Thursday, April 30, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਹਰਚੰਦ ਸਿੰਘ ਬਰਸਟ ਨੇ ਨਵੀਆਂ ਤਕਨੀਕਾਂ ਨਾਲ ਫੂਡ ਵੇਸਟ ਨੂੰ ਊਰਜਾ ਅਤੇ ਖਾਦ ਵਿੱਚ ਬਦਲਣ ਤੇ ਦਿੱਤਾ ਜੋਰ

January 22, 2026 05:50 PM
SehajTimes

ਐਸ.ਏ.ਐਸ. ਨਗਰ : ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ (ਕੌਸਾਂਬ) ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਗੁਜਰਾਤ ਦੇ ਸੂਰਤ ਵਿੱਚ ਆਯੋਜਿਤ ਏਸ਼ੀਆਈ ਖੇਤਰੀ ਸੰਮੇਲਨ ਵਿੱਚ ਭਾਗ ਲਿਆ ਗਿਆ। ਇਹ ਅੰਤਰਰਾਸ਼ਟਰੀ ਸੰਮੇਲਨ ਫੂਡ ਐਂਡ ਐਗਰੀਕਲਚਰ ਆਰਗੇਨਾਇਜੇਸ਼ਨ ਆਫ ਦ ਯੂਨਾਇਟਿਡ ਨਸ਼ਨਜ਼ (ਐਫ.ਏ.ਓ.), ਵਰਲਡ ਯੂਨਿਅਨ ਆਫ ਹੋਲਸੇਲ ਮਾਰਕੀਟਸ (ਡਬਲਯੂ.ਯੂ.ਡਬਲਯੂ.ਐਮ.) ਅਤੇ ਕੌਂਸਲ ਆਫ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ (ਕੌਸਾਂਬ) ਵੱਲੋਂ ਸਾਂਝੇ ਤੌਰ ਤੇ ਸ਼ੇਪਿੰਗ ਦ ਫਿਊਚਰ ਫਾਰ ਟਰਾਂਫਾਰਮਿੰਗ ਫੂਡ ਲਾਸ ਐਂਡ ਵੇਸਟ – ਬੇਸਟ ਪ੍ਰੈਕਟਿਸ ਫਰੋਮ ਫਰੂਟ ਐਂਡ ਵੈਜੀਟੇਬਲ ਹੋਲਸੇਲ ਮਾਰਕਿਟਸ ਇਨ ਏਸ਼ੀਆ ਵਿਸ਼ੇ ਤੇ ਆਯੋਜਿਤ ਕੀਤਾ ਗਿਆ। ਇਸ ਦੀ ਮੇਜ਼ਬਾਨੀ ਗੁਜਰਾਤ ਸਰਕਾਰਸੂਰਤ ਮਿਊਂਸਪਲ ਕਾਰਪੋਰੇਸ਼ਨ ਅਤੇ ਸੂਰਤ ਹੋਲਸੇਲ ਮਾਰਕੀਟ ਪ੍ਰਬੰਧਨ ਵੱਲੋਂ ਕੀਤੀ ਗਈ। ਇਸ ਸੰਮੇਲਨ ਵਿੱਚ ਭਾਰਤ ਵਿੱਚ ਐਫ.ਏ.ਓ. ਦੇ ਪ੍ਰਤਿਨਿਧੀ ਸ੍ਰੀ ਟਾਕਾਯੂਕੀ ਹਾਗੀਵਾਰਾਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟ੍ਸ ਦੀ ਜਨਰਲ ਸਕੱਤਰ ਮਿਸ ਵੈਲੇਰੀ ਵੀਓਨਡਬਲਯੂ.ਯੂ.ਡਬਲਯੂ.ਐਮ. ਦੇ ਏਸ਼ੀਆ-ਪੈਸਿਫ਼ਿਕ ਖੇਤਰੀ ਸਮੂਹ ਦੇ ਚੇਅਰਮੈਨ ਸ੍ਰੀ ਮਾ ਜ਼ੇਂਗਜੁਨਸੂਰਤ ਦੇ ਮੇਅਰ ਸ੍ਰੀ ਦਾਕੇਸ਼ ਮਾਵਾਨੀ ਅਤੇ ਚੋਰਿਆਸੀ (ਸੂਰਤ) ਹਲਕੇ ਦੇ ਵਿਧਾਇਕ ਅਤੇ ਸੂਰਤ ਏਪੀਐਮਸੀ ਦੇ ਚੇਅਰਮੈਨ ਸ੍ਰੀ ਸੰਦੀਪ ਦੇਸਾਈ ਵੀ ਸ਼ਾਮਲ ਹੋਏ। ਇਸਦੇ ਨਾਲ ਹੀ ਜਪਾਨ,  ਹੋਂਗਕੋਂਗਕੋਰੀਆਸ੍ਰੀਲੰਕਾਨੇਪਾਲਫਿਲੀਪੀਨਜ਼ਭੂਟਾਨਇੰਡੋਨੇਸ਼ੀਆਬੰਗਲਾਦੇਸ਼ਮਲੇਸ਼ੀਆਯੂਏਈਥਾਈਲੈਂਡ, ਚੀਨ ਸਮੇਤ ਫਰਾਂਸ ਅਤੇ ਹੋਰ ਖੇਤਰਾਂ ਤੋਂ ਸੀਨੀਅਰ ਅਧਿਕਾਰੀਨੀਤੀ ਨਿਰਮਾਤਾ, ਤਕਨੀਕੀ ਮਾਹਿਰ ਅਤੇ ਤਕਨਾਲੋਜੀ ਪ੍ਰਦਾਤਾ ਸ਼ਾਮਲ ਹੋਏ। ਇਸ ਤੋਂ ਇਲਾਵਾ ਗੇਲ ਇੰਡੀਆਵਰਲਡ ਰਿਸੋਰਸਿਜ਼ ਇੰਸਟੀਚਿਊਟ (ਡਬਲਯੂ.ਆਰ.ਆਈ.), ਕੇਆਰਆਈਬੀਐਚਸੀਓ, ਇੰਡਿਅਨ ਫੂਡ ਬੈਂਕਿੰਗ ਨੈੱਟਵਰਕਏਸ਼ੀਅਨ ਡਿਵੈਲਪਮੈਂਟ ਬੈਂਕ (ਏ.ਡੀ.ਬੀ.), ਬਾਇਓਇਕਾਨਾਮੀ ਡਿਵੈਲਪਮੈਂਟ ਕਾਰਪੋਰੇਸ਼ਨ ਮਲੇਸ਼ੀਆਨੈਸ਼ਨਲ ਡਿਵੈਲਪਮੈਂਟ ਪਲੈਨਿੰਗ ਮੰਤਰਾਲੇ ਇੰਡੋਨੇਸ਼ੀਆਆਈਆਈਟੀ ਖੜਗਪੁਰਐਨਡੀਡੀਬੀਬੀਐਚਯੂਨਿਫਟੈਐਮ ਅਤੇ ਦੇਸ਼ ਭਰ ਦੇ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡਾਂ ਦੇ ਅਧਿਕਾਰੀ ਵੀ ਮੌਜੂਦ ਰਹੇ।

ਸੰਮੇਲਨ ਵਿੱਚ ਕੌਸਾਂਬ ਵੱਲੋਂ ਸੰਬੋਧਨ ਕਰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਸਾਰੇ ਡੈਲੀਗੇਟ੍ਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਏਸ਼ੀਆ ਦੁਨੀਆ ਦੇ 70 ਫੀਸਦੀ ਤੋਂ ਵੱਧ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਉਤਪਾਦਨ ਕਰਦਾ ਹੈ, ਜਦਕਿ ਹੋਲਸੇਲ ਮਾਰਕੀਟਸ ਸ਼ਹਿਰੀ ਫੂਡ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਰਕੀਟਸ ਵੱਡੀ ਮਾਤਰਾ ਵਿੱਚ ਆਰਗੈਨਿਕ ਵੇਸਟ ਪੈਦਾ ਕਰਦਿਆਂ ਹਨ, ਜਿਸ ਨਾਲ ਇਹ ਕਲਾਈਮੇਟ ਐਕਸ਼ਨਟਿਕਾਊ ਸ਼ਹਿਰੀ ਪ੍ਰਸ਼ਾਸਨ ਅਤੇ ਸਰਕੂਲਰ ਇਕੋਨਾਮੀ ਹੱਲਾਂ ਦੇ ਕੇਂਦਰ ਬਣ ਜਾਂਦੇ ਹਨ। ਸ. ਬਰਸਟ ਨੇ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼, 2024 ਦੀ ਮਹੱਤਤਾ ਉੱਤੇ ਜੋਰ ਦਿੱਤਾ, ਜਿਸ ਵਿੱਚ ਏ.ਪੀ.ਐਮ.ਸੀਜ. ਅਤੇ ਹੋਲਸੇਲ ਮਾਰਕੀਟਾਂ ਨੂੰ ਵੱਡੇ ਪੱਧਰ ਤੇ ਰਹਿੰਦ-ਖੁੰਹਦ ਉਤਪਾਦਕ ਵੱਜੋਂ ਵਰਗੀਕ੍ਰਿਤ ਕੀਤਾ ਗਿਆ ਹੈ, ਜੋ ਸਰੋਤ ਨੂੰ ਵੱਖ ਕਰਨ ਅਤੇ ਵਿਗਿਆਨਕ ਢੰਗ ਨਾਲ ਇਸਦੇ ਨਿਪਟਾਰੇ ਨੂੰ ਲਾਜ਼ਮੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਕੌਸਾਂਬ ਇਨ੍ਹਾਂ ਨੂੰ ਸਿਰਫ਼ ਪਾਲਣਾ ਕਰਨ ਦੀ ਲੋੜ ਵਜੋਂ ਨਹੀਂ ਵੇਖਦਾਬਲਕਿ ਮਾਰਕੀਟਾਂ ਨੂੰ ਆਧੁਨਿਕ ਬਣਾਉਣਬੁਨਿਆਦੀ ਢਾਂਚੇ ਨੂੰ ਸੁਧਾਰਨਰੋਜ਼ਗਾਰ ਪੈਦਾ ਕਰਨਕਿਸਾਨਾਂ ਦੀ ਆਮਦਨ ਵਧਾਉਣ, ਕਲਾਈਮਟ ਫਾਇਨੈਂਸ ਅਤੇ ਕਾਰਬਨ ਮਾਰਕੀਟ ਦੇ ਮੌਕੇ ਵੱਜੋਂ ਵੇਖਦਾ ਹੈ।

ਉਨ੍ਹਾਂ ਸੰਮੇਲਨ ਦੌਰਾਨ ਚਰਚਾ ਕੀਤੀਆਂ ਨਵੀਆਂ ਤਕਨੀਕਾਂ ਤੇ ਜ਼ੋਰ ਦਿੱਤਾਜਿਨ੍ਹਾਂ ਵਿੱਚ ਬਾਇਓ-ਸੀਐਨਜੀ ਅਤੇ ਬਾਇਓਮੀਥੇਨ ਪਲਾਂਟਐਡਵਾਂਸਡ ਪ੍ਰੀ-ਟ੍ਰੀਟਮੈਂਟ ਸਿਸਟਮਬਲੈਕ ਸੌਲਜ਼ਰ ਫਲਾਈ–ਬੈਸਡ ਵੇਸਟ ਵੈਲੋਰਾਈਜ਼ੇਸ਼ਨਕੇਲੇ ਦੇ ਫਾਈਬਰ ਪ੍ਰੋਸੈਸਿੰਗਐਨਜ਼ਾਈਮ-ਅਧਾਰਤ ਵਿਘਟਨਡਿਜੀਟਲ ਵੇਸਟ ਟਰੈਕਿੰਗ ਅਤੇ ਕਾਰਬਨ ਕ੍ਰੈਡਿਟ ਅਸੈਸਮੈਂਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਹੱਲ ਦਰਸਾਉਂਦੇ ਹਨ ਕਿ ਫੂਡ ਵੇਸਟ ਨੂੰ ਨਵੀਨੀਕਰਣੀਯ ਊਰਜਾਬਾਇਓ-ਖਾਦ ਅਤੇ ਆਰਥਿਕ ਮੁੱਲ ਵਿੱਚ ਬਦਲਿਆ ਜਾ ਸਕਦਾ ਹੈ। ਸ. ਬਰਸਟ ਨੇ ਸੂਰਤ ਹੋਲਸੇਲ ਮਾਰਕੀਟ ਦੇ 50-ਟੀਪੀਡੀ ਬਾਇਓ-ਸੀਐਨਜੀ ਪਲਾਂਟ ਦੀ ਸ਼ਲਾਘਾ ਕੀਤੀ। ਅਖਿਰ ਵਿੱਚ ਸ. ਹਰਚੰਦ ਸਿੰਘ ਬਰਸਟ ਨੇ ਜ਼ੋਰ ਦਿੱਤਾ ਕਿ ਏਸ਼ੀਆ ਵਿੱਚ ਟਿਕਾਊ ਖਾਦ ਪ੍ਰਣਾਲੀਆਂ ਦੇ ਭਵਿੱਖ ਵਿੱਚ ਹੋਲਸੇਲ ਮਾਰਕੀਟ੍ਸ ਦੀ ਕੇਂਦਰੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਹੀ ਨੀਤੀਆਂਸਾਝੇਦਾਰੀ ਅਤੇ ਤਕਨੀਕਾਂ ਦੇ ਨਾਲਇਹ ਮਾਰਕੀਟਸ ਕਲਾਈਮੇਟ ਐਕਸ਼ਨਸਰਕੂਲਰ ਅਰਥਵਿਵਸਥਾਖਾਦ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਦੇ ਕੇਂਦਰ ਵਜੋਂ ਉਭਰ ਸਕਦਿਆਂ ਹਨ।

ਸੰਮੇਲਨ ਨੇ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨਵੱਡੇ ਪੱਧਰ ਤੇ ਨਿਵੇਸ਼ ਆਕਰਸ਼ਿਤ ਕਰਨ, ਫੂਡ ਲਾਸ ਅਤੇ ਵੇਸਟ ਨੂੰ ਟਰੈਕ ਕਰਨ ਲਈ ਪਲੇਟਫਾਰਮ ਵਿਕਸਿਤ ਕਰਨਫੂਡ ਬੈਂਕਾਂ ਨਾਲ ਸੰਪਰਕ ਵਧਾਉਣ ਅਤੇ ਸਰਕਾਰਾਂਮਾਰਕੀਟ ਅਥਾਰਟੀਆਂਨਿਵੇਸ਼ਕਾਂ ਅਤੇ ਇਨੋਵੇਟਰਜ਼ ਵਿੱਚ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ।

Have something to say? Post your comment

 

More in Chandigarh

ਕਣਕ ਦੀ ਖਰੀਦ ਦੇ ਮਾਮਲੇ ਵਿੱਚ ਹੁਣ ਤੱਕ ਸੰਗਰੂਰ ਮੋਹਰੀ

ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਦੇ ਗੁਰਮਤਿ ਸਮਾਗਮਾਂ ਦੀ ਜਾਹੋ-ਜਲਾਲ ਨਾਲ ਆਰੰਭਤਾ*

ਡਾਇਰੈਕਟਰ ਐਸ. ਸੀ. ਈ. ਆਰ. ਟੀ. ਵੱਲੋਂ ਮਿਸ਼ਨ ਸਮਰੱਥ ਸਬੰਧੀ ਸਕੂਲਾਂ ਦਾ ਅਚਨਚੇਤ ਨਿਰੀਖਣ

ਮੁੱਖ ਮੰਤਰੀ ਸਿਹਤ ਬੀਮਾ ਕਾਰਡ ਜ਼ਰੀਏ ਜ਼ਿਲ੍ਹੇ ਦੇ ਕਈ ਨਿੱਜੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਉਪਲਭਧ*

ਰੇਲਵੇ ਟਰੈਕ 'ਤੇ ਆਈਈਡੀ ਧਮਾਕੇ ਦੀ ਕੋਸ਼ਿਸ਼ ਦਾ ਮਾਮਲਾ

ਬਰਿੰਦਰ ਕੁਮਾਰ ਗੋਇਲ ਵੱਲੋਂ ਗਿੱਦੜਪਿੰਡੀ, ਮੰਡਾਲਾ ਛੰਨਾ ਵਿਖੇ ਸਤਲੁਜ ਦਰਿਆ ਦੇ ਕੰਢੇ ਚਲ ਰਹੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ

ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਬਦਲਣ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ 5 ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅਧਿਕਾਰੀਆਂ ਨੂੰ 3100 ਪੇਂਡੂ ਸਟੇਡੀਅਮਾਂ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਅਤੇ ਗੁਣਵੱਤਾ ਯਕੀਨੀ ਬਣਾਉਣ ਦੇ ਨਿਰਦੇਸ਼

ਗੈਂਗਸਟਰਾਂ ’ਤੇ ਵਾਰ ਦਾ 99ਵਾਂ ਦਿਨ: ਪੰਜਾਬ ਪੁਲਿਸ ਵੱਲੋਂ 569 ਥਾਵਾਂ ’ਤੇ ਛਾਪੇਮਾਰੀ; 247 ਗ੍ਰਿਫ਼ਤਾਰ

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ