Thursday, April 23, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਇੱਕ ਹੋਰ ਪਹਿਲਕਦਮੀ

April 23, 2026 05:59 PM
Rozana Sehaj times

ਪਟਿਆਲਾ : ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਭਾਸ਼ਾਵਾਂ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਗਈ ‘ਸ਼ਬਦਮਾਲਾ ਐਂਡਰਾਇਡ ਐਪ’ ਦਾ ਆਗਾਜ਼ ਹੋ ਗਿਆ ਹੈ। ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਇਸ ਐਪ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਵਿਭਾਗ ਦੇ ਅਧਿਕਾਰੀ ਅਤੇ ਐਪ ਦੀ ਸਿਰਜਣਾ ਕਰਨ ਵਾਲੀ ਟੀਮ ਹਾਜ਼ਰ ਸੀ।
ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ‘ਸ਼ਬਦਮਾਲਾ’ ਆਧੁਨਿਕ ਕੋਸ਼ ਪਲੇਟਫਾਰਮ ਹੈ ਜਿਸ ਰਾਹੀਂ ਸ਼ਬਦ ਜਿਿਗਆਸੂ ਵੱਖ-ਵੱਖ ਕੋਸ਼ਾਂ ਵਿੱਚੋਂ ਸ਼ਬਦਾਂ ਦੇ ਅਰਥ ਆਨਲਾਈਨ ਖੋਜ ਸਕਦੇ ਹਨ। ਹੁਣ ਇਸ ਮੋਬਾਈਲ ਐਪ ਰਾਹੀਂ ਸ਼ਬਦ-ਅਰਥ ਲੱਭਣ ਦੀ ਪ੍ਰਕਿਿਰਆ ਹੋਰ ਵੀ ਆਸਾਨ ਹੋ ਗਈ ਹੈ ਅਤੇ ਵਰਤੋਂਕਾਰ ਆਪਣੇ ਫੋਨ ਰਾਹੀਂ ਕਿਤੇ ਵੀ, ਕਦੇ ਵੀ ਤੇ ਕਿਸੇ ਵੀ ਸ਼ਬਦ ਦੇ ਅਰਥ ਲੱਭ ਸਕਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਡਿਪਟੀ ਡਾਇਰੈਕਟਰ ਸ੍ਰੀ ਆਲੋਕ ਚਾਵਲਾ ਦੀ ਅਗਵਾਈ ’ਚ ਇਸ ਐਪ ਨੂੰ ਤਿਆਰ ਕਰਨ ਦਾ ਕਾਰਜ 2023 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਸਤੰਬਰ 2024 ਵਿੱਚ ਵੈੱਬ ਪਲੇਟਫਾਰਮ ਰੂਪ ਵਿੱਚ ਲਾਂਚ ਕੀਤਾ ਗਿਆ ਸੀ। ਹੁਣ ਇਹ ਐਪ ਦੇ ਰੂਪ ਵਿੱਚ ਇੱਕ ਹੋਰ ਮਹੱਤਵਪੂਰਨ ਪੜਾਅ 'ਤੇ ਪਹੁੰਚ ਗਿਆ ਹੈ। ਇਸ ਸਮੇਂ ਐਪ ਵਿੱਚ ਪੋਠੋਹਾਰੀ ਕੋਸ਼, ਕਿੱਸਾ ਸੰਦਰਭ ਕੋਸ਼, ਡੋਗਰੀ–ਪੰਜਾਬੀ ਕੋਸ਼, ਅੰਗਰੇਜ਼ੀ–ਪੰਜਾਬੀ ਮਿਡਲ ਕੋਸ਼, ਪੰਜਾਬੀ ਅਖਾਣ ਕੋਸ਼, ਮੁਹਾਵਰਾ ਕੋਸ਼ ਅਤੇ ਵਾਰਿਸ ਮੁਹਾਵਰਾ ਕੋਸ਼ ਉਪਲਬਧ ਹਨ। ਸ. ਜਫ਼ਰ ਨੇ ਕਿਹਾ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿੱਚ ਹਰ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਅਜਿਹੇ ਉੱਦਮ ਕਰਨੇ ਲਾਜ਼ਮੀ ਹੋ ਗਏ ਹਨ। ਇਹ ਐਪ ਪੰਜਾਬੀ ਭਾਸ਼ਾ ਨੂੰ ਸੱਤ ਸਮੁੰਦਰਾਂ ਦੀ ਭਾਸ਼ਾ ਬਣਾਉਣ ਲਈ ਯੋਗਦਾਨ ਪਾਉਣ ਦੇ ਸਮਰੱਥ ਹੈ।
ਡਿਪਟੀ ਡਾਇਰੈਕਟਰ ਸ੍ਰੀ ਆਲੋਕ ਚਾਵਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਿੰਦੂ ਮਿਿਥਹਾਸ ਕੋਸ਼ ਅਤੇ ਪੁਆਧੀ ਕੋਸ਼ 'ਤੇ ਕੰਮ ਜਾਰੀ ਹੈ ਜਿਨ੍ਹਾਂ ਨੂੰ ਜਲਦ ਹੀ ਐਪ ’ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਵਿਭਾਗ ਦੀਆਂ ਸ਼ਬਦਾਵਲੀਆਂ ਨੂੰ ਵੀ ਇਸੇ ਐਪ ਤੇ ਮੁਹੱਈਆ ਕਰਾਉਣ ਅਤੇ 40 ਤੋਂ ਵੱਧ ਕੋਸ਼ਾਂ ਨੂੰ ਇੱਕ-ਇੱਕ ਕਰ ਕੇ ਇਸ ਪਲੇਟਫਾਰਮ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸਹਾਇਕ ਡਾਇਰੈਕਟਰ ਸ੍ਰੀ ਅਮਰਿੰਦਰ ਸਿੰਘ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਇਹ ਪ੍ਰਾਜੈਕਟ ਸ੍ਰੀ ਆਲੋਕ ਚਾਵਲਾ, ਡਿਪਟੀ ਡਾਇਰੈਕਟਰ (ਕੋਸ਼ਕਾਰੀ) ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ। ਇਸ ਵਿੱਚ ਸੰਪਾਦਕੀ ਦਾ ਕਾਰਜ ਸ. ਸਤਪਾਲ ਸਿੰਘ, ਖੋਜ ਅਫ਼ਸਰ (ਕੋਸ਼ਕਾਰੀ) ਨੇ ਕੀਤਾ ਹੈ ਅਤੇ ਸ਼ਬਦਮਾਲ਼ਾ ਸਾਫਟਵੇਅਰ ਨੂੰ ਤਿਆਰ ਕਰਨ ਦਾ ਸਿਹਰਾ ਸ੍ਰੀ ਮਹੇਸ਼ਇੰਦਰ ਸਿੰਘ ਖੋਸਲਾ, ਖੋਜ ਸਹਾਇਕ ਨੂੰ ਜਾਂਦਾ ਹੈ। ਕੋਸ਼ਾਂ ਨੂੰ ਯੂਨੀਕੋਡ ਵਿੱਚ ਕਨਵਰਟ ਕਰਨ ਅਤੇ ਸਾਫਟਵੇਅਰ ਅਨੁਕੂਲ ਕਰਨ ਦੇ ਕਾਰਜ ਵਿੱਚ ਸ੍ਰੀਮਤੀ ਰਜਿੰਦਰ ਕੌਰ ਸੀਨੀਅਰ ਸਹਾਇਕ, ਸ੍ਰੀ ਮਨਜੀਤ ਸਿੰਘ ਸਪਾਲ ਸੀਨੀਅਰ ਸਹਾਇਕ, ਸ੍ਰੀ ਦੀਪਕ ਕੁਮਾਰ ਜੂਨੀਅਰ ਸਹਾਇਕ, ਬੀਬਾ ਕਿਰਨਜੀਤ ਕੌਰ ਜੂਨੀਅਰ ਸਕੇਲ ਸਟੈਨੋਗ੍ਰਾਫਰ, ਬੀਬਾ ਰਾਖੀ ਕਲਰਕ, ਬੀਬਾ ਵਿਸ਼ਵਜੋਤ ਕੌਰ ਪ੍ਰੂਫ਼ ਰੀਡਰ, ਕਾਪੀ ਹੋਲਡਰ ਸ੍ਰੀ ਗੁਰਬਖ਼ਸ਼ ਸਿੰਘ ਤੇ ਸ੍ਰੀ ਮਨਵੀਰ ਸਿੰਘ ਨੇ ਅਹਿਮ ਯੋਗਦਾਨ ਦਿੱਤਾ। ਇਸ ਕੋਸ਼ ਨੂੰ ਭਾਸ਼ਾ ਵਿਭਾਗ ਦੀ ਵੈੱਬਸਾਇਟ ਜਾਂ ਇਸ ਲੰਿਕ https://shabadmala.org/shabadmala.apk  ਤੋਂ ਡਾਊੁਨਲੋਡ ਕੀਤਾ ਜਾ ਸਕਦਾ ਹੈ।

 
 

Have something to say? Post your comment

 

More in Malwa

ਪੰਜਾਬ ਸਰਕਾਰ ਵੱਲੋਂ ਅਗੰਮਪੁਰ ਪੁਲ ਦੀ ਸੁਰੱਖਿਆ ਲਈ 19.72 ਕਰੋੜ ਰੁਪਏ ਦੇ ਹੜ੍ਹ-ਰੋਕੂ ਕੰਮ ਜਾਰੀ: ਬਰਿੰਦਰ ਕੁਮਾਰ ਗੋਇਲ

ਕੋਟਕਪੂਰਾ ਰਜਬਾਹੇ ਦੀ ਮੁਰੰਮਤ ਮਹਿਜ 52 ਦਿਨਾਂ ਵਿੱਚ ਮੁਕੰਮਲ : ਸਪੀਕਰ ਸੰਧਵਾਂ

ਸਪੀਕਰ ਸੰਧਵਾਂ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਤੱਕ ਸਕੂਲਾਂ ’ਚ ਵਿਕਾਸ ਕਾਰਜਾਂ ਦਾ ਉਦਘਾਟਨ

ਮੁਲਾਜ਼ਮ ਮਜ਼ਦੂਰ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਉਣ ਦਾ ਫੈਸਲਾ

ਸੁਨਾਮ ਵਿਖੇ ਛੱਪੜ ਪਾਰਕ ਵਿੱਚ ਤਬਦੀਲੀ ਲਈ ਤਿਆਰ

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟਰੇਸ਼ਨ ਪ੍ਰਕਿਰਿਆ ਸਬੰਧੀ ਮੀਟਿੰਗ

ਹੋਣਹਾਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਸਵਿਤਰੀ ਬਾਈ ਜੀ ਦੀ ਤਸਵੀਰ ਨਾਲ ਸਨਮਾਨਤ

ਦੁਨੀਆ ਦੇ ਇਤਿਹਾਸ ਵਿੱਚ ਵੱਡੀ ਘਟਨਾ ਹੈ ਖਾਲਸੇ ਦੀ ਸਾਜਨਾ: ਡਾ. ਜਗਦੀਪ ਸਿੰਘ

ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀਆਂ ਭਾਵਨਾਵਾਂ ਅਤੇ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਹੈ ਲੋੜ:ਡਾ. ਜਗਦੀਪ ਸਿੰਘ

ਚੇਅਰਮੈਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਲੱਗਿਆ ਸਿਹਤ ਬੀਮਾ ਕੈਂਪ