Tuesday, March 31, 2026
BREAKING NEWS
ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

Malwa

ਮਾਪੇ-ਅਧਿਆਪਕ ਮਿਲਣੀ, ਗੈਜੂਏਸ਼ਨ ਸੈਰੇਮਨੀ, ਇਨਾਮ ਵੰਡ ਅਤੇ ਸਨਮਾਨ ਸਮਾਰੋਹ ਦਾ ਸੰਗਮ

March 31, 2026 06:03 PM
Rozana Sehaj times
ਕੋਟਕਪੂਰਾ : ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਨੇੜਲੇ ਪਿੰਡ ਹਰੀਨੌ ਦੇ ਗੋਦ ਲਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਸਲਾਨਾ ਸਮਾਗਮ ਮੌਕੇ ਜਿੱਥੇ ਮਾਪੇ-ਅਧਿਆਪਕ ਮਿਲਣੀ, ਗੈ੍ਰਜੂਏਸ਼ਨ ਸੈਰੇਮਨੀ, ਰੰਗਾਰੰਗ ਅਤੇ ਸੱਭਿਆਚਾਰਕ ਪੋ੍ਰਗਰਾਮ, ਇਨਾਮ ਵੰਡ ਅਤੇ ਸਨਮਾਨ ਸਮਾਰੋਹ ਦਾ ਸੰਗਮ ਦੇਖਣ ਨੂੰ ਮਿਲਿਆ, ਉੱਥੇ ਬੁਲਾਰਿਆਂ ਦੀਆਂ ਉਸਾਰੂ ਅਤੇ ਪ੍ਰੇਰਨਾਮਈ ਤਕਰੀਰਾਂ ਦੀ ਵੀ ਭਰਪੂਰ ਸ਼ਲਾਘਾ ਹੋਈ। ਮੰਚ ਸੰਚਾਲਨ ਕਰਦਿਆਂ ਮਾ ਮਨਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਬਤੋਰ ਮੁੱਖ ਮਹਿਮਾਨ, ਜਦਕਿ ਗੁੱਡ ਮੌਰਨਿੰਗ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬਤੋਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਗੁਰਚਰਨ ਸਿੰਘ ਬਰਾੜ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਣ, ਵਾਤਾਵਰਣ ਦੀ ਸੰਭਾਲ, ਨਸ਼ਿਆਂ ਤੋਂ ਸਾਵਧਾਨ, ਮਾੜੀ ਸੁਸਾਇਟੀ ਤੋਂ ਕਿਨਾਰਾਕਸ਼ੀ, ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੰਦਿਆਂ ਆਖਿਆ ਕਿ ਆਪਣੀ ਜਿੰਦਗੀ ਵਿੱਚ ਕਾਮਯਾਬ ਹੋਣ ਵਾਲੇ ਬੱਚੇ ਆਪਣੇ ਪਰਿਵਾਰ ਦਾ ਅੱਗਾ ਕਈ ਪੀੜ੍ਹੀਆਂ ਤੱਕ ਸੰਵਾਰ ਜਾਂਦੇ ਹਨ। ਕਲੱਬ ਦੇ ਪੀ.ਆਰ.ਓ. ਸਟੇਟ ਐਵਾਰਡੀ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੀ ਅਗਵਾਈ ਵਿੱਚ ਕਰਵਾਏ ਗਏ ਉਕਤ ਸਮਾਗਮ ਵਿੱਚ ਪੱਪੂ ਨੰਬਰਦਾਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ, ਜਦਕਿ ਸਕੂਲ ਮੁਖੀ ਸ਼੍ਰੀ ਦੀਪਕ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੇਜ ਰਾਮ ਭੋਰਾ, ਡਾ ਗੁਰਮੀਤ ਸਿੰਘ ਧਾਲੀਵਾਲ, ਡਾ ਹਰਿੰਦਰ ਸਿੰਘ ਗੋਗੀ ਆਦਿ ਸਮੇਤ ਬੱਚਿਆਂ ਦੇ ਮਾਪੇ ਅਤੇ ਪਿੰਡ ਦੀਆਂ ਉੱਘੀਆਂ ਸ਼ਖਸ਼ੀਅਤਾਂ ਵੀ ਭਾਰੀ ਗਿਣਤੀ ਵਿੱਚ ਹਾਜਰ ਸਨ।
 
 
 
 
 

Have something to say? Post your comment