ਕੋਟਕਪੂਰਾ : ਪੰਜਾਬ ਅਨਏਡਿਡ ਕਾਲਜਾ ਦੇ ਕਨਵੀਨੀਅਰ ਦੇਵਿੰਦਰ ਪਾਲ ਸਿੰਘ ਨੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਕਾਲਜਾ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਇਸ ਮੁਲਾਕਾਤ ਦਾ ਪਰਬੰਧ ਵਾਸੂ ਸ਼ਰਮਾ ਚੇਅਰਮੈਨ ਚੰਡੀਗੜ੍ਹ ਇਮੀਗ੍ਰੇਸ਼ਨ ਦੇ ਯਤਨਾਂ ਸਦਕਾ ਹੋਇਆ ਦਵਿੰਦਰ ਪਾਲ ਸਿੰਘ ਨੇ ਮੁੱਖ ਮੰਤਰੀ ਜੀ ਨੂੰ ਦੱਸਿਆ ਕਿ ਬਹੁਤੇ ਐਸ ਸੀ ਵਿਦਿਆਰਥੀਆਂ ਸੋਕੋਲਰਸ਼ਿਪ ਮਿਲਣ ਤੋਂ ਬਾਅਦ ਕਾਲਜ ਛੱਡ ਦਿੰਦੇ ਹਨ ਜਿਸ ਨਾਲ ਪ੍ਰਾਈਵੇਟ ਕਾਲਜਾਂ ਦਾ ਮਾਲੀ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਉਣ ਦੇ ਮਕਸਦ ਨੂੰ ਵੀ ਢਾਅ ਲਗਦੀ ਹੈ। ਦੂਸਰਾ ਮੁੱਦਾ ਓਨਾ ਨੇ ਸਕਿਲਡ ਡਿਵੈੱਲਮੈਂਟ ਦਾ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਤਹਿਤ ਕਰੋੜਾਂ ਰੁਪਏ ਆ ਰਹੇ ਹਨ ਪਰੰਤੂ ਉਸ ਦਾ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ। ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਕਿ ਜੇ ਸਕੀਮ ਇੰਜੀਨੀਅਰਿੰਗ ਕਾਲਜਾਂ ਰਾਹੀ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਇਸ ਦਾ ਲਾਭ ਦੇ ਲੋਕਾਂ ਨੂੰ ਮਿਲੇਗਾ। ਅੱਜ ਪੰਜਾਬ ਅੰਦਰ ਪਲੰਬਰ , ਮੋਟਰ ਮਕੈਨਿਕ, ਏ ਸੀ ਮਕੈਨਿਕ , ਕਾਰਪੇਂਟਰ ਅਤੇ ਹੋਰ ਬਹੁਤ ਸਾਰੇ ਮਕੈਨਿਕਾ ਦੀ ਜ਼ਰੂਰਤ ਹੈ ਜੋ ਇਸ ਸਕੀਮ ਅਧੀਨ ਤਿਆਰ ਕੀਤੇ ਜਾ ਸਕਦੇ ਹਨ। ਮੁੱਖ ਮੰਤਰੀ ਜੀ ਨੇ ਕਿਹਾ ਕਿ ਮੈਂ ਇਹ ਮੁੱਦੇ ਨੂੰ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਇਸ ਮਸਲੇ ਦੇ ਜਲਦੀ ਹੱਲ ਲਈ ਕੋਸ਼ਿਸ਼ ਕਰਾਂਗਾ ।ਦਵਿੰਦਰ ਪਾਲ ਸਿੰਘ ਨੇ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ।