Sunday, April 12, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Majha

ਮੁੱਖ ਬੁਲਾਰੇ ਤੇ ਵਿਧਾਇਕ ਧਾਲੀਵਾਲ ਵਲੋਂ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ ਵਿਸਾਖੀ ਨੂੰ ਸਮਰਪਿਤ ਆਡੀਓ ਨਜ਼ਮ ਤੇ ਪੋਸਟਰ ਨੂੰ ਕੀਤਾ ਰਲੀਜ਼

April 12, 2026 05:42 PM
Rozana Sehaj times

ਅੰਮ੍ਰਿਤਸਰ/ਅਜਨਾਲਾ :  ਅੱਜ ਮਾਝਾ ਵਿਰਾਸਤ ਟਰੱਸਟ ਰਜਿ: ਵਲੋਂ ਕਰਵਾਏ ਗਏ ਸ਼ਾਇਰ ਤੇ ਟਰੱਸਟ ਦੇ ਪ੍ਰਧਾਨ ਐੱਸ ਪ੍ਰਸ਼ੋਤਮ ਦੀ ਵਿਸਾਖੀ ਨੂੰ ਸਮਰਪਿਤ ‘ਕਦੋਂ ਪਰਤਣਗੇ ਦਿਨ?’ ਆਡੀਓ ਸੰਗੀਤਕ ਨਜ਼ਮ, ਪੋਸਟਰ ਰਲੀਜ਼ ਕਰਨ ਅਤੇ ਸਨਮਾਨ ਸਮਾਰੋਹ ‘ਚ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ , ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਜੋ ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੇ ਮੌਜੂਦਾ ਚੇਅਰਮੈਨ ਵੀ ਹਨ, ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।‘ਕਦੋਂ ਪਰਤਣਗੇ ਦਿਨ?’ ਆਡੀਓ ਸੰਗੀਤਕ ਨਜ਼ਮ ਤੇ ਪੋਸਟਰ ਰਲੀਜ਼ ਕਰਨ ਮੌਕੇ ਸ. ਧਾਲੀਵਾਲ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿਸ਼ਵੀਕਰਨ ਅਤੇ ਸ਼ੋਸ਼ਲ ਮੀਡੀਆ ਦੀਆਂ ਨਾਂਹ ਪੱਖੀ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ  ਅਪਣਾਈ ਗਈ ਸਭਿਆਚਾਰਕ ਨੀਤੀ ਨੂੰ ਦ੍ਰਿੜ ਰਾਜਸੀ ਇੱਛਾ ਸ਼ਕਤੀ ਨਾਲ ਲਾਗੂ ਕਰਕੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਵਿਕਾਸ ਲਈ ਉਚੇਚੇ ਕਦਮ ਚੁੱਕੇ ਗਏ ਹਨ ਅਤੇ ਸਾਹਿਤ ਤੇ ਕਲਾ ਸਭਿਆਚਾਰ ਨੂੰ ਦੂਜੇ ਰਾਜਾਂ ‘ਚ ਪੇਸ਼ ਕਰਨ ਲਈ ਪੰਜਾਬੀ ਸਾਹਿਤਕਾਰਾਂ, ਕਲਾਕਾਰਾਂ, ਗਾਇਕਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਨਗਦ ਪੁਰਸਕਾਰਾਂ ਸਮੇਤ ਪੰਜਾਬ ਸਰਕਾਰ ਦੇ ਪੰਜਾਬੀ ਸਭਿਆਚਾਰ ਕਲਾਵਾਂ, ਸਾਹਿਤ ਭਾਸ਼ਾ, ਤੇ ਸੰਗੀਤ ਸੰਸਥਾਵਾਂ ਦੇ ਸਨਮਾਨ ਸਾਹਿਤ ਆਹੁਦਿਆਂ ਤੇ ਨਿਵਾਜਿਆ ਗਿਆ ਹੈ। ਦੋਂਕਿ ਨਵੀਂ ਪੀੜੀ ਨੂੰ ਆਪਣੀਆਂ ਵਿਰਾਸਤੀ ਜੜ੍ਹਾਂ ਨਾਲ ਜੋੜਣ ਲਈ ਵਿਰਾਸਤੀ ਤੇ ਇਤਿਹਾਸਕ ਸਥਾਨਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।ਸ. ਧਾਲੀਵਾਲ ਨੇ ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਤੇ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ ਰਲੀਜ਼ ਕੀਤੀ ਗਈ ‘ਕਦੋਂ ਪਰਤਣਗੇ ਦਿਨ?’ ਨਜ਼ਮ ਅਤੇ ਰੰਗੀਨ ਪੋਸਟਰ ਦਾ ਵਿਸ਼ੇਸ਼ ਤੌਰ ਤੇ ਜਿਕਰ ਕਰਦਿਆਂ ਨਜ਼ਮ ਵਿੱਚ ਪ੍ਰਦੂਸ਼ਿਤ ਵਿਸ਼ਵੀਕਰਨ ਦੇ ਮੱਦੇਨਜ਼ਰ ਮਰ ਰਹੀਆਂ /ਸੁੱਕ ਰਹੀਆਂ ਝੀਲਾਂ, ਟੋਭੇ, ਨਦੀਆਂ, ਨਾਲੇ ਦੀ ਪੁਨਰ ਸੁਰਜੀਤੀ ਦੀ ਬਜਾਏ ਹੋਂਦ ਖਤਮ ਕਰਨ ਲਈ ਇਨ੍ਹਾਂ ਸੁੱਕੀਆਂ ਝੀਲਾਂ/ ਦਰਿਆਵਾਂ ‘ਚ ਉਸਾਰੇ ਜਾ ਰਹੇ ਰੰਗੀਨ ਮਿਜ਼ਾਜ ਹੋਟਲਾਂ/ ਰੈਸਟੋਰੈਂਟਾਂ, ਸਿਆਸੀ ਲੋਭ ਦੇ ਕਾਰਣ ਭਾਰਤੀ ਸਭਿਆਚਾਰ ‘ਚ ਉਭਰ ਰਹੀ ਫਿਰਕਾਪ੍ਰਸਤੀ ਅਤੇ ਵਿਸਾਖੀ ਮੌਕੇ ਲੱਗਦੀਆਂ ਰਾਜਸੀ ਸਟੇਜ਼ਾਂ ਤੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਮਾਜਿਕ ਵੰਡ ਦੇ ਖਾਤਮੇ ਲਈ ਉਠਾਈ ਗਈ ਭਾਈਚਾਰਕ ਸਾਂਝਾਂ ਦੀ ਬਹਾਲੀ ਦੀ ਅਵਾਜ਼ ਨੂੰ ਉੱਚਾ ਕਰਨ ਦੀ ਬਜਾਏ ਰਾਜਸੀ ਪਾਰਟੀਆਂ ਵਲੋਂ ਇੱਕ ਦੂਜੇ ਦੇ ਸਿਆਸੀ ਚੀਰਹਰਨ ਲਈ ਮਿਹਣੋ ਮਿਹਣੀ ਹੋਣ ਵਿਸਾਖੀ ਵਾਲੇ ਨੱਚਦੇ ਟੱਪਦੇ ਰੰਗਲੇ ਦਿਨ ਦੀ ਉਮੀਦ ਪ੍ਰਗਟਾਏ ਜਾਣ ਆਦਿ ਬਿਰਤਾਂਤ ਨੂੰ ਸ਼ਾਇਰਾਨਾ /ਕਾਵਿ ਛੂਹਾਂ ਦੇਣ ਲਈ ਭਰਵੀਂ ਪ੍ਰਸੰਸਾ ਕੀਤੀ ਅਤੇ ਨਜ਼ਮ ਨੂੰ ਸਮੇਂ ਦੀ ਹਾਣੀ ਕਰਾਰ ਦਿੱਤਾ।ਟਰੱਸਟ ਵਲੋਂ ਸ. ਧਾਲੀਵਾਲ ਦੀਆਂ ਪੰਜਾਬੀ ਭਾਸ਼ਾ, ਸਾਹਿਤ, ਕਲਾ, ਸਭਿਆਚਾਰ ਨੂੰ ਵਿਕਸਿਤ ਕਰਨ ਲਈ ਨਿਭਾਈਆਂ ਗਈਆਂ ਅਤੇ ਨਿਭਾਈਆਂ ਜਾ ਰਹੀਆਂ ਯਾਦਗਾਰੀ ਸੇਵਾਵਾਂ ਦੇ ਇਵਜ਼ ‘ਚ ਰੰਗਲੇ ਪੰਜਾਬ ਦੇ ਐਵਾਰਡ ਨਾਲ ਪੰਜਾਬੀ ਅੱਖਰਾਂ ਦੇ ਅੰਕਿਤ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸ਼ਾਇਰ ਤੇ ਪ੍ਰਧਾਨ ਐੱਸ. ਪ੍ਰਸ਼ੋਤਮ, ਸ਼ਹਿਰੀ ਪ੍ਰਧਾਨ ਅਮਿਤ ਔਲ, ਦੇਸ਼ ਭਗਤ ਬਾਪੂ ਉਜਾਗਰ ਸਿੰਘ ਖਤਰਾਏ ਕਲਾਂ ਸਭਿਆਚਾਰਕ ਮੂਵਮੈਂਟ ਦੇ ਮੁੱਖੀ ਦਿਲਬਾਗ ਸਿੰਘ ਖਤਰਾਏ ਕਲਾਂ, ਹਰਜੀਤ ਸਿੰਘ ਸਰਕਾਰੀਆ, ਪੰਕਜ ਸਿੰਘ ਅਜਨਾਲਾ, ਨਜ਼ਮ ਦੇ ਸੰਗੀਤਕ ਪੇਸ਼ਕਾਰ ਤੇ ਗਾਇਕ ਸੁਰਿੰਦਰ ਅਜਨਾਲਵੀ , ਗਾਇਕ ਦਰਪਿੰਦਰਾ,  ਡਾ: ਇੰਦਰਜੀਤ ਸਿੰਘ ਮਹਿਲਾਂਵਾਲਾ, ਕਾਬਲ ਸਿੰਘ ਛੀਨਾ, ਆਦਿ ਟਰੱਸਟ ਦੇ ਆਹੁਦੇਦਾਰਾਂ ਤੋਂ ਇਲਾਵਾ ਕਲਾ ਪ੍ਰੇਮੀ ਵੱਡੀ ਗਿਣਤੀ ‘ਚ ਮੌਜੂਦ ਸਨ।

 

Have something to say? Post your comment

 

More in Majha

ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ 'ਦਸਤਾਰ ਲੰਗਰ' ਅਤੇ ਅੰਮ੍ਰਿਤ ਸੰਚਾਰ ਦਾ ਵਿਸ਼ੇਸ਼ ਆਯੋਜਨ

ਇਤਿਹਾਸ ਦਾ ਖ਼ੂਨੀ ਸਫ਼ਾ ਸਾਕਾ ਜਲ੍ਹਿਆਂਵਾਲਾ ਬਾਗ

ਐਨ ਸੀ ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਅਤੇ ਕਾਂਬਾਈਨਡ ਸਾਲਾਨਾ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ

ਟਿਹਰੀ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਦਾ ਸਫਲ ਆਯੋਜਨ, ਬਾਬਾ ਕ੍ਰਿਕਟ ਕਲੱਬ ਬਣਿਆ ਜੇਤੂ

ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਰੈਕਟ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫ਼ਤਾਰ; 6.5 ਕਿਲੋਗ੍ਰਾਮ ਹੈਰੋਇਨ, ਪਿਸਤੌਲ, 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਅਜਨਾਲਾ ‘ਚ 480 ਕਿਲੋਮੀਟਰ ਲੰਮੀਆਂ 255 ਸੜਕਾਂ ਦਾ 194 ਕਰੋੜ ਰੁਪਏ ਦੀ ਲਾਗਤ ਨਾਲ ਹੋਵਟਗਾ ਨਵੀਨੀਕਰਨ – ਧਾਲੀਵਾਲ

ਅੰਮ੍ਰਿਤਸਰ ਅੱਡੇ ਦੇ ਆਲੇ-ਦੁਆਲੇ ਪੰਛੀਆਂ ਅਤੇ ਜੰਗਲੀ ਜੀਵਾਂ ਦੀ ਗਤੀਵਿਧੀ ‘ਤੇ ਕਾਬੂ ਪਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ `ਤੇ ਦਿੱਤਾ ਜ਼ੋਰ

ਨਵੀਆਂ ਵਿਕਸਿਤ ਹੋ ਰਹੀਆਂ ਅਣ ਅਧਿਕਾਰਿਤ ਕਲੋਨੀਆਂ ਉੱਪਰ ਚੱਲਿਆ ਪੀਲਾ ਪੰਜਾ

ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਵਿਕਾਸ ਪੁਰਸ਼ ਵਜੋਂ ਵੇਖ ਰਹੇ ਹਨ : ਵਿਧਾਇਕ ਰਮਦਾਸ

ਭਾਰੀ ਬਾਰਿਸ਼ ਤੇ ਗੜੇਮਾਰੀ ਨਾਲ ਫਸਲਾਂ ਬਰਬਾਦ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ, ਮੁੱਖ ਮੰਤਰੀ ਤੋਂ ਮੁਆਵਜ਼ੇ ਦੀ ਮੰਗ