ਸਮਾਣਾ : ਸੀਬੀਐਸਈ ਬੋਰਡ ਦੀ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਸਮਾਣਾ ਦੀ ਹੋਣਹਾਰ ਵਿਦਿਆਰਥਣ ਸਾਕਸ਼ੀ ਮਿੱਤਲ ਨੇ 95.20 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਨਾਮੀ ਪੱਤਰਕਾਰ ਜੋਹਰੀ ਮਿੱਤਲ ਦੀ ਧੀ ਹੈ, ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਸਾਕਸ਼ੀ ਮਿੱਤਲ ਦੀ ਇਸ ਕਾਮਯਾਬੀ ਨਾਲ ਨਾ ਸਿਰਫ ਉਸਦੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ, ਸਗੋਂ ਸਕੂਲ ਦਾ ਨਾਮ ਵੀ ਰੌਸ਼ਨ ਹੋਇਆ ਹੈ। ਡੀਏਵੀ ਪਬਲਿਕ ਸਕੂਲ ਕਕਰਾਲਾ ਦੇ ਅਧਿਆਪਕਾਂ ਅਤੇ ਸਟਾਫ਼ ਵੱਲੋਂ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ ਗਈ ਅਤੇ ਉਸਦੀ ਮਿਹਨਤ ਦੀ ਸਰਾਹਨਾ ਕੀਤੀ ਗਈ।
ਇਸ ਮੌਕੇ ਸਾਕਸ਼ੀ ਦੇ ਮਾਪਿਆਂ ਨੇ ਦੱਸਿਆ ਕਿ ਉਸਨੇ ਨਿਯਮਿਤ ਪੜ੍ਹਾਈ, ਅਨੁਸ਼ਾਸਨ ਅਤੇ ਲਗਨ ਨਾਲ ਇਹ ਸਫਲਤਾ ਹਾਸਲ ਕੀਤੀ ਹੈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਾਕਸ਼ੀ ਦੀ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੂਪ ਹੈ।
ਸਾਕਸ਼ੀ ਮਿੱਤਲ ਨੇ ਆਪਣੀ ਕਾਮਯਾਬੀ ਦਾ ਸਹਿਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਉੱਚੀਆਂ ਉਡਾਣਾਂ ਭਰਨ ਦੀ ਇੱਛਾ ਜਤਾਈ।