Wednesday, April 22, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਛਾਜਲੀ 'ਚ ਲਾਇਆ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ 

April 22, 2026 05:58 PM
ਦਰਸ਼ਨ ਸਿੰਘ ਚੌਹਾਨ
ਲੋੜਵੰਦਾਂ ਦੀ ਮੱਦਦ ਕਰਨੀ ਸ਼ਲਾਘਾਯੋਗ ਉਪਰਾਲਾ : ਮਹੰਤ ਅੰਮ੍ਰਿਤਬਣ 
 
ਸੁਨਾਮ : ਸ਼ੋਸ਼ਲ ਯੂਥ ਸਪੋਰਟਸ ਕਲਚਰਲ ਵੈਲਫੇਅਰ ਕਲੱਬ ਛਾਜਲੀ ਵੱਲੋ ਪਿੰਡ ਦੇ ਗੁਰਦੁਆਰਾ ਸੰਗਤਸਰ ਵਿਖੇ ਅੱਖਾਂ ਦਾ ਤੀਜਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮਹੰਤ ਅੰਮ੍ਰਿਤਬਣ ਵੱਡਾ ਡੇਰਾ ਛਾਜਲੀ ਨੇ ਕੀਤਾ। ਕੈਂਪ ਦੌਰਾਨ ਡਾਕਟਰ ਨਿਧੀ ਗੁਪਤਾ ਆਈ ਸਰਜਨ ਦੀ ਅਗਵਾਈ ਹੇਠ ਟੀਮ ਨੇ ਤਿੰਨ ਸੌ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚੋਂ 40 ਮਰੀਜ਼ ਲੈਂਜ਼ ਪਾਉਣ ਦੇ ਯੋਗ ਪਾਏ ਗਏ ਅਤੇ ਜਗਦੀਸ਼ ਚੰਦਰ ਸਿਵਲ ਹਸਪਤਾਲ ਸੰਗਰੂਰ ਵਿੱਖੇ ਲੈਜ ਪਾਏ ਗਏ। ਕਲੱਬ ਵੱਲੋਂ ਦਵਾਈਆਂ ਤੇ ਲੈਜ਼ ਮੁਫ਼ਤ ਪਾਏ ਗਏ। ਕੈਂਪ ਦਾ ਉਦਘਾਟਨ ਕਰਦਿਆਂ ਮਹੰਤ ਅੰਮ੍ਰਿਤਬਣ ਛਾਜਲੀ ਨੇ ਆਖਿਆ ਕਿ ਕਲੱਬ ਵੱਲੋਂ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਕਲੱਬ ਨੂੰ ਅਜਿਹੇ ਯਤਨ ਭਵਿੱਖ ਵਿੱਚ ਵੀ ਜਾਰੀ ਰੱਖਣੇ ਚਾਹੀਦੇ ਹਨ। ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਛਾਜਲੀ ਨੇ ਡਾਕਟਰਾਂ ਦੀ ਟੀਮ, ਪਤਵੰਤੇ ਸੱਜਣਾਂ, ਮਰੀਜ਼ਾਂ ਅਤੇ ਉਹਨਾਂ ਦੇ ਨਾਲ ਆਏ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜੇ ਤੁਸੀਂ ਸਾਰੇ ਇਸੇ ਤਰ੍ਹਾਂ ਕਲੱਬ ਦਾ ਸਾਥ ਦਿੰਦੇ ਰਹੇ ਅਸੀਂ ਹਰ ਸਾਲ ਇਸੇ ਤਰ੍ਹਾਂ ਇਹੋ ਜਿਹੇ ਕੈਂਪ ਲਵਾਉਂਦੇ ਰਹਾਂਗੇ। ਇਸ ਮੌਕੇ ਹੋਲੀ ਹਾਰਟ ਸਕੂਲ ਛਾਜਲੀ ਦੇ ਐਮ. ਡੀ  ਮਨਦੀਪ ਚੱਠਾ ਤੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਰਾਮ ਸਿੰਘ ਸਿੱਧੂ, ਗੁਰਮੀਤ ਸਿੰਘ ਜੌਹਲ ਸੀਨੀਅਰ ਪੱਤਰਕਾਰ, ਜੱਟ ਬੀਟ ਵਾਲੇ ਭਾਗੂ ਦੇ ਮਾਤਾ ਮੂਰਤੀ ਦੇਵੀ, ਹਰਮਨ ਕੰਮੀਆਲਾ ਤੇ ਉਹਨਾਂ ਦੀ ਟੀਮ, ਸ਼੍ਰੀਰਾਮ ਸਿੰਘ, ਮਾਸਟਰ ਬਲਜੀਤ ਸਿੰਘ ਤੋਂ ਇਲਾਵਾ ਕਲੱਬ ਮੈਂਬਰ ਗੁਰਸੇਵ ਛਾਜਲੀ,ਬੀਨੂ ਸ਼ਰਮਾ, ਤਾਰਾ ਸਿੰਘ, ਜਸਵੀਰ ਲਾਡੀ, ਅਜੈਬ ਸਿੰਘ, ਬਲਵੰਤ ਸਿੰਘ ਚੋਹਾਨ, ਹੰਸ ਰਾਜ, ਹਰਪਾਲ ਸ਼ਰਮਾ, ਗੁਰਮੀਤ ਸਿੰਘ ਤੁੰਗ, ਨਵਕੀਰਤ ਸਿੰਘ, ਸੁਖਮਨਦੀਪ ਸਿੰਘ, ਪ੍ਰਿੰਸ ਢੋਟ, ਨਵਜੋਤ ਢੋਟ ਆਦਿ ਹਾਜ਼ਰ ਸਨ।

Have something to say? Post your comment

 

More in Malwa

ਸੇਂਟ ਜ਼ੇਵੀਅਰ ਇੰਟਰਨੈਸ਼ਨਲ ਸਕੂਲ ਅਤਾਲਾਂ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

ਜਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 230452 ਮੀਟਰਿਕ ਟਨ ਕਣਕ ਦੀ ਖਰੀਦ ਹੋਈ : ਡੀ.ਸੀ.

ਕਿਸਾਨਾਂ ਨੇ ਠੇਕਾ ਮੁਲਾਜ਼ਮਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ 

ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਵਿਖੇ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ

ਸੁਨਾਮ ‘ਚ ਬਾਲ ਭੀਖ ਵਿਰੁੱਧ ਕਾਰਵਾਈ, ਇਕ ਬੱਚਾ ਕੀਤਾ ਰੈਸਕਿਊ

ਭਾਰਤੀਆ ਮਾਡਲ ਸਕੂਲ ਰਾਮਪੁਰਾ ਫੂਲ ਦਾ ਸੀ.ਬੀ.ਐੱਸ.ਈ ਨਤੀਜਾ ਸ਼ਾਨਦਾਰ, ਕਰਮਵੀਰ ਸਿੰਘ ਪਹਿਲੇ ਸਥਾਨ ‘ਤੇ

ਪੰਜਾਬੀ ਯੂਨੀਵਰਸਿਟੀ ਵਿਖੇ ਅਨੁਵਾਦ ਵਰਕਸ਼ਾਪ ਸ਼ੁਰੂ

ਪੰਜਾਬ ਸਰਕਾਰ ਦਾ ਸਲਾਹੁਣਯੋਗ ਕਦਮ ਹੈ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ': ਡਾ. ਜਗਦੀਪ ਸਿੰਘ

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਲੰਟੀਅਰਾਂ ਨੂੰ ਕੀਤਾ ਲਾਮਬੰਦ

2 ਬੱਚੀਆਂ ਰੇਲਵੇ ਸਟੇਸ਼ਨ ਬਠਿੰਡਾ ਤੋਂ ਲਾਵਾਰਿਸ ਹਾਲਤ ਚ ਮਿਲੀਆਂ