Tuesday, April 21, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਸੁਨਾਮ ਪੁੱਜਾ ਨੌਜਵਾਨਾਂ ਦਾ ਸਦਭਾਵਨਾ ਕਾਫ਼ਲਾ  

February 05, 2026 01:56 PM
ਦਰਸ਼ਨ ਸਿੰਘ ਚੌਹਾਨ
ਜੋੜੋ ਜੋੜੋ ਭਾਰਤ ਜੋੜੋ ਦਾ ਦਿੱਤਾ ਸੱਦਾ 
 
ਕੁੱਕੂ ਗਰੇਵਾਲ ਸਣੇ ਹੋਰਾਂ ਨੇ ਕੀਤਾ ਸਵਾਗਤ 
 
ਸੁਨਾਮ : ਦੇਸ਼ ਭਰ ਤੋਂ 26 ਰਾਜਾਂ ਦੇ 366 ਨੌਜਵਾਨ ਲੜਕੇ-ਲੜਕੀਆਂ ਦਾ ਸਦਭਾਵਨਾ ਕਾਫ਼ਲਾ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸੁਨਾਮ ਪਹੁੰਚਿਆ। ਸਦਭਾਵਨਾ ਕਾਫ਼ਲੇ ਦੌਰਾਨ ਨੌਜਵਾਨਾਂ ਨੇ 'ਜੋੜੋ-ਜੋੜੋ-ਭਾਰਤ ਜੋੜੋ, 'ਹਮ ਸਭ ਕੀ ਕਾਮਨਾ-ਸਦਭਾਵਨਾ ਸਦਭਾਵਨਾ, ਸੁਨਾਮ ਹੋ ਜਾਂ ਗੋਹਾਟੀ-ਅਪਣਾ ਦੇਸ਼ ਆਪਣੀ ਮਾਟੀ ਅਤੇ ਕਸ਼ਮੀਰ ਹੋ ਜਾਂ ਕੰਨਿਆ ਕੁਮਾਰੀ, ਭਾਰਤ ਮਾਤਾ-ਏਕ ਹਮਾਰੀ ' ਜਿਹੇ ਨਾਅਰੇ ਲਾਉਂਦਿਆਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਹ ਨੌਜਵਾਨ ਨੈਸ਼ਨਲ ਯੂਥ ਪ੍ਰੋਜੈਕਟ ਦੇ ਫਾਊਂਡਰ, ਉੱਘੇ ਗਾਂਧੀਵਾਦੀ ਸਮਾਜ ਸੁਧਾਰਕ, ਪਦਮਸ਼੍ਰੀ ਡਾ. ਐਸ ਐਨ ਸੂਬਾ ਰਾਓ ਦੇ 97ਵੇਂ ਜਨਮਦਿਨ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ, ਸ਼ਾਂਤੀ ਦਾ ਪ੍ਰਚਾਰ, ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੇ ਸੱਦੇ ਨਾਲ ਨੈਸ਼ਨਲ ਯੂਥ ਪ੍ਰੋਜੈਕਟ ਦਾ ਯੁਵਾ ਕੈਂਪ ਲਾਉਣ ਪੰਜਾਬ ਆਏ ਹੋਏ ਹਨ। ਇਹਨਾਂ ਨੌਜਵਾਨਾਂ ਨੇ ਨੈਸ਼ਨਲ ਯੂਥ ਪ੍ਰੋਜੈਕਟ, ਨਵੀਂ ਦਿੱਲੀ ਦੇ ਸਕੱਤਰ ਅਤੇ ਫਾਊਂਡਰ ਟਰੱਸਟੀ ਰਣ ਸਿੰਘ ਪਰਮਾਰ, ਮਧੂਸੂਧਨ ਦਾਸ, ਕਰਿਆਲ ਸੁਕਾਮਰਨ, ਧਰਮਿੰਦਰ ਭਾਈ, ਵਿਨੈ ਗੁਪਤਾ, ਸ਼ੀਤਲ ਜੈਨ, ਭਾਰਤ ਕੀ ਸੰਤਾਨ ਪ੍ਰੋਗਰਾਮ ਦੇ ਡਾਇਰੈਕਟਰ ਨਰਿੰਦਰ ਭਾਈ ਅਤੇ ਸੀਬਾ ਸਕੂਲ, ਲਹਿਰਾਗਾਗਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੇ ਸਮਾਰਕ 'ਤੇ ਪਹੁੰਚਕੇ ਸ਼ਰਧਾਂਜ਼ਲੀ ਦਿੱਤੀ।  ਸੁਨਾਮ ਤੋਂ ਭਾਰਤ ਭੂਸ਼ਣ, ਪ੍ਰਿੰਸੀਪਲ ਅਨਿਲ ਕੁਮਾਰ ਜੈਨ, ਕੰਵਰਜੀਤ ਸਿੰਘ ਲੱਕੀ ਧਾਲੀਵਾਲ ਅਤੇ ਗੁਰਿੰਦਰ ਸਿੰਘ ਕੁੱਕੂ ਗਰੇਵਾਲ ਨੇ ਕਾਫ਼ਲੇ ਦਾ ਸਵਾਗਤ ਕੀਤਾ। ਉਹਨਾਂ ਨੇ ਨੌਜਵਾਨਾਂ ਨੂੰ ਮਿਊਜ਼ੀਅਮ ਦਿਖਾਉਂਦੇ ਹੋਏ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਬਾਰੇ ਜਾਣੂ ਕਰਵਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਨੈਸ਼ਨਲ ਯੂਥ ਕੈਂਪ ਦੇਸ਼ ਭਰ ਦੇ ਨੌਜਵਾਨਾਂ ਨੂੰ ਹੋਰਨਾਂ ਸੂਬਿਆਂ ਦੀਆਂ ਭਾਸ਼ਾਵਾਂ ਸਿੱਖਣ ਅਤੇ ਸੱਭਿਆਚਾਰ ਸਮਝਣ ਲਈ ਸਾਰਥਿਕ ਮੰਚ ਬਣਿਆ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਅੰਦਰ ਮਨੁੱਖਤਾ, ਕੁਦਰਤ ਅਤੇ ਕਲਾ 'ਚ ਰੁਚੀ ਜਾਗੇਗੀ ਅਤੇ ਵਧੀਆ ਇਨਸਾਨ ਬਣਗੇ।

Have something to say? Post your comment

 

More in Malwa

ਸਖ਼ਤ ਕਾਨੂੰਨ ਬਨਣ ਕਰਕੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਖ਼ਤਮ ਹੋਇਆ : ਹਰਪਾਲ ਸਿੰਘ ਚੀਮਾ

ਕੱਲਾ ਕੱਲਾ ਦਾਣਾ ਮੰਡੀਆਂ ' ਚੋਂ ਚੁੱਕ ਕੇ ਤੁਰੰਤ ਕਿਸਾਨਾਂ ਦੇ ਖਾਤੇ ਵਿੱਚ ਭੁਗਤਾਨ ਪਹੁੰਚੇਗਾ" : ਲਾਲ ਚੰਦ ਕਟਾਰੂਚੱਕ

ਨਸ਼ਿਆਂ ਦੇ ਖਾਤਮੇ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਖੇਡਾਂ ਲਈ 1793 ਕਰੋੜ ਰੁਪਏ ਦਾ ਬਜਟ ਰੱਖਿਆ- ਹਰਪਾਲ ਸਿੰਘ ਚੀਮਾ

ਦ੍ਰਿਸ਼ਟੀ ਆਈ ਡੋਨੇਸ਼ਨ ਸੋਸਾਇਟੀ ਵੱਲੋਂ ਮਾਂ ਦਿਵਸ ਮਨਾਉਣ ਦੀਆਂ ਤਿਆਰੀਆਂ ਤੇਜ਼

ਕੈਬਨਿਟ ਮੰਤਰੀ ਗੋਇਲ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ

ਮੀਟਿੰਗ ਦੌਰਾਨ ਪ੍ਰਜਾਪਤ ਬਰਾਦਰੀ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ

ਸੂਬੇ ਦੇ ਲੋਕ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ : ਕੁਲਦੀਪ ਵੈਦ

ਪੌਦੇ ਲਾਉਣ ਦੀ ਮੁਹਿੰਮ ਤਹਿਤ ਪਿੰਡ ਬੁਲਾਰਾ ਵਿਖੇ ਪੌਦੇ ਲਗਾਏ ਗਏ

ਭਾਜਪਾ ਦਾ ਔਰਤ ਵਿਰੋਧੀ ਚਿਹਰਾ ਹੋਇਆ ਬੇਨਕਾਬ, ਮਹਿਲਾ ਰਾਖਵਾਂ ਕਰਨ ਬਿਲ ਦੀ ਆੜ ਵਿੱਚ ਡੀ ਲਿਮੀਟੇਸ਼ਨ ਦੀ ਸੀ ਸਾਜਿਸ਼, ਵਿਰੋਧੀਆਂ ਨੇ ਨਕਾਰਿਆ ਬਿੱਲ: ਵਿਜੇ ਇੰਦਰ ਸਿੰਗਲਾ

ਸੈਂਟ ਜੇਵੀਅਰਸ ਇੰਟਰਨੈਸ਼ਨਲ ਸਕੂਲ ਅਤਾਲਾ ਦਾ ਦਸਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ