Monday, April 13, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Majha

ਅੰਮ੍ਰਿਤਸਰ ਦੌਰੇ ਦੌਰਾਨ ਸੁਨੀਲ ਜਾਖੜ ਦੇ ਤਿੱਖੇ ਬਿਆਨ

February 10, 2026 07:33 PM
SehajTimes

ਪਰ ਖੇਤੀ ਨਫ਼ੇ ਦਾ ਧੰਦਾ ਨਹੀਂ: ਜਾਖੜ ਬਿਨਾਂ ਸਮਝੌਤਾ ਪੜ੍ਹੇ ਵਿਰੋਧ ਕਰਨਾ ਗਲਤ

ਲੋਕਾਂ ਨੂੰ ਗੁਮਰਾਹ ਨਾ ਕਰੋ ਡਰੋਨ ਰੋਕਣ ’ਚ ਪੰਜਾਬ ਸਰਕਾਰ ਨਾਕਾਮ, ਐਂਟੀ-ਡਰੋਨ ਸਿਸਟਮ ਦਾ ਨਤੀਜਾ ਜ਼ੀਰੋ

ਅੰਮ੍ਰਿਸਤਰ (ਦਵਿੰਦਰ ਕੁਮਾਰ ਪੁਰੀ ) : ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਸਾਨ ਮਸਲਿਆਂ, ਕੇਂਦਰ ਸਰਕਾਰ ਦੇ ਸਮਝੌਤਿਆਂ, ਵਪਾਰ, ਡਰੋਨ ਖਤਰੇ ਅਤੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ’ਤੇ ਖੁਲ੍ਹ ਕੇ ਆਪਣੀ ਰਾਇ ਰੱਖੀ। ਸੁਨੀਲ ਜਾਖੜ ਨੇ ਸਪਸ਼ਟ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੇ ਵਿਰੋਧੀ ਨਹੀਂ ਹਨ। ਉਨ੍ਹਾਂ ਕਿਹਾ, “ਮੈਂ ਕਿਸਾਨ ਦੇ ਖ਼ਿਲਾਫ਼ ਕਿਉਂ ਬੋਲਾਂ? ਕਿਸਾਨ ਆਗੂ ਕਹਿੰਦੇ ਹਨ ਕਿ ਖੇਤੀ ਨਫ਼ੇ ਦਾ ਧੰਦਾ ਹੈ, ਪਰ ਮੇਰੇ ਵਿਚਾਰ ਵਿੱਚ ਖੇਤੀ ਕੋਈ ਸਧਾਰਣ ਧੰਦਾ ਨਹੀਂ, ਇਹ ਸਾਡੀ ਵਿਰਾਸਤ ਅਤੇ ਜੀਵਨ ਨਾਲ ਜੁੜੀ ਹੋਈ ਹੈ।” ਉਨ੍ਹਾਂ ਕਿਹਾ ਕਿ ਕਿਸਾਨ ਸਿਰਫ਼ ਗੰਢਮ ਅਤੇ ਧਾਨ ਤੱਕ ਸੀਮਿਤ ਨਹੀਂ ਹੈ, ਉਸਨੂੰ ਅੱਗੇ ਵਧਣ ਅਤੇ ਨਵੇਂ ਵਿਕਲਪ ਅਪਣਾਉਣ ਦਾ ਪੂਰਾ ਹੱਕ ਹੈ। ਕਿਸਾਨ ਆਗੂਆਂ ਨੂੰ ਸਵਾਲ ਕਰਦਿਆਂ ਜਾਖੜ ਨੇ ਕਿਹਾ ਕਿ ਉਹ ਅਗਰਾਹ ਅਤੇ ਡੱਲੇਵਾਲ ਸਾਹਿਬ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਕਿੰਨੇ ਬੱਚੇ ਖੇਤੀ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ “ਮੇਰਾ ਪੋਤਾ ਨਾ ਸਿਰਫ਼ ਖੇਤੀ ਕਰਦਾ ਹੈ, ਸਗੋਂ ਖੇਤੀ ਦੀ ਪੜ੍ਹਾਈ ਵੀ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ ਉਹ ਸ਼ਬਦਾਂ ਦੇ ਜਾਦੂਗਰ ਨਹੀਂ ਹਨ, ਪਰ ਇਹ ਸਮਝੌਤੇ ਸਾਡੇ ਭਵਿੱਖ ਅਤੇ ਵਿਰਾਸਤ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹਨ। ਕਿਸਾਨ ਅੰਦੋਲਨ ’ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਅੰਦੋਲਨ ਕਰਨ ਦੀ ਬਜਾਏ ਕਿਸਾਨਾਂ ਨੂੰ ਸਰਕਾਰ ਨਾਲ ਬੈਠ ਕੇ ਚਰਚਾ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਸਮਝੌਤਿਆਂ ਨਾਲ ਉਨ੍ਹਾਂ ਨੂੰ ਕੀ ਲਾਭ ਮਿਲੇਗਾ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਬਿਆਨ ਸੁਣ ਕੇ ਲੱਗਦਾ ਹੈ ਜਿਵੇਂ ਕੋਈ ਜੁਆਇੰਟ ਸਟੇਟਮੈਂਟ ਜਾਰੀ ਕੀਤਾ ਗਿਆ ਹੋਵੇ। “ਜਦੋਂ ਤੁਸੀਂ ਸਮਝੌਤਾ ਪੜ੍ਹਿਆ ਹੀ ਨਹੀਂ ਸੀ ਤਾਂ ਉਸਦਾ ਵਿਰੋਧ ਕਿਉਂ ਕੀਤਾ? ਹੁਣ ਤਾਂ ਤੁਸੀਂ ਪੜ੍ਹ ਵੀ ਲਿਆ ਹੈ, ਹੁਣ ਸਮਝ ਜਾਓ ਅਤੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੋ,” ਉਨ੍ਹਾਂ ਕਿਹਾ। ਕਰਤਾਰਪੁਰ ਕੌਰਿਡੋਰ ਅਤੇ ਅਟਾਰੀ ਸਰਹੱਦ ਰਾਹੀਂ ਵਪਾਰ ਦੇ ਮਸਲੇ ’ਤੇ ਜਾਖੜ ਨੇ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਵੱਲੋਂ ਡਰੋਨ ਭੇਜੇ ਜਾ ਰਹੇ ਹਨ ਅਤੇ ਦੂਜੇ ਪਾਸੇ ਸਰਹੱਦ ’ਤੇ ਹਥਿਆਰਬੰਦ ਜਵਾਨ ਖੜੇ ਹਨ, ਤਾਂ ਅਜਿਹੇ ਹਾਲਾਤਾਂ ਵਿੱਚ ਰਸਤੇ ਕਿਵੇਂ ਖੋਲ੍ਹੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਵਾਘਾ ਬਾਰਡਰ ਖੋਲ੍ਹਣ ਨਾਲ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ, ਹਾਲਾਂਕਿ ਪੋਰਟਾਂ ਰਾਹੀਂ ਵਪਾਰ ਪਹਿਲਾਂ ਵਾਂਗ ਜਾਰੀ ਹੈ। ਪਾਕਿਸਤਾਨ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ “ਪੜੋਸੀ ਕਿਸਮਤ ਵਾਲਿਆਂ ਨੂੰ ਹੀ ਚੰਗਾ ਮਿਲਦਾ ਹੈ।” ਅੰਤ ਵਿੱਚ ਜਾਖੜ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਡਰੋਨ ਰੋਕਣ ਲਈ ਸਰਕਾਰ ਦੇ ਮੰਤਰੀਆਂ ਨੇ ਸਿਰਫ਼ ਤਸਵੀਰਾਂ ਖਿਚਵਾਈਆਂ ਹਨ, ਪਰ ਐਂਟੀ-ਡਰੋਨ ਸਿਸਟਮ ਦਾ ਨਤੀਜਾ ਜ਼ੀਰੋ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ।

Have something to say? Post your comment

 

More in Majha

ਜਲੰਧਰ ਵਿਖੇ ਅੱਜ ਖ਼ਾਲਸਾ ਮਾਰਚ 'ਚ ਪੁੱਜਣ ਸੰਗਤਾਂ : ਫੈਡਰੇਸ਼ਨ ਭਿੰਡਰਾਂਵਾਲਾ

ਅਜਨਾਲਾ ਵਿੱਚ ਕਾਂਗਰਸ ਦੀ ਚੋਣੀ ਮੁਹਿੰਮ ਨੇ ਫੜੀ ਰਫ਼ਤਾਰ

ਮੁੱਖ ਬੁਲਾਰੇ ਤੇ ਵਿਧਾਇਕ ਧਾਲੀਵਾਲ ਵਲੋਂ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ ਵਿਸਾਖੀ ਨੂੰ ਸਮਰਪਿਤ ਆਡੀਓ ਨਜ਼ਮ ਤੇ ਪੋਸਟਰ ਨੂੰ ਕੀਤਾ ਰਲੀਜ਼

ਬੇਅਦਬੀ ਬਿੱਲ ‘ਤੇ ’ਆਪ’ ਸਰਕਾਰ ਦੀ ਨੀਅਤ ਸੰਦੇਹ ਦੇ ਘੇਰੇ ‘ਚ: ਪ੍ਰੋ. ਸਰਚਾਂਦ ਸਿੰਘ ਖਿਆਲਾ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਵਿਖੇ ਪੰਥਕ ਅਰਦਾਸ ਨਾਲ ਸ੍ਰੀ ਅਖੰਡ ਪਾਠ ਸਾਹਿਬ ਅਰੰਭ: ਸਿੰਘ ਸਾਹਿਬ ਬਾਬਾ ਬਲਬੀਰ ਸਿੰਘ

ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ 'ਦਸਤਾਰ ਲੰਗਰ' ਅਤੇ ਅੰਮ੍ਰਿਤ ਸੰਚਾਰ ਦਾ ਵਿਸ਼ੇਸ਼ ਆਯੋਜਨ

ਇਤਿਹਾਸ ਦਾ ਖ਼ੂਨੀ ਸਫ਼ਾ ਸਾਕਾ ਜਲ੍ਹਿਆਂਵਾਲਾ ਬਾਗ

ਐਨ ਸੀ ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਅਤੇ ਕਾਂਬਾਈਨਡ ਸਾਲਾਨਾ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ

ਮੁੱਖ ਬੁਲਾਰੇ ਤੇ ਵਿਧਾਇਕ ਧਾਲੀਵਾਲ ਵਲੋਂ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ ਵਿਸਾਖੀ ਨੂੰ ਸਮਰਪਿਤ ਆਡੀਓ ਨਜ਼ਮ ਤੇ ਪੋਸਟਰ ਨੂੰ ਕੀਤਾ ਰਲੀਜ਼

ਟਿਹਰੀ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਦਾ ਸਫਲ ਆਯੋਜਨ, ਬਾਬਾ ਕ੍ਰਿਕਟ ਕਲੱਬ ਬਣਿਆ ਜੇਤੂ