Friday, April 10, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Majha

ਮੁੱਖ ਮੰਤਰੀ ਸ. ਮਾਨ ਨੇ ਸਰਹੱਦੀ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਤੱਕ ਲਿਜਾਣ ‘ਚ ਰੱਚਿਆ ਇਤਿਹਾਸ-ਧਾਲੀਵਾਲ

April 10, 2026 08:08 PM
Rozana Sehaj times

ਅੰਮ੍ਰਿਤਸਰ/ਅਜਨਾਲਾ  :  ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬੀਨੈਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸੀਨੀਅਰ ਮਹਿਲਾ ਆਗੂ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਬਲਾਕ ਇੰਚਾਰਜ ਜਸਜੀਤ ਸਿੰਘ, ਸੰਦੀਪ ਸਿੰਘ, ਹਰਪਾਲ ਸਿੰਘ ਬਲਜੀਤ ਸਿੰਘ ਦੇ ਉਪਰਾਲੇ ਨਾਲ ਅਜਨਾਲਾ ਹਲਕੇ ‘ਚ ਲੱਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਵੱਸੇ ਪਿੰਡਾਂ ਦੀਨੇਵਾਲੀ , ਬੱਲ ਲਭੇ ਦਰਿਆ, ਚੱਕ ਬਾਲਾ, ਨੰਗਲ ਅੰਬ, ਕਸਬਾ ਰਮਦਾਸ ਦੇ ਵਾਰਡ ਨੰਬਰ 1, 2, 3, 6, 9, 10 ਵਿਖੇ ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਤਹਿਤ ਜਨਤਕ ਵੱਡੀਆਂ ਮੀਟਿੰਗਾਂ ਕਰਕੇ ਸਰਹੱਦੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਕਿਸਾਨਾਂ ਸਮੇਤ ਆਮ ਵਰਗਾਂ ਨੂੰ ਦਰਪੇਸ਼ ਦਿੱਕਤਾਂ ਦੂਰ ਕਰਕੇ ਸੁੱਖ ਸਹੂਲਤਾਂ ਦੀ ਭਰਪੂਰਤਾ ਨਾਲ  ਰੰਗਲੇ ਪੰਜਾਬ ਦੀ ਸਿਰਜਣਾ,ਕੌਮੀ ਏਕਤਾ ਤੇ ਦੇਸ਼ ਦੀ ਮਜ਼ਬੂਤ ਸੁਰੱਖਿਆ ਪ੍ਰਮੁੱਖ ਪਹਿਲਾ ਏਜੰਡਾ ਹੈ। ਅਤੇ ਚਾਰ ਸਾਲਾਂ ‘ਚ ਚੋਣ ਗਰੰਟੀਆਂ 100 ਫੀਸਦੀ ਪੂਰੀਆਂ ਕਰਕੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਚਹੁੰ ਮੁਖੀ ਵਿਕਾਸ, ਰੁਜ਼ਗਾਰ ਦੇ ਖੇਤਰ ‘ਚ ਇਤਿਹਾਸਕ ਮੀਲ ਪੱਥਰ ਕਾਇਮ ਕਰਦਿਆਂ ਦੇਸ਼ ਭਰ ‘ਚੋਂ ਕੌਮੀ ਪੱਧਰ ਦਾ ਇਤਿਹਾਸ ਰਚਿਆ ਹੈ।ਸ. ਧਾਲੀਵਾਲ ਨੇ ਸਰਹੱਦੀ ਕਿਸਾਨਾਂ ਵਲੋਂ ਉਠਾਈਆਂ ਸਮੱਸਿਆਵਾਂ ਦੇ ਹੱਲ ਲਈ ਬੋਲਦਿਆਂ ਕਿਹਾ ਕਿ  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਪੰਜਾਬ ਚ ਭਾਰਤ ਪਾਕਿ ਕਰੀਬ 543 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਨੇੜ੍ਹੇ ਸੁਰੱਖਿਆ ਪੱਖੋਂ ਲੱਗੀ ਹੋਈ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਤੱਕ ਲਿਜਾਣ ਲਈ ਕੇਂਦਰੀ ਸਰਕਾਰ ਕੋਲ ਵਾਰ ਵਾਰ ਉੱਚ ਤਾਕਤੀ ਮੀਟਿੰਗਾਂ ਸਮੇਤ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਕੋਲ ਓਚੇਚੇ ਤੌਰ ਤੇ ਇਸ  ਸਮੱਸਿਆ ਦਾ ਭਖਵੇਂ ਰੂਪ ‘ਚ ਮੁੱਦਾ ਉਠਾਇਆ। ਜਿਸ ਦੇ ਨਤੀਜੇ ਵੱਜੋਂ ਕੌਮਾਂਤਰੀ ਸਰਹੱਦ ਤੇ ਵੱਸੇ ਸੈਂਕੜੇ ਪਿੰਡਾਂ, ਕਸਬਿਆਂ ਦੇ 12 ਹਜ਼ਾਰ ਕਿਸਾਨ ਪ੍ਰੀਵਾਰ,ਜਿੰਨਾਂ ‘ਚ ਅਜਨਾਲਾ ਖੇਤਰ ਦੀ ਕਰੀਬ 100 ਕਿਲੋਮੀਟਰ ਕੌਮਾਂਤਰੀ ਸਰਹੱਦੀ ਪੱਟੀ ਦੇ ਪਿੰਡਾਂ ਤੇ ਕਸਬਿਆਂ ਦੇ ਕਿਸਾਨ ਵੀ ਸ਼ਾਮਲ ਹਨ, ਨੂੰ ਹੁਣ ਵੱਡੀ ਰਾਹਤ ਮਿਲਣ ਜਾ ਰਹੀ ਹੈ , ਕਿਉਂਕਿ ਸਾਲ 1992 ਤੋਂ ਭਾਰਤ ਵਾਲੇ ਖਿੱਤੇ ਚ 2 -2, 3- 3 ਕਿਲੋਮੀਟਰ ਤੱਕ ਉਰਾਂ ਕੰਡਿਆਲੀ ਤਾਰ ਹੇਠਲੇ ਕਬਜੇ ਚ ਆ ਚੁੱਕੀ ਤਾਰ ਨੂੰ ਪੁੱਟਵਾ ਕੇ ਸਰਹੱਦੀ ਜ਼ੀਰੋ ਲਾਈਨ 100, 150 ਮੀਟਰ  ਤੱਕ ਲਿਜਾਣ ਜਾਂ ਫਿਰ ਹੁਣ ਤੱਕ ਕੰਡਿਆਲੀ ਤਾਰ ਦੇ ਕਬਜ਼ੇ ਹੇਠ ਆਈ ਹੋਈ ਜ਼ਮੀਨ ਦੇ ਤਬਾਦਲੇ ਚ ਪਿਛਾਂਹ ਉਪਜਾਊ ਓਨੀ ਹੀ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਲਈ 12 ਹਜਾਰ ਕਿਸਾਨ ਪਰਿਵਾਰਾਂ ਵਲੋਂ ਗੁਹਾਰ ਲਗਾਈ ਜਾ ਰਹੀ ਸੀ ਜਿਸ ਉੱਪਰ ਪੰਜਾਬ ‘ਚ ਰਾਜ ਕਰਦੀਆਂ ਰਹੀਆਂ ਸਾਬਕਾ ਕਾਂਗਰਸ ਅਕਾਲੀ ਤੇ ਭਾਜਪਾ ਸਰਕਾਰਾਂ ਨੇ ਚੁੱਪ ਵੱਟੀ ਰੱਖੀ। ਸ. ਧਾਲੀਵਾਲ ਨੇ ਮਾਨ ਸਰਕਾਰ ਵਲੋਂ ਸਰਹੱਦੀ ਕਿਸਾਨਾਂ , ਤੇ ਆਮ ਲੋਕਾਂ ਨੂੰ ਸੁਰੱਖਿਆ ਤੇ ਵਿਕਾਸ ਪੱਖੋਂ ਵੱਡੀ ਰਾਹਤ ਪਹੁੰਚਾਉਣ ਦਾ ਇਕ ਹੋਰ ਦਾਅਵਾ ਠੋਕਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਮੰਤਰਾਲੇ ਵਲੋਂ ਬੀਤੇ ਕੱਲ੍ਹ ਸਰਹੱਦੀ ਸੁਰੱਖਿਆ ਤੇ ਸਰਹੱਦੀ ਚੌਂਕੀਆਂ, ਸਰਹੱਦੀ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਦੇ ਲੋੜੀਂਦੇ ਵਿਕਾਸ ਲਈ ਬੀਐਸਐਫ ਕੋਲੋਂ ਜ਼ਮੀਨ ਪ੍ਰਾਪਤੀ ਦੇ ਅਧਿਕਾਰ ਦੇ ਮਸਲੇ ਪੰਜਾਬ ਪੱਧਰ ਤੇ ਨਿਪਟਾਉਣ ਦੀ ਬਜਾਏ ਸਬ ਡਵੀਜ਼ਨ ਪੱਧਰ ਤੇ ਐਸ ਡੀ ਐਮ’ਜ਼ ਨੂੰ ਕੁਲੈਕਟਰ ਸ਼ਕਤੀਆਂ ਸੌਂਪਣ ਲਈ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਸੰਵਾਦ ਜਨ ਸੰਪਰਕ ਮੁਹਿੰਮ ‘ਚ ਵੱਡੀ ਗਿਣਤੀ ‘ਚ ਸਰਹੱਦੀ ਔਰਤਾਂ , ਆਮ ਵਿਅਕਤੀਆਂ ਸਮੇਤ ਪੰਚ ਸਰਪੰਚ, ਕੌਂਸਲਰ, ਪਾਰਟੀ ਵਲੰਟੀਅਰ, ਮੌਜੂਦ ਸਨ।

 

Have something to say? Post your comment

 

More in Majha

ਅੰਮ੍ਰਿਤਸਰ ਸ਼੍ਰੋਮਣੀ ਅਖੰਡ ਪਾਠੀ ਵੈੱਲਫੇਅਰ ਸੁਸਾਇਟੀ ਦੀ ਅਹਿਮ ਮੀਟਿੰਗ: ਪਾਠੀ ਸਿੰਘਾਂ ਦੀਆਂ ਮੰਗਾਂ ਨੂੰ ਲੈ ਕੇ ਚਰਚਾ

ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਦਾ ਲਿਆ ਜਾਇਜ਼ਾ

ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੂਲਤ ਕਰਨ ਲਈ ਰਾਜ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ : ਖ਼ਜ਼ਾਨਾ ਮੰਤਰੀ ਚੀਮਾ

ਭਾਸ਼ਾ ਵਿਭਾਗ ਪੰਜਾਬ ਪ੍ਰੀਤਨਗਰ ਵਿਖੇ ਮਨਾਏਗਾ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਦਿਨ ਵਿਸ਼ੇਸ਼ ਪ੍ਰੀਤ ਨਗਰ ਯਾਤਰਾ ਦਾ ਹੋਏਗਾ ਆਯੋਜਨ

ਭਗਵੰਤ ਮਾਨ ਸਰਕਾਰ ਨੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਂਕਰੀਆਂ ਦਿੱਤੀਆਂ - ਹਰਭਜਨ ਸਿੰਘ ਈਟੀਓ

ਵਿਧਾਨ ਸਭਾ ਹਲਕਾ ਰਾਜਾਸਾਂਸੀ ਨੂੰ ਵਿਕਾਸ ਕਾਰਜਾਂ ਲਈ 50 ਕਰੋੜ ਰੁਪਏ ਦਿੱਤੇ ਜਾਣਗੇ : ਵਿੱਤ ਮੰਤਰੀ

ਨਵੀਆਂ ਵਿਕਸਿਤ ਹੋ ਰਹੀਆਂ ਅਣ ਅਧਿਕਾਰਿਤ ਕਲੋਨੀਆਂ ਉੱਪਰ ਚੱਲਿਆ ਪੀਲਾ ਪੰਜਾ

ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਦਾ ਲਿਆ ਜਾਇਜ਼ਾ

ਮਿਊਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਫ਼ਾਈ ਅਤੇ ਕੂੜਾ ਇਕੱਠਾ ਕਰਨ ਲਈ ਮੁਹਿੰਮ ਤੇਜ਼

ਕਰਮਜੀਤ ਸਿੰਘ ਰਿੰਟੂ ਨੇ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ