Thursday, April 09, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

’ਪ੍ਰਹਾਰ’ ਸੁਰੱਖਿਆ ਪਰਿਪੇਖ ਹੁਣ ਭਾਰਤ ਹਮਲੇ ਸਹਿਣ ਦੀ ਥਾਂ ਮੂੰਹ ਤੋੜ ਜਵਾਬ ਦੇਵੇਗਾ: ਪ੍ਰੋ. ਸਰਚਾਂਦ ਸਿੰਘ ਖਿਆਲਾ

April 09, 2026 06:48 PM
Rozana Sehaj times

ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਦੀ ਪਹਿਲੀ ਵਿਆਪਕ ਰਾਸ਼ਟਰੀ ਅੱਤਵਾਦ ਵਿਰੋਧੀ ਨੀਤੀ ਅਤੇ ਰਣਨੀਤੀ ‘ਪ੍ਰਹਾਰ (PRAHAAR)’ ਸਿਰਫ਼ ਇੱਕ ਸੁਰੱਖਿਆ ਰਣਨੀਤੀ ਨਹੀਂ, ਸਗੋਂ ਨਵੇਂ ਭਾਰਤ ਦੀ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਤੀਕ ਹੈ। ਇਹ ਸਪਸ਼ਟ ਸੰਦੇਸ਼ ਹੈ ਕਿ ਭਾਰਤ ਹੁਣ ਹਰ ਤਰ੍ਹਾਂ ਦੇ ਆਤੰਕਵਾਦ ਅਤੇ ਅੰਦਰੂਨੀ ਖ਼ਤਰਿਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਹੈ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ “ਪ੍ਰਹਾਰ” ਇੱਕ ਐਸਾ ਦ੍ਰਿੜ੍ਹ ਐਲਾਨ ਹੈ, ਜੋ ਇਹ ਸਪਸ਼ਟ ਕਰਦਾ ਹੈ ਕਿ ਹੁਣ ਭਾਰਤ ਹਮਲੇ ਨਹੀਂ ਸਹੇਗਾ, ਸਗੋਂ ਦੁਸ਼ਮਣ ਨੂੰ ਪਹਿਲਾਂ ਹੀ ਪ੍ਰਭਾਵਹੀਣ ਕਰਕੇ ਮੂੰਹਤੋੜ ਜਵਾਬ ਦੇਵੇਗਾ। ਭਾਜਪਾ ਬੁਲਾਰੇ ਪ੍ਰੋ. ਖਿਆਲਾ ਨੇ ਕਿਹਾ ਕਿ 21ਵੀਂ ਸਦੀ ਵਿੱਚ ਆਤੰਕਵਾਦ ਦਾ ਰੂਪ ਬਹੁਤ ਤੇਜ਼ੀ ਨਾਲ ਬਦਲਿਆ ਹੈ। ਅੱਜ ਦਾ ਆਤੰਕਵਾਦ ਸਿਰਫ਼ ਸਰਹੱਦਾਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਡਾਰਕ ਵੈੱਬ, ਐਨਕ੍ਰਿਪਟਿਡ ਕਮਿਊਨੀਕੇਸ਼ਨ, ਕ੍ਰਿਪਟੋਕਰੰਸੀ ਅਤੇ ਡਰੋਨ ਤਕਨਾਲੋਜੀ ਰਾਹੀਂ ਚੱਲਣ ਵਾਲਾ ਇੱਕ ਸੁਚਿੰਤਿਤ ਅਤੇ ਸੁਸੰਗਠਿਤ ਜਾਲ ਬਣ ਚੁੱਕਾ ਹੈ। ਇਹ ਸਿਰਫ਼ ਕੁਝ ਬਿਖਰੇ ਹੋਏ ਤੱਤਾਂ ਦੀ ਕਾਰਵਾਈ ਨਹੀਂ, ਸਗੋਂ “ਰਾਜਨੀਤਿਕ ਹਥਿਆਰ” ਦੇ ਰੂਪ ’ਚ ਰਾਜ-ਪ੍ਰੋਤਸਾਹਿਤ “ਸ਼ੈਡੋ ਕੰਫਲਿਕਟ” ਅਤੇ ਪ੍ਰਾਕਸੀ ਜੰਗ ਦਾ ਨਵਾਂ ਰੂਪ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਪ੍ਰੋਤਸਾਹਿਤ ਨੈੱਟਵਰਕ ਹੁਣ “ਨਾਰਕੋ-ਟੈਰਰਿਜ਼ਮ” ਰਾਹੀਂ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ। ਨਸ਼ਾ ਤਸਕਰੀ ਦੇ ਰਸਤੇ ਹੁਣ ਹਥਿਆਰਾਂ ਅਤੇ ਜਾਲੀ ਕਰੰਸੀ ਦੀ ਸਪਲਾਈ ਲਈ ਵਰਤੇ ਜਾ ਰਹੇ ਹਨ। ਡਰੋਨਾਂ ਰਾਹੀਂ ਸਰਹੱਦਾਂ ਪਾਰ ਨਸ਼ਾ ਅਤੇ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਗੰਭੀਰ ਚੁਣੌਤੀ ਬਣ ਚੁੱਕੀਆਂ ਹਨ। ਇਹ ਖ਼ਤਰਾ ਹੁਣ ਧਰਤੀ, ਆਕਾਸ਼ ਅਤੇ ਜਲ—ਤਿੰਨਾਂ ਮੋਰਚਿਆਂ ‘ਤੇ ਫੈਲ ਚੁੱਕਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਇਸ ਬਦਲਦੇ ਖ਼ਤਰੇ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਲਾਗੂ ਕੀਤਾ ਗਿਆ ‘ਪ੍ਰਹਾਰ’ ਸੁਰੱਖਿਆ ਪਰਿਪੇਖ ਇੱਕ ਇਤਿਹਾਸਕ ਅਤੇ ਦੂਰਦਰਸ਼ੀ ਕਦਮ ਹੈ, ਜੋ ਭਾਰਤ ਦੀ ਸੁਰੱਖਿਆ ਰਣਨੀਤੀ ਨੂੰ “ਪ੍ਰਤੀਕਿਰਿਆਤਮਕ” ਤੋਂ “ਪ੍ਰੋਐਕਟਿਵ” ਬਣਾਉਂਦਾ ਹੈ। ਹੁਣ ਸੁਰੱਖਿਆ ਏਜੰਸੀਆਂ ਹਮਲੇ ਦੀ ਉਡੀਕ ਨਹੀਂ ਕਰਨਗੀਆਂ, ਸਗੋਂ ਖ਼ਤਰੇ ਨੂੰ ਪਹਿਲਾਂ ਹੀ ਪਛਾਣ ਕੇ ਨਾਕਾਮ ਕਰਨ ‘ਤੇ ਕੇਂਦ੍ਰਿਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਕੇਂਦਰੀ ਅਤੇ ਰਾਜ ਏਜੰਸੀਆਂ ਵਿਚਕਾਰ ਅਸਲ ਸਮੇਂ ਵਿੱਚ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਲਈ ਇੰਟੈਲੀਜੈਂਸ ਬਿਊਰੋ ਦੇ ਅਧੀਨ ਮਲਟੀ ਏਜੰਸੀ ਸੈਂਟਰ (MAC) ਅਤੇ ਜੁਆਇੰਟ ਟਾਸਕ ਫੋਰਸ ਆਨ ਇੰਟੈਲੀਜੈਂਸ (JTFI) ਦੀ ਭੂਮਿਕਾ ਮਹੱਤਵਪੂਰਨ ਹੈ। ਇਹ ਇੰਟੈਲੀਜੈਂਸ-ਅਗਵਾਈ ਵਾਲਾ ਮਾਡਲ ਸਲੀਪਰ ਸੈੱਲਾਂ ਨੂੰ ਤੋੜਨ ਅਤੇ ਆਤੰਕਵਾਦੀ ਫੰਡਿੰਗ ਦੇ ਸਰੋਤਾਂ ਨੂੰ ਖਤਮ ਕਰਨ ਵਿੱਚ ਨਿਰਣਾਇਕ ਸਾਬਤ ਹੋਵੇਗਾ। ਪ੍ਰੋ. ਖਿਆਲਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨੀਤੀ ਸਿਰਫ਼ ਸਖ਼ਤੀ ਤੱਕ ਸੀਮਿਤ ਨਹੀਂ, ਸਗੋਂ ਮਨੁੱਖਤਾ ਅਤੇ ਸੰਵਿਧਾਨਕ ਮੁੱਲਾਂ ਦਾ ਵੀ ਸਤਿਕਾਰ ਕਰਦੀ ਹੈ। ਭਟਕੇ ਹੋਏ ਨੌਜਵਾਨਾਂ ਲਈ ਡੀ-ਰੈਡੀਕਲਾਈਜ਼ੇਸ਼ਨ ਅਤੇ ਪੁਨਰਵਾਸ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਦੁਸ਼ਮਣ ਨਹੀਂ ਸਮਝਿਆ ਜਾ ਸਕਦਾ, ਸਗੋਂ ਜਿਹੜੇ ਭਟਕ ਗਏ ਹਨ, ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਵੀ ਰਾਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੀ ਲੜਾਈ ਸਿਰਫ਼ ਮੈਦਾਨ ਵਿੱਚ ਨਹੀਂ, ਸਗੋਂ ਅਦਾਲਤਾਂ ਵਿੱਚ ਵੀ ਜਿੱਤੀ ਜਾਂਦੀ ਹੈ। ਇਸ ਲਈ ਜਾਂਚ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਕਾਨੂੰਨੀ ਮਾਹਿਰਾਂ ਨੂੰ ਸ਼ੁਰੂ ਤੋਂ ਜਾਂਚ ਟੀਮਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਨਿਆਂ ਪ੍ਰਣਾਲੀ ‘ਤੇ ਲੋਕਾਂ ਦਾ ਵਿਸ਼ਵਾਸ ਕਾਇਮ ਰਹੇ। ਉਨ੍ਹਾਂ ਕਿਹਾ ਕਿ ‘ਪ੍ਰਹਾਰ’ ਰਾਹੀਂ ਇੰਟੈਲੀਜੈਂਸ, ਪੁਲਿਸ ਅਤੇ ਨਿਆਂ ਪ੍ਰਣਾਲੀ ਦੇ ਮਜ਼ਬੂਤ ਸਹਿਯੋਗ ਨਾਲ ਦੇਸ਼ ਲਈ ਇੱਕ ਅਟੁੱਟ ਸੁਰੱਖਿਆ ਕਵਚ ਤਿਆਰ ਹੈ। ਇਸ ਦੀ ਰਣਨੀਤਿਕ ਅਸਪਸ਼ਟਤਾ ਦੁਸ਼ਮਣਾਂ ਨੂੰ ਹਮੇਸ਼ਾਂ ਅਣਸੁਚੇਤ ਰੱਖੇਗੀ ਅਤੇ ਭਾਰਤ ਨੂੰ ਇੱਕ ਸੁਰੱਖਿਅਤ, ਖੁਸ਼ਹਾਲ ਅਤੇ ਆਤੰਕਵਾਦ ਮੁਕਤ ਭਵਿੱਖ ਵੱਲ ਲੈ ਕੇ ਜਾਵੇਗੀ। ਅੰਤ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਬਦਲ ਚੁੱਕਾ ਹੈ। ਇਹ ਉਹ ਭਾਰਤ ਹੈ ਜੋ ਸ਼ਾਂਤੀ ਚਾਹੁੰਦਾ ਹੈ, ਪਰ ਕਮਜ਼ੋਰੀ ਨਹੀਂ। ਇਹ ਉਹ ਭਾਰਤ ਹੈ ਜੋ ਸੰਵਿਧਾਨ ‘ਤੇ ਚੱਲਦਾ ਹੈ, ਪਰ ਸੁਰੱਖਿਆ ‘ਤੇ ਕੋਈ ਸਮਝੌਤਾ ਨਹੀਂ ਕਰਦਾ।ਇਹ ਉਹ ਭਾਰਤ ਹੈ ਜੋ ਨੌਜਵਾਨਾਂ ਨੂੰ ਗਲੇ ਲਗਾਉਂਦਾ ਹੈ, ਪਰ ਦੇਸ਼ ਦੇ ਦੁਸ਼ਮਣਾਂ ਨੂੰ ਕਦੇ ਬਖ਼ਸ਼ਦਾ ਨਹੀਂ।

Have something to say? Post your comment

 

More in Malwa

ਕਾਂਗਰਸ ਪਾਰਟੀ ਵੱਲੋਂ ਨੋਨੀ ਸੀਲੋ ਮੁੜ ਬਣੇ ਬਲਾਕ ਡੇਹਲੋਂ ਦੇ ਪ੍ਰਧਾਨ

ਕੁਲਵਿੰਦਰ ਸਿੰਘ ਝੁਨੇਰ ਅਤੇ ਅਕਰਮ ਲਿਬੜਾ ਮੁੜ ਬਲਾਕ ਕਾਂਗਰਸ ਮਾਲੇਰਕੋਟਲਾ ਦੇ ਪ੍ਰਧਾਨ ਨਿਯੁੱਕਤ

ਮਾਲੇਰਕੋਟਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਭਾਜਪਾ ਦਾ ਸਥਾਪਨਾ ਦਿਵਸ

ਮੰਤਰੀ ਅਮਨ ਅਰੋੜਾ ਨੇ ਵਿਕਾਸ ਕਾਰਜਾਂ ਲਈ ਵੰਡੇ ਚੈੱਕ ਸੁਨਾਮ ਹਲਕੇ ਦੇ ਪਿੰਡਾਂ ਲਈ 65 ਲੱਖ ਰੁਪਏ ਦੇ ਚੈੱਕ ਤਕਸੀਮ ਸਬਜ਼ੀਆਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦਾ ਦਿੱਤਾ ਭਰੋਸਾ

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਤਾਇਕਵਾਡੋਂ ਕਲੰਡਰ ਰਿਲੀਜ

ਲੈਕਚਰਾਰ ਕੁਲਵਿੰਦਰ ਸਿੰਘ ਮੋਹਲ ਹੋਏ ਸੇਵਾ ਮੁਕਤ ਵਿਦਾਇਗੀ ਪਾਰਟੀ ਮੌਕੇ ਸਿੱਖਿਆ ਖੇਤਰ ਚ, ਪਾਏ ਯੋਗਦਾਨ ਦੀ ਕੀਤੀ ਸ਼ਲਾਘਾ

ਕਦੇ ਘਾਟੇ ‘ਚ ਚਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮਾ ਰਿਹੈ ਮੁਨਾਫ਼ਾ : ਚੇਅਰਮੈਨ ਬਰਾੜ

ਬੇਅਦਬੀਆਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਕਾਨੂੰਨ ਦੇ ਖਰੜੇ ਨੂੰ ਅੰਤਿਮ ਛੋਹਾਂ ਦੇਣ ਚ ਸਰਕਾਰ ਜੁੱਟੀ: ਧਾਲੀਵਾਲ

ਸੁਨਾਮ 'ਚ ਵਿਕਾਸ ਨੂੰ ਤਰਸਿਆ ਜੀਆ ਲਾਲ ਜੋਸ਼ੀ ਪਾਰਕ ਮਨੁੱਖਾਂ ਦੀ ਥਾਂ ਲਵਾਰਿਸ ਪਸ਼ੂਆਂ ਦਾ ਬਣਿਆ 'ਅੱਡਾ'

ਸਾਬਕਾ ਮੰਤਰੀ ਸਵਰਗੀ ਲਾਲ ਸਿੰਘ ਦੇ ਦੇਹਾਂਤ ’ਤੇ ਮਿਸਲ ਸਤਲੁਜ ਵੱਲੋਂ ਅਫਸੋਸ ਪ੍ਰਗਟ