ਬਠਿੰਡਾ : ਜਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ ਰਵਨੀਤ ਕੌਰ ਵੱਲੋਂ ਦੱਸਿਆ ਗਿਆ ਕਿ ਦਿਨ ਮੰਗਲਵਾਰ ਨੂੰ ਸਵੇਰੇ ਲਗਭਗ 2 ਵਜੇ ਟ੍ਰੇਨ ਨੰਬਰ 15910 (ਲਾਲਗੜ੍ਹ-ਦਿਬੁਰਗੜ੍ਹ) ਵਿੱਚ ਰੇਲਵੇ ਸਟੇਸ਼ਨ ਬਠਿੰਡਾ ਤੋਂ ਦੋ ਲੜਕੀਆਂ, ਜਿਨ੍ਹਾਂ ਦੀ ਉਮਰ ਕਰੀਬ 4 ਸਾਲ ਅਤੇ 2 ਸਾਲ ਹੈ, ਲਾਵਾਰਿਸ ਹਾਲਤ ਵਿੱਚ ਮਿਲੀਆਂ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਉਕਤ ਬੱਚਿਆਂ ਸਬੰਧੀ ਆਰ.ਪੀ.ਐਫ ਵਿਖੇ ਡੀ.ਡੀ.ਆਰ ਦਰਜ ਕਰਵਾਈ ਗਈ ਹੈ ਅਤੇ ਬਾਲ ਭਲਾਈ ਕਮੇਟੀ ਦੇ ਹੁਕਮਾਂ ਤਹਿਤ ਬੱਚਿਆਂ ਨੂੰ ਸ਼੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਸੁਰੱਖਿਅਤ ਤੌਰ ‘ਤੇ ਭੇਜਿਆ ਗਿਆ ਹੈ। ਕਾਉਂਸਲਿੰਗ ਦੌਰਾਨ ਬੱਚਿਆਂ ਵੱਲੋਂ ਦੱਸਿਆ ਗਿਆ ਕਿ ਇੱਕ ਬੱਚੀ ਦਾ ਨਾਮ ਸਕੀਨਾ ਹੈ ਜਦਕਿ ਦੂਜੀ ਬੱਚੀ ਨੂੰ ਬਾਬੂ ਕਿਹਾ ਜਾਂਦਾ ਹੈ। ਬੱਚਿਆਂ ਨੇ ਆਪਣੇ ਪਿਤਾ ਦਾ ਨਾਮ ਮਹੰਮਦ ਤਾਫੀਕ ਅਤੇ ਪਤਾ ਸੂਰਤਗੜ੍ਹ ਦੱਸਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਬੱਚਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਦੂਜੀ ਮੰਜ਼ਿਲ, ਕਮਰਾ ਨੰਬਰ 313-ਐੱਮ, ਜ਼ਿਲ੍ਹਾ ਪ੍ਰਬ਼ੰਧਕੀ ਕੰਪਲੈਕਸ ਬਠਿੰਡਾ ਨਾਲ ਸੰਪਰਕ ਕਰ ਸਕਦਾ ਹੈ।