Sunday, April 19, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਪਰਸ਼ੂਰਾਮ ਜੈਯੰਤੀ ਮੌਕੇ ਦੋਸਤ ਵੈਲਫੇਅਰ ਸੁਸਾਇਟੀ ਨੇ ਲਾਇਆ ਮੁਫ਼ਤ ਮੁੱਢਲੀ ਸਹਾਇਤਾ ਤੇ ਸਿਹਤ ਜਾਂਚ ਕੈਂਪ

April 19, 2026 06:01 PM
Rozana Sehaj times
ਬਠਿੰਡਾ :  ਭਗਵਾਨ ਪਰਸ਼ੂਰਾਮ ਜੈਯੰਤੀ ਮੌਕੇ ਦੋਸਤ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਸ਼ਰਧਾਲੂਆਂ ਦੀ ਸੇਵਾ ਲਈ ਪ੍ਰਧਾਨ ਰਮੇਸ਼ ਕੁਮਾਰ ਗਰਗ ਦੀ ਰਹਿਨੁਮਾਈ ਹੇਠ ਮੰਦਰ ਸ਼੍ਰੀ ਬਾਲਾ ਜੀ ਨੈਸ਼ਨਲ ਕਲੋਨੀ ਬਠਿੰਡਾ ਵਿਖੇ ਮੁਫ਼ਤ ਮੁੱਢਲੀ ਸਹਾਇਤਾ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਫਾਰਮਾਸਿਸਟ ਮਨਦੀਪ ਕੁਮਾਰ, ਅਸ਼ੋਕ ਬਾਲਿਆਂਵਾਲੀ ਤੇ ਰਾਜਿੰਦਰ ਸਿੰਗਲਾ ਦੀ ਦੇਖਰੇੇਖ ਹੇਠ ਲਗਭਗ 800 ਸ਼ਰਧਾਲੂਆਂ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ ਜਦਕਿ ਕਈਆਂ ਨੂੰ ਲੋੜ ਪੈਣ ’ਤੇ ਮੌਕੇ ’ਤੇ ਹੀ ਮੱਲ੍ਹਮ ਪੱਟੀ ਤੋਂ ਇਲਾਵਾ ਮੁੱਢਲੀ ਮੈਡੀਕਲ ਸਹਾਇਤਾ ਵੀ ਦਿੱਤੀ ਗਈ। 
ਕੈਂਪ ਬਾਰੇੇ ਜਾਣਕਾਰੀ ਦਿੰਦਿਆਂ ਪ੍ਰਧਾਨ ਗਰਗ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰ ਸਾਲ ਪਰਸ਼ੂਰਾਮ ਜੈਯੰਤੀ ਮੌਕੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਜਾਂਦੀਆਂ ਹਨ। ਸੁਸਾਇਟੀ ਦੇ ਕਾਰਜਾਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸੁਸਾਇਟੀ ਲਗਭਗ ਤਿੰਨ ਦਹਾਕਿਆਂ ਤੋਂ ਲੋਕ ਹਿੱਤ ਵਿੱਚ ਕੰਮ ਕਰ ਰਹੀ ਹੈ। ਪਿਛਲੇ ਦਿਨੀਂ ਪੰਜਾਬ ’ਚ ਆਏ ਹੜ੍ਹਾਂ ਮੌਕੇ ਸੁਸਾਇਟੀ ਦੇ ਕਾਰਜਕਰਤਾਵਾਂ ਵੱਲੋਂ ਫਾਜਿਲਕਾ ਵਿਖੇ ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਹੜ੍ਹ ਪੀੜ੍ਹਤਾਂ ਦੇ ਘਰ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਲੋੜਵੰਦ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਅਤੇ ਉਨ੍ਹਾਂ ਦੀ ਫੀਸ ਦਾ ਪ੍ਰਬੰਧ ਵੀ ਕੀਤਾ ਗਿਆ। ਉਨ੍ਹਾਂ ਸੁਸਾਇਟੀ ਵੱਲੋਂ ਮੇਲਾ ਮਾਈਸਰਖਾਨਾ ਵਿਖੇੇ ਮਾਤਾ ਦੇ ਨਵਰਾਤਰਿਆਂ ਮੌਕੇ ਸਾਲ ’ਚ ਦੋ ਵਾਰ ਲਗਾਏ ਜਾਣ ਵਾਲੇ ਮੈਡੀਕਲ ਚੈੱਕਅੱਪ ਕੈਂਪ ਅਤੇ ਦਿੱਤੀ ਜਾਂਦੀ ਐਂਬੂਲੈਂਸ ਦੀ ਸਹਾਇਤਾ ਦੀ ਗੱਲ ਵੀ ਰੱਖੀ। ਅੱਜ ਦੇ ਕੈਂਪ ਦੌਰਾਨ ਸੁਸਾਇਟੀ ਦੇ ਕਾਰਜਕਰਤਾ ਅਨਿਲ ਕੁਮਾਰ, ਰਮਣੀਕ ਵਾਲੀਆ, ਰਾਕੇਸ਼ ਗੋਇਲ, ਲਵਲੀਨ ਸਚਦੇਵਾ, ਅਨੂਪ ਗਰਗ, ਪ੍ਰੇਮ ਕੁਮਾਰ ਗਰਗ ਪ੍ਰਧਾਨ ਸਨਾਤਨ ਧਰਮ ਮਹਾਂਵੀਰ ਦਲ ਬਠਿੰਡਾ, ਅਸ਼ੋਕ ਕਾਂਸਲ ਅਤੇ ਸੋਮ ਨਾਥ ਦਾ ਵਿਸ਼ੇਸ਼ ਸਹਿਯੋਗ ਰਿਹਾ

Have something to say? Post your comment

 

More in Malwa

ਸੀਬੀਐਸਈ ਦਸਵੀਂ ਦੇ ਨਤੀਜਿਆਂ ‘ਚ ਜਾਨਵੀ ਅਰੋੜਾ ਨੇ ਮਾਰੀ ਬਾਜ਼ੀ, 96.60% ਅੰਕ ਲੈ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ

ਸੂਚਨਾ ਅਧਿਕਾਰ ਫਰੰਟ ਪੰਜਾਬ ਵੱਲੋਂ ਪ੍ਰੋਫੈਸਰ ਅਮਨਜੀਤ ਖਨੌਰੀ ਦੀ ਨਿਯੁਕਤੀ

 ਭਾਜਪਾ ਨੇ ਪ੍ਰਿੰਸੀਪਲ ਮੋਹਨ ਲਾਲ ਨੂੰ ‘ਵਿਕਸਤ ਭਾਰਤ ਜੀ ਰਾਮ ਜੀ’ ਸੈੱਲ ਦਾ ਸੂਬਾ ਮੁੱਖ ਸਲਾਹਕਾਰ ਕੀਤਾ ਨਿਯੁਕਤ; ਕਈ ਦਿੱਗਜ ਆਗੂ ਤੇ ਕਲਾਕਾਰ ਪਾਰਟੀ 'ਚ ਹੋਏ ਸ਼ਾਮਲ

ਜੈਨ ਪਰਿਵਾਰ ਵੱਲੋਂ ਬੱਚਿਆਂ ਦੇ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ਮੌਕੇ ਕੇਸਰ ਵਾਲੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ

ਦਲਿਤ ਸੈਨਾ ਦੇ ਸੂਬਾ ਪ੍ਰਧਾਨ ਨੇ ਮਾਤਾ ਗਿਆਨ ਦੇਵੀ ਦੀ ਮੌਤ ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਕਬੱਡੀ ਖਿਡਾਰੀ ਮਨਦੀਪ ਸਿੰਘ ਦਾ ਸਨਮਾਨ

ਪਰਜਾਪਤ ਸਮਾਜ ਵੱਲੋ ਦੋ ਹੋਣਹਾਰ ਬੇਟੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਪਾਵਰਕਾਮ ਠੇਕਾ ਕਾਮਿਆਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਧਰਨਾ 

ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਨੇ ਲਗਾਤਾਰ ਵੀਜੇ

ਬਹਾਵਲਪੁਰੀ ਭਾਈਚਾਰੇ ਦਾ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ: ਹਰਪਾਲ ਜੁਨੇਜਾ