ਖਰੜ,5 ਅਪ੍ਰੈਲ (ਚੰਦਰ ਸ਼ੇਖਰ):-ਰਾਇਤ ਬਾਹਰਾ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕਲਾਸ +2 ਦੇ ਵਿਦਿਆਰਥੀਆਂ ਲਈ ਵਿਦਾਈ ਸਮਾਰੋਹ ਕਰਵਾਇਆ ਗਿਆ। ਭਾਜਪਾ ਪੰਜਾਬ ਦੇ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ੳਨ੍ਹਾਂ ਕਿਹਾ ਕਿ ਵਿਦਿਆਰਥੀਆਂ ਸਿੱਖਿਆ ਖੇਤਰ ਵਿਚ ਚੰਗੀ ਪੜ੍ਹਾਈ ਕਰਕੇ ਦੇਸ਼ ਦਾ ਨਾਂ ਰੋਸ਼ਨ ਕਰਦਾ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਪ੍ਰੇਰਣਾਦਾਇਕ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਉਜਲੇ ਅਤੇ ਜ਼ਿੰਮੇਵਾਰ ਭਵਿੱਖ ਵੱਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਅਤੇ ਪ੍ਰਿੰਸੀਪਲ ਮਿਸਿਜ਼ ਮੀਨਾ ਵਰਮਾ ਨੇ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਅਤੇ ਉਤਕ੍ਰਿਸ਼ਟਤਾ ਲਈ ਉਨ੍ਹਾਂ ਦੀ ਨਿਭਾਈ ਜਾ ਰਹੀ ਭੂਮਿਕਾ ਦੀ ਭਰਪੂਰ ਸਰਾਹਨਾ ਕੀਤੀ ਗਈ। ਸਮਾਗਮ ਦਾ ਮਾਹੌਲ ਖੁਸ਼ੀ ਅਤੇ ਭਾਵੁਕਤਾ ਨਾਲ ਭਰਪੂਰ ਰਿਹਾ, ਜਿੱਥੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰਸਤੁਤੀਆਂ ਰਾਹੀਂ ਆਪਣੀ ਕਾਬਲਿਯਤ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਮੌਕੇ ਨੂੰ ਯਾਦਗਾਰ ਬਣਾ ਦਿੱਤਾ। ਸਮਾਰੋਹ ਵਿਦਿਆਰਥੀਆਂ ਦੇ ਸੁਖਦਾਇਕ ਅਤੇ ਕਾਮਯਾਬ ਭਵਿੱਖ ਲਈ ਦੁਆਵਾਂ ਅਤੇ ਸ਼ੁਭਕਾਮਨਾਵਾਂ ਨਾਲ ਸਮਾਪਤ ਹੋਇਆ ਅਤੇ ਇਸ ਸਮਾਗਮ ਵਿਚ ਸਕੂਲ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ ਕੇਐਚਆਰ 05 ਬੀ
ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ ਸਕੂਲ ਸਮਾਗਮ ਦੌਰਾਨ।