Monday, April 20, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਅਲਾਇੰਸ ਕਲੱਬਸ ਇੰਟਰਨੈਸ਼ਨਲ ਜਿਲ੍ਹਾ 111 ਨੌਰਥ ਦੀ ਪਹਿਲੀ ਕੈਬਨਿਟ ਮੀਟਿੰਗ ਇਨਸਟਾਲੇਸ਼ਨ ਅਤੇ ਸਕੂਲਿੰਗ ਟਰੇਨਿੰਗ ਦਾ ਸਮਾਗਮ ਕੀਤਾ ਗਿਆ

April 20, 2026 06:45 PM
Rozana Sehaj times
ਕੋਟਕਪੂਰਾ : ਅਲਾਇੰਸ ਕਲੱਬਸ ਇੰਟਰਨੇਸ਼ਨਲ ਜਿਲ੍ਹਾ 111 ਨੌਰਥ ਦੇ ਸਾਰੇ ਕਲੱਬਾਂ ਦੇ ਪੀ.ਐਸ.ਟੀ. ਦੀ ਐਕਟੀਵਿਟੀ ਦੀ ਟਰੇਨਿੰਗ ਦੇ ਸਬੰਧ ਵਿੱਚ ਨੌਰਥ ਦੇ ਜਿਲ੍ਹਾ 111 ਇੰਨਸਟਾਲੇਸ਼ਨ ਅਤੇ ਕੈਬਿਨੇਟ ਦੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਐਲੀ ਓ.ਪੀ. ਗੋਇਲ  ਜਿਲ੍ਹਾ ਗਵਰਨਰ ਦੀ ਅਗਵਾਈ ਹੇਠ ਹੋਟਲ ਸਾਗਰ, ਕੋਟਕਪੂਰਾ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਕੋਟਕਪੂਰਾ, ਬਠਿੰਡਾ, ਰਾਮਪੁਰਾ ਫੂਲ, ਸ਼੍ਰੀ ਮੁਕਤਸਰ ਸਾਹਿਬ, ਬਰਗਾੜੀ, ਜੈਤੋ, ਜੀਰਾ, ਨਿਹਾਲ ਸਿੰਘ ਵਾਲਾ ਕਲੱਬਾਂ ਤੋਂ 90 ਤੋਂ ਜਿਆਦਾ ਡੇਲੀਗੇਟ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੇ ਮੁੱਖ ਮਹਿਮਾਨ ਸ਼ੇਰੇ ਪੰਜਾਬ ਐਲੀ ਅਸ਼ੋਕ ਪੁਰੀ ਇੰਟਰਨੈਸਨਲ ਵਾਈਸ ਪ੍ਰਧਾਨ-2 ਅਤੇ ਇੰਨਸਟਾਲੇਸ਼ਨ ਅਫ਼ਸਰ ਅਤੇ ਪੰਜਾਬ ਅਲਾਇੰਸ ਦੇ ਸੰਸਥਾਪਕ ਐਲੀ ਸੁਭਾਸ਼ ਮੰਗਲਾ ਰਹੇ। ਜਦਕਿ ਫੰਕਸ਼ਨ ਦੇ ਚੇਅਰਮੈਨ ਐਲੀ ਇੰਦਰਜੀਤ ਸਿੰਘ ਮਦਾਨ ਸਾਬਕਾ ਇੰਟਰਨੇਸ਼ਨਲ ਡਾਇਰੈਕਟਰ ਰਹੇ ਅਤੇ ਅਲੱਗ ਅਲੱਗ ਕਲੱਬਾਂ ਤੋਂ ਆਏ ਹੋਏ ਜਿਲ੍ਹਾ ਚੇਅਰਮੈਨ, ਪ੍ਰਧਾਨ, ਸੈਕਟਰੀ ਅਤੇ ਕੈਸ਼ੀਅਰ ਨੂੰ ਐਲੀ ਨਿਰੰਜਨ ਸਿੰਘ ਰੱਖੜਾ ਸਾਬਕਾ ਜਿਲ੍ਹਾ ਗਵਰਨਰ ਦੁਆਰਾ ਸਕੂਲਿੰਗ ਕਰਵਾਈ ਗਈ। ਮੀਟਿੰਗ ਦੀ ਸ਼ੁਰੂਆਤ ਦੀਪ ਜਲਾਕੇ ਅਤੇ ਰਾਸ਼ਟਰ ਗਾਨ ਦੇ ਨਾਲ ਕੀਤਾ ਗਿਆ। ਰਾਸ਼ਟਰ ਗਾਨ ਵੋਮੈਨ ਕਲੱਬ ਦੇ ਪ੍ਰਧਾਨ ਐਲੀ ਰਜਨੀ ਰਾਣੀ ਵੱਲੋਂ ਗਾਇਆ ਗਿਆ। ਐਲੀ ਓ ਪੀ ਗੋਇਲ ਜਿਲ੍ਹਾ ਗਵਰਨਰ ਅਤੇ ਐਲੀ ਬਲਵਿੰਦਰ ਸਿੰਘ ਬਰਗਾੜੀ ਵਾਈਸ ਜਿਲ੍ਹਾ ਗਵਰਨਰ ਦੁਆਰਾ ਆਏ ਹੋਏ ਮਹਿਮਾਨਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਇਹ ਭਰੋਸਾ ਦਿੱਤਾ ਕਿ 2026-27 ਸਾਲ ਵਿੱਚ ਸਾਰਿਆਂ ਦੇ ਸਹਿਯੋਗ ਨਾਲ ਅਲਾਇੰਸ ਜਿਲ੍ਹਾ 111 ਨੂੰ ਬੁਲੰਦੀਆਂ ਤੱਕ ਪਹੁੰਚਾਵਾਂਗੇ ਅਤੇ ਇੰਟਰਨੈਸਨਲ ਦੇ ਵਿੱਚ ਆਪਣਾਂ ਝੰਡਾ ਬੁਲੰਦ ਕਰਾਂਗੇ। ਐਲੀ ਸੁਭਾਸ਼ ਮੰਗਲਾ ਦੁਆਰਾ ਦੁਆਰਾ ਸਾਰੇ ਅਹੁਦੇਦਾਰਾਂ ਦੀ  ਇੰਨਸਟਾਲੇਸ਼ਨ ਕਰਵਾਈ ਗਈ ਅਤੇ ਮੁਬਾਰਕਬਾਦ ਦਿੱਤੀ ਗਈ ਅਤੇ ਕਲੱਬਾਂ ਦੇ ਸਾਰੇ ਮੈਂਬਰਾਂ ਅਤੇ ਓਹਨਾ ਦੁਆਰਾ ਕਿਹਾ ਗਿਆ ਕੇ ਸਾਰੇ ਅਹੁਦੇਦਾਰਾਂ ਨੂੰ ਰਲ ਕੇ ਦਿਨ ਰਾਤ ਮਿਹਨਤ ਕਰਨੀ ਹੋਵੇਗੀ ਅਤੇ ਸਮਾਜ ਭਲਾਈ ਦੇ ਕੰਮ ਕਰਦੇ ਰਹਿਣਾ ਹੋਵੇਗਾ। ਸ਼ੇਰੇ ਪੰਜਾਬ ਐਲੀ ਅਸ਼ੋਕ ਪੁਰੀ ਇੰਟਰਨੈਸਨਲ ਵਾਈਸ ਪ੍ਰਧਾਨ-2 ਦੂਆਰਾ ਬਹੁਤ ਸਾਰੀਆਂ ਘੋਸ਼ਣਾਵਾਂ ਕੀਤੀਆਂ ਗਈਆਂ ਜਿਸ ਵਿੱਚ ਸਭ ਤੋਂ ਅਹਿਮ ਘੋਸ਼ਣਾ ਕੀਤੀ ਗਈ ਕੇ ਹੁਣ ਹਰ ਸਾਲ ਪੰਜਾਬ ਅਲਾਇੰਸ ਡੇ, ਪੰਜਾਬ ਅਲਾਇੰਸ ਦੇ ਸੰਸਥਾਪਕ ਐਲੀ ਸੁਭਾਸ਼ ਮੰਗਲਾ ਜੀ ਦੇ ਜਨਮ ਦਿਨ ਦੇ ਮੌਕੇ 18 ਫਰਵਰੀ ਵਾਲੇ ਦਿਨ ਮਨਾਇਆ ਜਾਵੇਗਾ। ਐਮ ਓ ਸੀ ਦੀ ਭੂਮਿਕਾ ਐਲੀ ਨੰਦਨੀ ਦੁਆਰਾ ਬਾਖੂਬੀ ਨਿਭਾਈ ਅਤੇ ਏਜੰਡਾ ਦੇ ਮੁਤਾਬਕ ਕਦਮ ਦਰ ਕਦਮ ਸਟੇਜ ਨੂੰ ਚਲਾਇਆ ਗਿਆ। ਐਲੀ ਐਡਵੋਕੇਟ ਐਸ ਪੀ ਰਾਣਾ ਇੰਟਰਨੈਸਨਲ ਸਲਾਹਕਾਰ ਅਤੇ ਐਲੀ ਰਮੇਸ਼ ਕੁਮਾਰ ਮਲਟੀਪਲ ਸਲਾਹਕਾਰ ਦੁਆਰਾ ਆਏ ਹੋਏ ਐਲੀ ਮੈਂਬਰਾਂ ਨੂੰ ਨਵੇਂ ਨਵੇਂ ਪ੍ਰੋਜੈਕਟ ਲਗਾਉਣ ਲਈ ਉਤਸ਼ਾਹਿਤ ਕੀਤਾ ਗਿਆ। ਐਲੀ ਸੁਭਾਸ਼ ਮੰਗਲਾ ਦੁਆਰਾ ਜਿਲ੍ਹਾ 111 ਵਿੱਚ ਨਵੇਂ ਬਣੇ ਕਲੱਬ ਅਲਾਇੰਸ ਕਲੱਬ ਫਰੀਦਕੋਟ ਦੇ ਪ੍ਰਧਾਨ ਬਲਦੇਵ ਸਿੰਘ ਤੇਰੀਆ ਅਤੇ ਅਲਾਇੰਸ ਕਲੱਬ ਕੋਟਕਪੂਰਾ ਗਰੋਥ ਦੇ ਪ੍ਰਧਾਨ ਜੋਗਿੰਦਰ ਸਿੰਘ ਬਾਊ ਮੱਕੜ ਨੂੰ ਮੁਬਾਰਕਬਾਦ ਦਿੱਤੀ। ਪ੍ਰੋਗਰਾਮ ਦੇ ਅਖੀਰ ਵਿੱਚ ਆਏ ਹੋਏ ਸਾਰੇ ਐਲੀ ਮੈਂਬਰਾਂ ਅਤੇ ਮਹਿਮਾਨਾਂ ਨੇ ਐਲੀ ਓਮ ਪ੍ਰਕਾਸ਼ ਗੋਇਲ ਜਿਲ੍ਹਾ ਗਵਰਨਰ ਨੂੰ ਇਸ ਬਿਹਤਰੀਨ ਜਿਲ੍ਹਾ ਕੈਬਿਨੇਟ ਮੀਟਿੰਗ, ਜਿਲ੍ਹਾ ਇੰਨਸਟਾਲੇਸ਼ਨ ਅਤੇ ਸਕੂਲਿੰਗ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਐਲੀ ਗੋਇਲ ਦੁਆਰਾ ਆਏ ਹੋਏ ਸਾਰੇ ਡੇਲੀਗੇਟ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਐਲੀ ਓ ਪੀ ਗੋਇਲ ਜਿਲ੍ਹਾ ਗਵਰਨਰ ਦੁਆਰਾ ਸਾਰੇ ਐਲੀ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕੇ ਬਲੱਡ ਡੋਨੇਸ਼ਨ, ਬੇਟੀ ਬਚਾਓ ਬੇਟੀ ਪੜਾਓ, ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਵਰਗੇ ਸਮਾਜਿਕ ਕੰਮ ਕਰਦੇ ਰਹੋ ਤਾਂ ਜ਼ੋ ਸਮਾਜ ਦਾ ਭਲਾ ਹੋ ਸਕੇ। ਐਲੀ ਮਨਦੀਪ ਸਿੰਘ ਸਰਾਂ ਪ੍ਰਧਾਨ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਅਤੇ ਐਲੀ ਚੰਦਰ ਪ੍ਰਕਾਸ਼ ਅਰੋੜਾ ਜਿਲ੍ਹਾ ਕੈਬਿਨੇਟ ਖਜਾਨਚੀ ਦੁਆਰਾ ਆਏ ਹੋਏ ਐਲੀ ਮੈਂਬਰਾਂ ਨੂੰ ਸੁੰਦਰ ਸੁੰਦਰ ਗਿਫ਼ਟ ਦਿੱਤੇ ਗਏ। ਉੱਪਰ ਤੋਂ ਇਲਾਵਾ ਹੇਠ ਲਿਖੇ ਮੈਂਬਰ ਐਲੀ ਜਤਿੰਦਰ ਚਾਵਲਾ, ਐਲੀ ਮਨਤਾਰ ਸਿੰਘ ਮੱਕੜ, ਐਲੀ ਗੁਰਵਿੰਦਰ ਸਿੰਘ ਧੀਂਗੜਾ, ਐਲੀ ਨਵਨੀਤ ਜੈਨ, ਐਲੀ ਡਾਕਟਰ ਰਵਿੰਦਰ ਗੋਇਲ, ਐਲੀ ਜਗਜੀਤ ਸਿੰਘ ਧੀਂਗੜਾ, ਐਲੀ ਬਲਜੀਤ ਸਿੰਘ ਖੀਵਾ, ਐਲੀ ਵਰਿੰਦਰ ਪਾਲ ਸਿੰਘ ਅਰਨੇਜਾ, ਐਲੀ ਅਵਤਾਰ ਸਿੰਘ ਮੱਕੜ, ਐਲੀ ਸਤਿੰਦਰ ਸਚਦੇਵਾ, ਐਲੀ ਸੁਰਿੰਦਰ ਗਿਰਧਰ,ਐਲੀ ਰਮੇਸ਼ ਅਹੂਜਾ, ਐਲੀ ਡਾਕਟਰ ਵਿਸ਼ੇਸ਼ ਬੁੱਧੀਰਾਜਾ, ਐਲੀ ਰਾਕੇਸ਼ ਸੇਠੀ, ਐਲੀ ਡਾਕਟਰ ਹਰਕੋਮਲ ਮੋਂਗਾ, ਐਲੀ ਡਾਕਟਰ ਰੋਹਿਤ ਮੋਂਗਾ, ਐਲੀ ਬਸੰਤ ਨਰੂਲਾ, ਐਲੀ ਗੋਪਾਲ ਵੋਹਰਾ, ਐਲੀ ਡਾਕਟਰ ਸਤੀਸ਼ ਸ਼ਰਮਾ, ਐਲੀ ਸੰਜੀਵ ਧੀਂਗੜਾ, ਐਲੀ ਸੁਖਮਿੰਦਰ ਢਿੱਲੋਂ, ਐਲੀ ਰਾਜਿੰਦਰ ਪਾਲ ਸਿੰਘ, ਐਲੀ ਜਗਦੇਵ ਸਿੰਘ ਚਾਹਲ, ਐਲੀ ਸਤਿੰਦਰ ਸਿੰਘ, ਐਲੀ ਨਵਦੀਪ ਸਿੰਘ ਚਾਨਾ, ਐਲੀ ਗੁਰਜੋਤ ਸਿੰਘ ਬਰਾੜ, ਐਲੀ ਰਾਜੇਸ਼, ਐਲੀ ਮਿੱਤਲ,ਐਲੀ ਅਸ਼ੋਕ ਸੇਠੀ, ਐਲੀ ਗੁਰਨੂਰ ਸਿੰਘ ਸਰਾਂ, ਐਲੀ ਫ਼ਕੀਰ ਮੁਹੰਮਦ, ਐਲੀ ਹਰਦਿਆਲ ਸਿੰਘ, ਐਲੀ ਨਵੀਨ ਸਚਦੇਵਾ, ਐਲੀ ਸੁਖਜੰਤ ਸਿੰਘ ਸਦਿਓੜਾ, ਐਲੀ ਗੁਰਪਾਲ ਸਿੰਘ, ਐਲੀ ਦਿਨੇਸ਼, ਐਲੀ ਪਰਵਿੰਦਰ ਕੌਰ ਸਦਿਓੜਾ, ਐਲੀ ਅਮਨਦੀਪ ਕੌਰ ਸਰਾਂ, ਐਲੀ ਮੋਨਿਕਾ ਗੋਇਲ, ਐਲੀ ਸੁਰਿੰਦਰ ਕੌਰ, ਐਲੀ ਦਰਸ਼ਨ ਅਹੂਜਾ, ਐਲੀ ਅੰਗਰੇਜ ਸਿੰਘ ਮਾਨ ਸਮੇਤ ਹੋਰ ਸਾਰੇ ਕਲੱਬਾਂ ਦੇ ਪ੍ਰਧਾਨ, ਸਕੱਤਰ, ਕੈਸ਼ੀਅਰ ਅਤੇ ਪੀ.ਆਰ.ਓ. ਨੇ ਸ਼ਿਰਕਤ ਕੀਤੀ।
 
 

Have something to say? Post your comment

 

More in Malwa

ਭਾਜਪਾ ਦਾ ਔਰਤ ਵਿਰੋਧੀ ਚਿਹਰਾ ਹੋਇਆ ਬੇਨਕਾਬ, ਮਹਿਲਾ ਰਾਖਵਾਂ ਕਰਨ ਬਿਲ ਦੀ ਆੜ ਵਿੱਚ ਡੀ ਲਿਮੀਟੇਸ਼ਨ ਦੀ ਸੀ ਸਾਜਿਸ਼, ਵਿਰੋਧੀਆਂ ਨੇ ਨਕਾਰਿਆ ਬਿੱਲ: ਵਿਜੇ ਇੰਦਰ ਸਿੰਗਲਾ

ਸੈਂਟ ਜੇਵੀਅਰਸ ਇੰਟਰਨੈਸ਼ਨਲ ਸਕੂਲ ਅਤਾਲਾ ਦਾ ਦਸਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਸੁਨਾਮ ਵਿਖੇ ਗੱਦਿਆਂ ਦੇ ਗੋਦਾਮ 'ਚ ਲੱਗੀ ਅੱਗ 

ਬਾਲਾ ਜੀ ਮੰਦਿਰ 'ਚ ਲਾਇਆ ਖੂਨਦਾਨ ਕੈਂਪ 

ਮਾਨ ਸਰਕਾਰ ਦੇ ਲੋਕਹਿਤ ਫੈਸਲੇ: ਮਹਿਲਾਵਾਂ, ਨੌਜਵਾਨਾਂ ਤੇ ਗਰੀਬ ਪਰਿਵਾਰਾਂ ਲਈ ਵੱਡੀ ਰਾਹਤ : ਬਲਜੀਤ ਸਿੰਘ ਬੱਲੀ

ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ

ਦਸਮੇਸ਼ ਸਕੂਲ ਹਰੀਨੌ ਵਿਖੇ ਵਲੰਟੀਅਰਾਂ ਨੂੰ ਵੰਡੇ ਗਏ ਸਰਟੀਫਿਕੇਟ

ਫ਼ਰੀਦਕੋਟ ਵਿੱਚ ਸੁਚਾਰੂ ਖਰੀਦ ਲਈ 14 ਨੋਡਲ ਅਫਸਰ ਨਿਯੁਕਤ : ਡਿਪਟੀ ਕਮਿਸ਼ਨਰ

ਸੂਬਾ ਪੱਧਰੀ ਸਮਾਗਮ ਮੌਕੇ ਪਰਜਾਪਤ ਸਮਾਜ ਵੱਲੋ ਦੋ ਹੋਣਹਾਰ ਬੇਟੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਸੁਨਾਮ ਕਾਲਜ 'ਚ ਧਰਤੀ ਦੀ ਸੰਭਾਲ ਵਿਸ਼ੇ ਤੇ ਕਰਾਇਆ ਸੈਮੀਨਾਰ