ਸੁਨਾਮ : ਸ਼ੋਸ਼ਲ ਯੂਥ ਸਪੋਰਟਸ ਕਲਚਰਲ ਐਂਡ ਵੈਲਫੇਅਰ ਕਲੱਬ ਰਜਿ.ਛਾਜਲੀ ਵੱਲੋਂ ਅੱਖਾਂ ਦਾ ਤੀਸਰਾ ਮੁਫ਼ਤ ਕੈਂਪ ਲਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਛਾਜਲੀ ਅਤੇ ਕਲੱਬ ਦੇ ਪ੍ਰੈਸ ਸਕੱਤਰ ਜਸਵੀਰ ਲਾਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 21 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋ 1 ਵਜੇ ਤੱਕ ਗੁਰਦੁਆਰਾ ਸੰਗਤਸਰ ਨੇੜੇ ਦਾਣਾ ਮੰਡੀ ਛਾਜਲੀ ਵਿਖੇ ਅੱਖਾਂ ਦੇ ਚੈਕ-ਅੱਪ ਅਤੇ ਅਪ੍ਰੇਸ਼ਨ ਕੀਤੇ ਜਾਣਗੇ। ਇਸ ਕੈਂਪ ਵਿੱਚ ਅੱਖਾਂ ਦੇ ਮਾਹਰ ਡਾਕਟਰ ਨਿੱਧੀ ਗੁਪਤਾ ਆਈ ਸਰਜਨ ਸੰਗਰੂਰ ਵਿਸ਼ੇਸ਼ ਤੌਰ ਆਪਣੀ ਟੀਮ ਨਾਲ ਪਹੁੰਚ ਰਹੇ ਹਨ। ਜਿਨ੍ਹਾਂ ਮਰੀਜ਼ ਦੇ ਲੈਜ਼ ਪੈਣਗੇ ਉਹਨਾਂ ਸਮਾਂ ਦਿੱਤਾ ਜਾਵੇ। ਕੈਂਪ ਵਿੱਚ ਦਵਾਈਆਂ ਅਤੇ ਲੈਂਜ਼ ਮੁਫ਼ਤ ਪਾਏ ਜਾਣਗੇ। ਮਰੀਜ਼ ਨੇ ਆਪਣਾ ਜਾਂ ਪਰਿਵਾਰ ਦਾ ਮੋਬਾਇਲ ਨੰਬਰ ਨੋਟ ਕਰਾਕੇ ਜਾਣਾ ਹੋਵੇਗਾ ,ਅਨਪੜ੍ਹ ਮਰੀਜ਼ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨੰਬਰ ਨੋਟ ਕਰਾਕੇ ਲਿਆਉਣ ਤਾਂ ਜੋ ਅਪ੍ਰੇਸ਼ਨ ਲਈ ਸੰਪਰਕ ਕੀਤਾ ਜਾ ਸਕੇ । ਇਸ ਕੈਂਪ ਦਾ ਉਦਘਾਟਨ ਮੰਹਤ ਸ਼੍ਰੀ ਅੰਮ੍ਰਿਤ ਬਣ ਜੀ ਵੱਡਾ ਡੇਰਾ ਛਾਜਲੀ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਉੱਨ੍ਹਾਂ ਦੇ ਨਾਲ ਡਾ.ਗੁਰਸੇਵ ਛਾਜਲੀ ਖਜ਼ਾਨਚੀ,ਐਡਵੋਕੇਟ ਕੁੱਕੀ ਸੂਚ ,ਬੀਨੂੰ ਸ਼ਰਮਾ ,ਤਾਰਾ ਸਿੰਘ ਛਾਜਲੀ ,ਅਜੈਬ ਸਿੰਘ ਵਾਲੀਆ, ਨਵਕੀਰਤ ਸਿੰਘ ,ਸੁਖਮਨਦੀਪ ਸਿੰਘ,ਪ੍ਰਿੰਸ ਢੋਟ ,ਅਰਸ਼ਦੀਪ ਸਿੰਘ, ਨਵਜੋਤ ਢੋਟ ਆਦਿ ਹਾਜ਼ਰ ਸਨ।