Monday, April 20, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਸੁਨਾਮ ਕਾਲਜ 'ਚ ਧਰਤੀ ਦੀ ਸੰਭਾਲ ਵਿਸ਼ੇ ਤੇ ਕਰਾਇਆ ਸੈਮੀਨਾਰ 

April 20, 2026 01:59 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਇਕੋ ਕਲੱਬ ਅਤੇ ਯੋਗਰਾਫੀ ਵਿਭਾਗ ਦੁਆਰਾ ‘ਧਰਤੀ ਬਚਾਓ-ਵਾਤਾਵਰਨ ਬਚਾਓ’ ਦੀ ਥੀਮ ਨੂੰ ਮੁੱਖ ਰੱਖ ਦੀਆਂ ‘ਧਰਤੀ ਦਿਵਸ’ ਮਨਾਇਆ ਗਿਆ। ਜਿਸ ਵਿੱਚ ਧਰਤੀ ਦੀ ਸੰਭਾਲ ਅਤੇ ਜਾਗਰੂਕ ਕਰਨ ਲਈ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਲਗਭਗ 15 ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਸੰਦੀਪ ਕੌਰ ਐਮ. ਏ. ਹਿਸਟਰੀ ਭਾਗ ਦੂਜਾ ਦੀ ਵਿਦਿਆਰਥਨ ਨੇ ਪਹਿਲਾ ਸਥਾਨ, ਮਨਜੋਤ ਕੌਰ ਬੀ. ਏ. ਭਾਗ ਪਹਿਲਾ ਨੇ ਦੂਜਾ ਅਤੇ ਪਰਾਚੀ ਬੀ. ਐਸ. ਸੀ. ਭਾਗ ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪ੍ਰੋ. ਦਰਸ਼ਨ ਕੁਮਾਰ ਨੇ ਭਾਸ਼ਣ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਤੇ ਨਾਲ ਹੀ ਧਰਤੀ ਦਿਵਸ ਦੀ ਮਹੱਤਤਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਇਕੋ ਕਲੱਬ ਦੇ ਕਨਵੀਨਰ ਪ੍ਰੋ. ਸੁਮਨਦੀਪ ਕੌਰ ਨੇ ‘ਧਰਤੀ ਦਿਵਸ’ ਦੇ  ਇਤਿਹਾਸ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ। ਇਸ ਤੋਂ ਬਾਅਦ ਜਿਓਗ੍ਰਾਫੀ ਵਿਭਾਗ ਦੇ ਮੁਖੀ ਪ੍ਰੋ. ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਧਰਤੀ ਉਤਪੱਤੀ ਅਤੇ ਵਰਤਮਾਨ ਸਥਿਤੀ ਤੋਂ ਵੀ ਜਾਣੂੰ ਕਰਵਾਇਆ। ਇਸ ਮੌਕੇ ਭਾਸ਼ਣ ਮੁਕਾਬਲਿਆਂ ਦੀ ਜਜਮੈਂਟ ਲਈ ਪ੍ਰੋ. ਸਤਵਿੰਦਰ ਸਿੰਘ, ਪ੍ਰੋ.  ਸੁਖਚੈਨ ਸਿੰਘ ਅਤੇ ਡਾ. ਜੋਤੀ ਨੇ ਜੱਜ ਦੇ ਤੌਰ ਤੇ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਕਾਰਵਾਈ ਪ੍ਰੋ. ਸੁਮਨਦੀਪ ਕੌਰ ਅਤੇ ਪ੍ਰੋ.  ਸੰਦੀਪ ਕੌਰ ਨੇ ਕੀਤੀ ਇਸ ਮੌਕੇ ਡਾ. ਰੂਬੀ ਜਿੰਦਲ, ਪ੍ਰੋ. ਪ੍ਰਿਤਪਾਲ, ਪ੍ਰੋ. ਗਗਨਦੀਪ ਸਿੰਘ ਅਤੇ ਪ੍ਰੋ. ਅਨਵਰ ਆਦਿ ਹਾਜ਼ਰ ਸਨ।
 
 
 
 

Have something to say? Post your comment

 

More in Malwa

ਜੋਗਿੰਦਰ ਉਗਰਾਹਾਂ ਨੇ ਡੈਮ ਸੇਫਟੀ ਐਕਟ ਰੱਦ ਕਰਨ ਦੀ ਕੀਤੀ ਮੰਗ 

ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਹਰਪ੍ਰੀਤ ਸਿਮਕ

ਸੰਘਰਸ਼ਮਈ ਜੀਵਨ ਦੀ ਅਸਲੀ ਤਸਵੀਰ ਪੇਸ਼ ਕਰੇਗੀ ਲਘੂ ਫਿਲਮ ‘ਸਾਈਕਲ’

ਇਟਲੀ ਦੇ ਗੁਰਦੁਆਰਾ ਸਾਹਿਬ 'ਚ ਗੋਲੀਬਾਰੀ: ਮੋਰਿੰਡਾ ਦੇ ਨੌਜਵਾਨ ਗੁਰਮੀਤ ਸਿੰਘ ਦੀ ਮੌਤ, ਇਲਾਕੇ 'ਚ ਸੋਗ

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਰੁਕੇ ਹੋਏ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ : ਹਰਪ੍ਰੀਤ ਸਿੰਘ ਸਿਮਕ

ਭਾਈ ਨਿਗਾਹੀਆ ਸਿੰਘ ਜੀ ਬਿਰਧ ਆਸ਼ਰਮ ਦੇ ਨਵੇਂ ਬਣੇ 9 ਕਮਰਿਆਂ ਦਾ ਲੈਂਟਰ ਪਾਇਆ

ਵੱਡੀ ਈਦਗਾਹ ਕਮੇਟੀ ਮਲੇਰਕੋਟਲਾ ਦੀ ਹੋਈ ਮੁੜ ਚੋਣ, ਮੁਹੰਮਦ ਸ਼ਾਹਿਦ ਥਿੰਦ ਬਣੇ ਨਵੇਂ ਪ੍ਰਧਾਨ

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਨੇ ਕਾਂਗਰਸੀ ਵਰਕਰਾਂ ਨਾਲ ਕੀਤੀਆਂ ਅਹਿਮ ਮੀਟਿੰਗਾਂ

ਸੀ ਬੀ ਐਸ ਸੀ ਵਲੋਂ ਦਸਵੀਂ ਦੇ ਐਲਾਨੇ ਨਤੀਜੇ ਚ ਵੰਸਿਕਾ ਸੂਦ ਨੇ 97,8 % ਅੰਕ ਕੀਤੇ ਹਾਸਲ

ਭਗਵੰਤ ਮਾਨ ਸਰਕਾਰ ਬਾਬਾ ਸਾਹਿਬ ਦੇ ਰਸਤੇ 'ਤੇ ਚੱਲ ਰਹੀ ਹੈ, ਅਣਦੇਖੀ ਦੀ ਰਾਜਨੀਤੀ ਨਹੀਂ ਕਰ ਰਹੀ: ਹਰਪਾਲ ਸਿੰਘ ਚੀਮਾ