Friday, April 17, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਪੰਜਾਬ ਦੇ ਸਕੂਲਾਂ ਵਿੱਚ ਏ.ਆਈ. ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇਗਾ; ਬੋਰਡ ਦੇ ਸਰਟੀਫੀਕੇਟਾਂ ’ਚ ਦਰਜ ਹੋਣਗੇ ਪ੍ਰਾਪਤ ਕੀਤੇ ਅੰਕ

April 17, 2026 09:08 PM
Rozana Sehaj times

ਚੰਡੀਗੜ੍ਹ : ਪੰਜਾਬ ਨੇ ਆਪਣੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਸ਼ਾਮਲ ਕਰਨ ਵੱਲ ਇੱਕ ਫੈਸਲਾਕੁੰਨ ਕਦਮ ਚੁੱਕਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ ਰਾਸ਼ਟਰੀ ਪੱਧਰ ਦੀ ਏ.ਆਈ. ਕਾਨਫਰੰਸ ਅਤੇ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਜਾ ਰਹੀ  ਹੈ, ਜਿਸ ਵਿੱਚ ਨੀਤੀ-ਘਾੜੇ, ਉਦਯੋਗਿਕ ਆਗੂ ਅਤੇ ਸਿੱਖਿਆ ਸ਼ਾਸਤਰੀ  ਕਲਾਸਰੂਮਾਂ ਲਈ ਭਵਿੱਖੀ ਰੂਪਰੇਖਾ ਤਿਆਰ ਕਰ ਰਹੇ ਹਨ। ਇਹ ਪਹਿਲਕਦਮੀ ਇੱਕ ਢਾਂਚਾਗਤ ਤਬਦੀਲੀ ਦਾ ਸੰਕੇਤ ਹੈ , ਜਿਸ ਤਹਿਤ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨਾਲੋਜੀ-ਸੰਚਾਲਿਤ ਵਿਸ਼ਵ ਅਰਥਵਿਵਸਥਾ ਦੀਆਂ ਮੰਗਾਂ ਦੇ ਨਾਲ –ਨਾਲ ਸਿੱਖਣ ਦੇ ਨਤੀਜਿਆਂ ਵਿੱਚ ਹੋਰ ਸੁਧਾਰ ਵੱਲ ਧਿਆਨ ਦਿੱਤਾ ਜਾ ਰਿਹਾ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਨਫਰੰਸ ਨੂੰ ਸਿੱਖਿਆ ਪ੍ਰਣਾਲੀ ਦੀ ਨੁਹਾਰ ਬਦਲਣ ਵਾਲੀ ਇੱਕ ਅਗਾਂਹਵਧੂ ਪਹਿਲ ਦੱਸਿਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਏਕੀਕਰਨ ਸਿੱਖਿਆ ਸੁਧਾਰਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਅੱਗੇ ਕਿਹਾ, ‘‘ ਇਹ ਗੁਣਵੱਤਾ ਸੁਧਾਰ, ਨਵੀਨਤਾ ਅਤੇ ਸਿੱਖਿਆ ਦੇ ਆਧੁਨਿਕੀਕਰਨ ਵਿੱਚ ਵਡਮੁੱਲਾ ਯੋਗਦਾਨ ਪਾਵੇਗਾ ਅਤੇ ਵਿਦਿਆਰਥੀ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨਾਲੋਜੀ-ਅਧਾਰਤ ਮਾਹੌਲ ਅਤੇ ਵਿਸ਼ਵਵਿਆਪੀ ਚੁਣੌਤੀਆਂ ਨੂੰ ਬਿਹਤਰ ਢੰਗ ਨਜਿੱਠਣ ਲਈ ਤਿਆਰ ਕਰੇਗਾ।”


ਆਪਣੇ ਸਵਾਗਤੀ  ਭਾਸ਼ਣ ਦੌਰਾਨ ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐਸ. (ਸੇਵਾਮੁਕਤ) ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਲਾਜ਼ਮੀ ਕੰਪਿਊਟਰ ਸਾਇੰਸ ਪਾਠਕ੍ਰਮ ਦੇ ਆਧਾਰ ’ਤੇ, ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੁਣ ਸਿਲੇਬਸ ਦੇ ਇੱਕ ਮੁੱਖ ਹਿੱਸੇ ਵਜੋਂ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੰਪਿਊਟਰ ਸਾਇੰਸ ਵਿੱਚ ਸਿੱਖਣ ਦੇ ਨਤੀਜੇ ਵਿਦਿਆਰਥੀਆਂ ਦੇ ਬੋਰਡ ਸਰਟੀਫਿਕੇਟਾਂ ਵਿੱਚ ਵੀ ਦਰਜ ਕੀਤੇ ਜਾਣਗੇ, ਜਿਸ ਨਾਲ ਵਿਸ਼ੇ ਦੇ ਅਕਾਦਮਿਕ ਅਹਿਮੀਅਤ ਵਿੱਚ ਹੋਰ ਵਾਧਾ ਹੋਵੇਗਾ।

ਇਸ ਪਹਿਲ ਦੀ ਵਡਮੁੱਲੀ ਅਹਿਮੀਅਤ ਨੂੰ ਸਮਝਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਡੇ ਰਹਿਣ ਅਤੇ ਸਿੱਖਣ ਦੇ ਬੁਨਿਆਦੀ ਤਰੀਕਿਆਂ ਨੂੰ ਨਵਾਂ ਆਕਾਰ ਦੇ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਜੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਲ ਇਹ ਨਹੀਂ ਕਿ ਏ.ਆਈ. ਸਿੱਖਿਆ ਨੂੰ  ਕਿਸ ਹੱਦ ਤੱਕ ਪ੍ਰਭਾਵਤ ਕਰੇਗਾ, ਸਗੋਂ ਮਸਲਾ ਇਹ ਹੈ ਕਿ ਅਸੀਂ ਕਿਵੇਂ ਜ਼ਿੰਮੇਵਾਰੀ ਅਤੇ ਦੂਰਦਰਸ਼ਤਾ ਨਾਲ ਉਸ ਪ੍ਰਭਾਵ ਨੂੰ ਕਿਵੇਂ ਕਬੂਲ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਪੀਐਸਈਬੀ ਨਾ ਸਿਰਫ਼ ਤਕਨਾਲੋਜੀ ਦੇ ਹੁਨਰਮੰਦ ਉਪਭੋਗਤਾ ਸਗੋਂ ਜ਼ਿੰਮੇਵਾਰ ਡਿਜੀਟਲ ਨਾਗਰਿਕ ਬਣਾਉਣ ਲਈ ਏ.ਆਈ. ਦੀ ਵਰਤੋਂ ਲਈ ਇੱਕ ਨੈਤਿਕ ਆਧਾਰ ਬਣਾਉਣ ਲਈ ਵਚਨਬੱਧ ਹੈ।

ਕਾਨਫਰੰਸ ਵਿੱਚ ਦੇਸ਼ ਭਰ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਅਤੇ ਨੀਤੀ –ਘਾੜਿਆਂ ਵੱਲੋਂ ਵਿਸਥਾਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਪਵਨ ਕੁਮਾਰ ਨੇ ਸਾਰੇ ਵਿਸ਼ਿਆਂ ਵਿੱਚ ਏ.ਆਈ. ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ,‘‘ਇਹ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਵਿੱਚ ਏ.ਆਈ. ਨੂੰ ਸ਼ਾਮਲ ਕਰਨ ਦਾ ਸਹੀ ਸਮਾਂ ਹੈ। ਏਆਈ ਨੂੰ ਕੰਪਿਊਟਰ ਸਾਇੰਸ ਤੱਕ ਸੀਮਿਤ ਨਹੀਂ ਰੱਖਿਆ ਜਾਣਾ ਚਾਹੀਦਾ ਬਲਕਿ ਸਾਰੇ ਵਿਸ਼ਿਆਂ ਤੱਕ ਲਿਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪਹਿਲਾਂ ਹੀ ਏਆਈ ਤੋਂ ਜਾਣੂ ਹਨ ਅਤੇ ਹੁਣ ਉਨ੍ਹਾਂ ਦੀ ਸਮਰੱਥਾ ਨੂੰ ਸੇਧਿਤ ਕਰਕੇ ਉਨ੍ਹਾਂ ਨੂੰ ਉਦਯੋਗ ਦੇ ਹਾਣੀ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

ਜੰਮੂ ਅਤੇ ਕਸ਼ਮੀਰ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ, ਗੁਲਾਮ ਹਸਨ ਸ਼ੇਖ ਨੇ ਏਆਈ ਨੂੰ ਪੂਰੇ ਜ਼ਿੰਮੇਵਾਰਾਨਾ ਢੰਗ ਤੇ ਸੁਹਿਰਦਤਾ ਨਾਲ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ ਜ਼ਿੰਮੇਵਾਰੀ ਇਹਨਾਂ ਤਕਨੀਕਾਂ ਨੂੰ ਸੋਚ-ਸਮਝ ਕੇ ਅਪਣਾਉਣ ਦੀ ਹੈ ਤਾਂ ਜੋ ਅਸਮਾਨਤਾ ਪੈਦਾ ਕੀਤੇ ਬਿਨਾਂ ਸਿੱਖਿਆ ਨੂੰ ਵਧਾਇਆ ਜਾ ਸਕੇ। ਸਹੀ ਪਹੁੰਚ ਨਾਲ ਏਆਈ ਦੀ ਨੈਤਿਕ ਅਤੇ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਂਦੇ ਹੋਏ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ,।’’

ਇੰਟੇਲ ਵਿਖੇ ਏਸ਼ੀਆ ਪੈਸੀਫਿਕ ਅਤੇ ਜਾਪਾਨ ਦੇ ਸੀਨੀਅਰ ਡਾਇਰੈਕਟਰ ਸ਼ਵੇਤਾ ਖੁਰਾਨਾ ਨੇ ਉਦਯੋਗਿਕ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਅਧਿਆਪਕਾਂ ਨੂੰ ਸਸ਼ਕਤ ਬਣਾਉਣ ‘ਤੇ ਕੇਂਦਰਿਤ ਪਹਿਲਕਦਮੀਆਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਅਸਲ ਤਬਦੀਲੀ ਸਿੱਖਿਆ ਅਤੇ ਉਦਯੋਗਾਂ ਨੂੰ ਇੱਕ ਸਾਂਝੇ ਪਲੇਟਫਾਰਮ ’ਤੇ ਲਿਆ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜੋ ਵਿਕਸਤ ਹੋ ਰਹੀਆਂ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਸੀ.ਬੀ.ਐਸ.ਈ. ਵਿੱਚ ਸਿਖਲਾਈ ਅਤੇ ਹੁਨਰ ਸਿੱਖਿਆ ਦੇ ਡਾਇਰੈਕਟਰ ਡਾ. ਬਿਸਵਜੀਤ ਸਾਹਾ ਨੇ ਸੂਬਿਆਂ ਦਰਮਿਆਨ ਤਕਨੀਕੀ ਪਾੜੇ ਨੂੰ ਪੂਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਰੀਆਂ ਸੂਬਾ ਸਰਕਾਰਾਂ ਨੂੰ ਵਿਸ਼ਵਵਿਆਪੀ ਮਿਆਰਾਂ ਨਾਲ ਇਕਸਾਰ ਹੋ ਕੇ ਤਕਨਾਲੋਜੀ ਦੇ ਪਾੜੇ ਨੂੰ ਪੂਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰ ਕੰਪਿਊਟਰ ਸਾਇੰਸ ਪਾਠਕ੍ਰਮ ਵਿੱਚ ਏਆਈ ਨੂੰ ਜੋੜਨ ਸਬੰਧੀ ਪੰਜਾਬ ਦਾ ਕਦਮ ਭਵਿੱਖ ਲਈ ਤਿਆਰ ਕਾਰਜਬਲ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇੰਟਰਐਕਟਿਵ ਸੈਸ਼ਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਗੂਗਲ ਤੋਂ ਹੇਮੰਤ ਭੱਲਾ ਨੇ ਬੋਰਡ ਦੀ ਪਹੁੰਚ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲਾਗੂਕਰਨ ਦੇ ਕੇਂਦਰ ਵਿੱਚ ਜ਼ਿੰਮੇਵਾਰ ਏਆਈ ਅਤੇ ਨੈਤਿਕ ਵਿਚਾਰਾਂ ਨੂੰ ਰੱਖਣਾ ਇੱਕ ਸ਼ਲਾਘਾਯੋਗ ਵਿਚਾਰ ਹੈ।

ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਆਯੋਜਿਤ ਇੱਕ ਪ੍ਰਦਰਸ਼ਨੀ ਵਿੱਚ ਏਆਈ-ਅਧਾਰਤ ਸਟਾਰਟਅੱਪ ਪ੍ਰੋਜੈਕਟਾਂ ਅਤੇ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਨਵੀਨ ਸਿੱਖਿਆ ਦੁਆਲੇ ਵਿਕਸਿਤ ਹੋ ਰਹੇ ਮਾਹੌਲ ਨੂੰ ਦਰਸਾਉਂਦਾ ਹੈ।

ਕਾਨਫਰੰਸ ਵਿੱਚ ਤਿੰਨ ਵਿਸ਼ੇਸ਼ ਪੈਨਲ ਚਰਚਾਵਾਂ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਨੀਤੀ, ਤਕਨਾਲੋਜੀ ਅਤੇ ਕਾਰਜਬਲ ਦੀ ਤਿਆਰੀ ਸਬੰਧੀ ਸੁਧਾਰਾਂ ਦੀ ਸਮੀਖਿਆ ਕੀਤੀ ਗਈ। “ਸਿੱਖਿਆ ਵਿੱਚ ਏਆਈ - ਨੀਤੀ ਤੋਂ ਅਭਿਆਸ ਤੱਕ”ਵਿਸ਼ੇ ’ਤੇ ਕਰਵਾਏ ਗਏ ਸੈਸ਼ਨ ਨੇ ਪਾਠਕ੍ਰਮ ਏਕੀਕਰਨ ਅਤੇ ਸੰਸਥਾਗਤ ਤਿਆਰੀ ਰਾਹੀਂ ਨੀਤੀਗਤ ਢਾਂਚੇ ਨੂੰ ਕਲਾਸਰੂਮ ਲਾਗੂਕਰਨ ਦੇ ਅਮਲ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਰੋਬੋਟਿਕਸ ਐਂਡ ਐਸਟੀਈਐਮ – ਪਾਵਰਿੰਗ ਦਿ ਸਕਿੱਲ ਐਕੋਨੋਮੀ”ਵਿਸ਼ੇ ’ਤੇ ਪੈਨਲ ਚਰਚਾ ਨੇ ਏਆਈ ਨਵੀਨਤਾ, ਰੋਬੋਟਿਕਸ ਏਕੀਕਰਨ, ਅਤੇ ਉਦਯੋਗ-ਅਨੁਕੂਲ ਸਿੱਖਿਆ ਮਾਡਲਾਂ ਦੀ ਪੜਚੋਲ ਕੀਤੀ। ਏਆਈ ਐਂਡ ਆਟੋਮੇਸ਼ਨ – ਇੰਡਸਟਰੀ 4.0 ਐਂਡ ਫਿਊਚਰ ਵਰਕਫੋਰਸ”ਵਿਸ਼ੇ ’ਤੇ ਪੈਨਲ ਚਰਚਾ ਨੇ ਉਦਯੋਗਾਂ ਵਿੱਚ ਏਆਈ ਨੂੰ ਤੇਜ਼ੀ ਨਾਲ ਅਪਣਾਉਣ, ਰੋਜ਼ਗਾਰ ’ਤੇ ਆਟੋਮੇਸ਼ਨ ਦੇ ਪ੍ਰਭਾਵ ਅਤੇ ਭਵਿੱਖ ਲਈ ਤਿਆਰ ਕਾਰਜਬਲ ਪੈਦਾ ਕਰਨ ਲਈ ਰੀ-ਸਕਿਲਿੰਗ ਅਤੇ ਅੱਪ-ਸਕਿਲਿੰਗ ਦੀ ਤੁਰੰਤ ਲੋੜ ਨੂੰ ਉਜਾਗਰ ਕੀਤਾ।

ਇਹ ਕਾਨਫਰੰਸ, ਓਪਨ ਹਾਊਸ ਚਰਚਾ ਨਾਲ ਸਮਾਪਤ ਹੋਈ, ਜਿਸ ਤੋਂ ਬਾਅਦ ਪੀਐਸਈਬੀ ਦੇ ਸਕੱਤਰ ਕੇਸ਼ਵ ਗੋਇਲ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਕਿਹਾ ਕਿ ਕਿਹਾ ਕਿ ਇਹ ਪੰਜਾਬ ਵਿੱਚ ਨਵੀਨਤਾ, ਸਹਿਯੋਗ ਅਤੇ ਭਵਿੱਖ ਲਈ ਤਿਆਰ ਸਿੱਖਿਆ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

 
 

Have something to say? Post your comment

 

More in Chandigarh

ਸਿੱਖਿਆ ਕ੍ਰਾਂਤੀ ਦੇ ਨਾਲ : ਬਦਲਦਾ ਪੰਜਾਬ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਬਲਾਕ ਸਮਿਤੀ ਡੇਰਾਬੱਸੀ ਦੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੇ ਅਹੁਦਾ ਸੰਭਾਲਿਆ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਡੇਰਾਬੱਸੀ ਬਲਾਕ ਦੇ ਪਿੰਡਾਂ ਵਿੱਚ ਖੇਡ ਮੈਦਾਨਾਂ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਐਮ ਐਲ ਏ ਕੁਲਵੰਤ ਸਿੰਘ ਵੱਲੋਂ ਮੋਹਾਲੀ ਵਿਕਾਸ ਅਤੇ ਮਕਾਨਾਂ ਲਈ 37 ਲੱਖ ਰੁਪਏ ਦੀ ਗ੍ਰਾਂਟ ਦੀ ਵੰਡ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਕਣਕ ਖਰੀਦ ਸੀਜ਼ਨ ਲਈ ਪੰਜਾਬ ਨੂੰ ਵੱਡੀ ਰਾਹਤ: ਲਾਲ ਚੰਦ ਕਟਾਰੂਚੱਕ

ਗੈਂਗਸਟਰਾਂ ‘ਤੇ ਵਾਰ ਦਾ 87ਵਾਂ ਦਿਨ: ਪੰਜਾਬ ਪੁਲਿਸ ਵੱਲੋਂ 546 ਥਾਵਾਂ ‘ਤੇ ਛਾਪੇਮਾਰੀ; 253 ਗ੍ਰਿਫ਼ਤਾਰ

ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਸਪੈਸ਼ਲ ਡੀਜੀਪੀ ਏ.ਐਸ. ਰਾਏ ਨੇ ਪੀਜੀਡੀ ਪੋਰਟਲ ਨੋਡਲ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ *

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀ

ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਐਸ.ਏ.ਐਸ. ਨਗਰ ਵਿੱਚ ‘ਰੰਗਲਾ ਪੰਜਾਬ’ ਵਿਕਾਸ ਗ੍ਰਾਂਟਾਂ ਦੀ ਪ੍ਰਗਤੀ ਦਾ ਜਾਇਜ਼ਾ

ਪੀ.ਐਚ.ਸੀ ਘੜੂੰਆਂ ਵੱਲੋਂ ਡ੍ਰਾਈ ਡੇਅ ਗਤੀਵਿਧੀ ਅਧੀਨ ਜਾਗਰੂਕਤਾ ਰੈਲੀ ਆਯੋਜਿਤ