ਲੁਧਿਆਣਾ : ਪੰਜਾਬ ਮਹਿਲਾ ਕਾਂਗਰਸ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਗਰੇਵਾਲ ਜਿਨਾਂ ਦੇ ਮਾਤਾ ਬਲਵਿੰਦਰ ਕੌਰ ਮਾਨ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਿਮ ਅਰਦਾਸ ਪਿੰਡ ਧਰੋੜ ਦੇ ਗੁਰਦੁਆਰਾ ਵਿਖੇ ਹੋਈ ਮਾਤਾ ਬਲਵਿੰਦਰ ਕੌਰ ਮਾਨ ਦੀ ਅੰਤਿਮ ਅਰਦਾਸ ਮੌਕੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ , ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਵਿਕਰਮਜੀਤ ਸਿੰਘ ਬਾਜਵਾ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ , ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸਰਨ ਕੌਰ ਰੰਧਾਵਾ , ਸੰਤੋਸ਼ ਰਾਣੀ ਵਾਈਸ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ,ਸਾਬਕਾ ਵਿਧਾਇਕ ਲਖਵਿੰਦਰ ਸਿੰਘ ਲੱਖਾ ਪਾਇਲ ,ਜਰਨੈਲ ਸਿੰਘ ਸਿਮਲਾਪੁਰੀ ,ਦਿਲਾਵਰ ਸਿੰਘ ਲਹਿਰਾ, ਬੀਬੀ ਸੁਖਦੀਪ ਕੌਰ ਬਲਾਕ ਸੰਮਤੀ ਮੈਂਬਰ,ਦਵਿੰਦਰ ਸਿੰਘ, ਗਿੱਲ ਨਿੰਦਾ ਰਣੀਆਂ ਸੈਕਟਰੀ ਜਿਲਾ ਲੁਧਿਆਣਾ ਦਿਹਾਤੀ ,ਗੁਰਮੀਤ ਸਿੰਘ ਸਰੀਹ ,ਲੱਕੀ ਸੰਧੂ , ਕੁੰਵਰ ਹਰਪ੍ਰੀਤ ਸਪੋਕਸ ਪਰਸਨ ਪੰਜਾਬ ਕਾਂਗਰਸ,ਦੀਪੀ ਮਾਗਟ ਪ੍ਰਧਾਨ ਖੰਨਾ ਮਹਿਲਾ ਕਾਂਗਰਸ, ਡਾਕਟਰ ਗੁਰਜੀਤ ਗਰਚਾ, ਆਕਾਸ਼ ਤਿਵਾੜੀ, ਤਜਿੰਦਰ ਸਿੰਘ ਲਾਡੀ ਜੱਸੜ ਜਿਲਾ ਪਰਿਸ਼ਦ ਮੈਂਬਰ,ਰਿਪੂ ਗਿੱਲ, ਹਰਜੀਤ ਕੌਰ ਗਰਚਾ ,ਕਰਮਜੀਤ ਕੌਰ ਬਰਸਾਲ ,ਹਰਮਿੰਦਰ ਕੌਰ, ਪਰਮਜੀਤ ਕੌਰ, ਕੈਪਟਨ ਭਪਿੰਦਰ ਸਿੰਘ ਬਰਨਾਲਾ, ਮਨਜਿੰਦਰ ਕੌਰ ਕੁਹਾੜਾ, ਨੀਲਮ ਰਾਣੀ ਪੰਜਾਬ ਵਾਈਸ ਪ੍ਰਧਾਨ, ਸਵਰਨਜੀਤ ਕੌਰ ਮੋਹਾਲੀ , ਬਲਜੀਤ ਕੌਰ ਬਲਾਕ ਪ੍ਰਧਾਨ, ਹਰਿੰਦਰ ਸਿੰਘ ਸੀਓ, ਕਾਕਾ ਧਰੋੜ, ਗੁਰਦੀਪ ਸਿੰਘ ਗਰੇਵਾਲ , ਸਵਰਨਜੀਤ ਕੌਰ, ਮਾਨ ਸਿੰਘ ਦਿਓਲ, ਗਗਨਦੀਪ ਗੁਰਮ ,ਮਨ ਸੁਖਬੀਰ ਯੂਥ ਆਗੂ, ਗੁਰਜੀਤ ਸਿੰਘ ਸਰੀਹ ਤੋਂ ਇਲਾਵਾ ਹੋਰ ਵੀ ਵੱਖ-ਵੱਖ ਆਗੂਆਂ ਨੇ ਉਹਨਾਂ ਦੀ ਸਪੁੱਤਰੀ ਬੀਬੀ ਕਿਰਨਦੀਪ ਕੌਰ ਗਰੇਵਾਲ ਨਾਲ ਦੁੱਖ ਸਾਂਝਾ ਕੀਤਾ ਅਤੇ ਮਾਤਾ ਬਲਵਿੰਦਰ ਕੌਰ ਮਾਨ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ । ਇਸ ਮੌਕੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸੁਖ ਸੰਦੇਸ਼ ਵੀ ਪੜ੍ਹ ਕੇ ਸੁਣਾਇਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਕਿਰਨਦੀਪ ਕੌਰ ਗਰੇਵਾਲ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਭੇਟ ਕੀਤਾ ਗਿਆ।