ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਸਪੈਸ਼ਲ ਡੀ.ਪੀ.ਜੀ. ਪੰਜਾਬ ਹੋਮਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਸ੍ਰੀ ਸੰਜੀਵ ਕਾਲੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਤੀ 04 ਫ਼ਰਵਰੀ 2026 ਤੋਂ 10 ਫ਼ਰਵਰੀ 2026 ਤੱਕ ਮੋਹਾਲੀ ਵਿਖੇ ਸਿਵਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਟ੍ਰੇਨਿੰਗ ਦੌਰਾਨ ਕੁਦਰਤੀ ਅਤੇ ਮਨੁੱਖੀ ਆਫ਼ਤਾਂ ਸਮੇਂ ਮਦਦਗਾਰ ਸਾਬਤ ਹੋਣ ਵਾਲੀਆਂ ਵੱਖ-ਵੱਖ ਕਿਸਮ ਦੀਆਂ ਬੁਨਿਆਦੀ ਲੋੜਾਂ ਅਤੇ ਹੁਨਰਾਂ ਬਾਰੇ ਪ੍ਰਯੋਗਿਕ ਅਤੇ ਸਿਧਾਂਤਕ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਮੋਹਾਲੀ ਸਿਵਲ ਡਿਫੈਂਸ ਇੰਚਾਰਜ ਇੰਸਪੈਕਟਰ ਨਰਾਇਣ ਸ਼ਰਮਾ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਵੱਲੋਂ ਲਗਭਗ 360 ਸਿਖਿਆਰਥੀਆਂ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਫ਼ਸਟ ਏਡ ਟ੍ਰੇਨਰ ਸੰਦੀਪ ਸਿੰਘ ਵੱਲੋਂ ਫ਼ਸਟ ਏਡ ਸੰਬੰਧੀ ਮੁੱਢਲੀ ਅਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਇੰਸਪੈਕਟਰ ਸੁਦਰਸ਼ਨ ਸਿੰਘ ਅਤੇ ਸਿਵਲ ਡਿਫੈਂਸ ਦਾ ਹੋਰ ਸਟਾਫ ਵੀ ਹਾਜ਼ਰ ਰਿਹਾ।