ਮੋਗਾ : ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵੱਖ-ਵੱਖ ਕੋਰਸਾਂ ਦੇ ਨਤੀਜੇ ਐਲਾਨੇ ਗਏ। ਜਿਸ ਵਿੱਚ ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੀ ਐਮ.ਏ. ਪੰਜਾਬੀ ਦੇ ਪਹਿਲੇ ਅਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਡਾ.ਨੀਨਾ ਅਨੇਜਾ ਨੇ ਸ਼ਾਨਦਾਰ ਨਤੀਜਿਆ ਲਈ ਕਾਲਜ ਸਟਾਫ, ਵਿਦਿਆਰਥੀਆ ਤੇ ਉਨ੍ਹਾਂ ਦੇ ਮਾਪਿਆ ਨੂੰ ਸ਼ੁਭਕਾਮਨਾਂਵਾ ਦਿੰਦਿਆ ਵਧਾਈ ਦਿੱਤੀ। ਐਮ.ਏ. ਪੰਜਾਬੀ ਦੇ ਪਹਿਲੇ ਸਮੈਸਟਰ ਵਿੱਚ ਸੁਖਵਿੰਦਰ ਕੌਰ ਨੇ 77.5% ( 310/ 400) ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਸਥਾਨ, ਸੰਦੀਪ ਕੌਰ ਨੇ 73.5% ( 293/400) ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਨਵਪ੍ਰੀਤ ਕੌਰ ਨੇ 66.25%( 265/400) ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਐਮ.ਏ. ਦੇ ਤੀਸਰੇ ਸਮੈਸਟਰ ਵਿੱਚ ਹਰਮਨਦੀਪ ਕੌਰ ਨੇ 78.5%(314/400) ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਸਥਾਨ, ਅੰਜਲੀ ਨੇ 68% ( 272/400) ਅੰਕ ਲੈ ਕੇ ਦੂਜਾ ਸਥਾਨ ਅਤੇ ਰਾਜਵੰਤ ਕੌਰ ਨੇ 65.5% ( 262/400) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਘਲ ਅਤੇ ਸਕੱਤਰ ਅਸ਼ੋਕ ਗਰਗ ਨੇ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਪੀ.ਜੀ. ਪੰਜਾਬੀ ਵਿਭਾਗ ਦੇ ਟੀਚਰਜ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆ ਨੂੰ ਅਸ਼ੀਰਵਾਦ ਦਿੰਦਿਆ ਸੁਨਿਹਰੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਂਵਾ ਦਿੱਤੀਆ। ਇਸ ਮੌਕੇ ਪੀ.ਜੀ. ਪੰਜਾਬੀ ਵਿਭਾਗ ਦੇ ਮੁਖੀ ਡਾ. ਪਲਵਿੰਦਰ ਕੌਰ, ਸਹਾਇਕ ਪ੍ਰੋਫੈਸਰ ਰਮਨਪ੍ਰੀਤ ਕੌਰ ਅਤੇ ਸਹਾਇਕ ਪ੍ਰੋਫੈਸਰ ਊਸ਼ਾ ਹਾਜ਼ਰ ਸਨ।