕਸ਼ਨ ਟੇਕਨ ਰਿਪੋਰਟ ਜਾਰੀ ਕੀਤੀ ਜਾਵੇ ਅਤੇ ਲੰਬੇ ਸਮੇਂ ਲਈ ਸਰਫੇਸ ਵਾਟਰ ਅਤੇ ਆਧੁਨਿਕ ਸ਼ੁੱਧੀਕਰਨ ਪ੍ਰਣਾਲੀ ਆਧਾਰਿਤ ਸਥਾਈ ਹੱਲ ਲਾਗੂ ਕੀਤਾ ਜਾਵੇ, ਇਸ ਜਨਹਿਤੀ ਮਸਲੇ ਨੂੰ ਮਜ਼ਬੂਤੀ ਨਾਲ ਉਠਾਉਣ ਵਿੱਚ ਮੇਰੀ ਟੀਮ ਦੇ ਸੀਨੀਅਰ ਮੈਂਬਰਾਂ ਦੇ ਨਾਲ ਸ਼ੰਕਰ ਸ਼ਰਮਾ, ਤੇਜਬੀਰ ਮਾਨ, ਵਿਜੇਂਦਰ ਵਿਨਾਇਕ, ਕੇਵਲ ਕ੍ਰਿਸ਼ਨ ਕਟਾਰੀਆ ਅਤੇ ਸਨੀ ਸਚਦੇਵਾ ਦਾ ਮਹੱਤਵਪੂਰਨ ਯੋਗਦਾਨ ਰਿਹਾ, ਜਿਨ੍ਹਾਂ ਨੇ ਸਮਾਜਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪੂਰਾ ਸਹਿਯੋਗ ਦਿੱਤਾ। ਇਹ ਮਾਮਲਾ ਸਿਰਫ ਪਾਣੀ ਦਾ ਨਹੀਂ, ਸਿੱਧਾ ਲੋਕਾਂ ਦੀ ਸਿਹਤ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਸਾਡੀ ਟੀਮ ਜਨਹਿਤ ਵਿੱਚ ਪੂਰੀ ਨਿਸ਼ਠਾ ਨਾਲ ਇਸ ਮਸਲੇ ਨੂੰ ਅੱਗੇ ਵਧਾ ਰਹੀ ਹੈ ਅਤੇ ਉਮੀਦ ਕਰਦੇ ਹਾਂ ਕਿ ਵਿਭਾਗ ਵੱਲੋਂ ਤੁਰੰਤ, ਪਾਰਦਰਸ਼ੀ ਅਤੇ ਜਵਾਬਦੇਹ ਕਾਰਵਾਈ ਕੀਤੀ ਜਾਵੇਗੀ।

Have something to say? Post your comment

 

More in Malwa

ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਬੈਠਾ ਗਿਰੋਹ ਪੁਲਿਸ ਨੇ ਕੀਤਾ ਕਾਬੂ : ਡੀਐਸਪੀ

ਭੁੱਚੋ ਮੰਡੀ ਦੇ ਵਾਰਡ 12 ’ਚ ਸਿਆਸੀ ਸੰਗਰਾਮ ਦੀ ਘੰਟੀ, ਦੋ ਦਾਵੇਦਾਰਾਂ ਨੇ ਮੈਦਾਨ ਸੰਭਾਲਿਆ

ਸਾਦਿਕ ਵਿੱਚ ਪੰਚਾਇਤ ਦੁਕਾਨਾਂ ਦੇ ਵਧਦੇ ਕਿਰਾਏ ਅਤੇ ਬੋਲੀ ਰੱਦ ਮਾਮਲੇ ’ਤੇ ਅਰਸ਼ ਸੱਚਰ ਵੱਲੋਂ ਮੁੱਖ ਮੰਤਰੀ ਨੂੰ ਤੁਰੰਤ ਦਖਲ ਲਈ ਪੱਤਰ

ਸਪੀਕਰ ਸੰਧਵਾਂ ਵੱਲੋਂ ਮਾਵਾਂ-ਧੀਆਂ ਦੇ ਸਨਮਾਨ ਸਬੰਧੀ ਮੀਟਿੰਗ

ਸੁਨਾਮ ਸਟੇਸ਼ਨ ਤੇ ਰੇਲਾਂ ਦਾ ਠਹਿਰਾਓ ਮੰਗਿਆ 

ਹਰਚੰਦ ਸਿੰਘ ਬਰਸਟ ਵੱਲੋਂ ਸਮਾਣਾ ਵਿੱਚ ਵਲੰਟੀਅਰਾਂ ਨਾਲ ਅਹਿਮ ਮੀਟਿੰਗ

ਪ੍ਰਸ਼ਾਸਨ ਵੱਲੋਂ ਸਰਕਾਰੀ ਜਗਾ ’ਤੇ ਨਾਜਾਇਜ਼ ਕਬਜ਼ਾ ਛੁਡਾਉਣ ਦੀ ਵੱਡੀ ਕਾਰਵਾਈ

ਡੇਅਰੀ ਉੱਦਮ ਸਿਖਲਾਈ ਕੋਰਸ 4 ਮਈ ਤੋਂ ਹੋਵੇਗਾ ਸ਼ੁਰੂ : ਡਿਪਟੀ ਡਾਇਰੈਕਟਰ

ਪੰਜਾਬ ਸਰਕਾਰ ਵੱਲੋਂ ਅਗੰਮਪੁਰ ਪੁਲ ਦੀ ਸੁਰੱਖਿਆ ਲਈ 19.72 ਕਰੋੜ ਰੁਪਏ ਦੇ ਹੜ੍ਹ-ਰੋਕੂ ਕੰਮ ਜਾਰੀ: ਬਰਿੰਦਰ ਕੁਮਾਰ ਗੋਇਲ

ਕੋਟਕਪੂਰਾ ਰਜਬਾਹੇ ਦੀ ਮੁਰੰਮਤ ਮਹਿਜ 52 ਦਿਨਾਂ ਵਿੱਚ ਮੁਕੰਮਲ : ਸਪੀਕਰ ਸੰਧਵਾਂ