ਖਰੜ : ਸੀ.ਬੀ.ਐਸ.ਈ.ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜ਼ੇ ਵਿਚ ਐਡੂਸਟਾਰ ਆਦਰਸ਼ ਸਕੂਲ ਕਾਲੇਵਾਲ ਦੀ ਵਿਦਿਆਰਥਣ ਵੰਸ਼ਿਕਾ ਸੂਦ ਨੇ 97.8 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਚਮਕਾਇਆ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦਸਵੀ ਕਲਾਸ ਵਿਚ ਵੱਖ ਵੱਖ ਵਿਸ਼ਿਆਂ ਵਿਚ ਜਿਵੇਂ ਅੰਗਰੇਜ਼ੀ ਵਿਚ 96 ਫੀਸਦੀ, ਪੰਜਾਬੀ ਵਿਚ 98 ਫੀਸਦੀ, ਹਿਸਾਬ ਵਿਚ 100 ਫੀਸਦੀ, ਸਾਇੰਸ ਵਿਚ 98 ਫੀਸਦੀ, ਸਮਾਜਿਕ ਵਿਚ 97 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਸਕੂਲ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਂ ਵੀ ਰੋਸ਼ਨ ਕੀਤਾ ਹੈ। ਉਸਦਾ ਕਹਿਣਾ ਹੈ ਕਿ ਉਸਦਾ ਵਿਸ਼ਿਆਂ ਵਿਚ ਚੰਗੇ ਨੰਬਰ ਪ੍ਰਾਪਤ ਕਰਨਾ ਸਾਰਾ ਸਿਹਰਾ ਸਕੂਲ ਦੇ ਅਧਿਆਪਕ ਅਤੇ ਸਾਹਿਲ ਕੋਚਿੰਗ ਇੰਸਟੀਚਿਊਟ ਮੋਰਿੰਡਾ ਦੇ ਅਧਿਆਪਕਾ ਅਤੇ ਮਾਪਿਆਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਗਾਈਡ ਲਾਈਨ ਸਦਕਾ ਉਹ ਇਹ ਨੰਬਰ ਪ੍ਰਾਪਤ ਕਰਨ ਵਿਚ ਸਫਲ ਰਹੀ ਹੈ।