ਕੋਟਕਪੂਰਾ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਧਨੇਰ, ਬਲਾਕ ਕੋਟਕਪੂਰਾ ਦੇ ਪਿੰਡ ਦੁਆਰੇਆਣਾ ਰੋਡ ਵਿਖੇ ਬਲਾਕ ਜਨਰਲ ਸਕੱਤਰ ਜਸਵਿੰਦਰ ਸਿੰਘ ਟਿੱਕਾ ਅਤੇ ਇਕਾਈ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਜਾਦਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਇਕਾਈ ਜਨਰਲ ਸਕੱਤਰ ਅਤੇ ਕਰਨਵੀਰ ਸਿੰਘ (ਗਗਨ) ਨੂੰ ਪ੍ਰੈਸ ਸਕੱਤਰ ਵਜੋ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਕੋਠੇ ਵੜਿੰਗ ਨੇ ਸਰਕਾਰ ਦੀਆ ਮਾਰੂ ਨੀਤੀਆ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਜਿਵੇ ਕਿ ਅਮਰੀਕਾ ਨਾਲ ਕਰ ਮੁਕਤ ਸਮਝੌਤਾ, ਪੰਜਾਬ ਪਾਣੀਆ ਦਾ ਮਸਲਾ ਜੋ ਕੈਂਸਰ ਦੇ ਰੂਪ ਵਿੱਚ ਪਰੋਸਿਆ ਜਾ ਰਿਹਾ, ਐਮ ਐਸ ਪੀ ’ਤੇ ਕਾਨੂਨੀ ਗਾਰੰਟੀ, ਮਨਰੇਗਾ, ਲੇਬਰ ਕੋਡ, ਬੀਜ ਬਿੱਲ, ਬਿਜਲੀ ਬਿੱਲ, ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਹਜਾਰਾ ਏਕੜ ਕਣਕ ਦਾ ਜੋ ਨੁਕਸਾਨ ਹੋਇਆ ਸਰਕਾਰ ਫੌਰੀ ਤੌਰ ’ਤੇ ਗਿਰਦਾਵਰੀ ਕਰਕੇ ਪੂਰਨ ਤੌਰ ’ਤੇ ਭਰਪਾਈ ਕਰੇ। ਇਸ ਮੌਕੇ ਹੋਰਨਾ ਤੋਂ ਇਲਾਵਾ ਬੂਟਾ ਸਿੰਘ ਮੀਤ ਪ੍ਰਧਾਨ, ਪ੍ਰਭਜੀਤ ਸਿੰਘ, ਮਨਪ੍ਰੀਤ ਸਿੰਘ, ਚਮਕੌਰ ਸਿੰਘ ਖਜਾਨਚੀ, ਅਮਰਜੀਤ ਸਿੰਘ ਆਦਿ ਮੈਬਰ ਸਾਹਿਬਾਨ ਹਾਜ਼ਰ ਸਨ।