ਭੁੱਚੋ ਮੰਡੀ : ਅੱਜ ਭੁੱਚੋ ਮੰਡੀ ਦੇ ਲਹਿਰਾ ਖਾਨਾ ਰੋਡ ‘ਤੇ ਬਿਜਲੀ ਵਾਲੇ ਟਰਾਂਸਫਾਰਮਰ ਕੋਲ ਖੜ੍ਹੀ ਪੱਕੀ ਕਣਕ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅੱਗ ਕਾਰਨ ਕਰੀਬ 5 ਕਿਲ੍ਹੇ ਕਣਕ ਅਤੇ ਟੰਗਰ ਸੜ ਕੇ ਸਵਾ ਹੋ ਗਏ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ।
ਨੁਕਸਾਨ ਝੱਲਣ ਵਾਲਿਆਂ ਵਿੱਚ ਗੁਰਵਿੰਦਰ ਸਿੰਘ ਦੀ ਲਗਭਗ 5 ਕਿਲ੍ਹੇ ਕਣਕ, ਇੰਦਰਜੀਤ ਸਿੰਘ ਦੀ 1 ਕਿਲ੍ਹਾ ਅਤੇ ਗੁਰਮੀਤ ਸਿੰਘ ਦੀ ਅੱਧਾ ਕਿਲ੍ਹਾ ਕਣਕ ਅੱਗ ਦੀ ਭੇਟ ਚੜ੍ਹ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਬਿਜਲੀ ਵਿਭਾਗ ਨੂੰ ਪਹਿਲਾਂ ਵੀ ਜਾਣੂ ਕਰਵਾਇਆ ਗਿਆ ਸੀ ਅਤੇ ਟਰਾਂਸਫਾਰਮਰ ਨੂੰ ਹੋਰ ਥਾਂ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।
ਅੱਗ ਲੱਗਣ ਉਪਰੰਤ ਤੁਰੰਤ ਫਾਇਰ ਬ੍ਰਿਗੇਡ ਨਾਲ ਸੰਪਰਕ ਕੀਤਾ ਗਿਆ, ਪਰ ਗੱਡੀ ਕਰੀਬ ਇੱਕ ਘੰਟੇ ਬਾਅਦ ਮੌਕੇ ‘ਤੇ ਪਹੁੰਚੀ। ਇਸ ਦੇਰ ਕਾਰਨ ਅੱਗ ਨੇ ਤੇਜ਼ੀ ਨਾਲ ਫੈਲ ਕੇ ਵੱਡੇ ਪੱਧਰ ‘ਤੇ ਕਣਕ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਲੋਕਾਂ ਵੱਲੋਂ ਆਪਣੇ ਪੱਧਰ ‘ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਾਫੀ ਨੁਕਸਾਨ ਹੋ ਚੁੱਕਾ ਸੀ।
ਪ੍ਰਾਰੰਭਿਕ ਅੰਦਾਜ਼ੇ ਮੁਤਾਬਕ ਇਸ ਘਟਨਾ ਨਾਲ ਕਰੀਬ 1 ਲੱਖ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤਾਂ ਵੱਲੋਂ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਭੁੱਚੋ ਮੰਡੀ ਦੇ ਜੇ.ਈ. ਅੰਕਿਤ ਕਾਂਸਲ ਨਾਲ ਫੋਨ ਰਾਹੀਂ ਗੱਲਬਾਤ ਕਰਨ ‘ਤੇ ਉਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਨਾ ਕੋਈ ਲਿਖਤੀ ਅਤੇ ਨਾ ਹੀ ਫੋਨ ‘ਤੇ ਕੋਈ ਸ਼ਿਕਾਇਤ ਪ੍ਰਾਪਤ ਹੋਈ