Friday, April 24, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਡੀ.ਪੀ.ਆਈ.ਆਈ.ਟੀ. ਸਟੇਟ ਸਟਾਰਟਅੱਪ ਰੈਂਕਿੰਗ ਵਿੱਚ ਪੰਜਾਬ ਨੂੰ ਫਿਰ ‘ਟੌਪ ਪਰਫਾਰਮਰ ਸਟੇਟ’ ਵਜੋਂ ਮਿਲੀ ਮਾਨਤਾ : ਸੰਜੀਵ ਅਰੋੜਾ

January 22, 2026 06:28 PM
SehajTimes

ਚੰਡੀਗੜ੍ਹ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀ.ਪੀ.ਆਈ.ਆਈ.ਟੀ.) ਵੱਲੋਂ ਕਰਵਾਏ ਗਏ ਸਟੇਟ ਸਟਾਰਟਅੱਪ ਰੈਂਕਿੰਗ ਦੇ 5ਵੇਂ ਐਡੀਸ਼ਨ ਵਿੱਚ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਸ਼੍ਰੇਣੀ ਏ ਵਿੱਚ ‘ਟੌਪ ਪਰਫਾਰਮਰ ਸਟੇਟ’ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਸੂਬੇ ਨੇ ਸ਼ਾਨਦਾਰ ਕਰਗੁਜ਼ਾਰੀ ਸਦਕਾ ਇਹ ਪ੍ਰਾਪਤੀ ਦਰਜ ਕੀਤੀ ਹੈ । ਇਹ ਮਾਣਮੱਤੀ ਪ੍ਰਾਪਤੀ ਮਜ਼ਬੂਤ ਅਤੇ ਗਤੀਸ਼ੀਲ ਸਟਾਰਟਅੱਪ ਈਕੋਸਿਸਟਮ ਸਿਰਜਣ ਵਿੱਚ ਪੰਜਾਬ ਦੀ ਨਿਰੰਤਰ ਪ੍ਰਗਤੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਡੀ.ਪੀ.ਆਈ.ਆਈ.ਟੀ. ਵੱਲੋਂ ਕੀਤੇ ਇਸ ਸਟੇਟ ਸਟਾਰਟਅੱਪ ਰੈਂਕਿੰਗ ਅਭਿਆਸ ਦਾ ਉਦੇਸ਼ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਟਾਰਟਅੱਪ ਈਕੋਸਿਸਟਮ ਮਜ਼ਬੂਤ ਕਰਨ ਲਈ ਸਰਗਰਮ ਸੁਧਾਰਾਂ ਨੂੰ ਅਪਣਾਉਣ ਵੱਲ ਉਤਸ਼ਾਹਿਤ ਕਰਨਾ ਹੈ। ਮੌਜੂਦਾ ਐਡੀਸ਼ਨ ਵਿੱਚ 36 ਵਿੱਚੋਂ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹਿੱਸਾ ਲਿਆ, ਜੋ ਨਵੀਨਤਾ ਅਤੇ ਉੱਦਮਤਾ ਵੱਲ ਵਧ ਰਹੇ ਭਾਰਤ ਦੇ ਯਤਨਾਂ ਅਤੇ ਕੌਮੀ ਤਰਜੀਹ ਨੂੰ ਦਰਸਾਉਂਦਾ ਹੈ। ਇਸ ਰੈਂਕਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੰਜ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ – ਬੈਸਟ ਪਰਫਾਰਮਰ, ਟਾਪ ਪਰਫਾਰਮਰ, ਲੀਡਰ, ਅਸਪਾਇਰਿੰਗ ਲੀਡਰ ਅਤੇ ਇਮਰਜਿੰਗ ਸਟੇਟ। 1 ਜਨਵਰੀ 2023 ਤੋਂ 31 ਅਕਤੂਬਰ 2024 ਤੱਕ ਦੀ ਮਿਆਦ ਨਾਲ, ਸਟਾਰਟਅੱਪ ਈਕੋਸਿਸਟਮ ਗਰੋਥ ਨੂੰ 6 ਅਹਿਮ ਤੇ ਮੁੱਖ ਸੁਧਾਰ ਖੇਤਰਾਂ ਵਿੱਚ ਪ੍ਰਦਰਸ਼ਨ ਨਾਲ ਮੁਲਾਂਕਣ ਕੀਤਾ ਗਿਆ।

ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਅਤੇ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਦੀ ਗਤੀਸ਼ੀਲ ਨਿਗਰਾਨੀ ਹੇਠ ਪੰਜਾਬ ਨੇ ਸਟਾਰਟਅੱਪ, ਨਵੀਨਤਾ ਅਤੇ ਉੱਦਮਤਾ ਲਈ ਇੱਕ ਪ੍ਰਗਤੀਸ਼ੀਲ ਅਤੇ ਸਮਰੱਥ ਨੀਤੀਗਤ ਵਾਤਾਵਰਣ ਨੂੰ ਤਰਜੀਹ ਦਿੱਤੀ ਹੈ।

ਸਟਾਰਟਅੱਪ ਪੰਜਾਬ ਰਾਹੀਂ, ਸ਼੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ., ਡਾਇਰੈਕਟਰ ਉਦਯੋਗ ਅਤੇ ਵਣਜ ਅਤੇ ਸਟੇਟ ਸਟਾਰਟਅੱਪ ਨੋਡਲ ਅਫਸਰ, ਪੰਜਾਬ ਦੀ ਅਗਵਾਈ ਵਾਲੀ ਸਟਾਰਟਅੱਪ ਲਈ ਸਟੇਟ ਨੋਡਲ ਏਜੰਸੀ ਨੇ ਡੀਪੀਆਈਆਈਟੀ ਰੈਂਕਿੰਗ ਅਭਿਆਸ ਵਿੱਚ ਲਗਾਤਾਰ ਹਿੱਸਾ ਲਿਆ ਹੈ ਅਤੇ ਲਗਾਤਾਰ ਐਡੀਸ਼ਨਾਂ ਵਿੱਚ ਤਰੱਕੀ ਦਾ ਪ੍ਰਦਰਸ਼ਨ ਕੀਤਾ ਹੈ। ਸ਼੍ਰੀ ਕੇ.ਕੇ. ਯਾਦਵ, ਆਈਏਐਸ, ਪ੍ਰਸ਼ਾਸਕੀ ਸਕੱਤਰ, ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ, ਨੇ ਸਟਾਰਟਅੱਪ ਪੰਜਾਬ ਟੀਮ ਨੂੰ ਇਸ ਵੱਕਾਰੀ ਪ੍ਰਾਪਤੀ ’ਤੇ ਵਧਾਈ ਦਿੱਤੀ।

ਡੀ.ਪੀ.ਆਈ.ਆਈ. ਟੀ. ਸਟੇਟ ਸਟਾਰਟਅੱਪ ਰੈਂਕਿੰਗ ਐਡੀਸ਼ਨਾਂ ਵਿੱਚ ਪੰਜਾਬ ਦਾ ਪ੍ਰਦਰਸ਼ਨ:

ਐਡੀਸ਼ਨ -ਸਟੇਟ ਸਟਾਰਟਅੱਪ ਰੈਂਕਿੰਗ ਫਰੇਮਵਰਕ (ਐਸ. ਆਰ. ਐਫ.) - ਪ੍ਰਾਪਤ ਕੀਤੀ ਸ੍ਰੇਣੀ

ਪਹਿਲਾ ਐਡੀਸ਼ਨ-ਐਸ.ਆਰ.ਐਫ. 2018- ਇਮਰਜਿੰਗ ਸਟਾਰਟਅੱਪ ਈਕੋਸਿਸਟਮ

ਦੂਜਾ ਐਡੀਸ਼ਨ-ਐਸ.ਆਰ.ਐਫ. 2019- ਐਸਪਾਇਰਿੰਗ ਲੀਡਰ ਸਟੇਟ

ਤੀਜਾ ਐਡੀਸ਼ਨ-ਐਸ. ਆਰ. ਐਫ. 2020- ਲੀਡਰ ਸਟੇਟ

ਚੌਥਾ ਐਡੀਸ਼ਨ-ਐਸ. ਆਰ. ਐਫ. 2022- ਟਾਪ ਪਰਫਾਰਮਰ ਸਟੇਟ

5ਵਾਂ ਐਡੀਸ਼ਨ-ਐਸ. ਆਰ. ਐਫ.2024- ਟਾਪ ਪਰਫਾਰਮਰ ਸਟੇਟ

ਸਟਾਰਟਅੱਪ ਵਿਕਾਸ, ਨੀਤੀ ਨਿਰੰਤਰਤਾ ਅਤੇ ਈਕੋਸਿਸਟਮ ਦੀ ਮਜ਼ਬੂਤੀ ਨਾਲ ਇੰਜ ਲਗਾਤਰ ਪ੍ਰਗਤੀ ਵੱਲ ਵਧਣਾ ਪੰਜਾਬ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਸਹਾਇਤਾ, ਫੰਡਿੰਗ ਮੌਕਿਆਂ ਵਿਚ ਵਾਧਾ ਅਤੇ ਨਵੀਨਤਾ ਤੇ ਸਥਿਰਤਾ ’ਤੇ ਵਿਸ਼ੇਸ਼ ਧਿਆਨ ਦੇਣਾ ਸ਼ਾਮਲ ਹੈ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੂਬੇ ਵੱਲੋਂ ਸਟਾਰਟਅੱਪ ਪੰਜਾਬ ਰਾਹੀਂ, ਸਟਾਰਟਅੱਪਾਂ ਨੂੰ ਕਾਫ਼ੀ ਵਿੱਤੀ ਪ੍ਰੋਤਸਾਹਨ ਦਿੱਤਾ ਜਾਂਦਾ ਹੈ, ਜਿਸ ਵਿੱਚ 3 ਲੱਖ ਦੀ ਸੀਡ ਗ੍ਰਾਂਟ, ਕਰਜ਼ਿਆਂ ’ਤੇ ਵਿਆਜ ਸਬਸਿਡੀ, ਅਤੇ ਲੀਜ਼ ਰੈਂਟਲ ਰੀਇੰਬਰਸਮੈਂਟ ਸ਼ਾਮਲ ਹਨ। ਰੈਂਕਿੰਗ ਵਿਚਾਰਨ ਦੀ ਮਿਆਦ ਦੇ ਦੌਰਾਨ, 200 ਤੋਂ ਵੱਧ ਸਟਾਰਅੱਪਸ ਨੂੰ ਫੰਡ ਦਿੱਤਾ ਗਿਆ ਹੈ, ਜਿਸ ਨਾਲ ਸਾਰੇ ਖੇਤਰਾਂ ਵਿੱਚ ਉੱਦਮੀ ਗਤੀਵਿਧੀਆਂ ਨੂੰ ਮਹੱਤਵਪੂਰਨ ਤੌਰ ’ਤੇ ਮਜ਼ਬੂਤੀ ਮਿਲੀ ਹੈ। ਇਸ ਸਮੇਂ ਪੰਜਾਬ ਦੇ 2,000 ਤੋਂ ਵੱਧ ਸਟਾਰਟਅੱਪ ਡੀਪੀਆਈਆਈਟੀ ਨਾਲ ਰਜਿਸਟਰਡ ਹਨ ਜੋ ਰਾਜ ਦੇ ਸਟਾਰਟਅੱਪ-ਅਨੁਕੂਲ ਈਕੋਸਿਸਟਮ ਵਿੱਚ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ।

ਸਟਾਰਟਅੱਪ ਇੰਡੀਆ ਦੇ ਡਾਇਰੈਕਟਰ ਵੱਲੋਂ ਸਟਾਰਟਅੱਪ ਪੰਜਾਬ ਟੀਮ ਨੂੰ ਪ੍ਰਸ਼ੰਸਾ ਸਰਟੀਫਿਕੇਟ ਪੇਸ਼ ਕੀਤਾ ਗਿਆ। ਇਹ ਮਾਨਤਾ ਪੰਜਾਬ ਸਰਕਾਰ ਵੱਲੋਂ ਅਪਣਾਈਆਂ ਸਰਗਰਮ ਨੀਤੀਆਂ, ਪ੍ਰਭਾਵਸ਼ਾਲੀ ਲਾਗੂਕਰਨ ਅਤੇ ਮਜ਼ਬੂਤ ਸਹਿਯੋਗੀ ਪਹੁੰਚ ਦੀ ਪੁਸ਼ਟੀ ਕਰਦੀ ਹੈ।

ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਟਾਰਟਅੱਪ ਪੰਜਾਬ ਅਤੇ ਵਿਆਪਕ ਸਟਾਰਟਅੱਪ ਈਕੋਸਿਸਟਮ, ਜਿਸ ਵਿੱਚ ਇਨਕਿਊਬੇਟਰ, ਐਕਸਲੇਟਰ, ਅਕਾਦਮਿਕ ਸੰਸਥਾਵਾਂ, ਉਦਯੋਗ ਸੰਸਥਾਵਾਂ, ਨਿਵੇਸ਼ਕ, ਸਲਾਹਕਾਰ ਅਤੇ ਭਾਈਵਾਲ ਸੰਗਠਨ ਸ਼ਾਮਲ ਹਨ, ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਪੰਜਾਬ ਸਰਕਾਰ ਨੇ ਭਾਰਤ ਵਿੱਚ ਸਟਾਰਟਅੱਪਸ ਅਤੇ ਨਵੀਨਤਾ ਲਈ ਇੱਕ ਮੋਹਰੀ ਕੇਂਦਰ ਵਜੋਂ ਪੰਜਾਬ ਨੂੰ ਸਥਾਪਤ ਕਰਨ ਦੇ ਉਦੇਸ਼ ਨਾਲ, ਨਿਰੰਤਰ ਨੀਤੀ ਸਹਾਇਤਾ, ਬੁਨਿਆਦੀ ਢਾਂਚਾ ਵਿਕਾਸ, ਫੰਡਿੰਗ ਸਹੂਲਤ ਅਤੇ ਸਲਾਹਕਾਰ ਪਹਿਲਕਦਮੀਆਂ ਰਾਹੀਂ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ।

Have something to say? Post your comment

 

More in Chandigarh

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖਰੜ ਦੇ ਸਕੂਲ ਵਿੱਚ ਜਾਗਰੂਕਤਾ ਸੈਮੀਨਾਰ; ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਅਪੀਲ

ਮੋਰਿੰਡਾ ਇਲਾਕੇ ਦੇ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਮਮਤਾ ਦਿਵਸ ਮਨਾਇਆ

ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਟੁਰਕੂ ਨਾਲ ਪੰਜਾਬ ਦੀ ਭਾਈਵਾਲੀ ਵਿਸ਼ਵਵਿਆਪੀ ਅਧਿਆਪਨ ਜੁਗਤਾਂ ਨੂੰ ਪੰਜਾਬ ਦੇ ਕਲਾਸਰੂਮਾਂ ਤੱਕ ਪਹੁੰਚਾਉਣ ਵਿੱਚ ਮਦਦਗਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੈਂਗਸਟਰਾਂ ’ਤੇ ਵਾਰ ਦਾ 93ਵਾਂ ਦਿਨ: ਪੰਜਾਬ ਪੁਲਿਸ ਵੱਲੋਂ 557 ਥਾਵਾਂ ’ਤੇ ਛਾਪੇਮਾਰੀ; 252 ਗ੍ਰਿਫ਼ਤਾਰ

ਭਗਵੰਤ ਮਾਨ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਇਜਾਰੇਦਾਰੀ ਖ਼ਤਮ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤੇ ਵਧਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਿਰਦੇਸ਼

ਬਰਿੰਦਰ ਕੁਮਾਰ ਗੋਇਲ ਵੱਲੋਂ ਪਿੰਡ ਓਇੰਦ ਵਿਖੇ ਨਹਿਰੀ ਪਾਣੀ ਲਿਫ਼ਟ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ

ਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਸਪੀਕਰ ਰੌੜੀ

ਸਾਬਕਾ ਸੈਨਿਕਾਂ ਦੀ ਭਲਾਈ ਦੇ ਮਾਮਲੇ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੋਹਿੰਦਰ ਭਗਤ

ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ