ਮਾਲੇਰਕੋਟਲਾ : ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਮਲੇਰਕੋਟਲਾ ਵੱਲੋਂ ਸਾ. ਜਿਲਾ ਪ੍ਰਧਾਨ ਸ੍ਰੀ ਅਮਨ ਥਾਪਰ ਜੀ ਦੀ ਯੋਗ ਅਗਵਾਈ ਹੇਠ ਵੈਦ ਮੋਹਨ ਲਾਲ ਜੀ ਜਿਲ੍ਹਾ ਸਕੱਤਰ ਭਾਜਪਾ ਜੀ ਦੇ ਨਿਵਾਸ ਸਥਾਨ ਤੇ ਭਾਜਪਾ ਦਾ 47ਵਾਂ ਸਥਾਪਨਾ ਦਿਵਸ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੀ ਪਾਰਟੀ ਦੀ ਨਾਰੀ ਸ਼ਕਤੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਸ ਵਿੱਚ ਪੰਜਾਬ ਭਾਜਪਾ ਮਹਿਲਾ ਮੋਰਚਾ ਦੇ ਸਕੱਤਰ ਭਾਵਨਾ ਮਹਾਜਨ ਜੀ, ਜ਼ਿਲਾ ਸਕੱਤਰ ਅਨੀਤਾ ਜੈਨ ਜੀ ਪੰਜਾਬ ਮਹਿਲਾ ਮੋਰਚਾ ਕਾਰੇਕਰਨੀ ਮੈਂਬਰ ਨਿਸ਼ਾ ਚਾਵਲਾ ਜੀ। ਇਸ ਮੌਕੇ ਅਮਨ ਥਾਪਰ ਨੇ ਭਾਜਪਾ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਮਾਤਰ ਅਜਿਹੀ ਪਾਰਟੀ ਹੈ, ਜਿਸ ਨੇ ਸਿਧਾਂਤਾਂ ’ਤੇ ਚੱਲ ਕੇ ਦੇਸ਼ ਨੂੰ ਇਕ ਨਵੇਂ ਵਿਕਾਸ ਦੇ ਰਾਹ ’ਤੇ ਲਿਆ ਕੇ ਖੜ੍ਹਾ ਕੀਤਾ ਹੈ। ਇਸੇ ਸਦਕਾ ਇਹ ਪਾਰਟੀ ਦੁਨੀਆ ਭਰ ਵਿਚ ਆਪਣੀ ਪਛਾਣ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਪਾਰਟੀ ਨੇ ਨੋਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਹਨ, ਉੱਥੇ ਹੀ ਉਦਯੋਗਿਕ ਵਿਕਾਸ ਅਤੇ ਡਿਜੀਟਲ ਇੰਡੀਆ ਵਰਗੀਆਂ ਯੋਜਨਾਵਾਂ ਦੇ ਉੱਪਰ ਵੀ ਕੰਮ ਕੀਤਾ ਹੈ। ਇਸ ਮੌਕੇ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਪਾਰਟੀ ਦੇ ਨਾਲ ਜੁੜ ਕੇ ਦੇਸ਼ ਨਿਰਮਾਣ ਵਿਚ ਆਪਣਾ ਹਿੱਸਾ ਪਾਉਣ। ਉਹਨਾਂ ਅੱਗੇ ਕਿਹਾ ਕਿ ਸਾਡੇ ਸਾਰੀਆਂ ਲਈ ਬਹੁਤ ਵੱਡਾ ਮੋਕਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦਰਸਾਏ ਰਸਤਿਆਂ ਤੇ ਹੀ ਚੱਲਕੇ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਈਏ। ਸੋ ਸਾਨੂੰ ਵੀ ਸਾਰੀਆਂ ਨੂੰ ਉਹਨਾਂ ਦੇ ਦਰਸਾਏ ਰੱਸਤੇ ਤੇ ਚੱਲਕੇ ਭਾਰਤ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਾਰੇ ਹੀ ਪਾਰਟੀ ਦੇ ਆਗੂਆਂ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਸੁਰੇਸ਼ ਜੈਨ ਜੀ ਅਤੇ ਵੈਦ ਮੋਹਨ ਲਾਲ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਦੇ ਇਤਿਹਾਸ ਅਤੇ ਕੁਰਬਾਨੀਆਂ ਵਾਰੇ ਸਮੁੱਚੇ ਅਹੁਦੇਦਾਰਾਂ ਨੂੰ ਵਿਸਥਾਰ ਨਾਲ ਸਾ. ਜਿਲਾ ਪ੍ਰਧਾਨ ਅਮਨ ਥਾਪਰ ਜੀ ਅਤੇ ਪਾਰਟੀ ਦੇ ਯੂਥ ਨੇਤਾ ਸਾ. ਜਿਲਾ ਪ੍ਰਧਾਨ ਯੂਥ ਲੋਮਿਸ਼ ਸ਼ਰਮਾ ਜੀ ਅਤੇ ਲਿਆਕਤ ਅਲੀ ਜੀ ਜਿਲ੍ਹਾ ਪ੍ਰਧਾਨ ਮਨਿਓਰਟੀ ਮੋਰਚਾ ਵੱਲੋਂ ਜਾਨੂ ਕਰਵਾਇਆ ਗਿਆ ਅਤੇ ਪਾਰਟੀ ਦੇ ਝੰਡੇ ਘਰਾਂ ਵਿੱਚ ਲਗਾਨ ਲਈ ਵੰਡੇ ਗਏ ਅਤੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਭਾਜਪਾ ਦੇ ਸੀਨੀਅਰ ਨੇਤਾ ਸੁਰੇਸ਼ ਜੈਨ, ਸਾ. ਜਿਲਾ ਪ੍ਰਧਾਨ ਯੂਥ ਲੋਮਿਸ਼ ਸ਼ਰਮਾ ਜੀ ਅਤੇ ਲਿਆਕਤ ਅਲੀ ਜੀ ਜਿਲ੍ਹਾ ਪ੍ਰਧਾਨ ਮਨਿਓਰਟੀ ਮੋਰਚਾ ਦਵਿੰਦਰ ਸਿੰਗਲਾ ਬੋਬੀ ਸਾ. ਜਨਰਲ ਸਕੱਤਰ,ਕਾਲੇ ਖਾਂ ਜੀ ਦਿਹਾਤੀ ਪ੍ਰਧਾਨ, ਜਰਨਲ ਸਕੱਤਰ ਮੁਹੰਮਦ ਨਿਯਮ ਜੀ, ਅਰਪਣ ਕੌੜਾ ਜੀ ਸਾਬਕਾ ਆਫਿਸ ਸਕੱਤਰ, ਰਵੀ ਬਨਵੋਰਾ ਸੋਸ਼ਲ ਮੀਡੀਆ ਇੰਚਾਰਜ, ਦਵਿੰਦਰ ਸਿੰਘ ਯੂਥ ਨੇਤਾ ਅਨਮੋਲ ਪ੍ਰੀਤ ਸਿੰਘ ਯੂਥ ਨੇਤਾ, ਮੁਹੰਮਦ ਆਮਿਰ ਜਿਲ੍ਹਾ ਉਪ ਪ੍ਰਧਾਨ ਮਨਿਓਰਟੀ ਮੋਰਚ, ਮੁਹੰਮਦ ਜਾਹਿਦ ਹੁਸੈਨ, ਖਾਨ ਸਾਹਿਬ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਹਾਜ਼ਰ ਸਨ।