ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ(ਡੀ.ਡੀ.ਓ) ਸ਼ਾਮ ਸੁੰਦਰ ਦੀ ਰਹਿਨੁਮਾਈ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾਕਟਰ ਗਗਨਦੀਪ ਸਿੰਘ ਦੀ ਅਗਵਾਈ ਵਿੱਚ "ਵਿਸ਼ਵ ਸਿਹਤ ਦਿਵਸ" ਮੌਕੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਅਤੇ ਡਾਇਰੈਕਟਰ ਉੱਚੇਰੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਏਡਜ਼ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਦੇ ਸਲੋਗਨ ਮੁਕਾਬਲੇ ਕਰਵਾਏ ਗਏ. ਇਸ ਮੌਕੇ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਵਿੱਚ ਸਿਹਤਕ ਤੰਦਰੁਸਤੀ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ . ਅਤੇ ਏਡਜ਼ ਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਵਾਇਆ . ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਲੋਗਨ ਮੁਕਾਬਲੇ ਨਵਨੀਤ ਕੌਰ ਨੇ ਪਹਿਲਾ, ਪੂਜਾ ਰਾਣੀ ਦੂਜਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲਿਆਂ ਵਿੱਚ ਰਾਜਵਿੰਦਰ ਪੀ.ਜੀ.ਡੀ.ਸੀ.ਏ ਨੇ ਪਹਿਲਾ ਸੀਮਾ ਖਾਨ ਐਮ.ਏ ਹਿਸਟਰੀ ਭਾਗ ਦੂਜਾ ਨੇ ਦੂਜਾ ਅਤੇ ਮਨਪ੍ਰੀਤ ਕੌਰ ਐਮ.ਏ ਪੰਜਾਬੀ ਭਾਗ ਦੂਜਾ ਤੇ ਮਨਦੀਪ ਕੌਰ ਬੀ.ਏ ਭਾਗ ਤੀਜਾ ਨੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਐਮ.ਏ ਪੰਜਾਬੀ ਭਾਗ ਦੂਜਾ ਨੇ ਪਹਿਲਾ , ਜਸਪਾਲ ਕੌਰ ਐਮ.ਏ ਪੰਜਾਬੀ ਭਾਗ ਦੂਜਾ ਨੇ ਦੂਜਾ ਅਤੇ ਮਨਜੀਤ ਕੌਰ ਐਮ.ਏ ਪੰਜਾਬੀ ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ, ਸਹਾਇਕ ਪ੍ਰੋਫੈਸਰ ਨਰਦੀਪ ਸਿੰਘ,ਸਹਾਇਕ ਪ੍ਰੋਫੈਸਰ ਪ੍ਰਭਜੀਤ ਕੌਰ ਭਰੂਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਫਾਈਲ 07-- ਕਾਲਜ ਸੁਨਾਮ