Sunday, April 19, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਪਰਜਾਪਤ ਸਮਾਜ ਵੱਲੋ ਦੋ ਹੋਣਹਾਰ ਬੇਟੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

April 19, 2026 05:53 PM
Rozana Sehaj times
ਕੋਟਕਪੂਰਾ/ਜੈਤੋ, 19 ਅਪ੍ਰੈਲ (ਟਿੰਕੂ ਕੁਮਾਰ) :- ਅੱਠਵੀਂ ਜਮਾਤ ਦੇ ਸਲਾਨਾ 2025-26 ਦੇ ਨਤੀਜਿਆਂ ਵਿੱਚੋਂ ਪੰਜਾਬ ਭਰ 'ਚੋਂ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾ ਤਮੰਨਾ ਪਰਜਾਪਤੀ ਅਤੇ ਜਸ਼ਨਦੀਪ ਕੌਰ ਦੇ ਪਰਜਾਪਤ ਸਭਾ ਜੈਤੋ ਵੱਲੋਂ ਕਾਲੂ ਰਾਮ ਦੀ ਬਗੀਚੀ ਜੈਤੋ ਵਿਖ਼ੇ ਕਰਵਾਏ ਗਏ ਸੂਬਾ ਪੱਧਰੀ ਸਨਮਾਨ ਸਮਾਰੋਹ ਮੌਕੇ ਇੰਜੀ. ਅਮੋਲਕ ਸਿੰਘ ਵਿਧਾਇਕ ਆਮ ਆਦਮੀ ਪਾਰਟੀ ਜੈਤੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਇਸ ਮੌਕੇ ਉਹਨਾਂ ਨਾਲ ਡਾ. ਹਰੀਸ਼ ਚੰਦਰ ਪ੍ਰਧਾਨ ਨਗਰ ਕੌਂਸਲ ਜੈਤੋ ਵੀ ਮੌਜੂਦ ਸਨ, ਜਦਕਿ ਪ੍ਰਧਾਨਗੀ ਮੰਡਲ ਵਿਚ ਸ੍ਰੀ ਕਰਮ ਚੰਦ ਪੱਪੀ ਸੂਬਾਈ ਪ੍ਰਧਾਨ ਪ੍ਰਜਾਪਤੀ ਕੁਮਹਾਰ ਮਹਾਸੰਘ ਪੰਜਾਬ ਹਾਜਰ ਸਨ! ਇਸ ਮੌਕੇ ਪਰਜਾਪਤ ਸਭਾ ਜੈਤੋ ਦੇ ਪ੍ਰਧਾਨ ਸ੍ਰੀ ਬਾਬੂ ਲਾਲ ਜੀ ਨੇ ਪੰਜਾਬ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਇਸ ਸਮਾਗਮ ਵਿੱਚ ਪਰਜਾਪਤ ਬਰਾਦਰੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਪਹੁੰਚਣ 'ਤੇ ਜੀ ਆਇਆਂ ਆਖਦੇਆਂ ਉਹਨਾਂ ਦਾ ਧੰਨਵਾਦ ਕੀਤਾ! ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਅਮੋਲਕ ਸਿੰਘ ਨੇ ਬੇਟੀ ਤਮੰਨਾ, ਉਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਪਰਜਾਪਤ ਬਰਾਦਰੀ ਨੂੰ ਵਧਾਈ ਦਿੰਦਿਆਂ ਬੇਟੇ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ! ਉਹਨਾਂ ਕਿਹਾ ਕਿ ਬੇਟੀ ਅੱਗੇ ਜੋ ਵੀ ਪੜ੍ਹਾਈ ਕਰਨਾ ਚਾਹੁੰਦੀ ਹੈ, ਉਸ ਨੂੰ ਪੰਜਾਬ ਸਰਕਾਰ ਅਤੇ ਮੇਰੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ, ਕਿਉਂਕਿ ਅੱਜ ਦੇ ਨੌਜਵਾਨ ਬੱਚੇ ਹੀ ਆਉਣ ਚੰਗੇ ਲੀਡਰ ਹਨ! ਉਹਨਾਂ ਕਿਹਾ ਕਿ ਇਹਨਾਂ ਹੋਣਹਾਰ ਬੱਚਿਆਂ ਦੀ ਹੌਸਲਾ ਅਫਜਾਈ ਜਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਨਾਲ ਹੋਰਨਾਂ ਬੱਚਿਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ! ਇਸ ਮੌਕੇ ਸ੍ਰੀ ਕਰਮ ਚੰਦ ਪੱਪੀ ਅਤੇ ਗੁਰਮੀਤ ਸਿੰਘ ਪਰਜਾਪਤੀ ਨੇ ਆਪਣੇ ਸੰਬੋਧਨ ਦੌਰਾਨ ਬੇਟੀ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਸ ਪ੍ਰਾਪਤੀ ਲਈ ਮਾਪਿਆਂ ਅਤੇ ਸਮੂਹ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨਾਂ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਮੁਹਈਆ ਕਰਵਾਈ! ਸਟੇਜ ਸੰਚਾਲਨ ਦੀ ਭੂਮਿਕਾ ਪ੍ਰਿੰਸੀਪਲ ਧਮਨ ਕੁਮਾਰ ਅਤੇ ਸ਼੍ਰੀ ਪਵਨ ਕੁਮਾਰ ਪਰਜਾਪਤੀ ਚੀਫ ਜਨਰਲ ਸੈਕਟਰੀ ਪ੍ਰਜਾਪਤੀ ਕੁਮਹਾਰ ਮਹਾਸੰਘ ਪੰਜਾਬ ਨੇ ਬਾਖੂਬੀ ਢੰਗ ਨਾਲ ਨਿਭਾਈ! ਅੰਤ ਵਿੱਚ ਤਮੰਨਾ ਪਰਜਾਪਤੀ, ਜਸ਼ਨਦੀਪ ਕੌਰ ਸਮੇਤ ਮੁੱਖ ਮਹਿਮਾਨ ਸਿੰਘ ਸਮੇਤ ਹੋਰਨਾਂ ਪਤਵੰਤਿਆਂ ਦਾ ਪਰਜਾਪਤ ਸਮਾਜ ਜੈਤੋ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ! ਇਸ ਮੌਕੇ ਪਰਜਾਪਤ ਕੁਮਹਾਰ ਮਹਾਸੰਘ ਵੱਲੋਂ ਬੇਟੀ ਤਮੰਨਾ ਪ੍ਰਜਾਪਤੀ ਨੂੰ ਸਨਮਾਨ ਚਿੰਨ, 11000 ਰੁਪਏ ਅਤੇ ਪਰਜਾਪਤ ਸਮਾਜ ਲਈ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਟਿੰਕੂ ਕੁਮਾਰ ਕੋਟਕਪੂਰਾ ਅਤੇ ਰਘਬੀਰ ਸਿੰਘ ਸਾਦਿਕ ਨੂੰ ਵੱਖਰੇ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ! ਇਸ ਮੌਕੇ ਹੋਰਨਾਂ ਤੋਂ ਇਲਾਵਾ ਓਮ ਪ੍ਰਕਾਸ਼ ਚੇਅਰਮੈਨ ਮਲੌਟ, ਬਲਰਾਜ ਕਾਂਤੀ, ਮਨਦੀਪ ਸਿੰਘ ਮੁੰਨਾ, ਚੱਜੂਰਾਮ ਮੁਕਤਸਰ, ਨਾਰਾਇਣ ਦਾਸ ਕਾਲੀ ਫਰੀਦਕੋਟ, ਮਦਨ ਮੱਲ, ਰਵੀ ਕੁਮਾਰ ਅਬੋਹਰ, ਬਾਬੂ ਲਾਲ, ਸੰਦੀਪ ਕੁਮਾਰ, ਨਵੀਂਨ ਕੁਮਾਰ, ਜਗਮੀਤ ਗਿੱਦੜਬਾਹਾ, ਓਮ ਪ੍ਰਕਾਸ਼ ਬਾਘਾਪੁਰਾਣਾ, ਬੁੱਧ ਰਾਮ, ਬਾਬੂ ਲਾਲ ਸਮਾਲਸਰ, ਸਤਪਾਲ ਸਿੰਘ, ਖੁਸ਼ੀ ਰਾਮ ਚੌਧਰੀ, ਵਿਜੈ ਕੁਮਾਰ, ਚਿਮਨ ਲਾਲ ਮੋਗਾ, ਬਸੰਤ ਕੁਮਾਰ ਪਰਜਾਪਤ, ਕੁਮਾਰ ਕੁਮਾਰ ਕੋਟਕਪੂਰਾ, ਓਮ ਪ੍ਰਕਾਸ਼ ਬਠਿੰਡਾ, ਪੂਰਨ ਚੰਦ ਤਲਵੰਡੀ, ਰਘਬੀਰ ਪਰਜਾਪਤੀ, ਗੁਰਚਰਨ ਸਿੰਘ ਬੱਗੜ, ਦੁਲੀਚੰਦ, ਸੋਨੂੰ ਕੁਮਾਰ, ਇੰਦਰਜੀਤ ਸਿੰਘ, ਸੁਰਜੀਤ ਸਿੰਘ, ਤਰਸੇਮ ਕੁਮਾਰ, ਸਤਪਾਲ ਸਾਦਿਕ, ਰਾਜ ਕੁਮਾਰ ਕਾਨਿਆਂਵਾਲੀ, ਬਾਬੂ ਲਾਲ, ਨਾਨਕ ਚੰਦ, ਰਾਮਪਾਲ ਪਾਲੀ, ਸੁਰਿੰਦਰ ਕੁਮਾਰ, ਸੁਖਦੇਵ ਰਾਮ, ਬਾਬੂ ਰਾਮ, ਹੁਕਮ ਚੰਦ ਅਜੈ ਕੁਮਾਰ ਜੈਤੋ ਆਦਿ ਵੀ ਹਾਜਰ ਸਨ!

Have something to say? Post your comment

 

More in Malwa

ਸੀਬੀਐਸਈ ਦਸਵੀਂ ਦੇ ਨਤੀਜਿਆਂ ‘ਚ ਜਾਨਵੀ ਅਰੋੜਾ ਨੇ ਮਾਰੀ ਬਾਜ਼ੀ, 96.60% ਅੰਕ ਲੈ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ

ਸੂਚਨਾ ਅਧਿਕਾਰ ਫਰੰਟ ਪੰਜਾਬ ਵੱਲੋਂ ਪ੍ਰੋਫੈਸਰ ਅਮਨਜੀਤ ਖਨੌਰੀ ਦੀ ਨਿਯੁਕਤੀ

 ਭਾਜਪਾ ਨੇ ਪ੍ਰਿੰਸੀਪਲ ਮੋਹਨ ਲਾਲ ਨੂੰ ‘ਵਿਕਸਤ ਭਾਰਤ ਜੀ ਰਾਮ ਜੀ’ ਸੈੱਲ ਦਾ ਸੂਬਾ ਮੁੱਖ ਸਲਾਹਕਾਰ ਕੀਤਾ ਨਿਯੁਕਤ; ਕਈ ਦਿੱਗਜ ਆਗੂ ਤੇ ਕਲਾਕਾਰ ਪਾਰਟੀ 'ਚ ਹੋਏ ਸ਼ਾਮਲ

ਜੈਨ ਪਰਿਵਾਰ ਵੱਲੋਂ ਬੱਚਿਆਂ ਦੇ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ਮੌਕੇ ਕੇਸਰ ਵਾਲੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ

ਦਲਿਤ ਸੈਨਾ ਦੇ ਸੂਬਾ ਪ੍ਰਧਾਨ ਨੇ ਮਾਤਾ ਗਿਆਨ ਦੇਵੀ ਦੀ ਮੌਤ ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਕਬੱਡੀ ਖਿਡਾਰੀ ਮਨਦੀਪ ਸਿੰਘ ਦਾ ਸਨਮਾਨ

ਪਰਸ਼ੂਰਾਮ ਜੈਯੰਤੀ ਮੌਕੇ ਦੋਸਤ ਵੈਲਫੇਅਰ ਸੁਸਾਇਟੀ ਨੇ ਲਾਇਆ ਮੁਫ਼ਤ ਮੁੱਢਲੀ ਸਹਾਇਤਾ ਤੇ ਸਿਹਤ ਜਾਂਚ ਕੈਂਪ

ਪਾਵਰਕਾਮ ਠੇਕਾ ਕਾਮਿਆਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਧਰਨਾ 

ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਨੇ ਲਗਾਤਾਰ ਵੀਜੇ

ਬਹਾਵਲਪੁਰੀ ਭਾਈਚਾਰੇ ਦਾ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ: ਹਰਪਾਲ ਜੁਨੇਜਾ