ਸਮਾਣਾ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹਾਈਕਮਾਂਡ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬ ਭਾਜਪਾ ਨੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਚਿੰਤਕ ਪ੍ਰਿੰਸੀਪਲ ਮੋਹਨ ਲਾਲ ਨੂੰ ‘ਪੰਜਾਬ ਵਿਕਸਤ ਭਾਰਤ ਜੀ ਰਾਮ ਜੀ ਸੈੱਲ’ ਦਾ ਸੂਬਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਤੋਂ ਬਾਅਦ ਅੱਜ ਪ੍ਰਿੰਸੀਪਲ ਮੋਹਨ ਲਾਲ ਦੇ ਗ੍ਰਹਿ ਵਿਖੇ ਸੈੱਲ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਜਥੇਬੰਦੀ ਦੀ ਮਜ਼ਬੂਤੀ ਅਤੇ ਭਵਿੱਖ ਦੀਆਂ ਰਣਨੀਤੀਆਂ 'ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸੈੱਲ ਦੇ ਸੂਬਾ ਕਨਵੀਨਰ ਭੀਮ ਸਿੰਘ ਅਤੇ ਕੋ-ਕਨਵੀਨਰ ਚਮਕੀਲਾ ਸਿੰਘ ਨੇ ਪ੍ਰਿੰਸੀਪਲ ਮੋਹਨ ਲਾਲ ਨੂੰ ਮੁੱਖ ਸਲਾਹਕਾਰ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਆਗੂਆਂ ਨੇ ਕਿਹਾ ਕਿ ਤਰੁਣ ਚੁੱਘ (ਕੌਮੀ ਜਨਰਲ ਸਕੱਤਰ) ਅਤੇ ਅਸ਼ਵਨੀ ਸ਼ਰਮਾ ਦੀ ਰਹਿਨੁਮਾਈ ਹੇਠ ਇਹ ਸੈੱਲ ਪੰਜਾਬ ਦੇ ਪਿੰਡਾਂ ਵਿੱਚ ਰੋਜ਼ਗਾਰ, ਸਵੱਛਤਾ ਅਤੇ ਆਜੀਵਿਕਾ ਮਿਸ਼ਨ ਰਾਹੀਂ ਲੋਕਾਂ ਦੇ ਭਵਿੱਖ ਨੂੰ ਸੁਧਾਰਨ ਵਿੱਚ ਵੱਡਾ ਯੋਗਦਾਨ ਪਾਵੇਗਾ। ਇਸ ਮੌਕੇ ਪੰਜਾਬੀ ਲੋਕ ਗਾਇਕ ਜਗਜੀਤ ਜੁਗਨੂੰ ਨੇ ਆਪਣੇ ਕਈ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਪਾਰਟੀ ਵਿੱਚ ਸ਼ਾਮਲ ਹੁੰਦਿਆਂ ਜੁਗਨੂੰ ਨੇ ਕਿਹਾ ਕਿ ਮੌਜੂਦਾ 'ਆਪ' ਸਰਕਾਰ ਗਰੀਬਾਂ ਦੇ ਗ੍ਰਾਫ ਨੂੰ ਉੱਚਾ ਚੁੱਕਣ ਵਿੱਚ ਨਾਕਾਮ ਰਹੀ ਹੈ, ਜਦੋਂਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪ੍ਰਿੰਸੀਪਲ ਮੋਹਨ ਲਾਲ ਨੇ ਸਾਰੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਭਰੋਸਾ ਦਿੱਤਾ ਕਿ ਭਾਜਪਾ ਹਰ ਵਰਗ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਨਾਲ ਖੜ੍ਹੀ ਹੈ। ਮੀਟਿੰਗ ਅਤੇ ਸਨਮਾਨ ਸਮਾਰੋਹ ਦੌਰਾਨ ਜ਼ਿਲਾ ਪਟਿਆਲਾ ਸੋਸ਼ਲ ਮੀਡੀਆ ਇੰਚਾਰਜ ਸੰਜੀਵ ਗਰਗ,ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ ਪਰਦੱਮਨ ਸਿੰਘ ਵਿਰਕ, ਰਾਜੇਸ਼ ਮੋਦਗਿੱਲ, ਦਿਨੇਸ਼ ਜੈਨ, ਜਸਵੰਤ ਸ਼ਰਮਾ, ਯੂਥ ਆਗੂ ਸ਼ੁਭਨੀਤ ਗਰਗ, ਅਤੇ ਜਨਕ ਰਾਜ ਜਿੰਦਲ ਹਾਜ਼ਰ ਸਨ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਅਮਨਪ੍ਰੀਤ ਕੌਰ, ਕਿਰਨਪਾਲ ਕੌਰ, ਜਸਵੀਰ ਕੌਰ ਸਮੇਤ ਕਈ ਹੋਰ ਪਰਿਵਾਰਾਂ ਨੇ ਵੀ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ।