ਸੁਨਾਮ : ਅਧਿਆਪਕ ਕੁਲਵਿੰਦਰ ਸਿੰਘ ਮੋਹਲ ਦਾ ਜਨਮ 1 ਸਤੰਬਰ 1967 ਨੂੰ ਪਿਤਾ ਹਰਪਾਲ ਸਿੰਘ ਮੋਹਲ ਅਤੇ ਸਰਦਾਰਨੀ ਸੁਰਜੀਤ ਕੌਰ ਦੇ ਘਰ ਇਤਿਹਾਸਿਕ ਸ਼ਹਿਰ ਸੁਨਾਮ ਵਿਖੇ ਹੋਇਆ ਮਾਤਾ ਪਿਤਾ ਵੱਲੋਂ ਚੰਗੇ ਸੰਸਕਾਰ ਅਤੇ ਪੜ੍ਹਾਈ ਪ੍ਰਤੀ ਪ੍ਰੇਰਨਾ ਸਦਕਾ ਮੁਢਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ )ਸੁਨਾਮ ਤੋਂ ਪ੍ਰਾਪਤ ਕਰਕੇ ਗ੍ਰੈਜੂਏਸ਼ਨ ਤੱਕ ਦੀ ਤਾਲੀਮ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੋਂ ਪ੍ਰਾਪਤ ਕੀਤੀ ਦਿਲ ਵਿੱਚ ਅਧਿਆਪਕ ਬਣਨ ਦੀ ਚਾਹਤ ਨੇ ਅਧਿਆਪਨ ਕਿਤੇ ਵੱਲ ਪ੍ਰੇਰਿਤ ਕੀਤਾ ਅਤੇ ਬੀਐਡ ਦੀ ਡਿਗਰੀ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ ਪ੍ਰਾਪਤ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਆਨਰਜ ਅਤੇ ਹਿਸਟਰੀ ਵਿਸ਼ੇ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਪੜ੍ਹਾਈ ਦੇ ਨਾਲ ਨਾਲ ਕਲਚਰਲ ਖੇਤਰ ਵਿੱਚ ਮੁਹਰਲੀ ਕਤਾਰ ਵਿੱਚ ਰਹਿ ਕੇ ਆਪਣੀ ਨਿਵੇਕਲੀ ਪਹਿਚਾਣ ਬਣਾਈ
ਅਧਿਆਪਣ ਕੀਤੇ ਦਾ ਸਫਰ ਅਪ੍ਰੈਲ 1989 ਤੋਂ ਇੱਕ ਨਿੱਜੀ ਸੰਸਥਾ ਤੋਂ ਆਰੰਭ ਕੀਤਾ ਅਤੇ ਲਗਭਗ 9 ਸਾਲ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਪੜਾਉਂਦਿਆਂ ਜੁਲਾਈ 1997 ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਮਾ ਵਿਖੇ ਬਤੌਰ ਐਸ ਐਸ ਮਾਸਟਰ ਨਿਯੁਕਤੀ ਹੋਈ ਥੋੜਾ ਸਮਾਂ ਸਰਕਾਰੀ ਹਾਈ ਸਕੂਲ ਚੱਠਾ ਨਨਹੇੜਾ ਵਿੱਚ ਸੇਵਾ ਕਰਨ ਤੋਂ ਬਾਅਦ 5 ਅਗਸਤ 2000 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਜੁਆਇਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ 21 ਸਾਲ ਮਾਸਟਰ ਕੇਡਰ ਵਿੱਚ ਰਹਿੰਦਿਆਂ 21 ਜੂਨ 2021 ਨੂੰ ਪਦ ਉਨਤ ਹੋ ਕੇ ਬਤੌਰ ਹਿਸਟਰੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤੁੰਗਾ ਵਿਖੇ ਹਾਜ਼ਰ ਹੋਏ ਪ੍ਰੰਤੂ ਆਪਣੇ ਪਿਤਰੀ ਸਕੂਲ ਦੀ ਮਿੱਟੀ ਦਾ ਮੋਹ ਅਤੇ ਵਿਦਿਆਰਥੀਆਂ ਦੀਆਂ ਮੋਹ ਤੰਦਾਂ ਨੇ ਦੁਬਾਰਾ ਜਖੇਪਲ ਸਕੂਲ ਵਿੱਚ ਆਉਣ ਲਈ ਦਿੱਲੀ ਮਜਬੂਰ ਕੀਤਾ ਇਸ ਸਕੂਲ ਵਿੱਚ ਲੰਬੀ ਸੇਵਾ ਅਤੇ ਸਮਾਜਿਕ ਖੇਤਰ ਵਿੱਚ ਮਜਬੂਤ ਪਕੜ ਸਦਕਾ ਇਹਨਾਂ ਦਾ ਨਗਰ ਨਿਵਾਸੀਆਂ ,ਮਾਪਿਆਂ ,ਪੰਚਾਇਤਾਂ ਅਤੇ ਪਤਵੰਤੇ ਸੱਜਣਾਂ ਵਿੱਚ ਇੱਕ ਵਿਲੱਖਣ ਅਸਰ ਰਸੂਖ ਰਿਹਾ
ਕੁਲਵਿੰਦਰ ਸਿੰਘ ਮੋਹਲ ਨੇ ਆਪਣੇ ਕੇਡਰ ਦੀ ਨੁਮਾਇੰਦਗੀ ਕਰਦਿਆਂ ਅਧਿਆਪਕ ਸੰਘਰਸ਼ਾਂ ਵਿੱਚ ਅਹਿਮ ਰੋਲ ਅਦਾ ਕੀਤਾ 2011 ਤੋਂ 2020 ਤੱਕ ਮਾਸਟਰ ਕੇਡਰ ਯੂਨੀਅਨ ਪੰਜਾਬ ਵਿੱਚ ਬਤੌਰ ਜਿਲ੍ਹਾ ਜਨਰਲ ਸਕੱਤਰ ਸੰਗਰੂਰ ਦੀ ਪ੍ਰਤਿਨਿਧਤਾ ਕੀਤੀ ਅਤੇ ਲੈਕਚਰਰ ਬਣਨ ਉਪਰੰਤ ਗੌਰਮੈਂਟ ਸਕੂਲ ਲੈਕਚਰ ਯੂਨੀਅਨ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਇੱਥੇ ਹੀ ਬਸ ਨਹੀਂ ਗੁਰਮਤ ਖੇਤਰ ਵਿੱਚ ਵੀ ਸਰਦਾਰ ਮੋਹਲ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲਗਾਤਾਰ ਪਿਛਲੇ 19 ਸਾਲਾਂ ਤੋਂ ਜਨਰਲ ਸਕੱਤਰ ਦੀ ਸੇਵਾ ਨਿਭਾ ਰਹੇ ਹਨ। ਆਪਣੇ ਵਿਦਿਆਰਥੀਆਂ ਵਿੱਚ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਜੋ ਅਨਥਕ ਯਤਨ ਕੀਤੇ ਉਹ ਕੁਲਵਿੰਦਰ ਸਿੰਘ ਮੋਹਲ ਹੀ ਕਰ ਸਕਦਾ ਸੀ। ਮੰਚ ਸੰਚਾਲਣ ਦਾ ਸ਼ੌਕੀਨ ਸਟੇਜ ਤੇ ਜਦੋਂ ਬੋਲਦਾ ਹੈ ਤਾਂ ਸਰੋਤਿਆਂ ਨੂੰ ਆਪਣੇ ਸ਼ਬਦਾਂ ਰਾਹੀਂ ਕਾਇਲ ਬਣਾਉਣ ਦੀ ਵਿਲੱਖਣ ਮੁਹਾਰਤ ਰੱਖਦਾ ਹੈ। ਇਹਨਾਂ ਰੁਝੇਵਿਆਂ ਚੋਂ ਜੇ ਫਿਰ ਵੀ ਕਦੀ ਵੇਹਲ ਮਿਲਦੀ ਤਾਂ ਆਪਣੀ ਪੈਨਸਲ ਚੁੱਕ ਕੇ ਸਕੈਚ ਬਣਾਉਣਾ ਸ਼ੁਰੂ ਕਰ ਦੇਣਾ ਲਗਭਗ 100 ਦੇ ਕਰੀਬ ਪੈਨਸਿਲ ਚਿੱਤਰ ਕੁਲਵਿੰਦਰ ਸਿੰਘ ਦੇ ਘਰ ਦੀਆਂ ਕੰਧਾਂ ਦੀ ਸ਼ੋਭਾ ਵਧਾਉਂਦੇ ਹਨ
ਸੋ ਅਧਿਆਪਨ ਅਤੇ ਕਲਾ ਦਾ ਸੋਮਾ ਕੁਲਵਿੰਦਰ ਸਿੰਘ ਮੋਹਲ 31 ਮਾਰਚ 2026 ਨੂੰ ਆਪਣੀ 29 ਸਾਲ ਦੀ ਸ਼ਾਨਾਮਤੀ ਸੇਵਾ ਉਪਰੰਤ ਸੇਵਾ ਮੁਕਤ ਹੋ ਰਹੇ ਹਨ। ਇਹਨਾਂ ਦੀ ਬਹੁਪੱਖੀ ਸ਼ਖਸ਼ੀਅਤ ਅਤੇ ਵਿਲੱਖਣ ਸੇਵਾਵਾਂ ਨੂੰ ਵਿਦਿਆਰਥੀ ਅਤੇ ਨਗਰ ਨਿਵਾਸੀ ਹਮੇਸ਼ਾ ਯਾਦ ਰੱਖਣਗੇ ਇਹਨਾਂ ਦੀ ਅਗਲੇਰੀ ਜ਼ਿੰਦਗੀ ਲਈ ਦਿੱਲੀ ਕਾਮਨਾ ਕਰਦੇ ਹਾਂ।