Friday, April 17, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਤੇਜਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਦੀ ਤਾਕ ਵਿੱਚ ਬੈਠੇ ਗਿਰੋਹ ਨੂੰ ਵਾਰਦਾਤ ਤੋ ਪਹਿਲਾਂ ਹੀ ਕੀਤਾ ਕਾਬੂ

April 17, 2026 07:43 PM
Rozana Sehaj times

ਫਰੀਦਕੋਟ  :  ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਕੜੀ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ. (ਸ.ਡ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਸਿਟੀ-2 ਫਰੀਦਕੋਟ ਵੱਲੋ ਤੇਜਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਦੀ ਤਾਕ ਵਿੱਚ ਬੈਠੇ ਗਿਰੋਹ ਵਿੱਚ ਸ਼ਾਮਿਲ 5 ਮੈਂਬਰਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਕੁਲਦੀਪ ਸਿੰਘ (ਵਾਸੀ ਬਲਬੀਰ ਬਸਤੀ, ਫਰੀਦਕੋਟ), ਸੁਖਵਿੰਦਰ ਸਿੰਘ ਉਰਫ ਜੁੰਗਨੂ (ਵਾਸੀ ਬਲਬੀਰ ਬਸਤੀ, ਫਰੀਦਕੋਟ), ਮਨਪ੍ਰੀਤ ਸਿੰਘ ਉਰਫ ਮਨੀ (ਵਾਸੀ ਦਸਮੇਸ ਨਗਰ, ਫਰੀਦਕੋਟ), ਮੰਗਲ ਸਿੰਘ ਉਰਫ ਮੰਗਾ (ਵਾਸੀ ਹਰਗੋਬਿੰਦ ਨਗਰ, ਫਰੀਦਕੋਟ) ਅਤੇ ਰਵੀ (ਵਾਸੀ ਦਾਣਾ ਮੰਡੀ, ਫਰੀਦਕੋਟ) ਸ਼ਾਮਲ ਹਨ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਦੋਸ਼ੀਆ ਪਾਸੋ 03 ਕ੍ਰਿਪਾਨਾ, 01 ਵੱਡਾ ਕਾਪਾ ਅਤੇ 01 ਲੱਕੜ ਦਾ ਸੋਟਾ ਬਰਾਮਦ ਕੀਤੀ ਗਈ ਹੈ। ਕਾਰਵਾਈ ਦੇ ਵੇਰਵਿਆ ਮੁਤਾਬਿਕ ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਦੀ ਨਿਗਰਾਨੀ ਹੇਠ ਮਿਤੀ 16 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਅਤੇ ਗਸ਼ਤ ਪਰ ਮੌਜੂਦ ਸਨ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਇਹ ਦੋਸ਼ੀ ਰਾਹਗੀਰਾਂ ਪਾਸੋ ਮਾਰੂ ਹਥਿਆਰਾ ਨਾਲ ਲੁੱਟ ਖੋਹ ਕਰਦੇ ਹਨ ਜੋ ਸਾਦਿਕ ਚੌਕ ਤੋ ਡਾਕਖਾਨਾ ਨੂੰ ਜਾ ਰਹੀ ਸੜਕ ਮੰਡੀ ਦੇ ਗੇਟ ਨਾਲ ਬਣੇ ਬਾਥਰੂਮਾਂ ਪਾਸ ਮਾਰੂ ਹਥਿਆਰਾ ਸਮੇਤ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ। ਜਿਸ ’ਤੇ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੁੰਚ ਕੇ ਉਕਤਾਨ ਸਾਰੇ ਦੋਸ਼ੀਆ ਨੂੰ ਮੌਕੇ ਪਰ ਕਾਬੂ ਕੀਤਾ ਗਿਆ। ਜਿਹਨਾ ਪਾਸੋ ਪੁਲਿਸ ਪਾਰਟੀ ਵੱਲੋਂ 03 ਕ੍ਰਿਪਾਨਾ, 01 ਵੱਡਾ ਕਾਪਾ ਅਤੇ 01 ਲੱਕੜ ਦਾ ਸੋਟਾ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ-2 ਫਰੀਦਕੋਟ ਵਿਖੇ ਮੁਕੱਦਮਾ ਨੰਬਰ 182 ਮਿਤੀ 16.04.2026 ਅਧੀਨ ਧਾਰਾ 112(2), 310(4) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਜਿਹਨਾ ਨੂੰ ਕਾਬੂ ਕਰਨ ਨਾਲ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਹੋਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਦੋਸ਼ੀਆ ਵਿਚ ਸ਼ਾਮਿਲ ਮੰਗਲ ਸਿੰਘ ਉਰਫ ਮੰਗਾ, ਸੁਖਵਿੰਦਰ ਸਿੰਘ ਉਰਫ ਜੁੰਗਨੂ ਅਤੇ ਕੁਲਦੀਪ ਸਿੰਘ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਚੋਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੁੱਲ 08 ਮਾਮਲੇ ਦਰਜ ਰਜਿਸਟਰ ਹਨ। ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਕਰਦੇ ਹੋਏ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾ ਦੀ ਸੁਰੱਖਿਆ ਸਭ ਤੋ ਵੱਡੀ ਪ੍ਰਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਦਮ ਚੁੱਕਦੀ ਰਹੇਗੀ।

Have something to say? Post your comment

 

More in Malwa

ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਚੋਣ ਗਠਜੋੜ ਲਈ ਤਾਲਮੇਲ ਕਮੇਟੀ ਦਾ ਗਠਨ

ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਦੀ ਮੀਟਿੰਗ

'ਪ੍ਰੀਤ ਟਰੈਕਟਰਜ਼' ਫ਼ਰਮ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਟਰੈਕਟਰ ਕੀਤਾ ਗਿਆ ਭੇਂਟ

ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਦੇ ਵਿਦਿਆਰਥੀਆਂ ਦਾ ਦਸਵੀਂ ਜਮਾਤ ਦਾ ਸੈਸ਼ਨ 2025-26 ਦਾ ਨਤੀਜਾ ਸੌ ਪ੍ਰਤੀਸ਼ਤ ਅਤੇ ਸ਼ਾਨਦਾਰ ਰਿਹਾ

ਪਬਲਿਕ ਕਾਲਜ ਆਫ ਐਜੂਕੇਸ਼ਨ ਸਮਾਣਾ ਦੇ ਵਿਦਿਆਰਥੀਆਂ ਨੇ ਪੀ.ਐਸ.ਟੀ.ਈ.ਟੀ. ਵਿੱਚ ਲਹਿਰਾਇਆ ਪਰਚਮ

ਸੁਸ਼ੀਲ ਕੁਮਾਰ ਸ਼ਰਮਾ ਨੇ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਵਿਖੇ ਬਤੌਰ ਪ੍ਰਿੰਸੀਪਲ ਸੰਭਾਲਿਆ ਅਹੁਦਾ

ਰਾਮਪੁਰਾ ਫੂਲ ‘ਚ ਸੀਵਰੇਜ ਦਾ ਕਹਿਰ ਮਹੀਨਿਆਂ ਤੋਂ ਓਵਰਫਲੋ ਪਾਣੀ ਨਾਲ ਸੜਕਾਂ ਬਣੀਆਂ ਖਤਰੇ ਦਾ ਘਰ, ਪ੍ਰਸ਼ਾਸਨ ਖਾਮੋਸ਼

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਬੰਗਾ ਵਿਖੇ “ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ 42 ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਦੇ ਕਾਰਡ ਵੰਡੇ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰੀਬ 10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਸ਼ੁਰੂਆਤ

ਸਾਬਕਾ ਪ੍ਰਧਾਨ ਵਿਨੋਦ ਜਿੰਦਲ ਦੀ ਅਕਾਲੀ ਦਲ ਚ ਵਾਪਸੀ ਜ਼ਿਲ੍ਹਾ ਪ੍ਰਧਾਨ ਹਰਿਆਊ ਅਤੇ ਲਾਲਵਾ ਵੱਲੋਂ ਭਰਵਾਂ ਸਵਾਗਤ