ਕੋਟਕਪੂਰਾ : ਬਾਬਾ ਸ਼ੇਖ ਫਰੀਦ ਜੀ ਦੀ ਚਰਨ–ਛੋਹ ਪ੍ਰਾਪਤ ਪਵਿੱਤਰ ਨਗਰੀ ਵਿਖੇ ਆਈ.ਜੀ., ਫਰੀਦਕੋਟ ਸ੍ਰੀਮਤੀ ਨਿਲਾਂਬਰੀ ਜਗਦਲੇ, ਕਮਿਸ਼ਨਰ ਫਰੀਦਕੋਟ ਸ੍ਰੀਮਤੀ ਕਮਲਪ੍ਰੀਤ ਕੋਰ ਬਰਾੜ ਅਤੇ ਐੱਸ.ਐੱਸ.ਪੀ. ਫਰੀਦਕੋਟ ਸ਼੍ਰੀਮਤੀ ਡਾ. ਪ੍ਰਗਿਆ ਜੈਨ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ। ਟਿੱਲਾ ਬਾਬਾ ਫਰੀਦ ਵਿਖੇ ਪੁਹੰਚਣ ਤੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਵੱਲੋਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਹੈੱਡ ਗ੍ਰੰਥੀ ਵੱਲੋਂ ਸਿਰੋਪਾਉ ਪਾ ਕੇ ਅਤੇ ਬਾਬਾ ਫਰੀਦ ਸੰਸਥਾਵਾਂ ਵੱਲੋਂ ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ ਅਤੇ ਨਰਿੰਦਰਪਾਲ ਸਿੰਘ ਬਰਾੜ ਨੇ ਬਾਬਾ ਫ਼ਰੀਦ ਸੰਸਥਾਵਾਂ ਦੇ ਸੰਸਥਾਪਕ ਸਵ. ਇੰਦਰਜੀਤ ਸਿੰਘ ਖ਼ਾਲਸਾ ਜੀ ਦੀਆਂ ਬਾਬਾ ਫ਼ਰੀਦ ਜੀ ਦੀ ਜੀਵਨੀ ਤੇ ਲਿਖਤ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀਮਤੀ ਨਿਲਾਂਬਰੀ ਜਗਦਲੇ, ਸ੍ਰੀਮਤੀ ਕਮਲਪ੍ਰੀਤ ਕੋਰ ਬਰਾੜ ਅਤੇ ਸ਼੍ਰੀਮਤੀ ਡਾ. ਪ੍ਰਗਿਆ ਜੈਨ ਨੇ ਸੇਖੋਂ ਸਾਹਿਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਬਾਬਾ ਫਰੀਦ ਜੀ ਦੇ ਇਸ ਪਾਵਨ ਅਸਥਾਨ ਤੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਤੇ ਉਹ ਬਹੁਤ ਹੀ ਖੁਸ਼ਕਿਸਮਤ ਹਨ ਕਿ ਉਹਨਾਂ ਨੂੰ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ।