ਲੁਧਿਆਣਾ : ਬੀਤੇ ਦਿਨੀ ਗੁਰੂ ਗੋਬਿੰਦ ਸਿੰਘ ਮਾਰਗ ਪਿੰਡ ਜਰਖੜ ਵਿਖੇ ਭਰੇ ਹੋਏ ਗੈਸ ਦੇ ਟੈਂਕਰ ਦੇ ਪਲਟਨ ਨਾਲ ਜਿੱਥੇ ਪਿੰਡ ਵਿੱਚ ਦਹਿਸਤ ਫੈਲ ਗਈ ਸੀ ਉੱਥੇ ਹੀ ਲੁਧਿਆਣਾ ਦਾ ਸਾਰਾ ਹੀ ਪ੍ਰਸ਼ਾਸਨ ਪਿੰਡ ਜਰਖੜ ਵਿਖੇ ਇਕੱਠਾ ਹੋ ਗਿਆ ਸੀ ਪਰ ਪਰਮਾਤਮਾ ਦੀ ਮਿਹਰ ਸਦਕਾ ਅਣਹੋਣੀ ਹੋਣ ਉਹ ਬਚ ਗਈ ਸੀ।ਇਸ ਸਬੰਧੀ ਪਿੰਡ ਜਰਖੜ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਨੇ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੈਂਸ ਪਲਾਂਟ ਨੂੰ ਬੰਦ ਕਰਨ ਲਈ ਅਸੀਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਾਂ,ਪਿਛਲੀ ਅਕਾਲੀ ਸਰਕਾਰ ਵੇਲੇ 2-3 ਸਾਲ ਇਹ ਪਲਾਂਟ ਬੰਦ ਵੀ ਰਿਹਾ ਪਰ ਇਹ ਹੁਣ ਤਕਰੀਬਨ 8-9 ਸਾਂਲ ਤੋਂ ਇਹ ਪਲਾਂਟ ਫਿਰ ਤੋਂ ਚਾਲੂ ਹੋਇਆ ਹੈ ਜੋ ਕਿ ਇੱਕ ਰਹਾਇਸੀ ਇਲਾਕੇ ਦੇ ਵਿੱਚ ਹੋਣ ਕਾਰਨ ਇਹ ਬਹੁਤ ਹੀ ਖਤਰਨਾਕ ਹੈ ਇਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਹਨਾਂ ਕਿਹਾ ਕਿ ਸ਼ਾਮ ਦੇ ਪਲਾਂਟ ਦੇ ਆਲੇ ਦੁਆਲੇ ਇੱਕ ਕਿਲੋਮੀਟਰ ਏਰੀਏ ਤੱਕ ਗੈਸ ਦੀ ਬੂ ਜੋ ਆਮ ਹੀ ਫੈਲੀ ਰਿਹਦੀ ਹੈ। ਜਿਸ ਕਾਰਨ ਪਲਾਟ ਦੇ ਨਜ਼ਦੀਕ ਏਰੀਏ ਵਿੱਚ ਸਾਹ ਲੈਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਇਸ ਪਲਾਟ ਨੂੰ ਬੰਦ ਕਰਨ ਦੀ ਪਰਜੋਰ ਮੰਗ ਕਰਦਿਆ ਕਿਹਾ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਸ ਇਲਾਕੇ ਨੂੰ ਬਚਾਉਣ ਦੇ ਲਈ ਇਸ ਪਲਾਂਟ ਨੂੰ ਇਥੋਂ ਬੰਦ ਕਰਕੇ ਕਿਸੇ ਹੋਰ ਜਗ੍ਹਾ ਤੇ ਬਦਲਿਆ ਜਾਵੇ।