ਸੁਨਾਮ : ਇਲਾਕੇ ਦੀ ਉੱਚ ਵਿੱਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ ਵਿੱਖੇ 'ਵਿਸ਼ਵ ਧਰਤੀ ਦਿਵਸ' ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਰਣਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਵਿਕਾਸ ਗਰਗ ਦੀ ਅਗਵਾਈ ਹੇਠ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਈ ਰਚਨਾਤਮਕ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ। ਸਕੂਲ ਵਿੱਚ ਲੀਫ ਆਰਟ ਮੁਕਾਬਲਾ, ਪੋਸਟਰ ਮੇਕਿੰਗ ਮੁਕਾਬਲਾ ਅਤੇ ਸਟੋਨ ਆਰਟ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਕੁਦਰਤੀ ਸਮੱਗਰੀ ਦੀ ਵਰਤੋਂ ਕਰਕੇ ਬਹੁਤ ਸੁੰਦਰ ਅਤੇ ਸਿਰਜਣਾਤਮਕ ਕਲਾਕ੍ਰਿਤੀਆਂ ਤਿਆਰ ਕੀਤੀਆਂ। ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਸਿਰਫ਼ ਕਲਾ ਹੀ ਨਹੀਂ, ਸਗੋਂ ਪ੍ਰਕਿਰਤੀ ਨਾਲ ਜੁੜਾਅ ਵੀ ਮਜ਼ਬੂਤ ਕਰਨ ਦਾ ਮਾਧਿਅਮ ਬਣੇ। ਲੀਫ ਆਰਟ ਮੁਕਾਬਲਾ ਜਮਾਤ ਚੌਥੀ ਅਤੇ ਪੰਜਵੀਂ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚੋਂ ਪਹਿਲਾ ਸਥਾਨ ਆਦਵਿਕ ਜੈਨ (ਪੰਜਵੀਂ ਲਾਇਲੈਕ ), ਦੂਜਾ ਸਥਾਨ ਅਰਜ ਕੌਰ, ਸਰਗੁਣ ਕੌਰ (ਚੌਥੀ ਐਸਟਰ) ਅਤੇ ਵਾਹਿਨ ਪੁਰੀ ਨੇ ਤੀਜਾ ਸਥਾਨ ਸਵੀਤਾਜ ਕੌਰ (ਚੌਥੀ ਐਸਟਰ) ਅਰਵੀਨ ਕੌਰ (ਪੰਜਵੀਂ ਐਸਟਰ) ਨੇ ਹਾਸਲ ਕੀਤਾ। ਸਟੋਨ ਆਰਟ ਮੁਕਾਬਲਾ ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚ ਪਹਿਲਾ ਸਥਾਨ ਗੁਰਮਨਵੀਰ ਸਿੰਘ (ਛੇਵੀਂ ਲਾਇਲੈਕ) ਦੂਜਾ ਸਥਾਨ ਅਨਮੀਤ ਕੌਰ (ਸੱਤਵੀਂ ਐਸਟਰ) ਨਿਹਾਰਿਕਾ (ਸੱਤਵੀਂ ਲਾਇਲੈਕ) ਅਤੇ ਤੀਜਾ ਸਥਾਨ ਏਕਜੋਤ (ਸੱਤਵੀਂ ਲਾਇਲੈਕ) ਨਮਨਪ੍ਰੀਤ ਕੌਰ (ਛੇਵੀਂ ਐਸਟਰ) ਨੇ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲਾ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚ ਪਹਿਲਾ ਸਥਾਨ ਦੇਵਾਂਸ਼ (ਦਸਵੀਂ), ਦੂਜਾ ਸਥਾਨ ਹਰਸੀਰਤ ਕੌਰ ਅਤੇ ਜਪਲੀਨ ਕੌਰ (ਦਸਵੀਂ), ਤੀਜਾ ਸਥਾਨ ਸੁਖਵੀਰ ਕੌਰ (ਅੱਠਵੀਂ) ਅਤੇ ਮਿਹਾਂਸ਼ੀ (ਦਸਵੀ) ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ 'ਰੁੱਖ ਲਗਾਉਣ ਦੀ ਮੁਹਿੰਮ' ਵੀ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਕਈ ਪੌਦੇ ਲਿਆ ਕੇ ਸਕੂਲ ਦੇ ਬਗੀਚੇ ਵਿੱਚ ਲਗਾਏ। ਇਸ ਗਤੀਵਿਧੀ ਨਾਲ਼ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਦਾ ਮਹੱਤਵ ਸਮਝਾਇਆ ਗਿਆ। ਜਮਾਤ ਤੀਜੀ ਦੇ ਵਿਦਿਆਰਥੀਆਂ ਵੱਲੋਂ ਵੀ ਵਾਤਾਵਰਨ ਦੀ ਸੰਭਾਲ ਸੰਬੰਧੀ ਪਲੇਅ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਜੰਗਲਾਂ ਦੀ ਮਹੱਤਤਾ ਅਤੇ ਕੁਦਰਤ ਨੂੰ ਪਿਆਰ ਕਰਨ ਦੀ ਪ੍ਰੇਰਨਾ ਦਿੱਤੀ। ਛੋਟੇ- ਛੋਟੇ ਬੱਚਿਆਂ ਵੱਲੋਂ ਇਸ ਵਿਸ਼ੇ ਨਾਲ਼ ਸੰਬੰਧਿਤ ਡਾਂਸ ਅਤੇ ਗੀਤ ਗਾਏ ਗਏ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧਰਤੀ ਦੀ ਸੰਭਾਲ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਨਾਲ਼ ਸਨਮਾਨਿਤ ਕੀਤਾ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੇਕਰ ਵਾਤਾਵਰਨ ਸਾਫ਼ ਰਹੇਗਾ ਤਾਂ ਸਾਡੀ ਸਿਹਤ ਵੀ ਚੰਗੀ ਰਹੇਗੀ। ਸਮਾਜ ਵਿੱਚ ਵੱਧ ਰਹੀਆਂ ਬਿਮਾਰੀਆਂ ਦਾ ਕਾਰਨ ਹੀ ਦੂਸ਼ਿਤ ਵਾਤਾਵਰਨ ਹੈ। ਉਹਨਾਂ ਨੇ ਬੱਚਿਆਂ ਨੂੰ ਬੂਟੇ ਲਗਾਉਣ, ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪਾਣੀ ਦੀ ਸੰਭਾਲ ਕਰਨ ਲਈ ਪ੍ਰੇਰਨਾ ਦਿੱਤੀ। ਉਹਨਾਂ ਵਿਦਿਆਰਥੀਆਂ ਵਿੱਚ ਵਾਤਾਵਰਨ ਦੀ ਰੱਖਿਆ ਦਾ ਸੰਦੇਸ਼ ਫੈਲਾਇਆ।