ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਸਰਕਾਰਾਂ ਦੀ ਬੇਰੁਖੀ ਤੇ ਕਰਜ਼ੇ ਦੇ ਬੋਝ ਹੇਠਾਂ ਆਉਣ ਕਾਰਨ ਰੇਲਵੇ ਟਰੈਕਾਂ ਤੇ ਆਪਣੀਆਂ ਜਾਨਾਂ ਦੇਣ ਨੂੰ ਮਜਬੂਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਿਲ੍ਹਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਦੋ ਸਕੇ ਭਰਾਵਾਂ ਸ. ਜਸਕਰਨ ਸਿੰਘ (38) ਅਤੇ ਸ. ਜੋਰਾ ਸਿੰਘ (34) ਦੇ ਕਰਜੇ ਦੇ ਬੌਝ ਹੇਠਾਂ ਦਬੇ ਹੋਣ ਕਾਰਨ ਰੇਲ ਗੱਡੀ ਹੇਠ ਸਿਰ ਦੇਕੇ ਖੁਦਕਸ਼ੀਆਂ ਕਰ ਲਈਆਂ ਹਨ। ਇਹ ਅਤਿ ਦੁਖਦਾਈਕ ਮੰਦਭਾਗੀ ਘਟਨਾ ਖੇਤੀ ਪ੍ਰਧਾਨ ਸੂਬੇ ਦੇ ਨਾਮ ਉੱਤੇ ਬਦਨੁਮਾ ਧੱਬਾ ਹੈ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਇਹਨਾਂ ਦੋ ਕੀਮਤੀ ਜਾਨਾ ਨੇ ਕੇਂਦਰੀ ਅਤੇ ਸੂਬਾ ਸਰਕਾਰਾਂ ਦੇ ਹਰ ਰੋਜ਼ ਕਿਸਾਨਾਂ ਦੇ ਸੱਚੇ ਮਦੱਈ ਹੋਣ ਦੇ ਨਾਅਰੇ ਮਾਰਨ ਵਾਲੇ ਨੇਤਾਵਾਂ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹ ਦਿਤੀ ਹੈ। ਉਹਨਾਂ ਕਿਹਾ ਕਿ ਦੇਸ ਦੇ ਵੱਡੇ ਵੱਡੇ ਕਰਜੇ ਮੁਆਫ ਕੀਤੇ ਜਾਂਦੇ ਹਨ ਪਰੰਤੂ ਭਾਰਤ ਦੇ ਖਜਾਨਾ ਮੰਤਰੀ ਨੇ ਦੇਸ ਦੀ ਪਾਰਲੀਮੈਂਟ ਵਿਚ ਕਿਸਾਨਾਂ ਦੇ ਕਰਜੇ ਮੁਆਫ ਕਰਨ ਦਾ ਕੇਂਦਰ ਸਰਕਾਰ ਦਾ ਪ੍ਰਸਤਾਵ ਨਹੀਂ ਹੈ, ਜਿਸ ਨੇ ਕਿਸਾਨਾਂ ਦੇ ਰਿਸਦੇ ਜਖਮਾਂ ਉੱਤੇ ਲੂਣ ਹੀ ਛਿੜਕਿਆ ਹੈ। ਉਹਨਾਂ ਕਿਹਾ ਕਿ ਦੇਸ ਨੂੰ ਅੰਨ ਭੰਡਾਰ ਬਣਾਉਣ ਵਾਲੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਅਤੇ ਕਿਸਾਨੀ ਦੀਆਂ ਸਮਸਿਆਵਾਂ ਸਰਕਾਰ ਨੂੰ ਥੋਥੇ ਦਾਅਵੇ ਕਰਨ ਦੀ ਆਂ ਸਾਰਥਕ ਹੱਲ ਲੱਭਣੇ ਪੈਣਗੇ।