ਮੋਗਾ : ਮੋਗਾ ਵਿੱਚ ਦਸਤਾਰ ਚੇਤਨਾ ਕਮੇਟੀ ਵੱਲੋਂ13ਵਾਂ ਦਸਤਾਰ ਚੇਤਨਾ ਮਾਰਚ ਨੌਜਵਾਨਾਂ ਨੇ ਬੜੀ ਸ਼ਰਧਾ, ਉਤਸ਼ਾਹ ਅਤੇ ਜੋਸੋ ਖਰੋਸ ਨਾਲ ਮਨਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਕੇ ਨੌਜਵਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਬਾਬਾ ਨਾਮਦੇਵ ਭਵਨ ਤੋਂ ਹੋਈ ਜਿੱਥੇ ਗੁਰੂ ਸਾਹਿਬ ਅੱਗੇ ਅਰਦਾਸ ਉਪਰੰਤ ਦਸਤਾਰ ਚੇਤਨਾ ਮਾਰਚ ਨੂੰ ਰਵਾਨਾ ਹੋਇਆ । ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸਮਾਪਤ ਹੋਇਆ। ਮਾਰਚ ਦੌਰਾਨ ਛੋਟੇ-ਛੋਟੇ ਬੱਚਿਆਂ ਦੇ ਸਿਰਾਂ ‘ਤੇ ਦਸਤਾਰਾਂ ਸਜਾਈਆਂ ਗਈਆਂ ਜੋ ਸਮਾਗਮ ਦੀ ਵਿਸ਼ੇਸ ਖਿੱਚ ਦਾ ਕੇਂਦਰ ਸੀ । ਇਸ ਮੌਕੇ ਸੰਜੀਤ ਸਿੰਘ ਸੰਨੀ ਗਿੱਲ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗਈ ਦਸਤਾਰ ਦੀ ਮਹਾਨਤਾ ਬਾਰੇ ਜਾਗਰੂਕ ਕੀਤਾ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿੱਖੀ ਨਾਲ ਜੁੜ ਕੇ ਗੁਰੂਆਂ ਦੀ ਅਨਮੋਲ ਵਿਰਾਸਤ ਨੂੰ ਅੱਗੇ ਵਧਾਉਣ। ਦਸਤਾਰ ਚੇਤਨਾ ਮਾਰਚ ਦੌਰਾਨ ਗੁਰੂ ਸਾਹਿਬਾਨਾਂ ਦੀ ਅਪਾਰ ਕਿਰਪਾ ਨਾਲ ਸਮਾਗਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਦਸਤਾਰ ਦੀ ਸ਼ਾਨ ਨੂੰ ਉੱਚਿਆਂ ਕੀਤਾ। ਇਹ ਦਸਤਾਰ ਚੇਤਨਾ ਮਾਰਚ ਸਿੱਖ ਵਿਰਸੇ ਦੀਆਂ ਅਮਿੱਟ ਯਾਦਾਂ ਛੱਡਦਾ ਯਾਦਗਰੀ ਪਲਾਂ ਵਿੱਚ ਸਮਾਪਤ ਹੋਇਆ। ਇਸ ਮੌਕੇ ਹਰਦਿਆਲ ਸਿੰਘ ਪ੍ਰਧਾਨ, ਪ੍ਰਭਜੋਤ ਸਿੰਘ ਖਾਲਸਾ ਹਰਪ੍ਰੀਤ ਸਿੰਘ ਖੀਵਾ ਬਲਜੀਤ ਸਿੰਘ ਖੀਵਾ ਕੁਲਦੀਪ ਸਿੰਘ ਕਲਸੀ ਮਨਦੀਪ ਸਿੰਘ ਕੜਿਆਲ ਸ਼ਰਨਜੀਤ ਸਿੰਘ ਸੰਤੋਖ ਸਿੰਘ ਰਿਸ਼ਪਾਲ ਸਿੰਘ ਸਰਜੀਤ ਸਿੰਘ ਘਾਲੀ, ਨਵਜੋਤ ਸਿੰਘ ਮਾਹਲਾ ਦੁੱਨੇਕੇ ਆਦਿ ਹਾਜ਼ਰ ਸਨ।