Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Articles

ਜਾ ਨੀ ਝੂਠੀਏਂ ਸਾਨੂੰ ਤੇਰੀ ਯਾਰੀ ਲੈ ਬੈਠੀ (Part-2)

June 14, 2021 06:41 PM
Amarjeet Cheema (Writer from USA)

ਮੈਂ ਵਿੱਚ ਵਿਚਾਲੇ ਦੋਸਤ ਪੁਆ ਕੇ ਉਸਦਾ ਭਰਾ ਕੁਲਵੰਤ ਨਾਲ ਦੋਸਤੀ ਪਾ ਲਈ ਉਸ ਦੀ ਬੱਸ ਪਾਸ ਦੇ ਟੈਮ ਨਾਲ ਅੱਡੇ ਤੇ ਆ ਜਾਣਾ ਤੇ ਉਹਨੂੰ ਚਾਹ ਪਾਣੀ ਪਿਲਾ ਦੇਣਾ। ਦੋਸਤੀ ਵਧਦੀ ਗਈ ਤੇ ਮੇਰਾ ਗੁਰਸ਼ਰਨ ਦੇ ਘਰ ਆਉਣਾ ਜਾਣਾ ਵੀ ਹੋ ਗਿਆ। ਆਪਣੀ ਪੜ੍ਹਾਈ ਛੱਡ ਕੇ ਜਲੰਧਰ ਦੇ ਗੇੜੇ ਲਾਉਣੇ ਵਧਦੇ ਗਏ। ਦੋਸਤਾਂ ਨੇ ਵੀ ਬਹੁਤ ਸਮਝਾਇਆ । ਕਿਸੇ ਦੀ ਗੱਲ  ਜ਼ਹਿਰ ਵਾਂਗੂੰ ਲੱਗੇ । ਪ੍ਰੋਫੈਸਰ ਰਾਮ ਲਾਲ ਨੇ ਸਮਝਾਇਆ ਕਹਿੰਦਾ ਕਾਕਾ ਇਸ ਉਮਰ ਵਿੱਚ ਕੁੜੀਆਂ ਤੋਂ ਬਚ ਕੇ, ਜੋ ਇਸ ਉਮਰ ਵਿੱਚ ਤਿਲਕ ਗਿਆ ਸਾਰੀ ਉਮਰ ਤਿਲਕਦਾ ਹੀ ਰਹਿੰਦਾ ਹੈ। ਜੋ ਸੰਭਲ ਗਿਆ ਉਹ ਆਪਣਾ ਭਵਿੱਖ ਬਣਾ ਲੈਦਾਂ। ਪਰ ਮੈਨੂੰ ਤਾਂ ਮੇਰਾ ਭਵਿੱਖ ਮੇਰੀ ਜਿੰਦ ਜਾਨ ਮੇਰੀ ਦੁਨੀਆਂ ਮੇਰਾ ਮਨ ਮੇਰਾ ਧਨ ਸਭ ਕੁਝ ਗੁਰਸ਼ਰਨ ਹੀਂ ਸੀ।  ਉਸ ਦੇ ਪਿੰਡ ਦੀਆਂ ਤੱਤੀਆਂ ਦੁਪਹਿਰਾਂ ਵੀ ਚੰਗੀਆਂ ਲੱਗਦੀਆਂ ਉਸ ਦੇ ਪੈਰਾਂ ਦੀ ਧੂੜ ਨੂੰ ਵੀ ਸਿਜਦਾ ਕਰਦੇ ਰਹਿਣਾ।ਉਸ ਦੇ ਪਿੰਡ ਵੱਲੋਂ ਆਉਂਦੀ ਹਵਾ ਵੀ ਚੰਗੀ ਲੱਗਦੀ। ਉਸ ਦੇ ਪਿੰਡ ਦਾ ਕੋਈ ਫੇਰੀ ਵਾਲਾ, ਸਬਜ਼ੀ ਵਾਲਾ, ਕੁਲਫ਼ੀ  ਵੇਚਣ ਵਾਲਾ ਵੀ ਆ ਜਾਣਾ, ਉਹ ਵੀ ਰੱਬ ਦੇ ਸਮਾਨ ਲੱਗਣਾ। ਉਸ ਨੂੰ ਘਰ ਬੁਲਾ ਕੇ ਚਾਹ ਪਾਣੀ ਪਿਆਉਣਾ। ਪਤਾ ਨਹੀਂ ਉਸ ਨੇ ਮੇਰੇ ਤੇ ਕੀ ਜਾਦੂ ਕਰ ਦਿੱਤਾ ਸੀ। ਸ਼ਾਇਦ ਇਸ ਨੂੰ ਹੀ ਪਿਆਰ ਕਹਿੰਦੇ ਨੇ, ਗੁਰਸ਼ਰਨ ਨਾਲ ਮਿਲਣ ਮਿਲਾਉਣ ਦਾ ਸਿਲਸਿਲਾ ਚੱਲਦਾ ਰਿਹਾ, ਇਕੱਠੇ ਜੀਣ ਮਰਨ ਦੇ ਵਾਅਦੇ। ਇੱਕ ਦੂਜੇ ਨਾਲ ਵਿਆਹ ਕਰਾਉਣ ਦੇ ਵਾਅਦੇ ਵੀ ਪੱਕੇ ਹੋ ਗਏ, ਕਹਿੰਦੀ ਦੇਖੀ ਯਾਰਾਂ ਕਿਤੇ ਛੱਡ ਕੇ ਨਾ ਤੁਰ ਜਾਵੀਂ ਮੈਂ ਤੇਰੇ ਵਗੈਰ ਮਰ ਜਾਵਾਂਗੀ । ਮੈਂ ਕਿਹਾ  ਯਾਰੀ ਜੱਟ ਦੀ ਤੂਤ  ਦਾ ਮੋਛਾ  ਕਦੇ ਨਾ ਵਿਚਾਲਿਓਂ ਟੁੱਟਦੀ, ਤੂੰ ਤਾਂ ਮੇਰੀ ਜਾਨ ਏ । ਤੇਰੇ ਲਈ ਮਰ ਜਾਵਾਂਗਾ ਤੇਰੇ ਲਈ ਸੂਲੀ ਚੜ੍ਹ ਜਾਵਾਂਗਾ। ਰੱਬ ਦੀ ਸਹੁੰ ਬੱਲੀਏ ਜਿਸ ਦਿਨ ਮੈਂ ਤੈਨੂੰ ਭੁੱਲ ਜਾਵਾਂ ਰੱਬ ਕਰੇ ਮੈਨੂੰ ਦੂਜਾ ਸਾਹ ਹੀ ਨਾ ਆਵੇ।  ਉਹਨੇ ਮੇਰੇ ਮੂੰਹ ਮੂਹਰੇ ਹੱਥ ਰੱਖ ਦਿੱਤਾ ਅਤੇ ਕਹਿੰਦੀ ਨਾ ਸੋਹਣਿਆਂ ਮੁੜ ਕੇ ਇਹ ਗੱਲ ਮੂੰਹੋਂ ਨਾ ਕੱਢੀ।  ਤੂੰ ਤੇ ਮੇਰੀ ਜਾਨ ਸੋਹਣਿਆ। ਮੈਂ ਕਿਹਾ ਬੱਲੀਏ ਮੈਂ ਕਿੱਥੇ ਜਾਣਾ ਮੈਂ ਤਾਂ ਇੰਗਲੈਂਡ ਕੈਨੇਡਾ ਦੇ ਰਿਸ਼ਤੇ ਵੀ ਠੁਕਰਾ ਦਿੱਤੇ ਇੱਥੇ ਹੀ ਕੋਈ  ਨੌਕਰੀ ਜਾਂ ਘਰ ਦੀ ਖੇਤੀਬਾੜੀ ਕਰਾਂਗੇ ਤੇ ਆਪਣੇ ਮਾਂ ਪਿਓ ਦੀ ਸੇਵਾ ਕਰਾਂਗਾ। ਜਿਨ੍ਹਾਂ ਸਾਨੂੰ ਇਹ ਦੁਨੀਆਂ ਦੇਖਾਲੀ ਤੇ ਆਪ ਤੰਗੀਆਂ ਕੱਟ ਕੇ ਸਾਨੂੰ ਪਾਲਿਆ ਤੇ ਵੱਡੇ ਕੀਤਾ। ਮੈਨੂੰ ਕਹਿੰਦੀ ਐਤਕੀ ਬਿਆਸ ਪਿੰਡ ਵਾਲੀ ਛਿੰਝ ਤੇ ਘੁਲੇਗਾ, ਮੈਂ ਕਿਹਾ ਹਾਂ। ਕਹਿੰਦੀ ਐਤਕੀਂ ਪੂਰੀ ਮਿਹਨਤ ਕਰੀਂ। ਆਪਾਂ ਕੁਸ਼ਤੀ ਜਿੱਤਣੀ ਆਂ । ਮੈਂ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਸੱਦਣਾ ਤੈਨੂੰ ਦੇਖਣ ਲਈ, ਮੈਂ ਕਿਹਾ ਬੱਲੀਏ ਜਿੱਤਹਾਰ ਤਾਂ ਰੱਬ ਦੇ ਹੱਥ ਹੈ। ਦੋ ਘੁਲਦੇ ਨੇ ਇੱਕ ਨੇ ਤਾਂ ਢੇਹਣਾ ਹੀ ਹੈ। ਕਹਿੰਦੀ ਨਹੀਂ ਮੈਨੂੰ ਤੈਨੂੰ ਮੇਰੀ ਸਹੁੰ । ਹੁਣ ਇਹ ਮੇਰੇ ਲਈ ਚੈਲੇਂਜ ਬਣ ਗਿਆ ਅੱਗੇ ਨਾਲੋਂ ਵੀ ਜ਼ਿਆਦਾ  ਡੰਡ ਬੈਠਕਾਂ ਤੇ ਦੌੜਾਂ ਲਾਉਣ ਲੱਗਾ ਤਿਆਰ ਲੋਹੇ ਵਰਗੇ ਡੌਲੇ ਤੇ ਗੇਲੀਆਂ ਵਰਗੇ ਪੱਟ ਤੇ ਉੱਤੇ ਵਾਲੀ ਮੋਰਨੀ ਪੱਟਾਂ ਤੇ ਪੈਂਦੀਆਂ ਘੁੱਗੀਆਂ ਦੇਖ ਕੇ ਡੈਡੀ ਨੇ ਕਹਿਣਾ ਪੁੱਤ ਪਿੰਡ ਨੂੰ ਨੰਗੀ ਲੱਤ ਨਾ ਜਾਇਆ ਕਰ ਕੋਈ ਪਜਾਮਾ ਪਾ ਲਿਆ ਕਰ ਲੋਕਾਂ ਦੀ ਨਜ਼ਰ ਤਾਂ ਪੱਥਰ ਪਾੜ ਦਿੰਦੀ ਹੈ। ਖੁਸ਼ੀ ਦੇ ਦਿਨ ਝੱਟ ਲੰਘ ਜਾਂਦੇ ਪਰ ਦੁੱਖਾਂ ਦੇ ਪਲ ਵੀ ਪਹਾੜ ਜਿੱਡੇ ਲੰਘਦੇ ਨੇ ਬਿਆਸ ਪਿੰਡ ਵਾਲੀ ਛਿੰਝ ਦਾ ਦਿਨ ਵੀ ਆ ਗਿਆ।  ਇਸ ਛਿੰਝ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਦੂਰੋਂ ਦੂਰੋਂ ਲੋਕੀਂ ਆਉਂਦੇ ਨੇ । ਲੈ ਕੇ ਬਾਪੂ ਤੋ ਥਾਪੜਾ, ਲੈ ਕੇ ਰੱਬ ਦਾ ਨਾਮ ਮਾਰ ਕੇ ਥਾਪੀ ਅਖਾੜੇ ਵਿੱਚ ਆ ਗਿਆ।  ਪਹਿਲਾਂ ਪਾਰਖੋ ਨਜ਼ਰਾਂ ਨਾਲ ਸਾਹਮਣੇ ਵਾਲੇ ਨੂੰ ਪਰਖਿਆ ਕਿ ਇਹ ਕਿੰਨੇ ਕੁ ਪਾਣੀ ਚ ਆ ਜ਼ੋਰ ਵਿੱਚ ਪੂਰਾ ਸੀ। ਪਰ ਕਿਸੇ ਉਸਤਾਦ ਦਾ ਚੰਡਿਆ ਨਹੀਂ ਸੀ।  ਮੈਂ ਫੁਰਤੀ ਨਾਲ ਉਸ ਦਾ ਗਿੱਟਾ ਫੜ੍ਹਿਆ ਲੱਤ ਚੱਕ ਮਾਰਿਆ ਪਛਾੜੀ ਗੋਡਾ ਤੇ ਕਰਦਾ ਚਿੱਤ ਚਾਰੇ ਪਾਸੇ ਵਾਹ ਵਾਹ ਹੋ ਗਈ । ਲੋਕਾਂ ਨੇ ਮੇਰੀ ਝੋਲੀ ਨੋਟਾਂ ਨਾਲ ਭਰ ਦਿੱਤੀ । ਗੁਰਸ਼ਰਨ ਵੀ ਹੁਣ ਬਹੁਤ ਖੁਸ਼ ਸੀ ਮੈਨੂੰ ਨਹੀਂ ਸੀ । ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੀ ਆਖਰੀ ਕੁਸ਼ਤੀ ਸੀ।  ਸਭ ਕੁਝ ਠੀਕ ਚੱਲਦਾ ਜਾ ਰਿਹਾ ਸੀ।  ਕੋਈ ਮਹੀਨੇ ਤੋਂ ਬਾਅਦ ਮੈਂ ਨੋਟ ਕੀਤਾ ਕਿ ਗੁਰਸ਼ਰਨ ਥੋੜ੍ਹੀ ਬਦਲੀ ਹੋਈ ਸੀ।  ਮੈਂ ਸੋਚਿਆ ਸ਼ਾਇਦ ਘਰ ਚ ਕੋਈ ਪ੍ਰਾਬਲਮ ਹੋਵੇਗੀ ਜੂਨ 6 ਟੈਮ ਦੁਪਹਿਰ ਦੇ ਸਾਢੇ ਤਿੰਨ ਵਜੇ ਮੈਨੂੰ ਕਦੇ ਨਹੀਂ ਭੁੱਲਦਾ, ਇਹ ਮੇਰੀ ਬਰਬਾਦੀ ਦੀ ਸ਼ੁਰੂਆਤ ਸੀ।  ਤਪਦੀ ਦੁਪਹਿਰ ਵਿੱਚ ਮੈਂ ਗੁਰਸ਼ਰਨ ਨੂੰ ਪਹਿਲਾਂ ਦੀ ਤਰ੍ਹਾਂ ਮਿਲਣ ਗਿਆ ਉਹ ਕਾਲਜ ਵਿੱਚੋਂ ਨਿਕਲੀ ਆਪਣੀ ਸਹੇਲੀ ਦੇ ਨਾਲ ਮੈਨੂੰ ਦੇਖ ਕੇ ਨੀਵੀਂ ਪਾ ਲਈ।  ਪਹਿਲਾਂ ਦੀ ਤਰ੍ਹਾਂ ਅੱਖ ਨਾਲ ਅੱਖ ਨਾ ਮਲਾਈ ਤੇ ਕਾਹਲੀ ਕਦਮ ਪੁੱਟੀ ਗਈ ਮੈਂ ਵੀ ਤੇਜ਼ੀ ਨਾਲ ਕਦਮ ਪੁੱਟਦਾ ਉਹਦੇ ਨਾਲ ਜਾ ਮਿਲਿਆ  ਤੇ ਕਿਹਾ, " ਸੋਹਣੀਏ ਮੈਂ ਤੱਪਦੀ ਦੁਪਹਿਰ ਚ ਤੈਨੂੰ ਮਿਲਣ ਆਇਆ ਤੂੰ ਅੱਖ ਨਹੀਂ ਮਿਲਾਉਂਦੀ ।

Have something to say? Post your comment

Readers' Comments

amarjit cheema , buffalo,new york 6/23/2021 8:45:20 AM

i love this real life story