Saturday, January 17, 2026
BREAKING NEWS
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਸਿੰਘਭਾਰਤ ਵਿੱਚ ਸਕੋਡਾ ਆਟੋ ਦਾ 25ਵਾਂ ਸਾਲ ਬਣਿਆ ਸਭ ਤੋਂ ਸਫਲ ਸਾਲ30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀਆਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਲੋਕਾਂ ਨੇ ਸੰਦੌੜ ਅੱਗੇ ਲਗਾਇਆ ਧਰਨਾਮੋਹਾਲੀ ਦੇ ਸੋਹਾਣਾ ‘ਚ ਕਬੱਡੀ ਕੱਪ ਦੌਰਾਨ ਚੱਲੀਆਂ ਗੋਲੀਆਂਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸਪੰਜਾਬ ਦੇ ਸਕੂਲ 3 ਸਤੰਬਰ ਤੱਕ ਰਹਿਣਗੇ ਬੰਦ: ਹਰਜੋਤ ਸਿੰਘ ਬੈਂਸਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ ਬੇਟੀ ਦਾ ਦੇਹਾਂਤ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

Malwa

ਪੰਚਾਇਤ ਸਮਿਤੀ ਚੋਣਾਂ: ਇੱਕ ਪਿੰਡ ਦੋ ਹਲਕਿਆਂ 'ਚ ਸ਼ਾਮਲ

November 29, 2025 02:43 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਵੱਲੋਂ ਪੰਚਾਇਤ ਬਲਾਕ ਸਮਿਤੀ ਮਾਲੇਰਕੋਟਲਾ ਦੇ ਜਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਇਕ ਪਿੰਡ ਨੂੰ ਦੋ ਚੋਣ ਹਲਕਿਆਂ ਵਿੱਚ ਸ਼ਾਮਲ ਕਰਕੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਗਏ ਹਨ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪੰਚਾਇਤ ਸਮਿਤੀ ਮਾਲੇਰਕੋਟਲਾ ਦੇ 15 ਚੋਣ ਹਲਕਿਆਂ ਸਬੰਧੀ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਚੋਣ ਹਲਕਾ ਭੂਦਨ ਵਿੱਚ ਭੂਦਨ, ਤੱਖ਼ਰ ਕਲਾਂ ਅਤੇ ਸਿਕੰਦਰਪੁਰਾ ਪਿੰਡ ਸ਼ਾਮਲ ਕੀਤੇ ਗਏ ਹਨ ਜਦਕਿ ਇਸੇ ਨੋਟੀਫਿਕੇਸ਼ਨ ਵਿੱਚ ਚੋਣ ਹਲਕਾ ਮੁਬਾਰਕਪੁਰ ਚੂੰਘਾਂ ਵਿਚ ਮੁਬਾਰਕਪੁਰ ਚੂੰਘਾਂ, ਫਰੀਦਪੁਰ ਕਲਾਂ, ਆਹਨਖੇੜੀ, ਬਹਾਦਰਗੜ੍ਹ ਅਤੇ ਰੁੜਕਾ ਪਿੰਡਾਂ ਦੇ ਨਾਲ ਪਿੰਡ ਤੱਖਰ ਕਲਾਂ ਨੂੰ ਮੁੜ ਸ਼ਾਮਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਨੋਟੀਫਿਕੇਸ਼ਨ ਤੋਂ ਪਹਿਲਾਂ ਸਥਾਨਕ ਪੰਚਾਇਤ ਅਧਿਕਾਰੀਆਂ ਵੱਲੋਂ ਪਿੰਡਾਂ ਦੀਆਂ ਵੋਟਾਂ ਦੀ ਗਿਣਤੀ ਦੇ ਆਧਾਰ 'ਤੇ ਚੋਣ ਹਲਕਿਆਂ ਦੀ ਹੱਦਬੰਦੀ ਦਾ ਖਾਕਾ ਤਿਆਰ ਕਰਨ ਉਪਰੰਤ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਂਦਾ ਹੈ। ਪੰਚਾਇਤ ਸਮਿਤੀ ਮਾਲੇਰਕੋਟਲਾ ਦੇ 15 ਚੋਣ ਹਲਕਿਆਂ ਸਬੰਧੀ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਮਹੌਲੀ ਕਲਾਂ ਜ਼ੋਨ ਵਿਚ ਪਿੰਡ ਮਹੋਲੀ ਕਲਾਂ, ਮਹੋਲੀ ਖੁਰਦ ਤੇ ਫਰਵਾਲੀ, ਜ਼ੋਨ ਝੁਨੇਰ ਵਿੱਚ ਪਿੰਡ ਝੁਨੇਰ, ਬਿਸ਼ਨਗੜ੍ਹ ਤੇ ਨੱਥੋਹੇੜੀ ਅਤੇ ਜ਼ੋਨ ਖੁਰਦ ਵਿੱਚ ਪਿੰਡ ਖੁਰਦ, ਅਬਦੁੱਲਾਪੁਰ, ਦੁੱਲਮਾਂ ਕਲਾਂ ਤੇ ਕਾਸਮਪੁਰ ਪਿੰਡ ਸ਼ਾਮਲ ਕੀਤੇ ਗਏ ਹਨ। ਪੰਚਾਇਤ ਸਮਿਤੀ ਜ਼ੋਨ ਦਸੌਂਧਾ ਸਿੰਘ ਵਾਲਾ ਵਿਚ ਪਿੰਡ ਦਸੌਂਧਾ ਸਿੰਘ ਵਾਲਾ, ਬਾਪਲਾ ਤੇ ਮਿੱਠੇਵਾਲ ਜਦਕਿ ਜ਼ੋਨ ਫਿਰੋਜ਼ਪੁਰ ਕੁਠਾਲਾ ਵਿੱਚ ਪਿੰਡ ਫਿਰੋਜ਼ਪੁਰ ਕੁਠਾਲਾ ਤੇ ਸ਼ੇਰਗੜ੍ਹ ਚੀਮਾ ਹੋਣਗੇ। ਜ਼ੋਨ ਕਸਬਾ ਭਰਾਲ ਵਿਚ ਪਿੰਡ ਕਸਬਾ ਭਰਾਲ, ਮਾਣਕੀ ਤੇ ਜਲਵਾਣਾ ਅਤੇ ਜ਼ੋਨ ਸੰਦੌੜ ਵਿਚ ਪਿੰਡ ਸੰਦੌੜ, ਕਲਿਆਣ ਤੇ ਫੌਜੇਵਾਲ ਨੂੰ ਰੱਖਿਆ ਗਿਆ ਹੈ। ਜ਼ੋਨ ਹਥਨ ਵਿਚ ਪਿੰਡ ਹਥਨ, ਕੁਰਮ ਤੇ ਬੁਰਜ ਸ਼ਾਮਲ ਕੀਤੇ ਗਏ ਹਨ ਜਦਕਿ ਜ਼ੋਨ ਅਹਿਮਦਪੁਰ ਨਾਲ ਪਿੰਡ ਅਹਿਮਦਪੁਰ, ਮਾਣਕਹੇੜੀ, ਦਰਿਆਪੁਰ ਤੇ ਜਾਤੀਵਾਲ ਨੂੰ ਜੋੜਿਆ ਗਿਆ ਹੈ। ਜ਼ੋਨ ਇਲਤਫਾਤਪੁਰਾ ਇਲਤਫਾਤਪੁਰਾ, ਵਿੱਚ ਹਕੀਮਪੁਰਾ, ਅਖਤਿਆਰਪੁਰਾ, ਸੇਖੂਪੁਰ ਖੁਰਦ, ਸੇਖੂਪਰ ਕਲਾਂ, ਸੁਲਤਾਨਾਪੁਰ ਅਤੇ ਬੁੱਕਣਵਾਲ ਪਿੰਡ ਸ਼ਾਮਲ ਕੀਤੇ ਗਏ ਹਨ ਜਦਕਿ ਜ਼ੋਨ ਸ਼ੇਰਵਾਨੀਕੋਟ ਨਾਲ ਪਿੰਡ ਸ਼ੇਰਵਾਨੀਕੋਟ, ਮਹਿਬੂਬਪੁਰਾ, ਜਾਫਰਾਬਾਦ, ਕੇਲੋਂ ਅਤੇ ਬੀੜ ਸ਼ੇਰਵਾਨੀਕੋਟ ਲਗਾਏ ਗਏ ਹਨ। ਜ਼ੋਨ ਧਨੋ ਵਿਚ ਪਿੰਡ ਧਨੋ, ਮਾਨ ਮਾਜਰਾ, ਅਮਾਮਗੜ੍ਹ, ਢੱਡੇਵਾੜੀ, ਬੀੜ ਅਮਾਮਗੜ੍ਹ ਅਤੇ ਹੁਸੈਨਪੁਰਾ ਸ਼ਾਮਿਲ ਕੀਤੇ ਗਏ ਹਨ ਜਦਕਿ ਜੋਨ ਨੌਧਰਾਣੀ ਨਾਲ ਪਿੰਡ ਨੌਧਰਾਣੀ, ਆਦਮਪਾਲ ਅਤੇ ਪਿੰਡ ਮਦੇਵੀ ਨੂੰ ਲਗਾਇਆ ਗਿਆ ਹੈ।

Have something to say? Post your comment

 

More in Malwa

ਮਨਰੇਗਾ ਨੂੰ ਖਤਮ ਕਰਨ, ਲੇਬਰ ਕੋਡ ਲਿਆਉਣ, ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ

ਮਾਘੀ ਮੌਕੇ ਭਾਜਪਾ ਦੀ ਰੈਲੀ ਨੇ ਸਿਰਜਿਆ ਇਤਿਹਾਸ : ਡਾਕਟਰ ਸੈਣੀ 

ਕਾਮਰੇਡਾਂ ਨੇ ਬੀਰਕਲਾਂ 'ਚ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ  

ਮਕਰ ਸੰਕ੍ਰਾਂਤੀ ਮੌਕੇ ਗਊਸ਼ਾਲਾ 'ਚ ਕਰਾਇਆ ਕੀਰਤਨ 

ਸਰਕਾਰਾਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਲਈ ਕਾਹਲੀਆਂ  

ਸ਼੍ਰੀ ਬਾਲਾਜੀ ਹਸਪਤਾਲ ਵਿੱਚ ਲੋਹੜੀ ਦੀ ਧੂਮ: ਰਵਾਇਤੀ ਗੀਤਾਂ ਅਤੇ ਧੂਣੀ ਨਾਲ ਮਨਾਇਆ ਗਿਆ ਤਿਉਹਾਰ

ਲਾਈਨਜ ਕਲੱਬ ਰਾਇਲਜ ਨੇ ਲੋੜਵੰਦਾਂ ਨੂੰ ਵੰਡੇ ਕੰਬਲ 

ਮਾਘੀ ਦੇ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

ਪੰਜਾਬ ਸਰਕਾਰ ਵਲੋਂ ਡੀਏ ਦੀਆਂ ਕਿਸਤਾਂ ਰਲੀਜ਼ ਨਾ ਕਰਨ ਕਰਕੇ ਕੀਤਾ ਰੋਸ਼ ਪ੍ਰਦਸ਼ਨ

ਪਤੰਗ ਉਡਾਉਂਦੇ 12 ਸਾਲ ਦੇ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਮੌਤ