ਕੋਟਕਪੂਰਾ : ਸਥਾਨਕ ਦਸਮੇਸ਼ ਪਬਲਿਕ ਸਕੂਲ ਨੇ ਸੀ.ਬੀ.ਐੱਸ.ਈ. ਬੋਰਡ ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਇਸ ਸਾਲ ਸਕੂਲ ਦੇ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ। ਸਕੂਲ ਦੀ ਪਹਿਲੀ ਪੋਜ਼ੀਸ਼ਨ ਮਨਨ ਮਿੱਤਲ ਨੇ 99.40 ਫੀਸਦੀ ਅੰਕਾਂ ਨਾਲ ਹਾਸਲ ਕੀਤੀ ਗਈ। ਗੌਰਤਲਬ ਹੈ ਕਿ ਮਨਨ ਮਿੱਤਲ ਨੈਸਨਲ ਟਾਪਰ (ਤੀਜਾ ਸਥਾਨ) ਬਨਣ ਤੋਂ ਸਿਰਫ਼ ਇੱਕ ਅੰਕ ਪਿੱਛੇ ਰਹਿ ਗਏ। ਦੂਜੇ ਸਥਾਨ ’ਤੇ ਅਨਮੋਲ ਸਿੰਘ, ਸਤੁਤੀ, ਕਨਿਸ਼ਾ ਗੋਇਲ ਅਤੇ ਲਵਵੀਰ ਕੌਰ ਸਿੱਧੂ 4 ਵਿਦਿਆਰਥੀਆਂ ਨੇ 99 ਫੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਤੀਜੇ ਸਥਾਨ ’ਤੇ ਗੁਰਲਵਲੀਨ ਕੌਰ ਬਰਾੜ ਅਤੇ ਗੁਨੀਤ ਗਰਗ ਦੋਹਾਂ ਵਿਦਿਆਰਥੀਆਂ ਨੇ 98.60 ਫੀਸਦੀ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 97 ਵਿਦਿਆਰਥੀਆਂ ਦੀ ਸੰਖਿਆ ਵੀ ਕਾਬਿਲ-ਏ-ਤਾਰੀਫ਼ ਰਹੀ। ਵਿਸ਼ਿਆਂ ਅਨੁਸਾਰ ਵੀ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪੰਜਾਬੀ ਵਿੱਚ 24, ਗਣਿਤ ਵਿੱਚ 9, ਸਮਾਜਿਕ ਵਿਗਿਆਨ ਵਿੱਚ 8, ਵਿਗਿਆਨ ਵਿੱਚ 2, ਇਨਫੋਰਮੇਸ਼ਨ ਟੈਕਨਾਲੋਜੀ ਵਿੱਚ 2 ਅਤੇ ਅੰਗਰੇਜ਼ੀ ਵਿੱਚ 1 ਵਿਦਿਆਰਥੀ ਨੇ 100/100 ਅੰਕ ਲਏ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਜਸਬੀਰ ਸਿੰਘ ਸੰਧੂ ਨੇ ਇਸ ਸ਼ਾਨਦਾਰ ਨਤੀਜੇ ਲਈ ਸਕੂਲ ਮੁਖੀ ਡਾ. ਸੁਰਿੰਦਰ ਸਿੰਘ ਟੁਰਨਾ ਸਮੂਹ ਕੋਆਰਡੀਨੇਟਰ, ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਸਖ਼ਤ ਮਿਹਨਤ, ਲਗਨ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਦਾ ਨਤੀਜਾ ਹੈ। ਇਹ ਨਤੀਜਾ ਨਾ ਸਿਰਫ਼ ਸਕੂਲ ਲਈ ਗੌਰਵ ਦੀ ਗੱਲ ਹੈ, ਸਗੋਂ ਕੋਟਕਪੂਰਾ ਸ਼ਹਿਰ ਲਈ ਵੀ ਮਾਣ ਵਾਲੀ ਪ੍ਰਾਪਤੀ ਹੈ। ਸਕੂਲ ਮੁਖੀ ਡਾ. ਟੁਰਨਾ ਨੇ ਇਸ ਸਫਲਤਾ ਲਈ ਸਾਰੇ ਹੀ ਸਟੇਕਹੋਲਡਰਾੰ ਨੂੰ ਵਧਾਈ ਦਾ ਪਾਤਰ ਦੱਸਿਆ।