Monday, April 20, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਫ਼ਰੀਦਕੋਟ ਵਿੱਚ ਸੁਚਾਰੂ ਖਰੀਦ ਲਈ 14 ਨੋਡਲ ਅਫਸਰ ਨਿਯੁਕਤ : ਡਿਪਟੀ ਕਮਿਸ਼ਨਰ

April 20, 2026 06:13 PM
Rozana Sehaj times
ਕੋਟਕਪੂਰਾ  :  ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਣਕ ਦੀ ਫਸਲ ਦੀ ਖਰੀਦ ਮਿਤੀ 1 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਸ ਦੇ ਮੱਦੇਨਜ਼ਰ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਕਣਕ ਦੀ ਖਰੀਦ ਨੂੰ ਤਸੱਲੀਬਖਸ਼ ਤਰੀਕੇ ਨਾਲ ਕਰਾਉਣ ਲਈ ਜਿਲੇ ਵਿੱਚ ਪੈਂਦੀਆਂ ਮੰਡੀਆਂ ਵਿੱਚ ਨੋਡਲ ਅਫਸਰ ਨਿਯੁਕਤ ਕੀਤੇ ਹਨ ਜੋ ਕਣਕ ਦੀ ਖਰੀਦ ਬਿਨ੍ਹਾਂ ਕਿਸੇ ਵਿਘਨ ਦੇ ਕਰਵਾਉਣ ਲਈ ਜਿੰਮੇਵਾਰ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸ੍ਰੀਮਤੀ ਨਿਰਮਲਜੀਤ ਕੌਰ ਨਰੀਖਕ ਅਰਬਨ ਫਰੀਦਕੋਟ, ਮੇਨ ਮੰਡੀ ਫਰੀਦਕੋਟ, ਮਚਾਕੀ ਕਲਾਂ, ਮਹਿਮੂਆਣਾ, ਬੀੜ੍ਹ ਚਾਹਲ, ਪੱਕਾ, ਚੰਦਬਾਜਾ, ਸਰਬਜੀਤ ਕੌਰ ਨਿਰੀਖਕ ਸਾਦਿਕ, ਮੇਨ ਮੰਡੀ ਸਾਦਿਕ, ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਅਤੇ ਜੰਡ ਸਾਹਿਬ ਵਿਖੇ, ਸਿਮਰਜੀਤ ਸਿੰਘ ਨਰੀਖਕ ਗੋਲੇਵਾਲ, ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ, ਭਾਗਥਲਾ ਕਲਾਂ ਵਿਖੇ, ਰਨੀਸ਼ਾ ਅੱਤਰੀ, ਨਰੀਖਕ ਮਚਾਕੀ ਕਲਾਂ, ਪੱਖੀਕਲਾਂ, ਅਰਾਈਆਂਵਾਲਾ ਕਲਾਂ, ਹਰਦਿਆਲੇਆਣਾ, ਘੁਗਿਆਣਾ ਅਤੇ ਡੋਡ ਵਿਖੇ, ਕੁਲਬੀਰ ਸਿੰਘ ਨਰੀਖਕ ਬਰਗਾੜੀ, ਜੈਤੋ, ਬਾਜਾਖਾਨਾ, ਬਰਗਾੜ੍ਹੀ, ਡੋਡ ਅਤੇ ਚੰਦਭਾਨ ਵਿਖੇ, ਕਮਰਦੀਪ ਸਿੰਘ ਨਰੀਖਕ ਬਹਿਬਲ ਖੁਰਦ, ਬਹਿਬਲਕਲਾਂ, ਬੁਰਜ ਜਵਾਹਰ ਸਿੰਘ ਵਾਲਾ ਵਿਖੇ, ਰਵੀ ਕੁਮਾਰ ਨਰੀਖਕ ਸੰਧਵਾਂ, ਮੇਨ ਮੰਡੀ ਕੋਟਕਪੂਰ, ਖਾਰਾ, ਵਾੜਾਦੜਾਕਾ, ਹਰੀਨੌ ਵਿਖੇ, ਲਲੀਤ ਸੈਨ ਸਟੇਟ ਟੈਕਸ ਅਫਸਰ ਕੋਟਕਪੂਰਾ, ਕੋਟਸੁਖੀਆ, ਔਲਖ, ਪੰਜਗਰਾਈਂ ਕਲਾਂ, ਜਿਊਣਵਾਲਾ, ਧੂੜਕੋਟ ਵਿਖੇ, ਸ਼ੀਨਮ ਰਾਣੀ ਸਟੇਟ ਟੈਕਸ ਅਫਸਰ ਜੈਤੋ, ਰੋੜੀ ਕਪੂਰਾ, ਗੋਬਿੰਦਗੜ, ਘਣੀਆ, ਖੱਚੜਾ, ਕਰੀਰਵਾਲੀ ਵਿਖੇ, ਅਕਾਸ਼ਦੀਪ ਸਟੇਟ ਟੈਕਸ ਇੰਸਪੈਕਟਰ ਜੈਤੋ, ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਝੱਖੜਵਾਲਾ, ਮੱਤਾ ਵਿਖੇ, ਵਿਵੇਕ ਮਹਿਰਾ, ਸਟੇਟ ਟੈਕਸ ਇੰਸਪੈਕਟਰ ਕੋਟਕਪੂਕਾ, ਢੀਮਾਂਵਾਲੀ, ਮੋੜ, ਫਿੱਡੇਕਲਾਂ ਵਿਖੇ, ਰਾਜਬੰਸ ਸਿੰਘ ਨਰੀਖਕ ਗੁਦਾਰਾ, ਚੈਨਾ, ਲੰਬਵਾਲੀ, ਮੱਲਾ, ਵਾੜਾ ਭਾਈਕਾ ਵਿਖੇ, ਹਰਮਨਪ੍ਰੀਤ ਕੌਲ ਗਿੱਲ ਨਰੀਖਕ ਮੜਾਕ, ਦਬੜੀਖਾਨਾ, ਰੋਮਾਣਾ ਅਜੀਤ ਸਿੰਘ ਵਿਖੇ ਬਤੌਰ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼. ਆਪਣਾ ਹਲਕੇ ਅਧੀਨ ਆਉਂਦੀਆਂ ਮੰਡੀਆਂ ਦੀ ਦੇਖ ਰੇਖ ਲਈ ਓਵਰਆਲ ਇੰਚਾਰਜ ਹੋਣਗੇ। ਉਨ੍ਹਾਂ ਕਿਹਾ ਕਿ ਇਹ ਨੋਡਲ ਅਫਸਰ ਹਰ ਰੋਜ਼ ਇਨ੍ਹਾਂ ਮੰਡੀਆਂ ਦਾ ਦੌਰਾ ਕਰਕੇ ਪ੍ਰਗਤੀ ਰਿਪੋਰਟ ਸ਼ਾਮ 7.00 ਵਜੇ ਤੱਕ ਉਨ੍ਹਾਂ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਖਰੀਦ ਏਜੰਸੀਆਂ ਦੇ ਜਿਲਾ ਮੈਨੇਜਰਾਂ ਅਤੇ ਉਪਰੋਕਤ ਨੋਡਲ ਅਫਸਰਾਂ ਨਾਲ ਹਰ ਰੋਜ ਸਵੇਰੇ 9.30 ਵਜੇ ਮੀਟਿੰਗ ਕਰਕੇ (ਸਮੇਤ ਛੁੱਟੀ ਵਾਲੇ ਦਿਨ ਵੀ) ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਜਾਵੇਗਾ। ਉਨ੍ਹਾਂ ਖਰੀਦਪ੍ਰਬੰਧਾਂਵਿੱਚ ਲੱਗੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਖਰੀਦ ਪ੍ਰਬੰਧਾਂ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Have something to say? Post your comment

 

More in Malwa

ਭਾਜਪਾ ਦਾ ਔਰਤ ਵਿਰੋਧੀ ਚਿਹਰਾ ਹੋਇਆ ਬੇਨਕਾਬ, ਮਹਿਲਾ ਰਾਖਵਾਂ ਕਰਨ ਬਿਲ ਦੀ ਆੜ ਵਿੱਚ ਡੀ ਲਿਮੀਟੇਸ਼ਨ ਦੀ ਸੀ ਸਾਜਿਸ਼, ਵਿਰੋਧੀਆਂ ਨੇ ਨਕਾਰਿਆ ਬਿੱਲ: ਵਿਜੇ ਇੰਦਰ ਸਿੰਗਲਾ

ਸੈਂਟ ਜੇਵੀਅਰਸ ਇੰਟਰਨੈਸ਼ਨਲ ਸਕੂਲ ਅਤਾਲਾ ਦਾ ਦਸਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਸੁਨਾਮ ਵਿਖੇ ਗੱਦਿਆਂ ਦੇ ਗੋਦਾਮ 'ਚ ਲੱਗੀ ਅੱਗ 

ਬਾਲਾ ਜੀ ਮੰਦਿਰ 'ਚ ਲਾਇਆ ਖੂਨਦਾਨ ਕੈਂਪ 

ਅਲਾਇੰਸ ਕਲੱਬਸ ਇੰਟਰਨੈਸ਼ਨਲ ਜਿਲ੍ਹਾ 111 ਨੌਰਥ ਦੀ ਪਹਿਲੀ ਕੈਬਨਿਟ ਮੀਟਿੰਗ ਇਨਸਟਾਲੇਸ਼ਨ ਅਤੇ ਸਕੂਲਿੰਗ ਟਰੇਨਿੰਗ ਦਾ ਸਮਾਗਮ ਕੀਤਾ ਗਿਆ

ਮਾਨ ਸਰਕਾਰ ਦੇ ਲੋਕਹਿਤ ਫੈਸਲੇ: ਮਹਿਲਾਵਾਂ, ਨੌਜਵਾਨਾਂ ਤੇ ਗਰੀਬ ਪਰਿਵਾਰਾਂ ਲਈ ਵੱਡੀ ਰਾਹਤ : ਬਲਜੀਤ ਸਿੰਘ ਬੱਲੀ

ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ

ਦਸਮੇਸ਼ ਸਕੂਲ ਹਰੀਨੌ ਵਿਖੇ ਵਲੰਟੀਅਰਾਂ ਨੂੰ ਵੰਡੇ ਗਏ ਸਰਟੀਫਿਕੇਟ

ਸੂਬਾ ਪੱਧਰੀ ਸਮਾਗਮ ਮੌਕੇ ਪਰਜਾਪਤ ਸਮਾਜ ਵੱਲੋ ਦੋ ਹੋਣਹਾਰ ਬੇਟੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਸੁਨਾਮ ਕਾਲਜ 'ਚ ਧਰਤੀ ਦੀ ਸੰਭਾਲ ਵਿਸ਼ੇ ਤੇ ਕਰਾਇਆ ਸੈਮੀਨਾਰ