Saturday, April 18, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

13ਵਾਂ ਦਸਤਾਰ ਚੇਤਨਾ ਮਾਰਚ ਕਰਵਾਇਆ ਦਸਤਾਰ ਦੀ ਸ਼ਾਨ ਤਾਂ ਹਮੇਸ਼ਾ ਹੀ ਉੱਚੀ ਤੇ ਸੁੱਚੀ ਹੈ ਅਤੇ ਰਹੇਗੀ ਵੀ ਹਮੇਸ਼ਾ ਤੱਕ

April 18, 2026 04:00 PM
Rozana Sehaj times
ਮੋਗਾ : ਸਾਡੇ ਰਹਿਬਰਾਂ, ਪੁਰਖਿਆਂ ਨੇ ਗੁਰਬਾਣੀ ਦੀ ਓਟ ਤੇ ਜੈਕਾਰਿਆਂ ਦੀ ਗੂੰਜ ਵਿੱਚ ਕੁਰਬਾਨੀਆਂ, ਸ਼ਹਾਦਤਾਂ ਅਤੇ ਸਮਰਪਣ ਦੇ ਨਾਲ ਦਸਤਾਰ ਨੂੰ ਉੱਚਾ ਅਤੇ ਸੁੱਚਾ ਬਣਾ ਕੇ ਰੱਖਿਆ ਹੈ। ਕੌਮੀ ਮਾਣ ਦੇ ਨਾਲ ਜੁੜੇ ਇਸ ਜਜ਼ਬੇ ਦੀ ਝਲਕ ਸਾਡੇ ਅਪਣੇ ਸ਼ਹਿਰ ਮੋਗਾ ਦੇ ਗਲੀਆਂ ਅਤੇ ਬਾਜ਼ਾਰਾਂ ਵਿੱਚ 13ਵਾਂ ਦਸਤਾਰ ਚੇਤਨਾ ਮਾਰਚ 2026 ਰਾਹੀਂ 12 ਅਪ੍ਰੈਲ ਨੂੰ ਦੇਖਣ ਨੂੰ ਮਿਲ ਰਹੀ ਹੈ। ਇਹ ਜਜ਼ਬਾ ਸਾਡੇ ਅਤੇ ਸਾਡੇ ਬੱਚਿਆਂ ਦੇ ਚੇਤਿਆਂ ਵਿੱਚ ਜਿਉਂਦਾ ਰਹੇ ਇਸ ਖੂਬਸੂਰਤ ਭਾਵਨਾ ਦੇ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ ਅਤੇ ਇੱਕੋ ਖਾਲਸਾਈ ਰੰਗ (ਕੇਸਰੀ) ਵਿੱਚ ਸਾਰਾ ਸ਼ਹਿਰ ਸਾਜਿਆ ਦਿਖਾਈ ਦਿੱਤਾ ਮਿਤੀ 12 ਅਪ੍ਰੈਲ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਤੋਂ ਦਸਤਾਰ ਚੇਤਨਾ ਮਾਰਚ ਆਰੰਭ ਹੋ ਕੇ ਮੋਗਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੀਬੀ ਕਾਹਨ ਕੌਰ ਦੇ ਸਮਾਪਤ ਹੋਇਆ ਵੱਖ ਵੱਖ ਇਲਾਕਿਆਂ ਤੇ ਗੁਰਦੁਆਰਾ ਸਾਹਿਬ ਨੇ ਮਾਰਚ ਦੇ ਸਵਾਗਤ ਲਈ ਸਵਾਗਤੀ ਗੇਟ ਤੇ ਵੱਖ ਵੱਖ ਪ੍ਰਕਾਰ ਲੰਗਰਾਂ ਦਾ ਪ੍ਰਬੰਧ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ, ਹਰਦਿਆਲ ਸਿੰਘ ਜਾਣਕਾਰੀ ਦਿੰਦਿਆਂ ਹੋਇਆ ਦਸਿਆਂ ਕਿ ਸਮੂਹ ਧਾਰਮਿਕ ਜਥੇਬੰਦੀਆਂ ਤੇ ਸੰਤਾਂ ਮਹਾਂਪੁਰਸ਼ਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਗਿਆ ਸਮਾਪਤੀ ਦੌਰਾਨ ਗੁਰਦੁਆਰਾ ਬੀਬੀ ਕਾਹਨ ਕੌਰ ਵਿਖ਼ੇ ਜਿੰਨਾ ਬੱਚਿਆਂ ਨੇ ਅੱਜ ਤੱਕ ਦਸਤਾਰ ਨਹੀਂ ਸਜਾਈ ਉਹਨਾਂ ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਦਸਤਾਰਬੰਦੀ ਕਰਵਾਈ ਗਈ ਸਿੱਖ ਫੁੱਲਵਾੜੀ ਵਿਕਾਸ ਕੇਂਦਰ ਡਾਲਾ ਵੱਲੋ ਲੜਕੀਆਂ ਦਾ ਗੱਤਕਾ ਪ੍ਰਦਰਸ਼ਨ, ਧਾਰਮਿਕ ਕੋਰਿਓਗ੍ਰਾਫੀ, ਨਾਟਕਾਂ ਅਤੇ ਸਿੱਖ ਇਤਿਹਾਸ ਤੇ ਵਿਸ਼ੇਸ਼ ਸਪੀਚ ਵੀਰ ਗੁਰਨੀਵਾਜ ਸਿੰਘ ਪੰਜਾਬ ਸਿਆਂ ਵਲੋ ਕੀਤੀ ਗਈ ਸਟੇਜ ਸੈਕਟਰੀ ਦੀ ਸੇਵਾ ਬਲਜੀਤ ਸਿੰਘ ਖੀਵਾ, ਗੁਰਪ੍ਰੀਤਮ ਸਿੰਘ ਚੀਮਾ ਜੀ ਨੇ ਕੀਤੀ ਜਿਸ ਵਿੱਚ ਪੂਰੇ ਪ੍ਰੋਗਰਾਮ ਦਾ ਵੇਰਵਾ ਦਿੱਤਾ ਗਿਆ ਵੱਖ ਵੱਖ ਜਥੇਬੰਦਿਆਂ ਦੇ ਨਿਰਮਲ ਸਿੰਘ ਖੀਵਾ ਅਤੇ ਕੁਲਵੰਤ ਸਿੰਘ ਦਸਿਆਂ ਪਤਿਤ ਹੋਏ ਨੌਜਵਾਨਾਂ ਨੂੰ ਬਚਾਉਣ ਲਈ ਹਮੇਸ਼ਾ ਯਤਨਸ਼ੀਲ ਅਤੇ ਦਸਤਾਰ ਸਿਖਲਾਈ ਤੇ ਹੋਰ ਵੀ ਨਵੇਕਲੇ ਉਪਰਾਲੇ ਕਰਨ ਦਾ ਯਤਨਸ਼ੀਲ ਰਹਿਣਗੇ ਅਤੇ ਸਾਡਾ ਮਕਸਦ ਕੇਵਲ ਬੱਚਿਆਂ ਨੂੰ ਦਸਤਾਰਾਂ ਟ੍ਰੇਨਿੰਗ ਦੇਣੀ ਸਗੋਂ ਉਹਨਾਂ ਨੂੰ ਉੱਚਾ ਸੁੱਚਾ ਕਿਰਦਾਰ ਰੱਖਣ ਲਈ ਪ੍ਰੇਰਿਤ ਕਰਨਾ ਸਾਡਾ ਮਕਸਦ ਹੈ ਜਿਹੜੇ ਬੱਚੇ ਕੇਸ ਰੱਖਣ ਦਾ ਪ੍ਰਣ ਕਰਨਗੇ ਉਹਨਾਂ ਨੂੰ ਦਸਤਾਰ ਮਾਰਚ ਦੁਰਾਨ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਸਮਾਗਮ ਵਿੱਚ ਲੰਗਰ ਦੀ ਸੇਵਾ ਦੀਪਕ ਮਨਚੰਦਾ, ਦਿਲਬਾਗ ਸਿੰਘ ਬਾਗੀ, ਤੇ ਗੁਰਦੁਆਰਾ ਬੀਬੀ ਕਾਹਨ ਕੌਰ ਵੱਲੋ ਕੀਤੀ ਗਈ। ਇਸ ਸਮੇਂ ਹਾਜ਼ਰ ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਮਹਿੰਦਰ ਸਿੰਘ ਜਨੇਰ, ਗਿਆਨੀ ਅਜੀਤ ਸਿੰਘ ਜੀ ਖੋਸਾ ਕੋਟਲਾ, ਬਾਬਾ ਜਸ਼ਨਪ੍ਰੀਤ ਸਿੰਘ ਜੀ ਢੋਲਣ ਵਾਲੇ, ਬਾਬਾ ਗੁਰਮੇਲ ਸਿੰਘ ਡਾਲਾ, ਬਾਬਾ ਭੋਲਾ ਸਿੰਘ ਜੀ ਬੱਡੂਵਾਲ, ਖਾਲਸਾ ਸੇਵਾ ਸੋਸਾਇਟੀ, ਗੁਰਪੁਰਬ ਕਮੇਟੀ ਮੋਗਾ, ਲੋਕਲ ਗੁਰਪੁਰਬ ਕਮੇਟੀ ਮੋਗਾ, ਸਾਹਿਬਜਾਦਾ ਜੋਰਾਵਰ ਸਿੰਘ ਸਾਹਿਬਜਾਦਾ ਫਤਿਹ ਸਿੰਘ ਸੇਵਾ ਸੋਸਾਇਟੀ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਗੁਰੂ ਰਾਮਦਾਸ ਕੀਰਤਨ ਕਮੇਟੀ, ਭਾਈ ਘਨਈਆ ਜੀ ਜਲ ਸੇਵਾ ਜੱਥਾ ਮੋਗਾ, ਭਾਈ ਘਨਈਆ ਜੀ ਬਲੱਡ ਡੋਨਰ ਸੇਵਾ ਸੋਸਾਇਟੀ, ਮੀਰੀ ਪੀਰੀ ਗਤਕਾ ਅਖਾੜਾ, ਗੁਰੂ ਕੀ ਸੰਗਤ ਨਾਨਕਸਰ,ਆਜਾਦ ਵੈਲਫੇਅਰ ਕਲੱਬ ਮੋਗਾ,ਨਿਸ਼ਕਾਮ ਸੇਵਾ ਸੋਸਾਇਟੀ,ਗੁਰਦੁਆਰਾ ਸ੍ਰੀ ਨਾਮਦੇਵ ਭਵਨ ਕਮੇਟੀ, ਇਸ ਸਮੇ ਹਾਜਰ ਸ਼ੇਰੇ ਪੰਜਾਬ ਕਲਾਥ ਹਾਊਸ, ਪੰਜਾਬ ਸਿਲਕ ਸਟੋਰ, ਐਮ ਐਲ ਡਾ, ਅਮਨਦੀਪ ਅਰੋੜਾ, ਹਰਜੋਤ ਕਮਲ, ਸੰਜੀਤ ਸਿੰਘ ਸ਼ਨੀ ਗਿੱਲ, ਮਾਲਵਿਕਾ ਸੂਦ, ਗੁਰਮੁਖ ਸਿੰਘ ਖਾਲਸਾ, ਰਾਜਵੰਤ ਸਿੰਘ ਮਾਹਲਾ, ਗੁਰਦੀਪ ਸਿੰਘ ਸੰਧੂ, ਬਲਜੀਤ ਸਿੰਘ ਚਾਨੀ, ਜਸਵਿੰਦਰ ਸਿੰਘ ਡਾਲਾ, ਚਰਨਜੀਤ ਸਿੰਘ ਝੰਡੇਆਣਾ, ਗੁਰਸੇਵਕ ਸਿੰਘ ਸੰਨਿਆਸੀ, ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ ਲਵਲੀ, ਜਸਲੀਨ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ ਕਲਸੀ, ਜਗਪ੍ਰੀਤ ਸਿੰਘ, ਹਰਮੇਲ ਸਿੰਘ ਹੀਰਾ, ਕੇਵਲ ਸਿੰਘ, ਇਸ਼ਮੀਤ ਸਿੰਘ, ਪਰਮਜੋਤ ਸਿੰਘ ਪੰਮਾ, ਭੁਪਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਦੀਪ ਸਿੰਘ, ਹਰਿਮੰਦਰ ਸਿੰਘ, ਹਰਮਨ ਸਿੰਘ, ਰਹਿਤਪ੍ਰੀਤ ਸਿੰਘ ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਅਰਸ਼ਦੀਪ ਸਿੰਘ, ਆਦਿ ਸ਼ਾਮਿਲ ਹੋਏ।

Have something to say? Post your comment

 

More in Malwa

ਦਾਮਨ ਬਾਜਵਾ ਨੇ ਈਓ ਦੀ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ 

ਸਿੱਖਿਆ ਕ੍ਰਾਂਤੀ ਤਹਿਤ ਸਪੀਕਰ ਸੰਧਵਾਂ ਵਲੋਂ 45 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ

ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੀ ਸੂਬਾ ਕਮੇਟੀ ਦੀ ਮੀਟਿੰਗ ਜਲੰਧਰ ਵਿਖੇ 23 ਅਪ੍ਰੈਲ ਨੂੰ

ਡਰੀਮਲੈਂਡ ਪਬਲਿਕ ਸਕੂਲ ਦੀਆਂ ਅੱਠਵੀਂ ਜਮਾਤ ਦੇ ਮੈਰਿਟ ਵਾਲੇ ਵਿਦਿਆਰਥੀ ਸਨਮਾਨਿਤ

ਸਟੇਟ ਐਵਾਰਡੀ ਦੇਵਿੰਦਰ ਪਾਲ ਸਿੰਘ ਨੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਨਾਲ ਮੁਲਾਕਾਤ ਕੀਤੀ

ਜਮਹੂਰੀ ਅਧਿਕਾਰ ਸਭਾ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਸੰਗਰੂਰ ਵੱਲੋਂ ਹਰਿਆਣਾ ਅਤੇ ਯੂ ਪੀ ਵਿੱਚ ਮਜਦੂਰਾਂ ਤੇ ਜਬਰ ਦੀ ਸਖ਼ਤ ਨਿੰਦਾ

ਭਗਵਾਨ ਪਰਸ਼ੂਰਾਮ ਜੈਯੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ 

ਤਹਿਸੀਲਦਾਰ ਅਮਿਤ ਸ਼ਰਮਾ ਦਾ ਕੀਤਾ ਸਵਾਗਤ 

ਕਾਂਗਰਸੀ ਕੌਂਸਲਰ ਦੇ ਪਤੀ ਇੰਦੀ ਨੂੰ ਅਦਾਲਤ ਤੋਂ ਵੱਡੀ ਰਾਹਤ, ਮਜ਼ਦੂਰਾਂ ਨਾਲ ਕੁੱਟਮਾਰ ਕਰਨ ਦਾ ਦੋਸ਼

ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਚੋਣ ਗਠਜੋੜ ਲਈ ਤਾਲਮੇਲ ਕਮੇਟੀ ਦਾ ਗਠਨ