ਸੰਗਰੂਰ : ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਅਤੇ ਸਮੂਹ ਇਨਸਾਫ਼ ਪਸੰਦ, ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਹਰਿਆਣਾ ਅਤੇ ਯੂ ਪੀ ਵਿੱਚ ਆਪਣੀਆਂ ਜਾਇਜ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਤੇ ਅਣਮਨੁੱਖੀ ਤਸੱਦਦ ਅਤੇ ਗ੍ਰਿਫਤਾਰ ਕਰਕੇ ਸਰਕਾਰ ਦੀ ਸਹਿ ਤੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਇਸ ਮੌਕੇ ਜਮਹੂਰੀ ਅਧਿਕਾਰ ਸਭਾ ਸੰਗਰੂਰ ਦੇ ਪ੍ਰਧਾਨ ਜਗਜੀਤ ਭੁਟਾਲ, ਸੂਬਾ ਆਗੂ ਵੈਸਾਖਾ ਸਿੰਘ, ਸਵਰਨਜੀਤ ਸਿੰਘ, ਸਕੱਤਰ ਕੁਲਦੀਪ ਸਿੰਘ, ਵਿਤ ਸਕੱਤਰ ਮਨਧੀਰ ਸਿੰਘ ਰਾਜੋਮਾਜਰਾ, ਕੁਲਵਿੰਦਰ ਬੰਟੀ, ਜੁਝਾਰ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਦੇ ਬਲਬੀਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਜਦੇਬੰਦਕ ਮੁਖੀ ਮਾਸਟਰ ਪਰਮਵੇਦ, ਤਰਕਸ਼ੀਲ ਆਗੂ ਗੁਰਦੀਪ ਲਹਿਰਾ, ਸੁਰਿੰਦਰ ਪਾਲ, ਡੇਮੋਕ੍ਰੇਟਿਕ ਟੀਚਰਜ ਫ਼ਰੰਟ ਦੇ ਦਾਤਾ ਨਮੋਲ, ਸੁਖਜਿੰਦਰ ਸਿੰਘ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਲਾਭ ਛਾਜਲਾ, ਰਾਕੇਸ਼ ਕੁਮਾਰ,ਆਦਿ ਆਗੂਆਂ ਨੇ ਕਿਰਤ ਕੋਡ ਰੱਦ ਕਰਕੇ ਮਜ਼ਦੂਰ ਆਗੂਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ।ਆਗੂਆਂ ਨੇ ਕਿਹਾ ਹੈ ਸਰਕਾਰ ਨੇ ਕਿਰਤ ਕੋਡ ਲਾਗੂ ਕਰਕੇ ਕਿਰਤੀ ਕਾਮਿਆਂ ਨਾਲ ਧ੍ਰੋਹ ਕਮਾਇਆ ਹੈ ਜਦੋਂ ਕਿ ਕਾਰਪੋਰੇਟ ਘਰਾਣਿਆਂ, ਸਾਮਰਾਜੀ ਲਾਣੇ ਦਾ ਮੁਨਾਫ਼ਾ ਵਧਾਉਣ ਲਈ ਮਜ਼ਦੂਰ ਜਮਾਤ ਦੀ ਰੋਟੀ ਤੇ ਡਾਕਾ ਮਾਰਿਆ ਹੈ।ਉਜਰਤਾਂ ਘਟਾ ਕੇ, ਕੰਮ ਦੇ ਘੰਟੇ ਵਧਾ ਕੇ, ਸਮਾਜਿਕ ਸੁਰੱਖਿਆ ਖ਼ਤਮ ਕਰਕੇ, ਨਰੇਗਾ ਵਰਗੀ ਮਾੜੀ ਮੋਟੀ ਮਿਲਣ ਵਾਲੀ ਸਹੂਲਤ ਦਾ ਭੋਗ ਪਾਕੇ ਸਰਕਾਰ ਨੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ। ਇਹਨਾਂ ਲੋਕ ਵਿਰੋਧੀ, ਮਜ਼ਦੂਰ ਵਿਰੋਧੀ ਕੋਡਾਂ ਖਿਲਾਫ ਮੁਲਕ ਵਿੱਚ ਹੋ ਰਹੇ ਰੋਸ ਮੁਜ਼ਾਹਰੇ ਵੀ ਸਰਕਾਰ ਤੋਂ ਝੱਲੇ ਨਹੀਂ ਜਾ ਰਹੇ। ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਥਾਂ ਉਹਨਾਂ ਤੇ ਜਬਰ ਕਰਨਾ ਲੋਕਤੰਤਰ ਦਾ ਸਿੱਧਾ ਘਾਣ ਹੈ, ਜਿਸ ਨੂੰ ਜਾਗਦੀਆਂ ਜਮੀਰਾਂ ਵਾਲੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ
ਵੱਲੋਂ
ਜਗਜੀਤ ਭੂਟਾਲ ਪ੍ਰਧਾਨ 9872071050