Tuesday, April 21, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਡੈਲ ਟੈਕਨੋਲੋਜੀਜ਼ ਨੇ ਭਾਰਤ ਵਿੱਚ ਏਆਈ ਨਾਲ ਲੈਸ ਡੈਲ 15 ਲਾਂਚ ਕੀਤਾ

April 21, 2026 06:13 PM
Rozana Sehaj times

ਲੁਧਿਆਣਾ : ਡੈਲ ਟੈਕਨੋਲੋਜੀਜ਼ ਨੇ ਭਾਰਤ ਵਿੱਚ ਆਪਣਾ ਨਵਾਂ ਏਆਈ ਆਧਾਰਿਤ ਲੈਪਟਾਪ ਡੈਲ 15 ਲਾਂਚ ਕੀਤਾ ਹੈ। ਇਹ ਲੈਪਟਾਪ ਆਧੁਨਿਕ ਯੂਜ਼ਰਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀ, ਨੌਕਰੀਪੇਸ਼ਾ ਲੋਕ ਅਤੇ ਪਰਿਵਾਰ ਆਪਣੇ ਰੋਜ਼ਾਨਾ ਦੇ ਕੰਮ ਆਸਾਨੀ ਨਾਲ ਕਰ ਸਕਣ। ਡੈਲ 15 ਵਿੱਚ ਤਾਕਤਵਰ ਪ੍ਰੋਸੈਸਰ, ਨਵੀਂ ਤਕਨਾਲੋਜੀ ਅਤੇ ਖਾਸ ਏਆਈ ਸਹਾਇਤਾ ਦਿੱਤੀ ਗਈ ਹੈ, ਜਿਸ ਨਾਲ ਇਹ ਤੇਜ਼ ਅਤੇ ਸਮੂਥ ਤਰੀਕੇ ਨਾਲ ਕੰਮ ਕਰਦਾ ਹੈ। ਇਸ ਵਿੱਚ ਐਸੀ ਪ੍ਰਣਾਲੀ ਹੈ ਜੋ ਬੈਟਰੀ ‘ਤੇ ਵੱਧ ਬੋਝ ਪਾਏ ਬਿਨਾਂ ਵੀਡੀਓ ਕਾਲ, ਫਾਈਲ ਬਣਾਉਣ ਅਤੇ ਦਸਤਾਵੇਜ਼ ਸੰਪਾਦਨ ਵਰਗੇ ਕੰਮ ਆਸਾਨੀ ਨਾਲ ਕਰ ਸਕਦੀ ਹੈ। ਇਹ ਲੈਪਟਾਪ ਵੱਖ-ਵੱਖ ਵਿਕਲਪਾਂ ਵਿੱਚ ਉਪਲਬਧ ਹੈ ਤਾਂ ਜੋ ਯੂਜ਼ਰ ਆਪਣੀ ਲੋੜ ਅਨੁਸਾਰ ਚੋਣ ਕਰ ਸਕਣ। ਡੈਲ 15 ਵਿੱਚ ਵਿਂਡੋਜ਼ 11 ਨਾਲ ਇਕ ਖਾਸ “ਕੋਪਾਇਲਟ” ਬਟਨ ਦਿੱਤਾ ਗਿਆ ਹੈ, ਜੋ ਯੂਜ਼ਰ ਨੂੰ ਤੁਰੰਤ ਸਮਾਰਟ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਕੰਮ ਨੂੰ ਹੋਰ ਆਸਾਨ ਬਣਾਉਂਦਾ ਹੈ। ਇਸ ਦੇ ਨਾਲ ਹੀ, ਇਸ ਦੀ ਥਰਮਲ ਤਕਨਾਲੋਜੀ ਇਸਨੂੰ ਜ਼ਿਆਦਾ ਗਰਮ ਹੋਣ ਤੋਂ ਬਚਾਉਂਦੀ ਹੈ ਅਤੇ ਸ਼ਾਂਤ ਪ੍ਰਦਰਸ਼ਨ ਯਕੀਨੀ ਬਣਾਉਂਦੀ ਹੈ। ਐਕਸਪ੍ਰੈਸਚਾਰਜ ਫੀਚਰ ਨਾਲ ਬੈਟਰੀ ਲਗਭਗ ਇੱਕ ਘੰਟੇ ਵਿੱਚ 80 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ।

ਰਾਜਕੁਮਾਰ ਰਿਸ਼ੀ, ਉਪ ਪ੍ਰਧਾਨ ਅਤੇ ਜਨਰਲ ਮੈਨੇਜਰ, ਏਪੀਜੇ ਕੰਜ਼ਿਊਮਰ ਬਿਜ਼ਨਸ, ਡੈੱਲ ਟੈਕਨਾਲੋਜੀਜ਼ ਨੇ ਦੱਸਿਆ ਕਿ, “ਅਸੀਂ ਚਾਹੁੰਦੇ ਹਾਂ ਕਿ ਤਕਨਾਲੋਜੀ ਲੋਕਾਂ ਦੇ ਕੰਮ ਨੂੰ ਆਸਾਨ ਬਣਾਏ ਅਤੇ ਉਹਨਾਂ ਨੂੰ ਅੱਗੇ ਵਧਣ ਵਿੱਚ ਮਦਦ ਕਰੇ।” ਉੱਥੇ ਹੀ ਅਨੁਰਾਗ ਅਰੋੜਾ, ਸੀਨੀਅਰ ਡਾਇਰੈਕਟਰ ਅਤੇ ਜਨਰਲ ਮੈਨੇਜਰ, ਕੰਜ਼ਿਊਮਰ ਸੇਲਜ਼, ਡੈੱਲ ਟੈਕਨਾਲੋਜੀਜ਼ ਇੰਡੀਆ ਨੇ ਕਿਹਾ ਕਿ, “ਇਹ ਲੈਪਟਾਪ ਹਰ ਕਿਸਮ ਦੇ ਯੂਜ਼ਰ ਲਈ ਤਿਆਰ ਕੀਤਾ ਗਿਆ ਹੈ, ਜੋ ਭਰੋਸੇਯੋਗ ਪ੍ਰਦਰਸ਼ਨ ਅਤੇ ਸਮਾਰਟ ਸੁਵਿਧਾਵਾਂ ਪ੍ਰਦਾਨ ਕਰਦਾ ਹੈ।” ਇਸ ਵਿੱਚ 15 ਇੰਚ ਦੀ ਵੱਡੀ ਸਕਰੀਨ, ਪਤਲੇ ਕਿਨਾਰੇ, ਅੱਖਾਂ ਦੀ ਸੁਰੱਖਿਆ ਲਈ ਵਿਸ਼ੇਸ਼ ਫੀਚਰ ਅਤੇ ਸਾਫ਼ ਵੀਡੀਓ ਕਾਲ ਲਈ ਕੈਮਰਾ ਤੇ ਮਾਈਕਰੋਫੋਨ ਦਿੱਤੇ ਗਏ ਹਨ। ਇਸ ਦੀ ਸ਼ੁਰੂਆਤੀ ਕੀਮਤ 69,699 ਰੁਪਏ ਰੱਖੀ ਗਈ ਹੈ ਅਤੇ ਇਹ ਬਾਜ਼ਾਰ ਵਿੱਚ ਆਕਰਸ਼ਕ ਆਫਰਾਂ ਨਾਲ ਉਪਲਬਧ ਹੋਵੇਗਾ।

 

 

Have something to say? Post your comment

 

More in Malwa

“ਮੇਰਾ ਘਰ ਮੇਰੇ ਨਾਮ” ਤਹਿਤ 252 ਪਰਿਵਾਰਾਂ ਨੂੰ ਮਿਲੇ ਮਾਲਕਾਨਾ ਹੱਕ : ਵਿਧਾਇਕ ਮਾਸਟਰ ਜਗਸੀਰ ਸਿੰਘ

ਪੰਜਾਬੀ ਯੂਨੀਵਰਸਿਟੀ ਵਿਖੇ ਅਲੂਮਨੀ ਐਸੋਸੀਏਸ਼ਨ ਨੇ ਵਿਸ਼ੇਸ਼ ਇਕੱਤਰਤਾ ਕਰਵਾਈ

ਬਸੰਤ ਕੁਮਾਰ ਪਰਜਾਪਤ ਨੇ ਬੇਟੀ ਤਮੰਨਾ ਦਾ ਡਾ. ਅੰਬੇਦਕਰ ਜੀ ਦੀ ਤਸਵੀਰ ਨਾਲ ਕੀਤਾ ਸਨਮਾਨ

ਸਖ਼ਤ ਕਾਨੂੰਨ ਬਨਣ ਕਰਕੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਖ਼ਤਮ ਹੋਇਆ : ਹਰਪਾਲ ਸਿੰਘ ਚੀਮਾ

ਕੱਲਾ ਕੱਲਾ ਦਾਣਾ ਮੰਡੀਆਂ ' ਚੋਂ ਚੁੱਕ ਕੇ ਤੁਰੰਤ ਕਿਸਾਨਾਂ ਦੇ ਖਾਤੇ ਵਿੱਚ ਭੁਗਤਾਨ ਪਹੁੰਚੇਗਾ" : ਲਾਲ ਚੰਦ ਕਟਾਰੂਚੱਕ

ਨਸ਼ਿਆਂ ਦੇ ਖਾਤਮੇ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਖੇਡਾਂ ਲਈ 1793 ਕਰੋੜ ਰੁਪਏ ਦਾ ਬਜਟ ਰੱਖਿਆ- ਹਰਪਾਲ ਸਿੰਘ ਚੀਮਾ

ਦ੍ਰਿਸ਼ਟੀ ਆਈ ਡੋਨੇਸ਼ਨ ਸੋਸਾਇਟੀ ਵੱਲੋਂ ਮਾਂ ਦਿਵਸ ਮਨਾਉਣ ਦੀਆਂ ਤਿਆਰੀਆਂ ਤੇਜ਼

ਕੈਬਨਿਟ ਮੰਤਰੀ ਗੋਇਲ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ

ਮੀਟਿੰਗ ਦੌਰਾਨ ਪ੍ਰਜਾਪਤ ਬਰਾਦਰੀ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ

ਸੂਬੇ ਦੇ ਲੋਕ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ : ਕੁਲਦੀਪ ਵੈਦ