Friday, April 03, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Majha

“ਆਪ ਸਰਕਾਰ” ਵੱਲੋਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਪਾਲਿਸੀ ਨਾਲ ਉਦਯੋਗਪਤੀਆਂ ਨੂੰ ਵੱਡੀ ਰਾਹਤ : ਬੰਦੇਸ਼ਾ

April 03, 2026 06:26 PM
SehajTimes

 ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਤੇ ਵਾਈਸ ਚੇਅਰਮੈਨ, ਪੰਜਾਬ ਲਘੂ ਉਦਯੋਗ ਕਾਰਪੋਰੇਸ਼ਨ (ਪੀ ਇਸ ਆਈ ਈ ਸੀ)ਜਸਕਰਨ ਸਿੰਘ ਬੰਦੇਸ਼ਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਰਕਾਰ ਵੱਲੋਂ ਪੀਐਸਆਈਸੀ ਦੇ ਪਲਾਟ ਹੋਲਡਰਾਂ ਲਈ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨ ਸੰਬੰਧੀ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਮੌਕੇ ਮਾਝਾ ਜ਼ੋਨ ਮੀਡੀਆ ਇੰਚਾਰਜ ਅਰਵਿੰਦਰ ਸਿੰਘ ਭੱਟੀ ਅਤੇ ਜ਼ਿਲਾ ਮੀਡੀਆ ਇੰਚਾਰਜ ਸਤਨਾਮ ਸਿੰਘ ਮਠਾੜੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ । ਇਸ ਪਾਲਿਸੀ ਦਾ ਮਕਸਦ ਉਦਯੋਗਪਤੀਆਂ ਨੂੰ ਬੇਲੋੜੀ ਦਫ਼ਤਰੀ ਕਾਰਵਾਈਆਂ ਅਤੇ ਮੁਸ਼ਕਲਾਂ ਤੋਂ ਮੁਕਤੀ ਦਿਵਾਉਣਾ ਹੈ। ਬੰਦੇਸ਼ਾ ਨੇ ਦੱਸਿਆ ਕਿ ਪਹਿਲਾਂ ਪੀਐਸਆਈਸੀ ਦੇ ਕਈ ਉਦਯੋਗਿਕ ਪਲਾਟ ਲੀਜ਼ ਹੋਲਡ ਪ੍ਰਣਾਲੀ ਅਧੀਨ ਚੱਲ ਰਹੇ ਸਨ, ਜਿਸ ਕਾਰਨ ਇੱਕ ਲੀਜ਼ ਤੋਂ ਦੂਜੀ ਲੀਜ਼ ਅਤੇ ਫਿਰ ਅਗਲੀ ਟ੍ਰਾਂਸਫਰ ਦੌਰਾਨ ਉਦਯੋਗਪਤੀਆਂ ਨੂੰ ਬੈਂਕ ਲੋਨ ਜਾਂ ਹੋਰ ਕਾਰਜਾਂ ਲਈ ਵਾਰ-ਵਾਰ ਪੀਐਸਆਈਸੀ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ। ਇਸ ਪ੍ਰਕਿਰਿਆ ਕਾਰਨ ਉਦਯੋਗਪਤੀਆਂ ਨੂੰ ਤੰਗੀ ਅਤੇ ਬੇਸਮਝੀ ਵਾਲੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨ ਲਈ ਪਲਾਟ ਹੋਲਡਰ ਨੂੰ ਰਿਜ਼ਰਵ ਪ੍ਰਾਈਸ ਦੇ ਅਧਾਰ ‘ਤੇ 5 ਫੀਸਦੀ ਫੀਸ ਪੀਐਸਆਈਸੀ ਨੂੰ ਦੇਣ ਦੇ ਨਾਲ-ਨਾਲ ਰਜਿਸਟਰੀ ਖਰਚਾ ਵੀ ਰੈਵਨਿਊ ਵਿਭਾਗ ਨੂੰ ਅਦਾ ਕਰਨਾ ਪੈਂਦਾ ਸੀ। ਹੁਣ ਸਰਕਾਰ ਨੇ ਉਦਯੋਗ ਜਗਤ ਨੂੰ ਵੱਡੀ ਰਾਹਤ ਦਿੰਦਿਆਂ ਵਨ-ਟਾਈਮ ਰਿਲੀਫ ਦੇ ਤੌਰ ‘ਤੇ ਰਜਿਸਟਰੀ ਦਾ ਪੂਰਾ ਖਰਚਾ ਮਾਫ ਕਰ ਦਿੱਤਾ ਹੈ। ਉਦਯੋਗਪਤੀ ਨੂੰ ਕੇਵਲ 5 ਫੀਸਦੀ ਰਕਮ ਪੀਐਸਆਈਸੀ ਨੂੰ ਅਦਾ ਕਰਨੀ ਹੋਵੇਗੀ। ਬੰਦੇਸ਼ਾ ਨੇ ਦੱਸਿਆ ਕਿ ਇਸ ਪਾਲਿਸੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪਲਾਟ ਫ੍ਰੀ ਹੋਲਡ ਹੋਣ ਤੋਂ ਬਾਅਦ ਉਦਯੋਗਪਤੀਆਂ ਨੂੰ ਮੁੜ ਪੀਐਸਆਈਸੀ ਦੀਆਂ ਮਨਜ਼ੂਰੀਆਂ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਬੈਂਕ ਲੋਨ ਜਾਂ ਹੋਰ ਵਪਾਰਕ ਲੈਣ-ਦੇਣ ਵੀ ਆਸਾਨ ਹੋਣਗੇ। ਉਨ੍ਹਾਂ ਕਿਹਾ ਕਿ ਨਵੀਂ ਨੋਟੀਫਿਕੇਸ਼ਨ ਅਧੀਨ ਪਹਿਲਾਂ ਲਾਜ਼ਮੀ ਰਹੀਆਂ ਲਗਭਗ 18 ਸਰਵਿਸਿਜ਼ ਨੂੰ ਹੁਣ ਆਪਸ਼ਨਲ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਜੇ ਕਿਸੇ ਉਦਯੋਗਪਤੀ ਨੂੰ ਕਿਸੇ ਸਰਟੀਫਿਕੇਟ ਜਾਂ ਮਨਜ਼ੂਰੀ ਦੀ ਲੋੜ ਹੋਵੇ ਤਾਂ ਹੀ ਉਹ ਲੈ ਸਕਦਾ ਹੈ, ਨਹੀਂ ਤਾਂ ਇਹ ਲਾਜ਼ਮੀ ਨਹੀਂ ਰਹੇਗੀ। ਅੰਤ ਵਿੱਚ ਬੰਦੇਸ਼ਾ ਨੇ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਉਦਯੋਗਪਤੀਆਂ ਨੂੰ ਸੁਵਿਧਾ ਮਿਲੇਗੀ, ਦਫ਼ਤਰੀ ਦਖਲਅੰਦਾਜ਼ੀ ਘਟੇਗੀ ਅਤੇ ਪੰਜਾਬ ਵਿੱਚ ਉਦਯੋਗਿਕ ਮਾਹੌਲ ਹੋਰ ਨਿਵੇਸ਼-ਮਿੱਤਰ ਬਣੇਗਾ। ਇਸ ਮੌਕੇ ਕੇਵਲ ਅਟਵਾਲ, ਹਰਪ੍ਰੀਤ ਸਿੰਘ ਬੇਦੀ, ਐਸ ਪੀ ਸਿੰਘ, ਅਮਰਜੀਤ ਸਿੰਘ ਲਾਡਾ, ਮਨਦੀਪ ਸਿੰਘ ਅਤੇ ਕਰਨਬੀਰ ਸਿੰਘ ਹਾਜ਼ਰ ਸਨ ।

 

Have something to say? Post your comment

 

More in Majha

ਅੰਮ੍ਰਿਤਸਰ ਵਿੱਚ ADGP ਏ.ਐਸ. ਰਾਏ ਦੀ ਪ੍ਰੈਸ ਕਾਨਫਰੰਸ, ਪੁਲਿਸ ਰਿਸਪਾਂਸ ਸਿਸਟਮ ਮਜ਼ਬੂਤ ਕਰਨ ਦਾ ਦਾਅਵਾ

ਦੁੱਧ ਉਤਪਾਦਕ ਪਸ਼ੂ ਪਾਲਕ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਮਾਨ ਸਰਕਾਰ ਦਾ ਵੱਡਾ ਕਦਮ : ਪ੍ਰਭਬੀਰ ਸਿੰਘ ਬਰਾੜ

2027 ਦੀਆਂ ਚੋਣਾਂ ‘ਚ ਮਾਨ ਸਰਕਾਰ ਦੇ ਹੱਕ ‘ਚ ਪਿਛਲੀਆਂ 92 ਦੇ ਮੁਕਾਬਲੇ 100 ਸੀਟਾਂ ਤੇ ਜੇਤੂ ਫਤਵਾ ਦੇਣ ਲਈ ਵੋਟਰ ਹੁਣ ਤੋਂ ਹੀ ਪੱਬਾਂ ਭਾਰ-ਧਾਲੀਵਾਲ

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਹਲਕਾ ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡਾਂ ਚ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

ਦਲਜੀਤ ਸਿੰਘ ਮਿਆਦੀਆ ਨੂੰ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਰਾਜਾਸਾਂਸੀ ਦੇ ਹਲਕਾ ਇੰਚਾਰਜ ਨਿਯੁਕਤ ਕੀਤਾ

ਐਮਪੀ ਸਾਹਨੀ ਨੇ ਏਸ਼ੀਅਨ ਕਲੀਅਰਿੰਗ ਯੂਨੀਅਨ (ਏਸੀਯੂ) ਰਾਹੀਂ ਬਾਰਟਰ-ਅਧਾਰਤ ਭੁਗਤਾਨ ਵਿਧੀ ਨੂੰ ਬਾਸਮਤੀ ਚੌਲਾਂ ਦੇ ਬਰਾਮਦ ਦੀ ਸੁਰੱਖਿਆ ਲਈ ਅਪੀਲ ਕੀਤੀ

ਮੰਡੀਆਂ ਚ ਬਿਨ੍ਹਾਂ ਕਿਸੇ ਅੜਿੱਕੇ ਦੇ ਕਣਕ ਦੀ ਸਰਕਾਰੀ ਖ੍ਰੀਦ ਲਈ ਉੱਚ ਪ੍ਰਸ਼ਾਸਨ ਨੂੰ ਸਰਕਾਰ ਨੇ ਕੀਤੇ ਨਿਰਦੇਸ਼ ਜਾਰੀ: ਧਾਲੀਵਾਲ

ਭਾਰਤੀ ਸੇਨਾ ਵਿੱਚ ਭਰਤੀ ਲਈ ਨੌਜਵਾਨਾਂ ਨੂੰ ਸੁਨਹਿਰਾ ਮੌਕਾ

ਬੇਸਿਕ ਕੰਪਿਊਟਰ ਅਤੇ ਵੈਬ ਡਿਜਾਇਨਿੰਗ ਕੋਰਸ ਲਈ ਨਵੇਂ ਬੈਚ ਦੀ ਸ਼ੁਰੂਆਤ

ਵਿਧਾਇਕ ਡਾ. ਗੁਪਤਾ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਇੱਕੋ ਸਮੇਂ ਗਲੀਆਂ ਦੀ ਉਸਾਰੀ, ਸੀਵਰੇਜ ਅਪਗ੍ਰੇਡ ਅਤੇ ਸਾਫ਼ ਪੀਣ ਵਾਲੇ ਪਾਣੀ ਦੀਆਂ ਪਾਈਪਲਾਈਨਾਂ ਦੀ ਸ਼ੁਰੂਆਤ ਕੀਤੀ