Sunday, April 12, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Majha

ਇਤਿਹਾਸ ਦਾ ਖ਼ੂਨੀ ਸਫ਼ਾ ਸਾਕਾ ਜਲ੍ਹਿਆਂਵਾਲਾ ਬਾਗ

April 12, 2026 05:52 PM
Rozana Sehaj times

ਸ੍ਰੀ ਦਰਬਾਰ ਸਾਹਿਬ :  ਅੰਮ੍ਰਿਤਸਰ ਦੇ ਘੰਟਾ ਘਰ ਦਰਵਾਜ਼ੇ ਦੇ ਬਾਹਰਵਾਰ ਕੁਝ ਕੁ ਦੂਰੀ ਉੱਪਰ ਇੱਕ ਬਾਗ ਜਿਸ ਨੂੰ ਜਲ੍ਹਿਆਂਵਾਲਾ ਬਾਗ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਦਾ ਦੇਸ਼ ਦੇ ਇਤਿਹਾਸ ਵਿੱਚ ਵਿਸ਼ੇਸ਼ ਥਾਂ ਹੈ। ਕਦੇ ਜਲ੍ਹਿਆਂਵਾਲਾ ਬਾਗ ਦਾ ਇਲਾਕਾ ਭਾਈ ਹਮੀਤ ਸਿੰਘ ਦੀ ਮਲਕੀਅਤ ਸੀ। ਹਮੀਤ ਸਿੰਘ ਰਾਜਾ ਜਸਵੰਤ ਸਿੰਘ ਨਾਭਾ ਦਾ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿੱਚ ਵਕੀਲ ਸੀ। ਜੱਲ੍ਹਾ ਪਿੰਡ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਤਹਿਸੀਲ ਵਿੱਚ ਫ਼ਤਿਹਗੜ੍ਹ ਸਾਹਿਬ ਤੋਂ 14 ਕਿਲੋਮੀਟਰ `ਤੇ ਸਰਹਿੰਦ-ਭਾਦਸੋਂ ਸੜਕ `ਤੇ ਪੈਂਦਾ ਹੈ। ਇਹ ਪਿੰਡ ਮਹਾਰਾਜਾ ਪਟਿਆਲਾ ਦੇ ਪ੍ਰੋਹਤ ਪੰਡਤ ਜੱਲ੍ਹੇ ਨੇ ਵਸਾਇਆ ਸੀ। ਇਸ ਪਿੰਡ ਦੀ ਜਗੀਰ ਸਰਦਾਰ ਹਿੰਮਤ ਸਿੰਘ ਨੂੰ ਮਿਲੀ ਸੀ। ਸਰਦਾਰ ਹਿੰਮਤ ਸਿੰਘ ਹੁਸ਼ਿਆਰਪੁਰ ਦੇ ਪਿੰਡ ਮਾਹਲਪੁਰ ਦੇ ਚੌਧਰੀ ਗੁਲਾਬ ਰਾਇ ਬੈਂਸ ਜੱਟ ਦਾ ਮੁੰਡਾ ਸੀ ਜਿਹਨੂੰ ਸਿੱਖ ਮਿਸਲਾਂ ਦੀ ਚੜ੍ਹਤ ਵੇਲੇ ਸੂਬਾ ਸਰਹਿੰਦ `ਤੇ ਕੀਤੀ ਕਾਰਵਾਈ `ਚ ਹਿੱਸਾ ਲੈਣ ਲਈ ਇਹ ਪਿੰਡ ਜਗੀਰ ਵਜੋਂ ਮਿਲਿਆ ਸੀ। ਇਸ ਪਿੰਡ ਤੋਂ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਸਰਦਾਰ ਵੱਜਣ ਲੱਗ ਪਏ। ਇਸ ਪਿੰਡ `ਚ ਵੱਸਣ ਵੇਲੇ ਸਰਦਾਰ ਹਿੰਮਤ ਸਿੰਘ ਨਾਭਾ ਰਿਆਸਤ `ਚ ਸੇਵਾਵਾਂ ਦੇਣ ਲੱਗ ਪਏ। ਸੰਨ 1812 ਤੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ `ਚ ਸ਼ਾਮਲ ਕਰ ਲਿਆ। ਇਹਨਾਂ ਸੇਵਾਵਾਂ ਬਦਲੇ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਨੂੰ ਜਲੰਧਰ ਦਾ ਪਿੰਡ ਅਲਾਵਲਪੁਰ (ਜਲੰਧਰ-ਪਠਾਨਕੋਟ ਸੜਕ `ਤੇ ਪੈਂਦਾ ਹੈ) ਅਤੇ ਅੰਮ੍ਰਿਤਸਰ ਦੇ ਬਾਗ਼ ਵਾਲੀ ਥਾਂ ਇਨਾਮ ਵਜੋਂ ਦਿੱਤੀ। ਇੰਝ ਇਸ ਥਾਂ `ਤੇ ਇਹਨਾਂ ਸਰਦਾਰਾਂ ਵੱਲੋਂ ਬਾਗ਼ ਲਵਾਇਆ ਗਿਆ ਜੋ ਜੱਲ੍ਹਿਆਂਵਾਲੇ ਸਰਦਾਰਾਂ ਦਾ ਬਾਗ਼ ਵੱਜਦਾ ਸੀ। ਸਰਦਾਰ ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਅਲਾਵਲਪੁਰ ਦੀ ਜਗੀਰ ਸਰਦਾਰ ਦੇ ਚਾਰ ਮੁੰਡਿਆਂ `ਚ ਵੰਡ ਦਿੱਤੀ ਗਈ। 13 ਅਪ੍ਰੈਲ 1919 ਨੂੰ ਕਾਲੇ ਐਤਵਾਰ ਦੀ ਖ਼ੂਨੀ ਵਿਸਾਖੀ ਨੂੰ ਇਸ ਜੱਲ੍ਹਿਆਂਵਾਲੇ ਬਾਗ਼ ਦਾ ਸਿਰਫ ਨਾਮ ਹੀ ਬਾਗ਼ ਸੀ ਪਰ ਇੱਕ ਇਹਨਾਂ ਸਰਦਾਰਾਂ ਦੀ ਸਮਾਧੀ ਤੋਂ ਇਲਾਵਾ ਇੱਕ ਖ਼ੂਹ ਸੀ ਅਤੇ ਬਾਕੀ ਥਾਂ ਖਾਲੀ ਰੜੇ ਮੈਦਾਨ ਹੀ ਸੀ।

ਲੈਪਲ ਗ੍ਰੀਫਨ ਦੀ ਚੀਫ਼ਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ (1890) ਮੁਤਾਬਕ ਵੀ ਇਹ ਰਿਕਾਰਡ ਬੋਲਦਾ ਹੈ।ਇਸ ਤੋਂ ਇਲਾਵਾ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਪੰਜਾਬ ਕੋਸ਼, ਡਾ ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ ਦਾ ਸਿੱਖ ਧਰਮ ਵਿਸ਼ਵਕੋਸ਼ ਅਤੇ ਪ੍ਰੋ ਪਿਆਰਾ ਸਿੰਘ ਪਦਮ ਦਾ ਸੰਖੇਪ ਸਿੱਖ ਇਤਿਹਾਸ (1469-1979) `ਚ ਵੀ ਇਹਨਾਂ ਸਰਦਾਰਾਂ ਦਾ ਅਤੇ ਬਾਗ਼ ਦਾ ਇਤਿਹਾਸਕ ਹਵਾਲਾ ਮਿਲਦਾ ਹੈ। ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਪ੍ਰਮੁੱਖ ਧਾਰਾਵਾਂ ਨਾਮ ਦੀ ਕਿਤਾਬ ਵਿੱਚ ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ ਵਾਸਤਵ ਵਿੱਚ ਜਲ੍ਹਿਆਂਵਾਲਾ ਬਾਗ ਤਾਂ ਕੂੜਾ-ਕਰਕਟ ਸੁੱਟਣ ਦੀ ਥਾਂ ਹੀ ਸੀ ਅਤੇ ਕਿਸੇ ਵੀ ਜਿਊਂਦੇ ਅੰਮ੍ਰਿਤਸਰੀ ਪੁਰਾਣੇ ਬਜ਼ੁਰਗ ਦੀ ਸਿਮਰਤੀ ਤੋਂ ਇਸ ਦੇ ਸੱਚਮੁੱਚ ਦੇ ਬਾਗ ਹੋਣ ਦੀ ਗਵਾਹੀ ਨਹੀਂ ਮਿਲਦੀ। ਇਹ ਬਾਗ ਬਾਕੀ ਸ਼ਹਿਰ ਤੋਂ ਨੀਵਾਂ ਸੀ ਅਤੇ ਸ਼ਹਿਰ ਦੇ ਐਨ ਵਿਚਕਾਰ ਸੀ ਅਤੇ ਇਸ ਦੇ ਆਲੇ-ਦੁਆਲੇ ਦੀਆਂ ਗਲੀਆਂ-ਮੁਹੱਲਿਆਂ ਦੇ ਵਲ ਵਲੇਵਿਆਂ ਨਾਲ ਘਿਰਿਆ ਹੋਇਆ ਸੀ। ਇਹ ਇੱਕ ਖੁੱਲ੍ਹੀ ਉੱਚੀ ਨੀਵੀਂ ਸਤਹ ਦੀ ਲੰਬੂਤਰੀ ਲਗਭਗ ਬਾਰਾਂ ਬਿਘੇ ਅਕਾਰ ਦੀ ਥਾਂ ਸੀ ਜੋ ਇੱਕ ਪ੍ਰਕਾਰ ਦੀ ਬੇਕਾਇਦਾ ਚੋਖੰਡੀ ਸੀ ਜੋ ਘਰਾਂ ਦੇ ਪਿਛਵਾੜੇ ਦੀਆਂ ਕੰਧਾਂ ਅਤੇ ਇੱਕ ਬੇ-ਢੱਬੇ ਢੰਗ ਨਾਲ ਬਣੀ ਦੀਵਾਰ ਨਾਲ ਘਿਰੀ ਹੋਈ ਸੀ। ਕਈ ਥਾਵਾਂ `ਤੇ ਘਰ ਇਸ ਦੇ ਅੰਦਰ ਵੱਲ ਵਧੇ ਹੋਏ ਸਨ। ਇੱਥੇ ਤਿੰਨ ਜਾਂ ਚਾਰ ਰਾਹ ਸਨ। 100 ਫੁੱਟ ਦੀ ਦੂਰੀ ਤੱਕ ਕੋਈ ਘਰ ਨਹੀਂ ਸੀ ਅਤੇ ਇਸ ਵਿਚਕਾਰ ਕੋਈ ਪੰਜ ਫੁੱਟ ਉੱਚੀ ਕੱਚੀ ਕੰਧ ਵੀ ਸੀ। ਇਸ ਦੇ ਸੱਜੇ ਪਾਸੇ ਇੱਕ ਹੋਰ ਕੱਚੀ ਕੰਧ ਸੀ। ਬਾਗ ਦੇ ਅੰਦਰਵਾਰ ਦਰੱਖਤਾਂ ਦੇ ਕੋਲ ਮਿੱਟੀ ਦੇ ਟੁੱਟੇ ਭੱਜੇ ਬਰਤਨਾਂ ਦੇ ਢੇਰ ਅਤੇ ਇੱਕ ਢਹਿ ਰਹੀ ਗੁੰਬਦ ਵਾਲੀ ਸਮਾਧ ਤੇ ਗੈਰ ਅਬਾਦ ਖੂਹ ਵੀ ਸੀ। ਇਹ ਸਾਰਾ ਨਕਸ਼ਾ ਸੰਨ 1919 ਦੇ ਸਮੇਂ ਦੇ ਜਲ੍ਹਿਆਂਵਾਲੇ ਬਾਗ ਦਾ ਹੈ।

ਸੰਨ 1919 ਦੀ ਵਿਸਾਖੀ ਨੂੰ ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚੀ ਹੋਈ ਸੀ। ਇੱਕ ਨੌਜਵਾਨ ਦਰਬਾਰ ਸਾਹਿਬ ਅਤੇ ਜਲ੍ਹਿਆਂਵਾਲੇ ਬਾਗ ਦੇ ਬਾਹਰ ਢਿਡੋਰਾ ਪਿਟ ਰਿਹਾ ਸੀ ਕਿ ਅੱਜ ਸ਼ਾਮ ਨੂੰ ਜਲ੍ਹਿਆਂਵਾਲੇ ਬਾਗ ਵਿੱਚ ਅੰਗਰੇਜ਼ ਹਕੂਮਤ ਦੇ ਕਾਲੇ ਕਨੂੰਨਾਂ ਵਿਰੁੱਧ ਇਕੱਠ ਹੋਵੇਗਾ। ਦੁਪਹਿਰ ਇੱਕ ਵਜੇ ਦੇ ਕਰੀਬ ਜਰਨਲ ਡਾਇਰ ਨੂੰ ਪਤਾ ਲੱਗਿਆ ਕਿ ਉਸ ਦੇ ਐਲਾਨ ਦੇ ਬਾਵਜੂਦ ਵੀ ਲੋਕ ਸ਼ਾਮ 4:30 ਵਜੇ ਇੱਕ ਜਲਸਾ ਕਰਨਾ ਚਾਹੁੰਦੇ ਹਨ। ਉਸ ਨੂੰ ਰੀਹਿਲ ਰਾਹੀਂ ਪੱਕੀ ਸੂਚਨਾ ਮਿਲੀ ਕਿ 1000 ਬੰਦਿਆਂ ਦੀ ਭੀੜ ਜਲ੍ਹਿਆਂਵਾਲੇ ਬਾਗ ਵਿੱਚ ਇਕੱਠੀ ਹੋ ਚੁੱਕੀ ਹੈ। ਕਰਊਨ ਸਿਨੇਮਾ ਦੇ ਮੈਨੇਜਰ ਮਿਸਟਰ ਲੇਵਿਸ ਨੇ ਵੀ ਇੱਕ ਖ਼ੁਫੀਆ ਅਫ਼ਸਰ ਰਾਹੀਂ ਡਾਇਰ ਨੂੰ ਚਿੱਠੀ ਭੇਜ ਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਡਾਇਰ ਨੇ ਇਸ ਉਲੰਘਣਾਂ ਨੂੰ ਆਪਣੀ ਸ਼ਕਤੀ ਲਈ ਚੁਣੌਤੀ ਮੰਨਿਆ ਅਤੇ ਸ਼ਾਮ 4:00 ਵਜੇ ਤੋਂ ਪਿਛੋਂ ਆਪਣੀ ਵਿਊਂਤ ਪੱਕੀ ਕਰ ਲਈ। ਬ੍ਰਿਟਿਸ਼ ਕੋਲੋਨੀਅਲ ਅਧਿਕਾਰੀਆਂ ਨੇ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਸੀ ਅਤੇ ਜਨਤਕ ਪ੍ਰਦਰਸ਼ਨਾਂ ਵਿੱਚ ਵਾਧਾ ਹੋਣ ਕਾਰਨ ਜਨਤਕ ਮੀਟਿੰਗਾਂ `ਤੇ ਪਾਬੰਦੀ ਲਗਾ ਦਿੱਤੀ ਸੀ। ਡਾਇਰ ਨੇ 90 ਬੰਦਿਆਂ ਦੀ ਫ਼ੌਜੀ ਟੁਕੜੀ ਹਮਲੇ ਲਈ ਤਿਆਰ ਕਰ ਲਈ ਅਤੇ 4:15 ਵਜੇ ਉਸ ਨੂੰ ਜਲਸੇ ਵਾਲੀ ਥਾਂ ਲੈ ਗਿਆ। ਉਹ ਆਪਣੇ ਨਾਲ ਦੋ ਬਖਤਰਬੰਦ ਕਾਰਾਂ ਜਿਨ੍ਹਾਂ ਉੱਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ, ਵੀ ਨਾਲ ਲੈ ਗਿਆ। ਉਸ ਨੇ ਬ੍ਰਿਗਜ਼ ਨੂੰ ਸ਼ਹਿਰ ਦੇ ਮੁੱਖ ਦਰਵਾਜ਼ਿਆਂ `ਤੇ ਪਹਿਰੇ ਲਗਾਉਣ ਦੀ ਹਦਾਇਤ ਕੀਤੀ। ਸ਼ਾਮ ਚਾਰ ਵਜੇ ਇੱਕ ਹਵਾਈ ਜਹਾਜ ਜਿਸ ਉੱਤੇ ਝੰਡਾ ਲਹਿਰਾ ਰਿਹਾ ਸੀ ਨੇ ਬਾਗ ਉੱਪਰ ਚੱਕਰ ਲਗਾਏ। ਲੋਕ ਸਹਿਮ ਕੇ ਉੱਠ ਚੱਲੇ ਪਰ ਹੰਸ ਰਾਜ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਉਸ ਨੇ ਕਿਹਾ ਕਿ ਹਵਾਈ ਜਹਾਜ ਆਪਣਾ ਕੰਮ ਕਰ ਰਿਹਾ ਹੈ, ਅਸੀਂ ਆਪਣਾ ਕੰਮ ਜਾਰੀ ਰੱਖੀਏ। ਬ੍ਰਿਗਜ਼ ਲਿਖਦਾ ਹੈ ਕਿ ਤਕੜਾਈ ਭਰੀਆਂ ਡਿਊਟੀਆਂ ਅਤੇ ਪਿਕਟਾਂ ਨਿਸ਼ਚਿਤ ਸ਼ਹਿਰ ਦੇ ਮੁੱਖ ਦਰਵਾਜ਼ਿਆਂ `ਤੇ ਲਗਾਈਆਂ ਪਿਕਟਾਂ ਪਿੱਛੋਂ ਅਸੀਂ ਵੇਖਿਆ ਕਿ ਸਾਡੇ ਕੋਲ ਕੇਵਲ 50 ਹਥਿਆਰਬੰਦ ਫ਼ੌਜੀ ਅਤੇ 40 ਖੁਖਰੀਆਂ ਨਾਲ ਲੈਸ ਗੋਰਖੇ ਹੀ ਜਲਸੇ ਵਾਲੀ ਥਾਂ `ਤੇ ਭੇਜਣ ਲਈ ਬਚੇ ਸਨ, ਜਿਨ੍ਹਾਂ ਨੂੰ ਡਾਇਰ ਜਲਸੇ ਵਾਲੀ ਥਾਂ ਜਲ੍ਹਿਆਂਵਾਲੇ ਬਾਗ ਵੱਲ ਲੈ ਗਿਆ। ਉਸ ਦੀ ਫ਼ੌਜੀ ਟੁਕੜੀ ਵਿੱਚ 19ਵੀ ਗੋਰਖਾ ਦੀਆਂ 25 ਰਾਇਫਲਾਂ, 54ਵੀਂ ਸਿੱਖਜ਼ ਦੀਆਂ 25 ਰਾਈਫ਼ਲਾਂ, ਐੱਫ.ਐੱਫ. ਅਤੇ 59ਵੀਂ ਸਿਖਜ਼, 40 ਗੋਰਖੇ ਅਤੇ ਦੋ ਬਖਤਰਬੰਦ ਕਾਰਾਂ ਸਨ। 40 ਖੁਖਰੀਆਂ ਨਾਲ ਲੈਸ ਗੋਰਖਿਆਂ ਨੂੰ ਰਾਹ ਵਿੱਚ ਵੱਖ-ਵੱਖ ਸੈਨਿਕ ਦ੍ਰਿਸ਼ਟੀ ਤੋਂ ਅਹਿਮ ਥਾਵਾਂ `ਤੇ ਪਹਿਰੇ ਲਈ ਤਾਇਨਾਤ ਕਰ ਦਿੱਤਾ। ਡਾਇਰ ਤੇ ਬ੍ਰਿਗਜ਼ ਇਕੱਠੇ ਮੋਟਰ ਕਾਰ ਵਿੱਚ ਸਵਾਰ ਸਨ। ਪਿੱਛੇ ਦੋ ਬਖਤਰਬੰਦ ਕਾਰਾਂ ਸਨ ਅਤੇ ਪਿੱਛੇ ਇੱਕ ਪੁਲਿਸ ਕਾਰ ਜਿਸ ਵਿੱਚ ਰੀਹਲ ਅਤੇ ਪਲੋਮਰ ਸਵਾਰ ਸਨ। ਫੌਜੀ ਇਨ੍ਹਾਂ ਚਾਰ ਗੱਡੀਆਂ ਦੇ ਅੱਗੇ-ਪਿੱਛੇ ਚੱਲ ਰਹੇ ਸਨ। ਡਾਇਰ ਤੇ ਉਸਦੀ ਫ਼ੌਜ ਹਾਲ ਬਜ਼ਾਰ ਅਤੇ ਫ਼ੁਹਾਰਾ ਚੌਂਕ ਲੰਘ ਕੇ ਸ਼ਾਮ 5:15 ਵਜੇ ਬਾਗ ਦੇ ਤੰਗ ਰਾਹ ਕੋਲ ਜਾ ਪੁੱਜਾ। ਡਾਇਰ, ਕਰਨਲ ਮੌਰਗਨ, ਬ੍ਰਿਗਜ਼ ਅਤੇ ਰੀਹਲ ਕਾਰਾਂ ਵਿੱਚੋਂ ਨਿਕਲ ਕੇ ਨਿੱਕੀ ਗਲੀ ਰਾਹੀਂ ਅੱਗੇ ਵਧੇ। ਉਨ੍ਹਾਂ ਪਿੱਛੇ ਫ਼ੌਜੀ ਦਲ ਸੀ।

ਅੰਗਰੇਜ਼ ਅਫ਼ਸਰ ਬ੍ਰਿਗਜ਼ ਨੇ ਅੱਖੀਂ ਦੇਖਿਆ ਹਾਲ ਲਿਖਦੇ ਕਿਹਾ ਹੈ ਕਿ `ਇਸ ਗਲੀ ਦੇ ਸਿਰੇ `ਤੇ ਪੁੱਜ ਕੇ ਅਸਾਂ ਲੋਕਾਂ ਦੀ ਭਾਰੀ ਭੀੜ ਚੌਕੋਨੇ ਮੈਦਾਨ ਵਿੱਚ ਦੇਖੀ ਜੋ ਮੰਚ ਤੋਂ ਹੱਥ ਹਿਲਾ-ਹਿਲਾ ਕੇ ਬੋਲਣ ਵਾਲੇ ਇੱਕ ਬੁਲਾਰੇ ਨੂੰ ਸੁਣ ਰਹੀ ਸੀ। ਭੀੜ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਔਖਾ ਸੀ। ਜਰਨਲ ਡਾਇਰ ਦੇ ਪਹੁੰਚਣ ਤੋਂ ਪਹਿਲਾਂ 8 ਬੁਲਾਰੇ ਬੋਲ ਚੁੱਕੇ ਸਨ, ਜਿਨ੍ਹਾਂ ਵਿੱਚ ਅਬਦੁਲ ਅਜ਼ੀਜ਼, ਡਾ. ਗੁਰਬਖਸ਼ ਰਾਏ ਅਤੇ ਰਾਏ ਰਾਮ ਸਿੰਘ ਸ਼ਾਮਿਲ ਸਨ। ਮੰਚ ਉੱਪਰ ਡਾ. ਕਿਚਲੂ ਦੀ ਤਸਵੀਰ ਰੱਖੀ ਹੋਈ ਸੀ ਅਤੇ ਇਹ ਦੱਸਿਆ ਗਿਆ ਕਿ ਡਾ. ਕਿਚਲੂ ਤਸਵੀਰ ਰਾਹੀਂ ਪ੍ਰਧਾਨਗੀ ਕਰ ਰਹੇ ਸਨ। ਬ੍ਰਿਜ ਗੋਪੀ ਨਾਥ ਬੇਕਲ, ਜੋ ਇੱਕ ਬੈਂਕ ਕਲਰਕ ਸੀ ਨੇ ਉਰਦੂ ਕਵਿਤਾ ਪੜ੍ਹੀ ਜਿਸ ਦਾ ਸਿਰਲੇਖ ਫਰਿਆਦ ਸੀ। ਇਹ ਕਵਿਤਾ ਉਸ ਨੇ ਸਰਕਾਰ ਨੂੰ ਮੁਖਾਤਬ ਕੀਤੀ ਸੀ। ਡਾਇਰ ਜੋ ਜਲ੍ਹਿਆਂਵਾਲੇ ਬਾਗ ਦੀ ਤੰਗ ਗਲੀ ਕੋਲ ਇੱਕ ਚਬੂਤਰੇ ਉਪਰ ਖੜ੍ਹਾ ਹੋ ਗਿਆ। ਉਹ ਭੀੜ ਵਿਚਲੇ ਲੋਕਾਂ ਦੀ ਵੰਨ-ਸੁਵੰਨਤਾ ਦੇਖ ਕੇ ਹੈਰਾਨ ਰਹਿ ਗਿਆ। ਡਾਇਰ ਨੂੰ 150 ਗਜ਼ ਦੂਰ ਪਿੱਪਲ ਹੇਠਾਂ ਮੰਚ ਦੇ ਕੋਲ ਲੋਕਾਂ ਦਾ ਤਕੜਾ ਹਜ਼ੂਮ ਨਜ਼ਰ ਆਇਆ ਅਤੇ ਉਸ ਤੋਂ ਪੂਰੇ 10-20 ਗਜ਼ ਦੀ ਵਿੱਥ `ਤੇ ਦੂਜਾ ਤਕੜਾ ਗੁੱਟ ਨਜ਼ਰੀਂ ਪਿਆ। ਇਸ ਵੇਲੇ ਲਗਭਗ 5:15 ਦਾ ਸਮਾਂ ਸੀ। ਬਾਗ ਵਿੱਚ ਪਹੁੰਚਣ ਦੇ ਅੱਧੇ ਮਿੰਟ ਵਿੱਚ ਹੀ ਡਾਇਰ ਨੇ ਫ਼ੌਜੀ ਥਾਂਓਂ-ਥਾਂਈਂ ਤਇਨਾਤ ਕਰ ਦਿੱਤੇ। ਗੋਰਖੇ ਖੱਬੇ ਪਾਸੇ ਅਤੇ ਬਲੋਚੀ ਇਸ ਚੌਕੋਨੇ ਮੈਦਾਨ ਦੇ ਰਾਹ ਦੇ ਸੱਜੇ ਪਾਸੇ ਤਾਇਨਾਤ ਕੀਤੇ ਗਏ। 50 ਬੰਦੂਕਧਾਰੀ ਬਿਲਕੁਲ ਤਾਇਨਾਤ ਸਨ ਅਤੇ ਡਾਇਰ ਨੇ ਨਿਹੱਥੀ ਭੀੜ ਉੱਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਹੰਸ ਰਾਜ ਨੇ ਦੁਰਗਾ ਦਾਸ ਦੀ ਤਕਰੀਰ ਦੇ ਵਿਚੋਂ ਹੀ ਭੀੜ ਨੂੰ ਬੈਠੇ ਰਹਿਣ ਅਤੇ ਘਬਰਾਹਟ ਵਿੱਚ ਨਾ ਆਉਣ ਦੀ ਪੱਕੀ ਕੀਤੀ। ਜਦੋਂ ਗੋਲੀਆਂ ਚੱਲੀਆਂ ਤਾਂ ਪਹਿਲਾਂ ਤਾਂ ਲੋਕਾਂ ਉੱਚੀ-ਉੱਚੀ ਫੋਕੀਆਂ-ਫੋਕੀਆਂ, ਇਹ ਜਾਣ ਕੇ ਕਿਹਾ ਕਿ ਇਹ ਡਰਾਵਾ ਹੀ ਹੈ, ਪਰ ਜਦੋਂ ਲੋਕ ਡਿੱਗਣ ਤੇ ਲਤਾੜੇ ਜਾਣ ਲੱਗੇ ਤਾਂ ਇਹ ਭਰਮ ਛੇਤੀ ਹੀ ਟੁੱਟ ਗਿਆ।ਗੋਲੀਆਂ ਦੀ ਪਹਿਲੀ ਬੁਛਾੜ ਦੇ ਪ੍ਰਤਿਕਰਮ ਵਜੋਂ ਲੋਕਾਂ ਨੇ ਡਰ ਨਾਲ ਬਾਹਰ ਭੱਜਣਾ ਚਾਹਿਆ ਪਰ ਉਹ ਜਾ ਵੀ ਕਿੱਥੇ ਸਕਦੇ ਸਨ? ਉਨ੍ਹਾਂ ਦੇ ਖੱਬੇ ਪਾਸੇ ਨੇੜੇ ਹੀ ਘਰ ਸਨ, ਪਰ੍ਹਾਂ ਅੱਗੇ ਖੂਹ ਸੀ, ਸੱਜੇ ਖੁੱਲ੍ਹੀ ਥਾਂ ਸੀ ਅਤੇ ਪਿੱਛੇ ਬੰਦੂਕਧਾਰੀ ਸਿਪਾਹੀ ਸਨ। ਉਹ ਚਾਰੇ ਪਾਸੇ ਤੋਂ ਘਿਰੇ ਹੋਏ ਸਨ। ਹਰ ਸਿਪਾਹੀ ਗੋਲੀ ਭਰਦਾ ਤੇ ਗੋਲੀ ਚਲਾ ਰਿਹਾ ਸੀ। ਲੋਕ ਇੱਧਰ-ਓਧਰ ਭੱਜਣ ਲੱਗੇ ਪਰ ਲਗਾਤਾਰ ਗੋਲੀਆਂ ਦਾ ਨਿਸ਼ਾਨਾਂ ਬਣਦੇ ਰਹੇ। ਬਹੁਤ ਸਾਰੇ ਲੋਕ ਖੂਹ ਵੱਲ ਭੱਜ ਉੱਠੇ ਅਤੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। 10 ਮਿੰਟ ਤੱਕ ਗੋਲੀ ਲਗਾਤਾਰ ਚੱਲਦੀ ਰਹੀ ਅਤੇ ਇਸ ਸਮੇਂ ਦੌਰਾਨ 303 ਮਾਰਕ 6 ਦੇ 1650 ਕਾਰਤੂਸ ਚਲਾਏ ਗਏ। ਜਦੋਂ ਅਖੀਰ ਗੋਲੀਬਾਰੀ ਬੰਦ ਹੋਈ ਤਾਂ ਬਾਗ ਜੰਗ ਦਾ ਮੈਦਾਨ ਬਣਿਆ ਲੱਗਦਾ ਸੀ। ਬਾਗ ਵਿੱਚ ਕੋਈ ਥਾਂ ਅਜਿਹੀ ਨਹੀਂ ਸੀ ਜਿੱਥੇ ਲੋਕਾਂ ਦੀਆਂ ਲਾਸ਼ਾ ਨਾ ਹੋਣ। ਜਲ੍ਹਿਆਂਵਾਲੇ ਬਾਗ ਦੇ ਇਲਾਕੇ ਦੇ ਇੱਕ ਵਸਨੀਕ ਖ਼ੁਸ਼ਹਾਲ ਸਿੰਘ ਦਾ ਕਹਿਣਾ ਸੀ ਕਿ `ਇੱਕ ਗਲੀ ਵਿੱਚ 50 ਬੰਦੇ ਮਰੇ ਪਏ ਸਨ। ਸੁਲਤਾਨਵਿੰਡ ਦਰਵਾਜ਼ੇ ਦੇ ਨੇੜੇ ਬਾਗ ਦੇ ਲਾਂਘੇ ਦੇ ਬਾਹਰ ਨਵੀਂ ਗਲੀ ਲੋਕਾਂ ਨਾਲ ਭਰੀ ਪਈ ਸੀ।

ਡਾਇਰ ਨੇ ਲੈਫਟੀਨੈਂਟ ਗਵਰਨਰ ਨੂੰ ਮਰਨ ਵਾਲਿਆਂ ਦੀ ਗਿਣਤੀ ਬਾਰੇ 200-300 ਦਾ ਵਿਚਕਾਰ ਦਾ ਅੰਦਾਜ਼ਾ ਲਿਖ ਭੇਜਿਆ। ਸੈਨਿਕ ਰੀਪੋਰਟ ਦੀ ਇੰਤਜ਼ਾਰ ਕੀਤੇ ਬਿਨ੍ਹਾਂ ਲੈਫਟੀਨੈਂਟ ਗਵਰਨਰ ਨੇ ਭਾਰਤ ਸਰਕਾਰ ਨੂੰ ਮਰਨ ਵਾਲਿਆਂ ਦੀ ਗਿਣਤੀ 200 ਲਿਖ ਭੇਜੀ। ਜੇ.ਬੀ. ਥਾਮਪਸਨ ਦੀ ਗਿਣਤੀ ਅਨੁਸਾਰ ਜਲ੍ਹਿਆਂਵਾਲਾ ਬਾਗ ਵਿੱਚ 291 ਤੋਂ ਵੱਧ ਬੰਦੇ ਨਹੀਂ ਮਰੇ ਸਨ। ਪਰ ਸੇਵਾ ਸੰਮਤੂ ਨੇ ਜੋ ਗਿਣਤੀ ਘਰਾਂ ਦੇ ਸਰਵੇਖਣ ਪਿੱਛੋਂ ਦੱਸੀ ਉਹ ਅਨੁਸਾਰ ਇਸ ਕਤਲੇਆਮ ਵਿੱਚ 530 ਜਾਨਾਂ ਗਈਆਂ ਸਨ। ਸਰਕਾਰੀ ਅੰਕੜਿਆਂ ਅਨੁਸਾਰ 379 ਬੰਦੇ ਮਾਰੇ ਗਏ ਸਨ ਤੇ 12,200 ਫ਼ਟੜ ਹੋਏ ਸਨ। ਭਾਂਵੇਂ ਕਿ ਪਹਿਲਾਂ ਇਹ ਸਮਝਿਆ ਗਿਆ ਸੀ ਕਿ 200 ਤੋਂ ਵੱਧ ਨਹੀਂ ਮਰੇ। 12 ਸਤੰਬਰ 1919 ਨੂੰ ਲੈਜੇਸਲੇਟਿਵ ਕੌਂਸਲ ਦੀ ਮੀਟਿੰਗ ਵਿੱਚ ਪੰਡਤ ਮਦਨ ਮੋਹਨ ਮਾਲਵੀਆ ਨੇ ਦੱਸਿਆ ਕਿ ਸਰਕਾਰੀ ਦਾਅਵੇ ਦੇ ਉਲਟ ਮਰਨ ਵਾਲਿਆਂ ਦੀ ਗਿਣਤੀ ਸਬੰਧੀ 1000 ਦਾ ਅੰਕੜਾ ਵਧੇਰੇ ਸੱਚ ਦੇ ਨੇੜੇ ਸੀ। ਉਨ੍ਹਾਂ ਅਨੁਸਾਰ ਮਰਨ ਵਾਲਿਆਂ ਵਿੱਚ 42 ਲੜਕੇ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਸਭ ਤੋਂ ਛੋਟੀ ਉਮਰ ਵਾਲਾ ਕੇਵਲ 7 ਮਹੀਨਿਆਂ ਦਾ ਬੱਚਾ ਵੀ ਸੀ।

ਜਲ੍ਹਿਆਂਵਾਲਾ ਬਾਗ ਸਾਕੇ ਦਾ ਊਧਮ ਸਿੰਘ ਨੇ ਬਦਲਾ ਲਿਆ... 

ਊਧਮ ਸਿੰਘ ਨੇ ਇਸ ਘਟਨਾ ਦਾ ਬਦਲਾ 21 ਸਾਲ ਬਾਅਦ 13 ਮਾਰਚ ਨੂੰ ਲਿਆ। ਊਧਮ ਸਿੰਘ ਨੇ ਇੱਕ ਖਚਾਖਚ ਭਰੇ ਹਾਲ ਵਿੱਚ ਜਨਰਲ ਡਾਇਰ ਨੂੰ ਗੋਲੀ ਮਾਰ ਦਿੱਤੀ। ਡਾਇਰ ਸੇਵਾਮੁਕਤੀ ਤੋਂ ਬਾਅਦ ਲੰਡਨ ਚਲਾ ਗਿਆ। 1940 ਵਿੱਚ, ਉਸਨੇ ਕਾਕਸਟਨ ਹਾਲ ਵਿੱਚ ਹੋਈ ਮੀਟਿੰਗ ਵਿੱਚ ਹਿੱਸਾ ਲਿਆ। ਇਸ ਮੀਟਿੰਗ ਵਿਚ ਊਧਮ ਸਿੰਘ ਵੀ ਪਹੁੰਚੇ ਹੋਏ ਸਨ। ਜਦੋਂ ਡਾਇਰ ਦੇ ਭਾਸ਼ਣ ਦੇਣ ਜਾ ਰਹੇ ਸਨ ਤਾਂ ਊਧਮ ਸਿੰਘ ਨੇ ਗੋਲੀ ਚਲਾ ਦਿੱਤੀ ਸੀ, ਜਿਸ ਕਾਰਨ ਡਾਇਰ ਦੀ ਮੌਕੇ `ਤੇ ਹੀ ਮੌਤ ਹੋ ਗਈ ਸੀ। ਦਸੰਬਰ 1919 ਵਿੱਚ ਕੁੱਲ ਹਿੰਦ ਕੌਮੀ ਕਾਂਗਰਸ ਦਾ ਸਾਲਾਨਾ ਸੈਸ਼ਨ ਅੰਮ੍ਰਿਤਸਰ ਵਿੱਚ ਹੋਇਆ। ਇਸ ਸਮਾਗਮ ਵਿੱਚ ਬੰਗਾਲ ਪ੍ਰਾਂਤ ਦੇ ਜ਼ਿਲ੍ਹਾ ਹੁਗਲੀ ਦਾ ਵਾਸੀ ਡਾ. ਮੁਕਰਜੀ, ਜੋ ਉਨ੍ਹੀਂ ਦਿਨੀਂ ਅਲਾਹਾਬਾਦ ਵਿੱਚ ਹਸਤਪਤਾਲ ਚਲਾਉਂਦਿਆਂ ਪੰਡਤ ਮਦਨ ਮੋਹਨ ਮਾਲਵੀਆ ਦੇ ਸੰਪਰਕ ਵਿੱਚ ਆ ਕੇ ਕਾਂਗਰਸ ਪਾਰਟੀ ਵਿੱਚ ਸਰਗਰਮ ਸੀ, ਵੀ ਭਾਗ ਲੈ ਰਿਹਾ ਸੀ। ਡਾ. ਮੁਕਰਜੀ ਨੇ ਕਾਂਗਰਸ ਸੈਸ਼ਨ ਦੌਰਾਨ 27 ਦਸੰਬਰ 1919 ਨੂੰ ਇਹ ਮਤਾ ਰੱਖਿਆ ਕਿ 13 ਅਪਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਵਿੱਚ ਜਨਰਲ ਡਾਇਰ ਵੱਲੋਂ ਬੇਰਹਿਮੀ ਨਾਲ ਮਾਰੇ ਗਏ ਵਿਅਕਤੀਆਂ ਦੀ ਯਾਦਗਾਰ ਉਸਾਰੀ ਜਾਵੇ। ਕਾਂਗਰਸ ਸੈਸ਼ਨ ਤੋਂ ਵਾਪਸ ਪਰਤ ਕੇ ਮਹਾਤਮਾ ਗਾਂਧੀ ਨੇ ਜਲ੍ਹਿਆਂ ਵਾਲੇ ਬਾਗ਼ ਵਾਲੀ ਥਾਂ ਖਰੀਦਣ ਅਤੇ ਇੱਥੇ ਯਾਦਗਾਰ ਉਸਾਰਨ ਲਈ ਲੋੜੀਂਦਾ ਫੰਡ ਇਕੱਠਾ ਕਰਨ ਵਾਸਤੇ ਮੁਹਿੰਮ ਸ਼ੁਰੂ ਕਰ ਦਿੱਤੀ।  13 ਅਪਰੈਲ 1919 ਨੂੰ ਹੋਏ ਕਤਲੇਆਮ ਵਾਲੀ ਥਾਂ ਦਾ ਮਾਲਕ ਰਿਆਸਤ ਨਾਭਾ ਦੇ ਪਿੰਡ ਜਲਾ ਦਾ ਵਸਨੀਕ ਸ. ਹਿੰਮਤ ਸਿੰਘ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਮਹਾਰਾਜਾ ਨਾਭਾ ਦੇ ਪ੍ਰਤੀਨਿਧ ਵਜੋਂ ਨਿਯੁਕਤ ਸੀ। ਜਦ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਅੰਮ੍ਰਿਤਸਰ ਵਿੱਚ ਕਟੜੇ ਬਣਾਉਣੇ ਸ਼ੁਰੂ ਕੀਤੇ ਤਾਂ ਸ੍ਰੀ ਦਰਬਾਰ ਸਾਹਿਬ ਦੇ ਨੇੜ ਇਸ ਜਗ੍ਹਾ ਦੀ ਮਾਲਕੀ ਸ. ਹਿੰਮਤ ਸਿੰਘ ਨੇ ਲੈ ਲਈ। ਸ. ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਇਹ ਥਾਂ ਉਸ ਦੇ ਵਾਰਸਾਂ ਕੋਲ ਚਲੀ ਗਈ। ਪਿੱਛੋਂ ਵੀਹਵੀਂ ਸਦੀ ਵਿੱਚ ਉਸ ਦੇ ਵਾਰਸਾਂ ਸ. ਅੱਛਰ ਸਿੰਘ (ਜਨਮ 1875 ਈ.) ਅਤੇ ਸ. ਗੁਰਬਚਨ ਸਿੰਘ (ਜਨਮ 1891 ਈ.) ਨੇ ਆਪਣੀ ਮਾਇਕ ਲੋੜ ਪੂਰੀ ਕਰਨ ਵਾਸਤੇ ਇਹ ਥਾਂ ਕੁਝ ਵਣਜਕਾਰਾਂ ਨੂੰ ਵੇਚ ਦਿੱਤੀ। ਉਨ੍ਹਾਂ ਜ਼ਮੀਨ ਦੀ ਕੁਲ ਕੀਮਤ ਵਿੱਚੋਂ ਕੁਝ ਰਾਸ਼ੀ ਨਕਦ ਲੈ ਕੇ ਅਤੇ ਬਕਾਏ ਦੀ ਅਦਾਇਗੀ ਨਿਰਧਾਰਤ ਸਮੇਂ ਵਿੱਚ ਕਰਨ ਲਈ ਲਿਖਤੀ ਇਕਰਾਰਨਾਮਾ ਕੀਤਾ। ਜਦ ਨਵੇਂ ਖਰੀਦਦਾਰ ਇਕਰਾਰਨਾਮੇ ਅਨੁਸਾਰ ਅਦਾਇਗੀ ਕਰਨ ਵਿੱਚ ਅਸਫਲ ਰਹੇ ਤਾਂ ਗੁਰਬਚਨ ਸਿੰਘ ਅਤੇ ਅੱਛਰ ਸਿੰਘ ਨੇ ਉਨ੍ਹਾਂ ਖਿਲਾਫ਼ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ। ਇਨ੍ਹੀਂ ਦਿਨੀਂ ਹੀ ਸਥਾਨਕ ਕਾਂਗਰਸੀ ਆਗੂਆਂ ਨੇ ਇਨ੍ਹਾਂ ਵਣਜਕਾਰਾਂ ਨੂੰ ਇਹ ਜ਼ਮੀਨ ਖ਼ਰੀਦਣ ਦੀ ਪੇਸ਼ਕਸ਼ ਕੀਤੀ। ਜ਼ਮੀਨ ਦੀਆਂ ਕੀਮਤਾਂ ਕਾਫ਼ੀ ਵਧ ਚੁੱਕੀਆਂ ਸਨ, ਇਸ ਲਈ ਵੱਟਤ ਵਿੱਚੋਂ ਪਿਛਲੇ ਮਾਲਕਾਂ ਨੂੰ ਦੇਣੀ ਬਣਦੀ ਰਾਸ਼ੀ ਅਦਾ ਕਰਕੇ ਆਪਣੇ ਖਿਲਾਫ਼ ਚੱਲਦੇ ਮੁਕੱਦਮੇ ਵਿੱਚ ਆਪਣੇ ਖਿਲਾਫ਼ ਹੋ ਸਕਦੀ ਸੰਭਾਵੀ ਅਦਾਲਤੀ ਕਾਰਵਾਈ ਤੋਂ ਬਚਣ ਦੇ ਨਾਲ ਕੁਝ ਰਕਮ ਜੇਬ ਵਿੱਚ ਵੀ ਪੈਂਦੀ ਸੀ। ਇਹ ਵਿਚਾਰ ਕੇ ਉਹ ਜਲ੍ਹਿਆਂਵਾਲਾ ਬਾਗ਼ ਨਾਂ ਨਾਲ ਜਾਣੀ ਜਾਂਦੀ ਸਾਢੇ ਛੇ ਏਕੜ ਇਹ ਥਾਂ ਵੇਚਣ ਲਈ ਰਜ਼ਾਮੰਦ ਹੋ ਗਏ। ਇਹ ਸੌਦਾ 1923 ਵਿੱਚ ਹੋਇਆ ਅਤੇ ਕੁੱਲ 5,65,887 ਰੁਪਏ 7 ਆਨੇ 9 ਪਾਈ ਦੀ ਅਦਾਇਗੀ 32 ਹਿੱਸੇਦਾਰਾਂ ਨੂੰ ਕਰ ਕੇ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ। ਸਾਕਾ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਖ਼ੂਬਸੂਰਤ ਯਾਦਗਾਰ ਉਸਾਰੀ ਗਈ। ਦੇਸ਼ ਤੇ ਦੁਨੀਆਂ ਭਰ ਵਿੱਚੋਂ ਜਦੋਂ ਸੈਲਾਨੀ ਅੰਮ੍ਰਿਤਸਰ ਆਉਂਦੇ ਹਨ ਤਾਂ ਉਹ ਜਲ੍ਹਿਆਂਵਾਲੇ ਬਾਗ `ਚ ਜਾ ਕੇ ਉਸ ਖ਼ੂਨੀ ਸਾਕੇ ਦੇ ਦਰਦ ਨੂੰ ਵੀ ਮਹਿਸੂਸ ਕਰਦੇ ਹਨ। ਹਾਲਾਂਕਿ ਕੁਝ ਸਾਲ ਪਹਿਲਾਂ ਜਲ੍ਹਿਆਂਵਾਲਾ ਬਾਗ ਦੀ ਯਾਦਗਾਰ ਵਿੱਚ ਕੁਝ ਨਵੀਆਂ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ ਜਿਸ ਦਾ ਸਮਾਜ ਦੇ ਇੱਕ ਵਰਗ ਅਤੇ ਇਹਿਤਾਸਕਾਰਾਂ ਵੱਲੋਂ ਇਤਰਾਜ ਦਰਜ ਕਰਵਾਇਆ ਗਿਆ। ਅੰਮ੍ਰਿਤਸਰ ਸ਼ਹਿਰ ਵਿੱਚ ਭਾਈ ਹਮੀਤ ਸਿੰਘ ਜੱਲ੍ਹਾ ਦਾ ਇਹ ਬਾਗ ਭਾਰਤ ਦੇ ਇਤਿਹਾਸ ਦਾ ਉਹ ਖ਼ੂਨੀ ਸਫ਼ਾ ਹੈ ਜੋ ਬਰਤਾਨਵੀ ਹਕੂਮਤ ਦੇ ਭਾਰਤੀਆਂ ਉੱਪਰ ਜੁਲਮ ਦੀ ਦਾਸਤਾਨ ਬਿਆਨ ਕਰਦਾ ਹੈ।

Have something to say? Post your comment

 

More in Majha

ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ 'ਦਸਤਾਰ ਲੰਗਰ' ਅਤੇ ਅੰਮ੍ਰਿਤ ਸੰਚਾਰ ਦਾ ਵਿਸ਼ੇਸ਼ ਆਯੋਜਨ

ਐਨ ਸੀ ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਅਤੇ ਕਾਂਬਾਈਨਡ ਸਾਲਾਨਾ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ

ਮੁੱਖ ਬੁਲਾਰੇ ਤੇ ਵਿਧਾਇਕ ਧਾਲੀਵਾਲ ਵਲੋਂ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ ਵਿਸਾਖੀ ਨੂੰ ਸਮਰਪਿਤ ਆਡੀਓ ਨਜ਼ਮ ਤੇ ਪੋਸਟਰ ਨੂੰ ਕੀਤਾ ਰਲੀਜ਼

ਟਿਹਰੀ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਦਾ ਸਫਲ ਆਯੋਜਨ, ਬਾਬਾ ਕ੍ਰਿਕਟ ਕਲੱਬ ਬਣਿਆ ਜੇਤੂ

ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਰੈਕਟ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫ਼ਤਾਰ; 6.5 ਕਿਲੋਗ੍ਰਾਮ ਹੈਰੋਇਨ, ਪਿਸਤੌਲ, 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਅਜਨਾਲਾ ‘ਚ 480 ਕਿਲੋਮੀਟਰ ਲੰਮੀਆਂ 255 ਸੜਕਾਂ ਦਾ 194 ਕਰੋੜ ਰੁਪਏ ਦੀ ਲਾਗਤ ਨਾਲ ਹੋਵਟਗਾ ਨਵੀਨੀਕਰਨ – ਧਾਲੀਵਾਲ

ਅੰਮ੍ਰਿਤਸਰ ਅੱਡੇ ਦੇ ਆਲੇ-ਦੁਆਲੇ ਪੰਛੀਆਂ ਅਤੇ ਜੰਗਲੀ ਜੀਵਾਂ ਦੀ ਗਤੀਵਿਧੀ ‘ਤੇ ਕਾਬੂ ਪਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ `ਤੇ ਦਿੱਤਾ ਜ਼ੋਰ

ਨਵੀਆਂ ਵਿਕਸਿਤ ਹੋ ਰਹੀਆਂ ਅਣ ਅਧਿਕਾਰਿਤ ਕਲੋਨੀਆਂ ਉੱਪਰ ਚੱਲਿਆ ਪੀਲਾ ਪੰਜਾ

ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਵਿਕਾਸ ਪੁਰਸ਼ ਵਜੋਂ ਵੇਖ ਰਹੇ ਹਨ : ਵਿਧਾਇਕ ਰਮਦਾਸ

ਭਾਰੀ ਬਾਰਿਸ਼ ਤੇ ਗੜੇਮਾਰੀ ਨਾਲ ਫਸਲਾਂ ਬਰਬਾਦ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ, ਮੁੱਖ ਮੰਤਰੀ ਤੋਂ ਮੁਆਵਜ਼ੇ ਦੀ ਮੰਗ