ਸੁਨਾਮ : ਸਮਾਜ ਸੇਵਾ ਦੇ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਸਿਮਰਨ ਅਤੇ ਰੰਜਨਾ ਸੈਣੀ ਦੀ ਅਗਵਾਈ ਹੇਠ ਪ੍ਰਾਚੀਨ ਸ਼੍ਰੀ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਧਾਰਮਿਕ ਆਸਥਾ ਨਾਲ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਭਜਨ ਦਾ ਗੁਣਗਾਨ ਕੀਤਾ ਗਿਆ ਸੁੰਦਰ ਮੁੰਦਰੀ ਗੀਤ ਗਾਏ ਗਏ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਦੱਸੀ ਗਈ। ਮੂੰਗਫਲੀ ਅਤੇ ਰਿਊੜੀਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਸ਼ਾਮਿਲ ਹੋਏ ਸਮਾਜ ਸੇਵਿਕਾ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਆਖਿਆ ਕਿ ਲੋਹੜੀ ਵਰਗੇ ਤਿਉਹਾਰ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਅਜਿਹੇ ਤਿਉਹਾਰ ਸਾਰਿਆਂ ਨੂੰ ਰਲ ਮਿਲਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਪ੍ਰਿਆ ਮਧਾਨ, ਮਾਹੀ ਮਧਾਨ, ਸੋਨੀਆ ਸਿਮਰਨ, ਸੰਦੀਪ, ਮੀਨਾ, ਸਿਲਕੀ, ਚਿਰਾਗ, ਈਸ਼ਾ, ਸੋਨਿਕਾ, ਤਮੰਨਾ, ਲਲਿਤਾ ਪਾਠਕ, ਮਹਿਕ, ਮਧੂ, ਸ਼ਕੁੰਤਲਾ, ਸ਼ਸ਼ੀ ਬਾਲਾ, ਰਾਜ ਸੰਗੀਤਾ, ਕੰਚਨ, ਜਾਨਕੀ, ਸੁਮਨ ਸਮੇਤ ਹੋਰ ਮੈਂਬਰ ਹਾਜ਼ਰ ਸਨ।