Monday, January 19, 2026
BREAKING NEWS
ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ : ਮੁੱਖ ਮੰਤਰੀ ਮਾਨਬੰਗੇ ਨੇੜਲੇ ਮਜਾਰਾ ਰਾਜਾ ਸਾਹਿਬ ਤੋਂ ਮਿਲੇ 169 ਪਾਵਨ ਸਰੂਪ ਸਬੰਧੀ ਸ੍ਰੋਮਣੀ ਕਮੇਟੀ ਕਰੇ ਦਰੁਸਤੀ: ਵਡਾਲਾਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਸਿੰਘਭਾਰਤ ਵਿੱਚ ਸਕੋਡਾ ਆਟੋ ਦਾ 25ਵਾਂ ਸਾਲ ਬਣਿਆ ਸਭ ਤੋਂ ਸਫਲ ਸਾਲ30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀਆਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਲੋਕਾਂ ਨੇ ਸੰਦੌੜ ਅੱਗੇ ਲਗਾਇਆ ਧਰਨਾਮੋਹਾਲੀ ਦੇ ਸੋਹਾਣਾ ‘ਚ ਕਬੱਡੀ ਕੱਪ ਦੌਰਾਨ ਚੱਲੀਆਂ ਗੋਲੀਆਂ

Malwa

ਫਰੀਡਮ ਫਾਈਟਰਾਂ ਦੇ ਵਾਰਸਾਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਪੁਤਲਾ ਫੂਕਿਆ 

January 19, 2026 09:01 PM
ਦਰਸ਼ਨ ਸਿੰਘ ਚੌਹਾਨ
ਸੁਨਾਮ :  ਫਰੀਡਮ ਫਾਇਟਰਾਂ ਦੇ ਵਾਰਿਸਾਂ ਨੇ ਸੋਮਵਾਰ ਨੂੰ ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀ ਪਿਛਲੇ ਚਾਰ ਦਿਨਾਂ ਤੋਂ ਹੱਕੀ ਮੰਗਾਂ ਮਨਵਾਉਣ ਲਈ ਅਮਨ ਅਰੋੜਾ ਦੀ ਕੋਠੀ ਨਜ਼ਦੀਕ ਫਲਾਈਓਵਰ ਦੇ ਨੀਚੇ ਲਗਾਤਾਰ ਧਰਨਾ ਦੇ ਰਹੇ ਹਨ। ਧਰਨਾਕਾਰੀਆਂ ਨੇ ਪਹਿਲਾਂ ਮਹਾਨ ਦੇਸ਼ ਭਗਤ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ।  ਇਸ ਉਪਰੰਤ ਫਰੀਡਮ ਫਾਇਟਰ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਪੁਤਲਾ ਲੈਕੇ ਅਮਨ ਅਰੋੜਾ ਦੀ ਕੋਠੀ ਮੂਹਰੇ ਪੁੱਜੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੰਤਰੀ ਦੀ ਕੋਠੀ ਮੂਹਰੇ ਜਾਣ ਤੋਂ ਰੋਕਣ ਲਈ ਬੈਰੀਕੇਟ ਲਗਾ ਦਿੱਤੇ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਹਰਿੰਦਰ ਪਾਲ ਸਿੰਘ ਖਾਲਸਾ ਅਤੇ ਸੁਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਪੁਰਖਿਆਂ ਨੇ ਆਪਣਾ ਤਨ ਮਨ ਧਨ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਜਿਸ ਕਾਰਨ ਉਹ ਸਾਡੇ ਪ੍ਰੀਵਾਰਾਂ ਦੀ ਚੰਗੀ ਪਰਵਰਿਸ਼ ਨਹੀਂ ਕਰ ਸਕੇ। ਮੌਜੂਦਾ ਸਰਕਾਰ ਚਲਾਉਣ ਵਾਲੇ ਸਾਡੇ ਬਜ਼ੁਰਗਾਂ ਦੀ ਕੁਰਬਾਨੀ ਨੂੰ ਭੁਲ ਚੁੱਕੇ ਹਨ ਆਪ ਕੁਰਸੀਆਂ ਦਾ ਅਨੰਦ ਮਾਣ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬਰਨਾਲਾ ਨੇ ਕਿਹਾ ਕਿ ਮਹਿੰਦਰ ਭਗਤ ਫਰੀਡਮ ਫਾਇਟਰ ਮੰਤਰੀ ਫਰੀਡਮ ਫਾਈਟਰਾਂ ਦੇ ਵਾਰਸਾਂ ਦੀ ਆਵਾਜ਼ ਨਹੀਂ ਉਠਾਉਂਦੇ। ਵਿਧਾਨ ਸਭਾ ਦਾ ਕੈਬਨਿਟ ਵਿੱਚ ਸਾਡੇ ਲਈ ਅਵਾਜ਼ ਨਹੀਂ ਉਠਾਉਂਦੇ । ਬਲਦੇਵ ਸਿੰਘ ਰੋਪੜ ਅਤੇ ਰਘਵੀਰ ਸਿੰਘ ਜਟਾਣਾ ਨੇ ਬੋਲਦਿਆਂ ਕਿਹਾ ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੁਖ ਮੰਤਰੀ ਸਾਡੇ ਨਾਲ ਬੈਠਕੇ ਗੱਲ ਨਹੀਂ ਕਰਦੇ ਇਸ ਮੌਕੇ ਸਤਨਾਮ ਸਿੰਘ ਤਰਨਤਾਰਨ ਅਤੇ ਜ਼ਿਲਾ ਪ੍ਰਧਾਨ ਮਨਜੀਤ ਸਿੰਘ ਢੱਡਰੀਆਂ ਨੇ ਦੱਸਿਆ ਕਿ 21 ਤਾਰੀਖ ਨੂੰ ਕੋਈ ਗੁਪਤ ਐਕਸ਼ਨ ਵੀ ਕਰਾਂਗੇ ਜੇਕਰ ਕੱਲ ਤੱਕ ਕੋਈ ਸਰਕਾਰ ਵੱਲੋਂ ਗੱਲਬਾਤ ਨਹੀਂ ਕੀਤੀ ਬਲਵਿੰਦਰ ਸਿੰਘ ਜੇਠੁਕੇ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਸਾਨੂੰ ਅਣਗੌਲਿਆਂ ਕੀਤਾ ਗਿਆ ਤਾਂ ਅਸੀਂ 26 ਜਨਵਰੀ ਨੂੰ ਸਲਾਮੀ ਦੇਣ ਉਪਰੰਤ ਦਿਤਾ ਜਾਂਦਾ ਸਨਮਾਨ ਦਾ ਬਾਈਕਾਟ ਕਰਾਂਗੇ। ਇਸ ਮੌਕੇ ਜਗਦੀਪ ਸਿੰਘ ਧਨੇਠਾ ਪਟਿਆਲਾ, ਪਰਮਜੀਤ ਸਿੰਘ ਮਲੇਰਕੋਟਲਾ, ਅਵਤਾਰ ਸਿੰਘ ਮੋਗਾ, ਨਿਰਭੈਅ ਸਿੰਘ ਬਠਿੰਡਾ, ਨਿਰਮਲ ਸਿੰਘ ਮੁਕਤਸਰ, ਕਰਮਵੀਰ ਸਿੰਘ ਲੁਧਿਆਣਾ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਜੋਗਿੰਦਰ ਸਿੰਘ ਢੱਡਰੀਆਂ, ਨਵਤੇਜ ਸਿੰਘ ਭੱਠਲ, ਕੁਲਦੀਪ ਸਿੰਘ ਬਠਿੰਡਾ, ਅਮਰਜੀਤ ਸਿੰਘ, ਸੁਖਦੀਪ ਕੌਰ, ਸੁਖਵੀਰ ਕੌਰ ਬਰਨਾਲਾ, ਜਸਪ੍ਰੀਤ ਸਿੰਘ ਮਲੇਰਕੋਟਲਾ, ਗੁਰਮੇਲ ਕੌਰ, ਸੁਖਦੀਪ ਕੌਰ ਮਾਨਸਾ ਖਜਾਨਚੀ ਬਲਵਿੰਦਰ ਸਿੰਘ, ਸਕੱਤਰ ਰਵਿੰਦਰ ਸਿੰਘ, ਕਮਲਜੀਤ ਸਿੰਘ ਚੀਮਾ ਗੁਰਪ੍ਰੀਤ ਸਿੰਘ ਮੌੜ ਸਵਰਨਜੀਤ ਸਿੰਘ ਸੁਨਾਮ ਸੁਖਮਿੰਦਰ ਸਿੰਘ ਬਡਰੁੱਖਾਂ ਤੋਂ ਇਲਾਵਾ ਸੈਂਕੜੇ ਫਰੀਡਮ ਫਾਇਟਰ ਸੰਸਥਾਂ ਦੇ ਮੈਂਬਰ ਹਾਜ਼ਰ ਸਨ।

Have something to say? Post your comment