Saturday, October 31, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Education

ਵਾਈ. ਐੱਸ. ਪਬਲਿਕ ਸਕੂਲ ਨੇ ਪ੍ਰੇਰਣਾਦਾਇਕ ਉਦਯੋਗਪਤੀ ਜਜ਼ਬੇ ਨਾਲ ਰਾਸ਼ਟਰੀ ਸਟਾਰਟ-ਅੱਪ ਦਿਵਸ ਮਨਾਇਆ

February 03, 2026 01:53 PM
SehajTimes

ਬਰਨਾਲਾ : ਭਾਰਤ ਦੇ ਟੌਪ 50 ਸਕੂਲਾਂ ਵਿੱਚ ਸ਼ਾਮਲ ਵਾਈਐਸ ਪਬਲਿਕ ਸਕੂਲ ਨੇ ਰਾਸ਼ਟਰੀ ਸਟਾਰਟ-ਅੱਪ ਦਿਵਸ ਨੂੰ ਬੜੇ ਉਤਸ਼ਾਹ ਅਤੇ ਉਦੇਸ਼ਪੂਰਕ ਢੰਗ ਨਾਲ ਮਨਾਇਆ। ਇਹ ਵਿਸ਼ੇਸ਼ ਸਮਾਗਮ ਸਕੂਲ ਦੀ ਐਂਟਰਪ੍ਰਿਨਿਊਰਸ਼ਿਪ ਬੈਚ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਦਾ ਕੇਂਦਰੀ ਵਿਸ਼ਾ “ਡ੍ਰੀਮ ਬਿਗ, ਸਟਾਰਟ ਸਮਾਲ - ਧੀਰੂਭਾਈ ਅੰਬਾਨੀ ਵੇ” ਰਿਹਾ। ਇਸ ਸਮਾਰੋਹ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਉਦਯੋਗਪਤੀ ਸੋਚ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਮਹਾਨ ਉਦਯੋਗਪਤੀ ਧੀਰੂਭਾਈ ਅੰਬਾਨੀ ਦੀ ਜੀਵਨ ਯਾਤਰਾ ਤੋਂ ਪ੍ਰੇਰਨਾ ਦੇਣਾ ਸੀ, ਜਿਨ੍ਹਾਂ ਨੇ ਸਧਾਰਣ ਸ਼ੁਰੂਆਤ ਤੋਂ ਭਾਰਤ ਦੇ ਸਭ ਤੋਂ ਵੱਡੇ ਵਪਾਰਕ ਸਮਰਾਜਾਂ ਵਿੱਚੋਂ ਇੱਕ ਦੀ ਨੀਂਹ ਰੱਖੀ। ਅਰਥਪੂਰਨ ਚਰਚਾਵਾਂ ਅਤੇ ਰੌਚਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਸਮਝਿਆ ਕਿ ਵੱਡੇ ਸੁਪਨੇ, ਲਗਨ, ਨਵੀਨਤਾ ਅਤੇ ਸੋਚ-Ç’ਚਾਰ ਨਾਲ ਲਿਆ ਗਿਆ ਜੋਖਮ ਇੱਕ ਸਫਲ ਸਟਾਰਟ-ਅੱਪ ਦੀ ਮਜ਼ਬੂਤ ਨੀਂਹ ਹੁੰਦੇ ਹਨ। ਸਮਾਗਮ ਦੌਰਾਨ ਧੀਰੂਭਾਈ ਅੰਬਾਨੀ ਦੀ ਉਦਯੋਗਪਤੀ ਯਾਤਰਾ ’ਤੇ ਆਧਾਰਿਤ ਇੱਕ ਪ੍ਰੇਰਣਾਦਾਇਕ ਪ੍ਰੈਜੇਟੇਸ਼ਨ ਦਿੱਤੀ ਗਈ। ਇਸ ਦੇ ਨਾਲ ਸਟਾਰਟ-ਅੱਪ ਸੋਚ ਅਤੇ ਸਮੱਸਿਆ ਹੱਲ ’ਤੇ ਇੰਟਰਐਕਟਿਵ ਚਰਚਾਵਾਂ ਹੋਈਆਂ। “ਜੇ ਮੈਂ ਇੱਕ ਉਦਯੋਗਪਤੀ ਹੁੰਦਾ” ਵਰਗੀਆਂ ਰਚਨਾਤਮਕ ਗਤੀਵਿਧੀਆਂ ਅਤੇ ਬਿਜ਼ਨਸ ਮਾਡਲ ਦੀ ਖੋਜ ਨੇ ਵਿਦਿਆਰਥੀਆਂ ਨੂੰ ਆਲੋਚਨਾਤਮਕ ਅਤੇ ਰਚਨਾਤਮਕ ਸੋਚ ਵੱਲ ਪ੍ਰੇਰਿਤ ਕੀਤਾ। ਮਨਨ ਸੈਸ਼ਨਾਂ ਵਿੱਚ ਛੋਟੀ ਸ਼ੁਰੂਆਤ ਕਰਨ, ਅਸਫਲਤਾਵਾਂ ਤੋਂ ਸਿੱਖਣ ਅਤੇ ਉਦੇਸ਼ ਨਾਲ ਆਪਣੇ Ç’ਚਾਰਾਂ ਨੂੰ ਵਧਾਉਣ ਦੀ ਮਹੱਤਤਾ ਉਭਾਰ ਕੇ ਦੱਸੀ ਗਈ। ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਭਾਗ ਲਿਆ ਅਤੇ ਹਕੀਕਤੀ ਕਾਰੋਬਾਰੀ ਧਾਰਣਾਵਾਂ ਦੀ ਸਪੱਸ਼ਟ ਸਮਝ ਦਿਖਾਈ। ਵਾਈਐਸ ਪਬਲਿਕ ਸਕੂਲ ਕਲਾਸ 11 ਅਤੇ 12 ਲਈ ਇੱਕ ਵਿਲੱਖਣ ਬੈਚ ਪ੍ਰਣਾਲੀ ਅਪਣਾਉਂਦਾ ਹੈ, ਜਿਸ ਨਾਲ ਵਿਦਿਆਰਥੀ ਸੀਬੀਐਸਈ ਪਾਠਕ੍ਰਮ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਵੀ ਤਿਆਰੀ ਕਰ ਸਕਦੇ ਹਨ। ਇਸ ਸਮੇਂ ਸਕੂਲ ਵਿੱਚ ਨੀਟ, ਆਈਆਈਟੀ-ਜੇਈਈ, ਸੀਏ, ਐਂਟਰਪ੍ਰਿਨਿਊਰਸ਼ਿਪ, ਯੂਪੀਐਸਸੀ ਅਤੇ ਲਾਅ ਸਮੇਤ ਛੇ ਵਿਸ਼ੇਸ਼ ਬੈਚ ਸਫਲਤਾਪੂਰਕ ਚੱਲ ਰਹੇ ਹਨ, ਜੋ ਕੇਂਦ੍ਰਿਤ ਅਕਾਦਮਿਕ ਮਾਰਗਦਰਸ਼ਨ ਅਤੇ ਸਮੁੱਚੇ ਵਿਕਾਸ ਪ੍ਰਦਾਨ ਕਰਦੇ ਹਨ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮੋਹਿਤ ਜਿੰਦਲ ਨੇ ਕਿਹਾ ਕਿ ਸਕੂਲ ਦੀ ਸੋਚ ਅਨੁਸਾਰ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਵਿਦਿਆਰਥੀਆਂ ਨੂੰ ਨਵੀਨਤਾਕਾਰ ਅਤੇ ਮੌਕਿਆਂ ਦੇ ਸਿਰਜਣਹਾਰ ਬਣਾਉਣਾ ਲਾਜ਼ਮੀ ਹੈ। ਰਾਸ਼ਟਰੀ ਸਟਾਰਟ-ਅੱਪ ਦਿਵਸ ਨੂੰ ਇਸ ਤਰ੍ਹਾਂ ਅਰਥਪੂਰਨ ਢੰਗ ਨਾਲ ਮਨਾਕੇ ਵਾਈਐਸ ਪਬਲਿਕ ਸਕੂਲ ਨੇ ਭਵਿੱਖ ਦੇ ਉਦਯੋਗਪਤੀਆਂ ਅਤੇ ਨੇਤਾਵਾਂ ਨੂੰ ਤਿਆਰ ਕਰਨ ਦੇ ਆਪਣੇ ਦ੍ਰਿਸ਼ਟਿਕੋਣ ਨੂੰ ਮਜ਼ਬੂਤ ਕੀਤਾ ਅਤੇ ਆਪਣੇ ਨਾਅਰੇ “ਵਾਈਐਸ ਪਬਲਿਕ ਸਕੂਲ - ਜਿੱਥੇ ਸੁਪਨੇ ਸਟਾਰਟ-ਅੱਪ ਬਣਦੇ ਹਨ” ਨੂੰ ਸਾਰਥਕ ਕੀਤਾ।

Have something to say? Post your comment

More in Education

"ਹਰ ਦਿਨ, ਇਕ ਕਦਮ ਅੱਗੇ": ਪੰਜਾਬ ਦੇ 19,200 ਸਰਕਾਰੀ ਸਕੂਲਾਂ ਵਿੱਚ ਕਰਵਾਈ ਮੈਗਾ ਪੀ.ਟੀ.ਐਮ. ਵਿੱਚ 21 ਲੱਖ ਮਾਪਿਆਂ ਵੱਲੋਂ ਸ਼ਮੂਲੀਅਤ

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ

ਮੇਰਾ ਸੁਪਨਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਹੈ : ਭਗਵੰਤ ਸਿੰਘ ਮਾਨ

ਸੁਨਾਮ 'ਚ "ਆਪ" ਸਰਕਾਰ ਦੀ ਸਿਖਿਆ ਕ੍ਰਾਂਤੀ ਦਾ ਕੌੜਾ ਸੱਚ 

ਏਬੀਸੀ ਸਕੂਲ ਮਹੋਲੀ ਖੁਰਦ ਵਿਖੇ ਸ਼ਾਨਦਾਰ ਮੁਕਾਬਲੇ ਕਰਵਾਏ

ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨੇ ਨੈਸ਼ਨਲ ਫੈਡਰੇਸ਼ਨ ਕੱਪ ਵਿੱਚ ਓਵਰਆਲ ਚੈਂਪੀਅਨ ਬਣ ਕੇ ਰਚਿਆ ਇਤਿਹਾਸ।

ਫਾਰਮੇਸੀ ਪੇਪਰ ਲੀਕ ਮਾਮਲਾ : ਬਾਬਾ ਫਰੀਦ ਯੂਨੀਵਰਸਿਟੀ ਦੇ ਬਾਹਰ ਜਨਤਕ ਜਥੇਬੰਦੀਆਂ ਦਾ ਪੱਕਾ ਧਰਨਾ ਦੂਜੇ ਦਿਨ ਵੀ ਜਾਰੀ

ਕੰਪਿਊਟਰ ਟੀਚਰ 31 ਨੂੰ ਅਮਨ ਅਰੋੜਾ ਦੇ ਘਰ ਦਾ ਕਰਨਗੇ ਘਿਰਾਓ ਕਿਹਾ "ਆਪ" ਸਰਕਾਰ ਵੱਲੋਂ ਪਰੋਸਿਆ ਜਾ ਰਿਹੈ ਝੂਠ

ਕਰੰਟ ਲੱਗਣ ਨਾਲ ਪੀ.ਐਚ.ਡੀ. ਸਕਾਲਰ ਦੀ ਮੌਤ

ਅਕੇਡੀਆ ਸਕੂਲ 'ਚ ਪੰਜਾਬੀ ਵਾਦ-ਵਿਵਾਦ ਮੁਕਾਬਲਾ ਕਰਾਇਆ